12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

‘ ਤੜਕੇ ਵਾਲੀ ਤੀਜ ’ ਸਮਾਗਮ ’ ਚ ‘ ਪ੍ਰੀਤ ਕੰਵਲ ’ ਬਣੀ ਮਿਸਿਜ਼ ਤੀਜ -2026

ਜਲੰਧਰ, 11 ਅਗਸਤ (ਜਸਪਾਲ ਸਿੰਘ)-‘ਤੜਕੇ ਵਾਲੀ ਤੀਜ’ ਦਾ ਇਕ ਪ੍ਰਭਾਵਸ਼ਾਲੀ ਸਮਾਗਮ ਜਲੰਧਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀ ਸੱਭਿਆਚਾਰ, ਪੁਰਾਤਨ ਰਵਾਇਤਾਂ ਅਤੇ ਮਹਿਲਾਵਾਂ ਦੀ ਪ੍ਰਤਿਭਾ ਦਾ ਖੂਬਸੂਰਤ ਸੰਗਮ ਦੇਖਣ ਨੂੰ ਮਿਲਿਆ। ਸਮਾਗਮ ਦੌਰਾਨ ਮਹਿਲਾਵਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਤੀਜ ਦੇ ਰੰਗਾਂ, ਲੋਕ ਸੱਭਿਆਚਾਰ ਅਤੇ ਰਵਾਇਤੀ ਵਿਰਾਸਤ ਦਾ ਖੂਬਸੂਰਤ ਪ੍ਰਗਟਾਵਾ ਕੀਤਾ।

Ad Position 21
No active advertisement
ਅਜੀਤ ਡੈਸਕ 12-08-2026
ਜਲੰਧਰ, 11 ਅਗਸਤ (ਜਸਪਾਲ ਸਿੰਘ)-‘ਤੜਕੇ ਵਾਲੀ ਤੀਜ’ ਦਾ ਇਕ ਪ੍ਰਭਾਵਸ਼ਾਲੀ ਸਮਾਗਮ ਜਲੰਧਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀ ਸੱਭਿਆਚਾਰ, ਪੁਰਾਤਨ ਰਵਾਇਤਾਂ ਅਤੇ ਮਹਿਲਾਵਾਂ ਦੀ ਪ੍ਰਤਿਭਾ ਦਾ ਖੂਬਸੂਰਤ ਸੰਗਮ ਦੇਖਣ ਨੂੰ ਮਿਲਿਆ। ਸਮਾਗਮ ਦੌਰਾਨ ਮਹਿਲਾਵਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਤੀਜ ਦੇ ਰੰਗਾਂ, ਲੋਕ ਸੱਭਿਆਚਾਰ ਅਤੇ ਰਵਾਇਤੀ ਵਿਰਾਸਤ ਦਾ ਖੂਬਸੂਰਤ ਪ੍ਰਗਟਾਵਾ ਕੀਤਾ। ਇਸ ਸ਼ਾਨਦਾਰ ਸਮਾਗਮ ਦੇ ਟਾਈਟਲ ਸਪਾਂਸਰ ਤਨਿਸ਼ਕ ਸਨ, ਜਦਕਿ ਪ੍ਰੋਗਰਾਮ ਦਾ ਆਯੋਜਨ ‘ਔਰਾ ਕਰਾਫਟ’ ਵਲੋਂ ਜੇ. ਸੀ. ਆਈ. ਐਲੂਮਨੀ ਕਲੱਬ ਜ਼ੋਨ -1 ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਮੌਕੇ ਮਹਿਲਾਵਾਂ ਲਈ ਵੱਖ-ਵੱਖ ਮਨੋਰੰਜਕ ਅਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਰੈਂਪ ਵਾਕ, ਫਨ ਗੇਮਜ਼, ਡੀਜੇ ਅਤੇ ਢੋਲ, ਲੱਕੀ ਡਰਾਅ ਅਤੇ ਸਵਾਦਿਸ਼ਟ ਭੋਜਨ ਵਿਸ਼ੇਸ਼ ਆਕਰਸ਼ਣ ਰਹੇ। ਇਸ ਕਰਵਾਏ ਗਏ ਮਿਸਿਜ ਤੀਜ ਮੁਕਾਬਲਿਆਂ ’ਚ ਪ੍ਰੀਤ ਕੰਵਲ ਨੇ ਮਿਸਿਜ ਤੀਜ 2026 ਦਾ ਖ਼ਿਤਾਬ ਜਿੱਤਿਆ ਅਤੇ ਪੰਜਾਬੀ ਪਹਿਰਾਵੇ ਰਾਹੀਂ ਸਾਰਿਆਂ ਦਾ ਦਿਲ ਜਿੱਤ ਲਿਆ । ਸਮਾਗਮ ਦੀ ਜੂਰੀ ਵਿੱਚ ਮਿਸਿਜ ਇੰਡੀਆ ਏਸ਼ੀਆ ਸੀਰਤ ਕੌਰ ਚਾਵਲਾ, ਰਜਨੀ ਅਗਰਵਾਲ ਤੇ ਯੁਕਤਾ ਸ਼ਰਮਾ ਸ਼ਾਮਿਲ ਸਨ। ਇਸ ਮੌਕੇ ਜੂਰੀ ਮੈਂਬਰਾਂ ਵੱਲੋਂ ਭਾਗ ਲੈਣ ਵਾਲੀਆਂ ਮਹਿਲਾਵਾਂ ਦੇ ਆਤਮ-ਵਿਸ਼ਵਾਸ, ਪੇਸ਼ਕਾਰੀ, ਸ਼ਖ਼ਸੀਅਤ ਅਤੇ ਰਵਾਇਤੀ ਅੰਦਾਜ਼ ਦਾ ਮੁਲਾਂਕਣ ਕੀਤਾ ਗਿਆ। ਸਮਾਗਮ ਦੇ ਆਯੋਜਕਾਂ ਗੀਤੀਕਾ, ਗੁਰਜੀਤ ਅਤੇ ਪਰਵਿੰਦਰ ਕੌਰ ਨੇ ਕਿਹਾ ਕਿ ਅਜਿਹੇ ਸਮਾਗਮਾਂ ਦਾ ਮਕਸਦ ਮਹਿਲਾਵਾਂ ਨੂੰ ਅਜਿਹਾ ਮੰਚ ਪ੍ਰਦਾਨ ਕਰਨਾ ਹੈ, ਜਿੱਥੇ ਉਹ ਆਪਣੀ ਪ੍ਰਤਿਭਾ, ਆਤਮ-ਵਿਸ਼ਵਾਸ ਅਤੇ ਰਚਨਾਤਮਕਤਾ ਦਾ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਪਰੰਪਰਾਵਾਂ ਨਾਲ ਵੀ ਜੁੜ ਸਕਣ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਕੁਵੇਰਾ ਫਿਟਨੈੱਸ, ਮੀਕੇ ਸਟੂਡੀਓ, ਵਰੀਹਾ ਵੈਲਥ, ਬੇਰੀ ਫੋਟੋਗ੍ਰਾਫੀ, ਗਲੋਬੈਂਸੀ ਮੀਡੀਆ, ਪੁਖਰਾਜ ਹੈਲਥ ਤੇ ਲੋਕ ਨਾਚ ਭੰਗੜਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਪ੍ਰਬੰਧਕਾਂ ਨੇ ਰੇ ਭਾਗੀਦਾਰਾਂ, ਮਹਿਮਾਨਾਂ, ਜੂਰੀ ਮੈਂਬਰਾਂ, ਸਪਾਂਸਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਰਸ਼ਕਾਂ ਅਤੇ ਮਹਿਲਾਵਾਂ ਦੀ ਸ਼ਾਨਦਾਰ ਭਾਗੀਦਾਰੀ ਨੇ ਇਸ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਬਿਨਾਂ ਨੰਬਰਾਂ ਤੇ ਬਿਨਾਂ ਤਰਪਾਲਾਂ ਤੋਂ ਮਿੱਟੀ ਢੋਅ ਰਹੀਆਂ ਪੰਜ ਟਰੈਕਟਰ - ਟਰਾਲੀਆਂ ਕੀਤੀਆਂ ਕਾਬੂ ਅਗਲੀ ਖ਼ਬਰ ਰਾਧੇ ਇਨਕਲੇਵ ਨੇੜੇ ਚੋਹਕਾ ਕਲਾਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24