12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪੀ.ਐਨ.ਜੀ. ਪ੍ਰੋਜੈਕਟ ਥੋਪਣਾ ਸੀ ਤਾਂ ਉੱਜਵਲਾ ਯੋਜਨਾ ’ ਤੇ 45 ਹਜ਼ਾਰ ਕਰੋੜ ਰੁਪਏ ਕਿਉਂ ਖਰਚੇ ਗਏ - ਡਾ . ਸੇਠੀ ਕਿਹਾ ਪੀਐਨਜੀ ਦੇ ਨਾਲ ਖਪਤਕਾਰਾਂ ਨੂੰ ਐਲਪੀਜੀ ਦੀ ਵਰਤੋਂ ਦਾ ਵਿਕਲਪ ਵੀ ਦਿੱਤਾ ਜਾਵੇ

ਜਲੰਧਰ, 11 ਅਗਸਤ (ਪਵਨ ਖਰਬੰਦਾ)-ਸੀਨੀਅਰ ਕਾਂਗਰਸੀ ਆਗੂ ਅਤੇ ਕੌਂਸਲਰ ਡਾ. ਜਸਲੀਨ ਸੇਠੀ ਨੇ ਅੱਜ ਪੰਜਾਬ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ’ਤੇ ਪਾਈਪਡ ਨੈਚੁਰਲ ਗੈਸ (ਪੀਐਨਜੀ) ਪ੍ਰੋਜੈਕਟ ਨੂੰ ਖਪਤਕਾਰਾਂ ’ਤੇ ਥੋਪਣਾ ਗਲਤ ਹੈ।

Ad Position 21
No active advertisement
ਡਾ. ਜਸਲੀਨ ਸੇਠੀ ਗੱਲਬਾਤ ਕਰਦੇ ਹੋਏ ਨਾਲ ਹਨ ਪ੍ਰਧਾਨ ਅਨੁਰਾਧਾ ਬੰਗਾ, ਕੌਂਸਲਰ ਰਜਨੀ ਬਾਹਰੀ ਤੇ ਕੌਂਸਲਰ ਮਧੂ ਸ਼ਰਮਾ ਆਦਿ। ਤਸਵੀਰ-ਮੁਨੀਸ਼ 12-08-2026
ਜਲੰਧਰ, 11 ਅਗਸਤ (ਪਵਨ ਖਰਬੰਦਾ)-ਸੀਨੀਅਰ ਕਾਂਗਰਸੀ ਆਗੂ ਅਤੇ ਕੌਂਸਲਰ ਡਾ. ਜਸਲੀਨ ਸੇਠੀ ਨੇ ਅੱਜ ਪੰਜਾਬ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ’ਤੇ ਪਾਈਪਡ ਨੈਚੁਰਲ ਗੈਸ (ਪੀਐਨਜੀ) ਪ੍ਰੋਜੈਕਟ ਨੂੰ ਖਪਤਕਾਰਾਂ ’ਤੇ ਥੋਪਣਾ ਗਲਤ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਪੀਐਨਜੀ ਪ੍ਰੋਜੈਕਟ ਲਿਆਉਣਾ ਹੀ ਸੀ ਤਾਂ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਐਲਪੀਜੀ ਕਨੈਕਸ਼ਨ ਉਪਲਬਧ ਕਰਵਾਉਣ ਅਤੇ ਲੋਕਾਂ ਨੂੰ ਇਸ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਵਾਸਤੇ 45 ਹਜ਼ਾਰ ਕਰੋੜ ਰੁਪਏ ਤੋਂ ਵੱਧ ਕਿਉਂ ਖਰਚ ਕੀਤੇ ਗਏ । ਉਨ੍ਹਾਂ ਕਿਹਾ ਕਿ ਹੁਣ ਪੀਐਨਜੀ ਲਾਗੂ ਹੋਣ ਤੋਂ ਬਾਅਦ ਖਪਤਕਾਰਾਂ ਨੂੰ ਐਲਪੀਜੀ ’ਤੇ ਮਿਲ ਰਹੀ ਸਰਕਾਰੀ ਸਬਸਿਡੀ ਵੀ ਬੰਦ ਹੋ ਸਕਦੀ ਹੈ ਅਤੇ ਉਨ੍ਹਾਂ ਨੂੰ ਕਰੀਬ 500 ਰੁਪਏ ਤੱਕ ਮਹਿੰਗੀ ਪੀਐਨਜੀ ਖਰੀਦਣੀ ਪੈ ਸਕਦੀ ਹੈ। ਡਾ. ਸੇਠੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੀਐਨਜੀ ਕਨੈਕਸ਼ਨ ਲੈਣ ਲਈ ਐਲਪੀਜੀ ਕਨੈਕਸ਼ਨ ਸਰੈਂਡਰ ਕਰਨ ਦੀ ਸ਼ਰਤ ਹਟਾਈ ਜਾਵੇ । ਸਾਰੇ ਖਪਤਕਾਰਾਂ ਲਈ ਪੀਐਨਜੀ ਦੇ ਨਾਲ ਐਲਪੀਜੀ ਦੀ ਵਰਤੋਂ ਦਾ ਵਿਕਲਪ ਵੀ ਖੁੱਲ੍ਹਾ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਪਤਕਾਰਾਂ ਨੂੰ ਖਾਣਾ ਪਕਾਉਣ ਲਈ ਆਪਣੀ ਪਸੰਦ ਦਾ ਈਂਧਨ ਚੁਣਨ ਤੋਂ ਰੋਕਿਆ ਨਹੀਂ ਜਾਣਾ ਚਾਹੀਦਾ। ਡਾ. ਸੇਠੀ ਨੇ ਦੱਸਿਆ ਕਿ ਭਾਰਤ ਸਰਕਾਰ ‘ਸਿਟੀ ਗੈਸ ਡਿਸਟ੍ਰੀਬਿਊਸ਼ਨ’ ਨੈੱਟਵਰਕ ਰਾਹੀਂ ਦੇਸ਼ ਭਰ ਵਿੱਚ ‘ਪਾਈਪਡ ਨੈਚੁਰਲ ਗੈਸ’ ਦਾ ਬੁਨਿਆਦੀ ਢਾਂਚਾ ਵਧਾ ਰਹੀ ਹੈ। ਇਸ ਤਹਿਤ ਨਿੱਜੀ ਕੰਪਨੀਆਂ ਨੂੰ ਪੀਐਨਜੀ ਪਾਈਪਲਾਈਨ ਵਿਛਾਉਣ ਅਤੇ ਖਪਤਕਾਰਾਂ ਨੂੰ ਪੀਐਨਜੀ ਸਪਲਾਈ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉੱਜਵਲਾ ਯੋਜਨਾ ਦੇ ਜ਼ਿਆਦਾਤਰ ਲਾਭਪਾਤਰੀ ਗਰੀਬ ਅਤੇ ਲੋੜਵੰਦ ਪਰਿਵਾਰਾਂ ਨਾਲ ਸਬੰਧਤ ਹਨ ਅਤੇ ਉਹ ਸਬਸਿਡੀ ਵਾਲੇ ਗੈਸ ਸਿਲੰਡਰ ’ਤੇ ਨਿਰਭਰ ਹਨ। ਡਾ. ਸੇਠੀ ਨੇ ਕਿਹਾ ਕਿ ਇਹ ਚਿੰਤਾ ਹੋਰ ਵੀ ਗੰਭੀਰ ਹੋ ਜਾਂਦੀ ਹੈ ਕਿਉਂਕਿ ਮਾਰਚ 2026 ਤੋਂ ਬਾਅਦ, ਅਮਰੀਕਾ-ਈਰਾਨ ਜੰਗ ਸ਼ੁਰੂ ਹੋਣ ਤੋਂ ਬਾਅਦ, ਆਇਲ ਮਾਰਕੀਟਿੰਗ ਕੰਪਨੀਆਂ ਵੱਲੋਂ ਨਵੇਂ ਐਲਪੀਜੀ ਕਨੈਕਸ਼ਨ ਜਾਰੀ ਕਰਨ ’ਤੇ ਰੋਕ ਲਗਾਈ ਗਈ ਹੈ। ਇੱਕ ਪਾਸੇ ਨਵੇਂ ਐਲਪੀਜੀ ਕਨੈਕਸ਼ਨ ਨਹੀਂ ਦਿੱਤੇ ਜਾ ਰਹੇ ਅਤੇ ਦੂਜੇ ਪਾਸੇ ਪੀਐਨਜੀ ਉਪਲਬਧ ਹੋਣ ’ਤੇ ਮੌਜੂਦਾ ਖਪਤਕਾਰਾਂ ਨੂੰ ਐਲਪੀਜੀ ਕਨੈਕਸ਼ਨ ਸਰੈਂਡਰ ਕਰਨਾ ਪੈ ਸਕਦਾ ਹੈ। ਜੇਕਰ ਕੋਈ ਖਪਤਕਾਰ ਨਵਾਂ ਐਲਪੀਜੀ ਕਨੈਕਸ਼ਨ ਨਹੀਂ ਲੈ ਸਕਦਾ ਅਤੇ ਪੁਰਾਣਾ ਕਨੈਕਸ਼ਨ ਵੀ ਨਹੀਂ ਰੱਖ ਸਕਦਾ ਤਾਂ ਉਸ ਦੀ ਪਸੰਦ ਕਿੱਥੇ ਰਹਿ ਜਾਂਦੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਕਾਂਗਰਸ ਮਹਿਲਾ ਪ੍ਰਧਾਨ ਅਨੁਰਾਧਾ ਬੰਗਾ, ਕੌਂਸਲਰ ਰਜਨੀ ਬਾਹਰੀ, ਕੌਂਸਲਰ ਮਧੁ ਸ਼ਰਮਾ, ਸਲਿਲ ਬਾਹਰੀ, ਅਨੁ ਗੁਪਤਾ, ਰਿਸ਼ੀਕੇਸ਼ ਵਰਮਾ ਅਤੇ ਵਿੱਕੀ ਬਾੰਗੜ ਸਮੇਤ ਕਾਂਗਰਸੀ ਆਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ ਦੇ ਸਿੱਖ ਐਮ . ਪੀ . ਤਨਮਨਜੀਤ ਸਿੰਘ ਢੇਸੀ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਐਨ. ਆਰ. ਆਈਜ਼ ਦੇ ਮਸ... ਅਗਲੀ ਖ਼ਬਰ ਸੋਮਰਸੈੱਟ ਇੰਟਰਨੈਸ਼ਨਲ ਸਕੂਲ ’ ਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਸੰਬੰਧੀ ਜਾਗਰੂਕਤਾ ਕੈਂਪ
Ad Position 24