09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਜ਼ਿਲ੍ਹੇ ’ ਚ 14,64,949 ਵੋਟਰਾਂ ਦੇ ਗਿਣਤੀ ਫਾਰਮ ਦੀ ਡਿਜੀਟਾਈਜ਼ੇਸ਼ਨ ਦਾ ਕੰਮ ਹੋਇਆ ਪੂਰਾ - ਜ਼ਿਲ੍ਹਾ ਚੋਣ ਅਫਸਰ

ਜਲੰਧਰ , 7 ਅਗਸਤ ( ਜਤਿੰਦਰ ਪੰਮੀ )– ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਸਪੈਸ਼ਲ ਇੰਟੈਸਿਵ ਰਵੀਜ਼ਨ ( ਐਸ . ਆਈ .

Ad Position 21
No active advertisement
ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਮੀਟਿੰਗ ਹਾਲ ’ਚ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਆਈ.ਆਰ ਬਾਰੇ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਵਰਜੀਤ ਵਾਲੀਆ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ। ਤਸਵੀਰ-ਮੁਨੀਸ਼ 08-08-2026
ਜਲੰਧਰ , 7 ਅਗਸਤ ( ਜਤਿੰਦਰ ਪੰਮੀ )– ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਸਪੈਸ਼ਲ ਇੰਟੈਸਿਵ ਰਵੀਜ਼ਨ ( ਐਸ . ਆਈ . ਆਰ .)-2026 ਤਹਿਤ 25 ਜੂਨ ਤੋਂ 3 ਅਗਸਤ ਤੱਕ ਚੱਲੇ ਘਰ - ਘਰ ਗਣਨਾ ਪੜਾਅ ਤਹਿਤ ਸੌ ਫੀਸਦੀ ਕਾਰਜ ਸਫ਼ਲਤਾਪੂਰਵਕ ਮੁਕੰਮਲ ਕਰ ਲਿਆ ਗਿਆ ਹੈ । ਜ਼ਿਲ੍ਹੇ ਵਿੱਚ 16,49,946 ਵੋਟਰ ਦਰਜ ਹਨ , ਜਿਨ੍ਹਾਂ ਨੂੰ ਬੂਥ ਲੈਵਲ ਅਫ਼ਸਰਾਂ ਵੱਲੋਂ ਘਰ - ਘਰ ਜਾ ਕੇ ਇਨੂਮਰੇਸ਼ਨ ਫਾਰਮ ਵੰਡੇ ਗਏ । ਇਨ੍ਹਾਂ ਵਿੱਚੋਂ 14,64,949 ਵੋਟਰਾਂ ਵੱਲੋਂ ਆਪਣੇ ਇਨੂਮਰੇਸ਼ਨ ਫਾਰਮ ਜਮ੍ਹਾ ਕਰਵਾਏ ਜਾ ਚੁੱਕੇ ਹਨ , ਜਦਕਿ 1,84,997 ਵੋਟਰਾਂ ਵੱਲੋਂ ਫਾਰਮ ਪ੍ਰਾਪਤ ਨਹੀਂ ਹੋਏ । ਇਨ੍ਹਾਂ ਵੋਟਰਾਂ ਵਿੱਚ 50,520 ਵੋਟਰ ਮ੍ਰਿਤਕ , 94,356 ਵੋਟਰ ਹੋਰ ਥਾਵਾਂ ‘ ਤੇ ਤਬਦੀਲ , 8961 ਡੁਪਲੀਕੇਟ ਐਂਟਰੀਆਂ , 30157 ਐਬਸੈਂਟ ਜਾਂ ਅਨਟ੍ਰੇਸਏਬਲ ਵੋਟਰ ਅਤੇ 1003 ਹੋਰ ਕਾਰਨਾਂ ਵਾਲੀਆਂ ਸ਼੍ਰੇਣੀਆਂ ਵਿੱਚ ਪਾਏ ਗਏ ਹਨ । ਇਸ ਸੰਬੰਧੀ ਪ੍ਰਸ਼ਾਸਕੀ ਕੰਪਲੈਕਸ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ - ਕਮ - ਜ਼ਿਲ੍ਹਾ ਚੋਣ ਅਫ਼ਸਰ ਵਰਜੀਤ ਵਾਲੀਆ ਨੇ ਦੱਸਿਆ ਕਿ 13 ਅਗਸਤ ਨੂੰ ਡ੍ਰਾਫਟ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ , ਜਿਸ ਉਪਰੰਤ 12 ਸਤੰਬਰ ਤੱਕ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵਲੋਂ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ । ਉਨ੍ਹਾਂ ਕਿਹਾ ਕਿ ਜਿਨ੍ਹਾਂ ਵੋਟਰਾਂ ਨੇ ਕਿਸੇ ਕਾਰਨ ਕਰਕੇ ਇਨੂਮੀਰੇਸ਼ਨ ਫਾਰਮ ਜਮ੍ਹਾ ਨਹੀਂ ਕਰਵਾਇਆ , ਉਹ 13 ਅਗਸਤ ਤੋਂ 12 ਸਤੰਬਰ ਤੱਕ ਫਾਰਮ ਨੰਬਰ -6 ਭਰ ਕੇ ਵੋਟ ਬਣਵਾ ਸਕਦੇ ਹਨ । ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਨਾਗਰਿਕ ਨੂੰ ਇਕ ਘੋਸ਼ਣਾ ਪੱਤਰ ਦੇਣਾ ਹੋਵੇਗਾ । ਉਨ੍ਹਾਂ ਦੱਸਿਆ ਕਿ ਨੋਟਿਸ ਪੜਾਅ / ਦਾਅਵਿਆਂ ਤੇ ਇਤਰਾਜ਼ਾਂ ਦਾ ਨਿਪਟਾਰਾ 8 ਅਕਤੂਬਰ ਤੱਕ ਕੀਤਾ ਜਾਵੇਗਾ ਅਤੇ 12 ਅਕਤੂਬਰ ਨੂੰ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ ਹੋਵੇਗੀ । ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ 13 ਅਗਸਤ ਨੂੰ ਡ੍ਰਾਫ਼ਟ ਵੋਟਰ ਸੂਚੀ ਦੀ ਪ੍ਰਕਾਸ਼ਨਾ ਉਪਰੰਤ ਉਸ ਵਿੱਚ ਆਪਣਾ ਸਟੇਟਸ ਜ਼ਰੂਰ ਚੈੱਕ ਕਰਨ । ਉਨ੍ਹਾਂ ਕਿਹਾ ਕਿ ਇਸ ਦੇ ਲਈ ਮੋਬਾਇਲ ’ ਤੇ ECI net ਐਪ , ਸੀ . ਈ . ਓ . ਪੰਜਾਬ ਦੀ ਵੈੱਬਸਾਈਜ਼ , ਜ਼ਿਲ੍ਹੇ ਦੀ ਅਧਿਕਾਰਤ ਵੈੱਬਸਾਈਟ ਦੇਖੀ ਜਾ ਸਕਦੀ ਹੈ । ਇਸ ਤੋਂ ਇਲਾਵਾ ਜ਼ਿਲ੍ਹਾ ਚੋਣ ਦਫ਼ਤਰ ਅਤੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਵਿਖੇ ਵੀ ਡ੍ਰਾਫ਼ਟ ਵੋਟਰ ਸੂਚੀ ਦੀ ਕਾਪੀ ਉਪਲਬਧ ਹੋਵੇਗੀ । ਉਨ੍ਹਾਂ ਇਹ ਵੀ ਦੱਸਿਆ ਕਿ ਵੋਟਰਾਂ ਦੀ ਸਹੂਲਤ ਲਈ 16 ਅਗਸਤ ( ਐਤਵਾਰ ) ਨੂੰ ਜ਼ਿਲ੍ਹੇ ਦੇ ਸਮੂਹ ਪੋਲਿੰਗ ਬੂਥਾਂ ’ ਤੇ ਵਿਸ਼ੇਸ਼ ਕੈਂਪ ਵੀ ਲਗਾਇਆ ਜਾਵੇਗਾ , ਜਿਥੇ ਬੂਥ ਲੈਵਲ ਅਫ਼ਸਰਾਂ ਪਾਸ ਇਹ ਸੂਚੀ ਮੌਜੂਦ ਹੋਵੇਗੀ । ਡਿਪਟੀ ਕਮਿਸ਼ਨਰ ਨੇ ਸਮੂਹ ਰਾਜਨੀਤਿਕ ਪਾਰਟੀਆਂ , ਬੂਥ ਲੈਵਲ ਏਜੰਟਾਂ ( ਬੀ . ਐਲ . ਏ ) ਅਤੇ ਆਮ ਨਾਗਰਿਕਾਂ ਨੂੰ ਅੱਗੇ ਵੀ ਐਸ . ਆਈ . ਆਰ ਪ੍ਰਕਿਰਿਆ ਵਿੱਚ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਜੇਕਰ ਕਿਸੇ ਯੋਗ ਵੋਟਰ ਦਾ ਨਾਮ ਵੋਟਰ ਸੂਚੀ ਵਿੱਚ ਰਹਿ ਗਿਆ ਹੋਵੇ ਜਾਂ ਕਿਸੇ ਵੇਰਵੇ ਵਿੱਚ ਸੋਧ ਦੀ ਲੋੜ ਹੋਵੇ ਤਾਂ 13 ਅਗਸਤ ਤੋਂ 12 ਸਤੰਬਰ ਤੱਕ ਦਾਅਵਾ ਜਾਂ ਇਤਰਾਜ਼ ਜ਼ਰੂਰ ਦਾਇਰ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਵੋਟਰ ਸੂਚੀ ਨੂੰ ਸ਼ੁੱਧ , ਅੱਪਡੇਟ ਅਤੇ ਤਰੁੱਟੀ - ਰਹਿਤ ਬਣਾਉਣਾ ਹੈ ਤਾਂ ਜੋ ਕੇਵਲ ਯੋਗ ਵੋਟਰਾਂ ਦੇ ਨਾਮ ਹੀ ਸੂਚੀ ਵਿੱਚ ਸ਼ਾਮਲ ਰਹਿਣ ਅਤੇ ਹਰ ਯੋਗ ਨਾਗਰਿਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕੇ । ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ( ਜਨਰਲ ) ਅਮਨਿੰਦਰ ਕੌਰ ਤੇ ਚੋਣ ਤਹਿਸੀਲਦਾਰ ਡਾ . ਦੀਪਕ ਰਾਜ ਵੀ ਮੌਜੂਦ ਸਨ । ਜ਼ਿਲ੍ਹੇ ਦੇ 1,46,551 ਵੋਟਰਾਂ ਦੀ ਵੋਟਰ ਸੂਚੀ ਨਾਲ ਨਹੀਂ ਹੋਈ ਮੈਪਿੰਗ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ ਡ੍ਰਾਫ਼ਟ ਵੋਟਰ ਸੂਚੀ ਵਿੱਚ 1,46551 ਵੋਟਰ ਅਜਿਹੇ ਹਨ , ਜਿਨ੍ਹਾਂ ਦੀ 2003 ਦੀ ਵੋਟਰ ਸੂਚੀ ਨਾਲ ਮੈਪਿੰਗ ਨਹੀਂ ਹੋਈ ਅਤੇ 2,02187 ਅਨਾਮਲੀ ਸ਼੍ਰੇਣੀ ( ਲੋਜੀਕਲ ਡਿਸਕਰੀਪੈਂਸੀ ) ਵਿੱਚ ਹਨ । ਉਨ੍ਹਾਂ ਕਿਹਾ ਕਿ ਅਜਿਹੇ ਵੋਟਰਾਂ ਨੂੰ ਚੋਣ ਕਮਿਸ਼ਨ ਦੇ ਸਾਫ਼ਟਵੇਅਰ ਵੱਲੋਂ ਆਟੋ ਜਨਰੇਟ ਨੋਟਿਸ ਬੀ . ਐਲ . ਓਜ਼ ਵੱਲੋਂ ਦਿੱਤੇ ਜਾਣਗੇ । ਉਨ੍ਹਾਂ ਦੱਸਿਆ ਕਿ ਨੋਟਿਸ ਵੋਟਰ ਖੁਦ ਜਾਂ ਉਸਦਾ ਕੋਈ ਵੀ ਬਾਲਗ ਪਰਿਵਾਰਕ ਮੈਂਬਰ / ਰਿਸ਼ਤੇਦਾਰ ਪ੍ਰਾਪਤ ਕਰ ਸਕਦਾ ਹੈ । ਨੋਟਿਸ ਵਿੱਚ ਲੋੜੀਂਦੇ ਦਸਤਾਵੇਜ਼ਾਂ ਬਾਰੇ ਜਾਣਕਾਰੀ ਹੋਵੇਗੀ , ਜੋ ਕਿ ਵੋਟਰ ਜਾਂ ਉਸਦੇ ਬਾਲਗ ਪਰਿਵਾਰਕ ਮੈਂਬਰ / ਰਿਸ਼ਤੇਦਾਰ ਨੂੰ ਦਿੱਤੇ ਗਏ ਦਿਨ ਅਤੇ ਸਮੇਂ ’ ਤੇ ਵਧੀਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਸਾਹਮਣੇ ਪੇਸ਼ ਕਰਨੇ ਹੋਣਗੇ । ਜ਼ਿਲ੍ਹਾ ਚੋਣ ਅਫ਼ਸਰ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਯੋਗ ਵੋਟਰ ਦਾ ਨਾਮ ਬਿਨਾਂ ਕਾਨੂੰਨੀ ਪ੍ਰਕਿਰਿਆ ਅਪਣਾਏ ਵੋਟਰ ਸੂਚੀ ਵਿੱਚੋਂ ਨਹੀਂ ਹਟਾਇਆ ਜਾਵੇਗਾ । ਹਰ ਕੇਸ ਦੀ ਵੱਖਰੇ ਤੌਰ ‘ ਤੇ ਪੜਤਾਲ ਹੋਵੇਗੀ ਅਤੇ ਸਬੰਧਿਤ ਵਿਅਕਤੀ ਨੂੰ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਵੇਗਾ ।
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਇੰਟਰ ਕਾਲਜ (ਸਕੂਲ) ਫ੍ਰੈਂਡਜ਼ ਕਾਲੋਨੀ ’ਚ ਸਮਾਗਮ ਕਰਵਾਇਆ ਅਗਲੀ ਖ਼ਬਰ ਇਨਰਵ੍ਹੀਲ ਕਲੱਬ ਨੇ ਤੀਆਂ ਦਾ ਤਿਉਹਾਰ ਮਨਾਇਆ
Ad Position 24