ਬਿਨਾਂ ਨੰਬਰਾਂ ਤੇ ਬਿਨਾਂ ਤਰਪਾਲਾਂ ਤੋਂ ਮਿੱਟੀ ਢੋਅ ਰਹੀਆਂ ਪੰਜ ਟਰੈਕਟਰ - ਟਰਾਲੀਆਂ ਕੀਤੀਆਂ ਕਾਬੂ
ਦੁਸਾਂਝ ਕਲਾਂ, 11 ਅਗਸਤ (ਰਾਮ ਪ੍ਰਕਾਸ਼ ਟੋਨੀ )- ਦੁਸਾਂਝ ਕਲਾਂ ਅਤੇ ਆਸ-ਪਾਸ ਦੇ ਇਲਾਕੇ ਵਿਚ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਬਿਨਾਂ ਨੰਬਰਾਂ ਅਤੇ ਬਿਨਾਂ ਤਰਪਾਲਾਂ ਤੋਂ ਮਿੱਟੀ ਢੋਹ ਰਹੀਆਂ ਟਰੈਕਟਰ-ਟਰਾਲੀਆਂ ਕਾਰਨ ਕਦੇ ਵੀ ਕਿਸੇ ਅਣਸੁਖਾਵੀਂ ਘਟਨਾ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਲਾਕੇ ਦੇ ਬੁੱਧੀਜੀਵੀਆਂ ਅਤੇ ਵਸਨੀਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਅਜਿਹੇ ਵਾਹਨਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਦੁਸਾਂਝ ਕਲਾਂ, 11 ਅਗਸਤ (ਰਾਮ ਪ੍ਰਕਾਸ਼ ਟੋਨੀ )- ਦੁਸਾਂਝ ਕਲਾਂ ਅਤੇ ਆਸ-ਪਾਸ ਦੇ ਇਲਾਕੇ ਵਿਚ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਬਿਨਾਂ ਨੰਬਰਾਂ ਅਤੇ ਬਿਨਾਂ ਤਰਪਾਲਾਂ ਤੋਂ ਮਿੱਟੀ ਢੋਹ ਰਹੀਆਂ ਟਰੈਕਟਰ-ਟਰਾਲੀਆਂ ਕਾਰਨ ਕਦੇ ਵੀ ਕਿਸੇ ਅਣਸੁਖਾਵੀਂ ਘਟਨਾ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਲਾਕੇ ਦੇ ਬੁੱਧੀਜੀਵੀਆਂ ਅਤੇ ਵਸਨੀਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਅਜਿਹੇ ਵਾਹਨਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਵਸਨੀਕਾਂ ਅਨੁਸਾਰ ਮਿੱਟੀ ਨਾਲ ਭਰੀਆਂ ਟਰਾਲੀਆਂ ਬਿਨਾਂ ਤਰਪਾਲਾਂ ਤੋਂ ਸੜਕਾਂ ’ਤੇ ਚੱਲਣ ਕਾਰਨ ਮਿੱਟੀ ਸੜਕਾਂ ’ਤੇ ਡਿੱਗਦੀ ਰਹਿੰਦੀ ਹੈ। ਜਿਸ ਨਾਲ ਰਾਹਗੀਰਾਂ ਅਤੇ ਦੋਪਹੀਆ ਵਾਹਨ ਚਾਲਕਾਂ ਲਈ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਕੁੱਝ ਟਰੈਕਟਰ-ਟਰਾਲੀਆਂ ਬਿਨਾਂ ਨੰਬਰਾਂ ਦੇ ਚੱਲਦੀਆਂ ਹੋਣ ਕਾਰਨ ਇਨ੍ਹਾਂ ਦੀ ਪਛਾਣ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਇਸੇ ਤਹਿਤ ਅੱਜ ਦੁਸਾਂਝ ਕਲਾਂ ਪੁਲਿਸ ਚੌਕੀ ਦੇ ਇੰਚਾਰਜ ਅਤੇ ਪੁਲਿਸ ਕਰਮਚਾਰੀਆਂ ਵੱਲੋਂ ਕਾਰਵਾਈ ਕਰਦਿਆਂ ਪੰਜ ਟਰੈਕਟਰ-ਟਰਾਲੀਆਂ ਬਿਨਾਂ ਨੰਬਰਾਂ ਅਤੇ ਬਿਨਾਂ ਤਰਪਾਲਾਂ ਤੋਂ ਕਾਬੂ ਕਰਕੇ ਆਪਣੇ ਕਬਜ਼ੇ ਵਿਚ ਲੈ ਲਈਆਂ ਗਈਆਂ ਹਨ । ਪੁਲਿਸ ਵਲੋਂ ਵਾਹਨ ਚਾਲਕਾਂ ਵਿਰੁੱਧ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।