08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਮਨਰੇਗਾ ਯੂਨੀਅਨ ਦਾ ਵਫ਼ਦ ਵਧੀਕ ਡਿਪਟੀ ਕਮਿਸ਼ਨਰ ( ਪੇਂਡੂ ਵਿਕਾਸ ) ਨੂੰ ਮਿਲਿਆ

ਸ਼ਾਹਕੋਟ, 7 ਅਗਸਤ (ਸੁਖਦੀਪ ਸਿੰਘ)- ਮਨਰੇਗਾ ਯੂਨੀਅਨ ਦਾ ਇਕ ਵਫ਼ਦ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਜਲੰਧਰ ਦਿਵਿਆ ਪੀ. ਨੂੰ ਮਿਲਿਆ।

Ad Position 21
No active advertisement
ਅਜੀਤ ਡੈਸਕ 08-08-2026
ਸ਼ਾਹਕੋਟ, 7 ਅਗਸਤ (ਸੁਖਦੀਪ ਸਿੰਘ)- ਮਨਰੇਗਾ ਯੂਨੀਅਨ ਦਾ ਇਕ ਵਫ਼ਦ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਜਲੰਧਰ ਦਿਵਿਆ ਪੀ. ਨੂੰ ਮਿਲਿਆ। ਇਸ ਵਫ਼ਦ ਦੀ ਅਗਵਾਈ ਮਨਰੇਗਾ ਯੂਨੀਅਨ ਪੰਜਾਬ ਦੇ ਆਗੂ ਕਾਮਰੇਡ ਚਰਨਜੀਤ ਸਿੰਘ ਥੰਮੂਵਾਲ, ਬਲਵੀਰ ਕੌਰ, ਸੁਨੀਤਾ, ਕੁਲਵੰਤ ਕੌਰ, ਅਰਪਨਾ ਤੇ ਬਲਜਿੰਦਰ ਸਿੰਘ ਨੇ ਕੀਤੀ। ਆਗੂਆਂ ਨੇ ਏ. ਡੀ. ਸੀ. ਨੂੰ ਇਕ ਮੰਗ ਪੱਤਰ ਸੌਂਪਦਿਆਂ ਦੱਸਿਆ ਕਿ ਪਿੰਡਾਂ ‘ਚ ਬਹੁਤੇ ਮਨਰੇਗਾ ਵਰਕਰਾਂ ਨੂੰ ਕੰਮ ਕਿਸੇ ਹੋਰ ਜਗ੍ਹਾ ਦਿੱਤਾ ਜਾ ਰਿਹਾ ਹੈ ਤੇ ਹਾਜ਼ਰੀ ਹੋਰ ਜਗ੍ਹਾ ਲਗਵਾਈ ਜਾਂਦੀ ਹੈ। ਵਫ਼ਦ ਨੇ ਕਿਹਾ ਕਿ ਪਿੱਛਲੇ ਕੁੱਝ ਵਰਕਰਾਂ ਦੇ ਹੜ੍ਹਾਂ ਦੌਰਾਨ ਕੀਤੇ ਹੋਏ ਕੰਮ ਦੇ ਪੈਸੇ ਅਜੇ ਤੱਕ ਜਾਰੀ ਨਹੀਂ ਕੀਤੇ ਗਏ। ਉਨ੍ਹਾਂ ਮੰਗ ਕੀਤੀ ਕਿ ਮਨਰੇਗਾ ਵਰਕਰਾਂ ਕੋਲੋਂ ਜਿੱਥੇ ਕੰਮ ਕਰਵਾਇਆ ਜਾਂਦਾ ਹੈ, ਉਥੇ ਹਾਜ਼ਰੀ ਲਗਵਾਈ ਜਾਵੇ ਅਤੇ ਮਨਰੇਗਾ ਵਰਕਰਾਂ ਵਲੋਂ ਕੰਮ ਮੰਗਣ ‘ਤੇ ਕੰਮ ਵੀ ਦਿੱਤਾ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਬਹੁਤ ਸਾਰੇ ਪਿੰਡਾਂ ‘ਚ ਸਰਕਾਰ ਵੱਲੋਂ ਬਾਲਿਆਂ ਦੀਆਂ ਛੱਤਾਂ ਵਾਲਿਆਂ ਨੂੰ ਗ੍ਰਾਂਟ ਮੁਹੱਈਆ ਕਰਵਾਈ ਗਈ ਹੈ, ਪਰ ਇੰਨ੍ਹਾਂ ਵਿਚ ਬਹੁਤ ਸਾਰੇ ਲੋਕਾਂ ਨੂੰ ਸਰਵੇ ਦੌਰਾਨ ਸਕੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ। ਪਿੰਡਾਂ ‘ਚ ਮਜ਼ਦੂਰ ਲੋਕ ਮਕਾਨਾਂ ਉੱਪਰ ਚਾਦਰਾਂ ਪਾ ਕੇ ਰਹਿ ਰਹੇ ਹਨ ਅਤੇ ਉਹਨਾਂ ਦੇ ਘਰਾਂ ‘ਚ ਫਲੱਸ਼ਾਂ ਤੱਕ ਵੀ ਨਹੀਂ ਬਣੀਆਂ, ਜਿਸ ਕਾਰਨ ਮਜ਼ਦੂਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏ. ਡੀ. ਸੀ. ਨੇ ਵਫ਼ਦ ਦੇ ਮਸਲੇ ਧਿਆਨ ਨਾਲ ਸੁਣੇ ਅਤੇ ਜਲਦੀ ਕਰਵਾਈ ਕਰਨ ਦਾ ਭਰੋਸਾ ਦਿਵਾਇਆ।
Ad Position 22
No active advertisement
ਪਿਛਲੀ ਖ਼ਬਰ ਸੱਤਿਅਮ ਇੰਸਟੀਟਿਊਟ ਵਿਖੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਮੌਕੇ ਧਾਰਮਿਕ ਸਮਾਗਮ ਅਗਲੀ ਖ਼ਬਰ ਪਿੰਡ ਛੋਕਰਾਂ ਵਿਖੇ ਦਿਖਾਈ ਗਈ ਸਤਲੁਜ ਫਿਲਮ
Ad Position 24