ਮੈਂ ਅਸਤੀਫ਼ਾ ਨਿੱਜੀ ਰੁਝੇਵਿਆਂ ਕਾਰਨ ਦਿੱਤਾ-ਸੰਜੈ ਅਟਵਾਲ
ਗੁਰਾਇਆ, 7 ਅਗਸਤ (ਬਲਵਿੰਦਰ ਸਿੰਘ)- ਆਮ ਆਦਮੀ ਪਾਰਟੀ ਹਲਕਾ ਫਿਲੌਰ ਦੇ ਸਾਬਕਾ ਸੰਗਠਨ ਇੰਚਾਰਜ ਸੰਜੈ ਅਟਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਮੈਂ ਮਾਨਯੋਗ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਕਾਰਨ ਮੇਰੇ ਪਰਿਵਾਰਕ ਰੁਝੇਵੇਂ ਹਨ। ਮੈਂ ਆਮ ਆਦਮੀ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ ਅਤੇ ਪਾਰਟੀ ਵਿਚ ਵਲੰਟੀਅਰ ਦੇ ਤੌਰ ’ਤੇ ਹਮੇਸ਼ਾ ਲਈ ਕੰਮ ਕਰਾਂਗਾ।
ਗੁਰਾਇਆ, 7 ਅਗਸਤ (ਬਲਵਿੰਦਰ ਸਿੰਘ)- ਆਮ ਆਦਮੀ ਪਾਰਟੀ ਹਲਕਾ ਫਿਲੌਰ ਦੇ ਸਾਬਕਾ ਸੰਗਠਨ ਇੰਚਾਰਜ ਸੰਜੈ ਅਟਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਮੈਂ ਮਾਨਯੋਗ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਕਾਰਨ ਮੇਰੇ ਪਰਿਵਾਰਕ ਰੁਝੇਵੇਂ ਹਨ। ਮੈਂ ਆਮ ਆਦਮੀ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ ਅਤੇ ਪਾਰਟੀ ਵਿਚ ਵਲੰਟੀਅਰ ਦੇ ਤੌਰ ’ਤੇ ਹਮੇਸ਼ਾ ਲਈ ਕੰਮ ਕਰਾਂਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਸੰਗਠਨ ਨੂੰ ਮਜ਼ਬੂਤ ਕਰਨ ਲਈ ਹਰ ਉਦਮ ਕੀਤਾ ਹੈ। ਉਨ੍ਹਾਂ ਦੇ ਕਾਰਜਕਾਲ ਦੌਰਾਨ ਸੰਗਠਨ ਮਜ਼ਬੂਤ ਵੀ ਹੋਇਆ ਹੈ। ਉਹ ਸ਼ਹਿਰ ਵਾਸੀਆਂ ਅਤੇ ਇਲਾਕੇ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਹਨ। ਉਨ੍ਹਾਂ ਨਵੇਂ ਲਗਾਏ ਗਏ ਸੰਗਠਨ ਇੰਚਾਰਜ ਡਾ. ਵਰਿੰਦਰ ਸਿੰਘ ਸੈਣੀ ਨੂੰ ਵਧਾਈ ਦਿੱਤੀ।