08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

‘ਬੇਗਮਪੁਰਾ ਰਾਜ’ ਦੇ ਸੰਕਲਪ ਨੂੰ ਸਮਰਪਿਤ ਯਾਤਰਾ ਕੱਢੇਗੀ ਬਸਪਾ- ਡਾ. ਕਰੀਮਪੁਰੀ

ਜਲੰਧਰ , 7 ਅਗਸਤ ( ਜਸਪਾਲ ਸਿੰਘ )- ਬਹੁਜਨ ਸਮਾਜ ਪਾਰਟੀ ( ਬਸਪਾ ) ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ‘ ਬੇਗਮਪੁਰਾ ਰਾਜ ’ ਦੇ ਸੰਕਲਪ ਨੂੰ ਸਮਰਪਿਤ ਯਾਤਰਾ ਸੂਬੇ ਭਰ ਵਿੱਚ ਕੱਢਣ ਦਾ ਫੈਸਲਾ ਕੀਤਾ ਹੈ । ਬਸਪਾ ਸੂਬਾ ਪ੍ਰਧਾਨ ਡਾ .

Ad Position 21
No active advertisement
ਅਜੀਤ ਡੈਸਕ 08-08-2026
ਜਲੰਧਰ , 7 ਅਗਸਤ ( ਜਸਪਾਲ ਸਿੰਘ )- ਬਹੁਜਨ ਸਮਾਜ ਪਾਰਟੀ ( ਬਸਪਾ ) ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ‘ ਬੇਗਮਪੁਰਾ ਰਾਜ ’ ਦੇ ਸੰਕਲਪ ਨੂੰ ਸਮਰਪਿਤ ਯਾਤਰਾ ਸੂਬੇ ਭਰ ਵਿੱਚ ਕੱਢਣ ਦਾ ਫੈਸਲਾ ਕੀਤਾ ਹੈ । ਬਸਪਾ ਸੂਬਾ ਪ੍ਰਧਾਨ ਡਾ . ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਇਸ ਨੂੰ ‘ ਪ੍ਰਾਧੀਨਤਾ ਦਾ ਅੰਤ ਬੇਗਮਪੁਰਾ ਦਾ ਸੰਕਲਪ ’ ਯਾਤਰਾ ਦਾ ਨਾਂ ਦਿੱਤਾ ਗਿਆ ਹੈ । ਡਾ . ਕਰੀਮਪੁਰੀ ਨੇ ਕਿਹਾ ਕਿ ਇਸ ਯਾਤਰਾ ਰਾਹੀਂ ਜਿੱਥੇ ਭਾਜਪਾ , ਕਾਂਗਰਸ , ‘ ਆਪ ’ ਦੀਆਂ ਸਰਕਾਰਾਂ ਦੀ ਦਲਿਤ ਬਹੁਜਨ ਸਮਾਜ ਤੇ ਉਨ੍ਹਾਂ ਨਾਲ ਸੰਬੰਧਿਤ ਮਹਾਪੁਰਖਾਂ ਪ੍ਰਤੀ ਮਾੜੀ ਸੋਚ ਨੂੰ ਉਜਾਗਰ ਕੀਤਾ ਜਾਵੇਗਾ , ਉੱਥੇ ਸੂਬੇ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ ਬੇਗਮਪੁਰਾ ਸੰਕਲਪ ‘ ਤੇ ਆਧਾਰਿਤ ਪ੍ਰਬੰਧ ਦੀ ਸਥਾਪਤੀ ਲਈ ਵੀ ਸੰਗਤ ਨੂੰ ਦ੍ਰਿੜ੍ਹ ਕੀਤਾ ਜਾਵੇਗਾ । ਸੂਬਾ ਪ੍ਰਧਾਨ ਨੇ ਦੱਸਿਆ ਕਿ ਇਹ ਯਾਤਰਾ 10 ਅਗਸਤ ਨੂੰ ਤੁਗਲਕਾਬਾਦ ਤੋਂ ਸ਼ੁਰੂ ਹੋਵੇਗੀ ਤੇ 21 ਅਗਸਤ ਨੂੰ ਫਿਲੌਰ ਦੇ ਪਿੰਡ ਧੁਲੇਤਾ ਵਿੱਚ ਸਮਾਪਤ ਹੋਵੇਗੀ । ਉਨ੍ਹਾਂ ਦੱਸਿਆ ਕਿ ਯਾਤਰਾ ਲਈ ਇਹ ਦਿਨ ਇਸ ਕਰਕੇ ਰੱਖੇ ਗਏ ਹਨ , ਕਿਉੰਕਿ ਇਨ੍ਹਾਂ ਦਿਨਾਂ ਵਿੱਚ ਹੀ ਭਾਜਪਾ ਤੇ ਆਪ ਸਰਕਾਰਾਂ ਵਿੱਚ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਤੋੜੇ ਗਏ ਸਨ । ਉਨ੍ਹਾਂ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਇਨ੍ਹਾਂ ਦੋਵੇਂ ਘਟਨਾਵਾਂ ‘ ਤੇ ਚੁੱਪ ਰਹੇ । ਭਾਜਪਾ , ਕਾਂਗਰਸ , ਆਪ ਨੂੰ ਸਿਰਫ਼ ਵੋਟਾਂ ਵੇਲੇ ਬਹੁਜਨ ਸਮਾਜ ਦੇ ਮਹਾਪੁਰਖਾਂ ਦੀ ਯਾਦ ਆਉਂਦੀ ਹੈ , ਜਦਕਿ ਉਨ੍ਹਾਂ ਦੀ ਵਿਚਾਰਧਾਰਾ ਨਾਲ ਕੋਈ ਲੈਣਾ - ਦੇਣਾ ਨਹੀਂ ਹੈ ।
Ad Position 22
No active advertisement
ਪਿਛਲੀ ਖ਼ਬਰ ਪਹਿਲੇ ਸਿੱਖ ਕ੍ਰਿਕਟ ਕੱਪ-2026 ਦਾ ਆਗਾਜ਼ ਅੱਜ ਤੋਂ ਖੇਡਾਂ, ਸਿੱਖੀ ਮੁੱਲਾਂ ਤੇ ਭਾਈਚਾਰਕ ਸਾਂਝ ਨੂੰ ਮਿਲੇਗਾ ਉਤਸ਼ਾਹ ਅਗਲੀ ਖ਼ਬਰ ਸੀ. ਟੀ. ਯੂਨੀਵਰਸਿਟੀ ਦੇ ‘ਨਿਰਮਾਣ’ ਸਮਾਰੋਹ ਦੇ ਆਖ਼ਰੀ ਦਿਨ ਗੁਲਾਬ ਸਿੱਧੂ, ਆਦੀ ਤੇ ਗੁਰਮਾਨ ਨੇ ਬੰਨ੍ਹਿਆ ਰੰਗ
Ad Position 24