12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਮਾਡਲ ਹਾਊਸ ਦੀ ਚਾਵਲਾ ਡੇਅਰੀ ’ ਚੋਂ ਫੜੇ ਇਕ ਟਨ ਪਨੀਰ ਦਾ ਸੈਂਪਲ ਹੋਇਆ ਫੇਲ੍ਹ , ਅਦਾਲਤ ’ ਚ ਦਾਇਰ ਹੋਵੇਗਾ ਕੇਸ ਸਿਹਤ ਲਈ ਹਾਨੀਕਾਰਕ ਸੀ ਸੁੱਕੇ ਦੁੱਧ ਤੇ ਰਿਫਾਈਂਡ ਤੇਲ ਨਾਲ ਤਿਆਰ ਕੀਤਾ ਪਨੀਰ

ਜਲੰਧਰ, 11 ਅਗਸਤ (ਜਤਿੰਦਰ ਪੰਮੀ)–ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਵਲੋਂ ਬੀਤੇ ਦਿਨੀਂ ਮਾਡਲ ਹਾਊਸ ਦੀ ਚਾਵਲਾ ਡੇਅਰੀ ਤੋਂ ਫੜੇ ਗਏ ਇਕ ਟਨ ਪਨੀਰ ਦੇ ਸੈਂਪਲ ਫੇਲ੍ਹ ਪਾਏ ਗਏ ਹਨ। ਵਿਭਾਗ ਵਲੋਂ ਹੁਣ ਕਾਨੂੰਨੀ ਕਾਰਵਾਈ ਕਰਨ ਲਈ ਪਨੀਰ ਤਿਆਰ ਬਣਾਉਣ ਚਾਵਲਾ ਡੇਅਰੀ ਦੇ ਮਾਲਕ ਵਿਰੁੱਧ ਮੁੱਖ ਨਿਆਂਇਕ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 12-08-2026
ਜਲੰਧਰ, 11 ਅਗਸਤ (ਜਤਿੰਦਰ ਪੰਮੀ)–ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਵਲੋਂ ਬੀਤੇ ਦਿਨੀਂ ਮਾਡਲ ਹਾਊਸ ਦੀ ਚਾਵਲਾ ਡੇਅਰੀ ਤੋਂ ਫੜੇ ਗਏ ਇਕ ਟਨ ਪਨੀਰ ਦੇ ਸੈਂਪਲ ਫੇਲ੍ਹ ਪਾਏ ਗਏ ਹਨ। ਵਿਭਾਗ ਵਲੋਂ ਹੁਣ ਕਾਨੂੰਨੀ ਕਾਰਵਾਈ ਕਰਨ ਲਈ ਪਨੀਰ ਤਿਆਰ ਬਣਾਉਣ ਚਾਵਲਾ ਡੇਅਰੀ ਦੇ ਮਾਲਕ ਵਿਰੁੱਧ ਮੁੱਖ ਨਿਆਂਇਕ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਜਾਵੇਗਾ। ਇਸ ਦੇ ਨਾਲ ਫੂਡ ਸੇਫਟੀ ਵਿੰਗ ਵਲੋਂ ਉਕਤ ਇਕ ਟਨ ਪਨੀਰ ਨਸ਼ਟ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਲੰਘੀ 5 ਅਗਸਤ ਨੂੰ ਫੂਡ ਸੇਫਟੀ ਵਿੰਗ ਦੇ ਸਹਾਇਕ ਕਮਿਸ਼ਨਰ ਫੂਡ ਰਾਜਿੰਦਰ ਪਾਲ ਸਿੰਘ ਤੇ ਉਨ੍ਹਾਂ ਦੀ ਟੀਮ ਵਲੋਂ ਖਾਣ ਵਾਲੇ ਪਦਾਰਥਾਂ ਦੇ ਸੈਂਪਲ ਲੈਣ ਲਈ ਮਾਡਲ ਹਾਊਸ ਸਥਿਤ ਚਾਵਲਾ ਡੇਅਰੀ ’ਤੇ ਛਾਪੇਮਾਰੀ ਕੀਤੀ ਗਈ ਸੀ। ਇਸ ਦੌਰਾਨ ਕੀਤੀ ਗਈ ਜਾਂਚ ’ਚ ਸਾਹਮਣੇ ਆਇਆ ਕਿ ਡੇਅਰੀ ਮਾਲਕ ਕੋਲ ਸਿਰਫ਼ ਘਿਉ ਤੇ ਦਹੀਂ ਬਣਾਉਣ ਦੀ ਵਿਭਾਗੀ ਮਨਜ਼ੂਰੀ ਸੀ ਜਦੋਂਕਿ ਉਹ ਪਨੀਰ ਤੇ ਕ੍ਰੀਮ ਗੈਰ-ਕਾਨੂੰਨੀ ਤੌਰ ’ਤੇ ਤਿਆਰ ਕਰ ਰਿਹਾ ਸੀ। ਟੀਮ ਨੇ ਕਾਲਾ ਸੰਘਿਆਂ ਰੋਡ ’ਤੇ ਦੱਸੀ ਗਈ ਥਾਂ ਤੋਂ ਇਕ ਟਨ ਦੇ ਕਰੀਬ ਪਨੀਰ ਜ਼ਬਤ ਕਰਕੇ ਉਸ ਦੇ ਸੈਂਪਲ ਲੈ ਕੇ ਫੂਡ ਐਨਾਲਿਸਟ ਦੀ ਜਾਂਚ ਲਈ ਲੈਬਾਰਟਰੀ ਨੂੰ ਭੇਜੇ ਸਨ। ਲੈਬਾਰਟਰੀ ਤੋਂ ਆਈ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਐਨਾਲਿਸਟ ਦੀ ਜਾਂਚ ਦੌਰਾਨ ਉਕਤ ਪਨੀਰ ਮਨੁੱਖੀ ਸਿਹਤ ਅਣਸੁਰੱਖਿਅਤ ਐਲਾਨਿਆ ਗਿਆ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਸਹਾਇਕ ਕਮਿਸ਼ਨਰ ਫੂਡ ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਐਨਾਲਿਸਟ ਦੀ ਜਾਂਚ ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਚਾਵਲਾ ਡੇਅਰੀ ਵਲੋਂ ਤਿਆਰ ਕੀਤਾ ਗਿਆ ਉਕਤ ਪਨੀਰ ਦੁੱਧ ਦੀ ਬਜਾਏ ਸੁੱਕੇ ਦੁੱਧ ਤੇ ਰਿਫਾਈਂਡ ਤੇਲ ਨੂੰ ਮਿਲਾ ਕੇ ਬਣਾਇਆ ਗਿਆ ਸੀ। ਇਹ ਪਨੀਰ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਮੰਨਿਆ ਜਾਂਦਾ ਹੈ, ਵਿਸ਼ੇਸ਼ ਕਰਕੇ ਇਹ ਪਨੀਰ ਕੱਚਾ ਖਾਣ ਨਾਲ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਇਹ ਅੰਤੜੀਆਂ ਵਿਚ ਜੰਮ ਜਾਂਦਾ ਹੈ, ਜਿਸ ਨਾਲ ਕਈ ਭਿਆਨਕ ਰੋਗ ਲੱਗ ਸਕਦੇ ਹਨ। ਏ. ਸੀ. ਐੱਫ. ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਰਿਪੋਰਟ ਆਉਣ ਉਪਰੰਤ ਜ਼ਬਤ ਕੀਤਾ ਗਿਆ ਸਾਰਾ ਪਨੀਰ ਮੰਗਲਵਾਰ ਨੂੰ ਉਨ੍ਹਾਂ ਦੀ ਟੀਮ ਵਲੋਂ ਕੂੜੇ ਦੇ ਡੰਪ ’ਤੇ ਲਿਜਾ ਕੇ ਨਸ਼ਟ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਹੁਣ ਫੂਡ ਸੇਫਟੀ ਐਕਟ ਤਹਿਤ ਸੀ. ਜੇ. ਐੱਮ. ਦੀ ਅਦਾਲਤ ਵਿੱਚ ਦਾਇਰ ਕੀਤਾ ਜਾਵੇਗਾ ਅਤੇ ਚਾਵਲਾ ਡੇਅਰੀ ਨੂੰ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਏਡ ਤੇ ਲਾਇਨਜ਼ ਕਲੱਬ ਇੰਟਰਨੈਸ਼ਨਲ ਵਲੋਂ ਵਾਤਾਵਰਨ ਦੀ ਸੰਭਾਲ ਲਈ ਬੂਟੇ ਲਗਾਉਣ ਦੀ ਸੇਵਾ ਅਗਲੀ ਖ਼ਬਰ ਮਿਲਾਵਟਖੋਰਾਂ ਵਿਰੁੱਧ ਮੁਹਿੰਮ ਹੋਰ ਤੇਜ਼ ਹੋਵੇਗੀ-ਸਹਾਇਕ ਕਮਿਸ਼ਨਰ ਫੂਡ
Ad Position 24