ਨੈਸ਼ਨਲ ਹਾਈਵੇ ਲੋਹੀਆਂ ਦੇ ਫਲਾਈਓਵਰ ਦੇ ਦੂਜੇ ਭਾਗ ਦਾ ਕੰਮ ਆਰੰਭ ਹੋਇਆ
ਲੋਹੀਆਂ ਖਾਸ, 7 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਨੈਸ਼ਨਲ ਹਾਈਵੇ 703ਏ ’ਤੇ ਬਣ ਰਹੇ ਫਲਾਈਓਵਰ ਦਾ ਸੁਲਤਾਨਪੁਰ ਰੇਲਵੇ ਫਾਟਕ ਨੇੜੇ ‘ਲੋਹੀਆਂ ਤੋਂ ਮੱਖੂ’ ਵਾਲੇ ਇੱਕ ਪਾਸੇ ਦਾ ਕੰਮ ਤਕਰੀਬਲ ਮੁਕੰਮਲ ਹੋ ਚੁੱਕਾ ਹੈ ਅਤੇ ਹੁਣ ਟੀ. ਪੁਆਇੰਟ ਤੋਂ ਮਲਸੀਆਂ ਵਾਲੀ ਦੂਜੀ ਸਾਈਡ ਦਾ ਕੰਮ ਆਰੰਭ ਹੋਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ| ਇਸ ਸਬੰਧੀ ਪੁੱਲ ਬਣਾ ਰਹੀ ਠੇਕੇਦਾਰ ਦੀ ਕੰਪਨੀ ਦੇ ਇੰਜ਼ੀ: ਕੁਲਦੀਪ ਸ਼ਰਮਾ ਅਤੇ ਸਾਥੀਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਕੋਲੋਂ ਸਾਰੀਆਂ ਪ੍ਰਵਾਨਗੀਆਂ ਹੋ ਗਈਆਂ ਹਨ, ਹੁਣ ਕੋਈ ਅੜਿਕਾ ਨਹੀਂ ਰਿਹਾ, ਇਸ ਲਈ ਜਲਦੀ ਕੰਮ ਨੇਪਰੇ ਚੜ ਸਕੇਗਾ| ਇੰਜ਼ੀ: ਕੁਲਦੀਪ ਸ਼ਰਮਾ ਨੇ ਕਿਹਾ ਕਿ ਅਸੀਂ ਮਲਸੀਆਂ ਰੋਡ ਦੀਆਂ ਦੋਨੋ ਸਾਈਡ ਵਾਲੀਆਂ ਸਰਵਿਸ ਸੜਕਾਂ ਦੇ ਕੰਢੇ ਕੰਮ ਕਰ ਰਹੇ ਦੁਕਾਨਦਾਰਾਂ ਪਹਿਲਾਂ ਵੀ ਕਈ ਵਾਰ ਅਪੀਲ ਕਰ ਚੁੱਕੇ ਹਾਂ ਅਤੇ ਹੁਣ ਤੁਹਾਡੇ ਜ਼ਰੀਏ ਵੀ ਸੁਚੇਤ ਕਰ ਰਹੇ ਹਾਂ ਕਿ ਹੁਣ ਇਧਰ ਕੰਮ ਤੇਜੀ ਨਾਲ ਹੋਵੇਗਾ ਅਤੇ ਦੁਕਾਨਦਾਰ ਆਪਣੇ ਕਾਰੋਬਾਰ ਦੂਜੀਆਂ ਸੁਰੱਖਿਅਤ ਥਾਵਾਂ ’ਤੇ ਕਰਨ ਦਾ ਪ੍ਰਬੰਧ ਤੁਰੰਤ ਕਰ ਲੈਣ, ਤਾਂ ਕਿ ਕੋਈ ਅਣਹੋਣੀ ਨਾ ਵਾਪਰ ਸਕੇ| ਇਥੇ ਦੱਸਣਯੋਗ ਹੈ ਕਿ ਇੰਜ਼ੀ: ਟੀਮ ਨੇ ਸਰਵਿਸ ਸੜਕਾਂ ਦੇ ਕੰਢੇ ’ਤੇ ਨਿਸ਼ਾਨੀਆਂ ਲਗਾ ਕੇ ਸੁਰੱਖਿਆ ਵਾੜ (ਗਾਰਡ) ਲਾਉਣ ਤੋਂ ਬਾਅਦ, ਵੱਡੀਆਂ ਪੋਕਲੈਨ ਤੇ ਜੇ.
ਲੋਹੀਆਂ ਖਾਸ, 7 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਨੈਸ਼ਨਲ ਹਾਈਵੇ 703ਏ ’ਤੇ ਬਣ ਰਹੇ ਫਲਾਈਓਵਰ ਦਾ ਸੁਲਤਾਨਪੁਰ ਰੇਲਵੇ ਫਾਟਕ ਨੇੜੇ ‘ਲੋਹੀਆਂ ਤੋਂ ਮੱਖੂ’ ਵਾਲੇ ਇੱਕ ਪਾਸੇ ਦਾ ਕੰਮ ਤਕਰੀਬਲ ਮੁਕੰਮਲ ਹੋ ਚੁੱਕਾ ਹੈ ਅਤੇ ਹੁਣ ਟੀ.ਪੁਆਇੰਟ ਤੋਂ ਮਲਸੀਆਂ ਵਾਲੀ ਦੂਜੀ ਸਾਈਡ ਦਾ ਕੰਮ ਆਰੰਭ ਹੋਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ| ਇਸ ਸਬੰਧੀ ਪੁੱਲ ਬਣਾ ਰਹੀ ਠੇਕੇਦਾਰ ਦੀ ਕੰਪਨੀ ਦੇ ਇੰਜ਼ੀ: ਕੁਲਦੀਪ ਸ਼ਰਮਾ ਅਤੇ ਸਾਥੀਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਕੋਲੋਂ ਸਾਰੀਆਂ ਪ੍ਰਵਾਨਗੀਆਂ ਹੋ ਗਈਆਂ ਹਨ, ਹੁਣ ਕੋਈ ਅੜਿਕਾ ਨਹੀਂ ਰਿਹਾ, ਇਸ ਲਈ ਜਲਦੀ ਕੰਮ ਨੇਪਰੇ ਚੜ ਸਕੇਗਾ| ਇੰਜ਼ੀ: ਕੁਲਦੀਪ ਸ਼ਰਮਾ ਨੇ ਕਿਹਾ ਕਿ ਅਸੀਂ ਮਲਸੀਆਂ ਰੋਡ ਦੀਆਂ ਦੋਨੋ ਸਾਈਡ ਵਾਲੀਆਂ ਸਰਵਿਸ ਸੜਕਾਂ ਦੇ ਕੰਢੇ ਕੰਮ ਕਰ ਰਹੇ ਦੁਕਾਨਦਾਰਾਂ ਪਹਿਲਾਂ ਵੀ ਕਈ ਵਾਰ ਅਪੀਲ ਕਰ ਚੁੱਕੇ ਹਾਂ ਅਤੇ ਹੁਣ ਤੁਹਾਡੇ ਜ਼ਰੀਏ ਵੀ ਸੁਚੇਤ ਕਰ ਰਹੇ ਹਾਂ ਕਿ ਹੁਣ ਇਧਰ ਕੰਮ ਤੇਜੀ ਨਾਲ ਹੋਵੇਗਾ ਅਤੇ ਦੁਕਾਨਦਾਰ ਆਪਣੇ ਕਾਰੋਬਾਰ ਦੂਜੀਆਂ ਸੁਰੱਖਿਅਤ ਥਾਵਾਂ ’ਤੇ ਕਰਨ ਦਾ ਪ੍ਰਬੰਧ ਤੁਰੰਤ ਕਰ ਲੈਣ, ਤਾਂ ਕਿ ਕੋਈ ਅਣਹੋਣੀ ਨਾ ਵਾਪਰ ਸਕੇ| ਇਥੇ ਦੱਸਣਯੋਗ ਹੈ ਕਿ ਇੰਜ਼ੀ: ਟੀਮ ਨੇ ਸਰਵਿਸ ਸੜਕਾਂ ਦੇ ਕੰਢੇ ’ਤੇ ਨਿਸ਼ਾਨੀਆਂ ਲਗਾ ਕੇ ਸੁਰੱਖਿਆ ਵਾੜ (ਗਾਰਡ) ਲਾਉਣ ਤੋਂ ਬਾਅਦ, ਵੱਡੀਆਂ ਪੋਕਲੈਨ ਤੇ ਜੇ.ਸੀ.ਬੀ. ਮਸ਼ੀਨਾਂ ਰਾਹੀਂ ਖੂਹੀਆਂ ਪੁੱਟਣ ਦਾ ਕੰਮ ਆਰੰਭ ਕਰ ਦਿੱਤਾ ਹੈ, ਜਿਸ ਨੂੰ ਲੈ ਕੇ ਸ਼ਹਿਰ ਅਤੇ ਇਲਾਕਾ ਨਿਵਾਸੀਆਂ ’ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ|