12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਨਾਰੀ ਨਿਕੇਤਨ ਵਿਖੇ ਤੀਜ ਦੇ ਤਿਉਹਾਰ ’ ਚ ਸੰਸਥਾ ਦੀਆਂ ਧੀਆਂ ਨੇ ਪੀਂਘ ਝੂਟ ਕੇ ਤੇ ਨੱਚ - ਨੱਚ ਪਾਈ ਧਮਾਲ ਬੱਚਿਆਂ ਦੇ ਚਿਹਰਿਆਂ ਦੀ ਮੁਸਕਾਨ ਹੀ ਦੱਸਦੀ ਹੈ ਕਿ ਨਾਰੀ ਨਿਕੇਤਨ ਉਨ੍ਹਾਂ ਦਾ ਕਿੰਨਾ ਖਿਆਲ ਰੱਖਦੈ-ਸੁਚਾਰਿਤਾ ਸ਼ਰਮਾ

ਜਲੰਧਰ, 11 ਅਗਸਤ (ਜਤਿੰਦਰ ਪੰਮੀ)–ਐੱਨ. ਕੇ.

Ad Position 21
No active advertisement
ਤੀਆਂ ਦਾ ਤਿਉਹਾਰ ਮਨਾਉਣ ਮੌਕੇ ਸਮਾਗਮ ਦੌਰਾਨ ਵੰਗਾਂ ਵਾਲੇ ਸਟਾਲ ਤੋਂ ਵੰਗਾਂ ਦੇਖਦੀਆਂ ਹੋਈਆਂ ਮੁਟਿਆਰਾਂ। 12-08-2026
ਜਲੰਧਰ, 11 ਅਗਸਤ (ਜਤਿੰਦਰ ਪੰਮੀ)–ਐੱਨ. ਕੇ. ਗੁਜਰਾਲ ਨਾਰੀ ਨਿਕੇਤਨ ਨਕੋਦਰ ਰੋਡ ਵਿਖੇ ਤੀਆਂ ਤੀਜ ਦੀਆਂ ਦਾ ਤਿਉਹਾਰ ਬਹੁਤ ਹੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸੰਸਥਾ ਦੀਆਂ ਬੱਚੀਆਂ ਤੇ ਵਿਆਹੀਆਂ ਹੋਈਆਂ ਧੀਆਂ ਨੇ ਸ਼ਿਰਕਤ ਕੀਤੀ ਅਤੇ ਇਸ ਤਿਉਹਾਰ ਦਾ ਖੂਬ ਆਨੰਦ ਮਾਣਿਆ। ਸਮਾਗਮ ਦੇ ਮੁੱਖ ਮਹਿਮਾਨ ਏ. ਪੀ. ਜੇ. ਗਰੁੱਪ ਦੇ ਡਾਇਰੈਕਟਰ ਸੁਚਾਰਿਤਾ ਸ਼ਰਮਾ ਤੇ ਵਿਸ਼ੇਸ਼ ਮਹਿਮਾਨ ਏ. ਪੀ. ਜੇ. ਕਾਲਜ ਦੇ ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ ਸਨ। ਉਨ੍ਹਾਂ ਦਾ ਸਵਾਗਤ ਬੱਚੀਆਂ ਦੇ ਨਾਲ ਨਾਰੀ ਨਿਕੇਤਨ ਟਰੱਸਟ ਦੇ ਜਨਰਲ ਸਕੱਤਰ ਗੁਰਜੋਤ ਕੌਰ, ਟਰੱਸਟੀ ਸੀਮਾ ਚੋਪੜਾ ਤੇ ਅਨੁਰਾਧਾ ਸੋਂਧੀ ਅਤੇ ਸਟਾਫ ਮੈਂਬਰਾਂ ਨੇ ਪਲਾਂਟਰ ਤੇ ਹੱਥੀਂ ਤਿਆਰ ਕੀਤੇ ਕਾਰਡ ਦੇ ਕੇ ਕੀਤਾ। ਇਸ ਮੌਕੇ ਨਾਨਕੀ ਸਿੰਘ ਵੀ ਉਨ੍ਹਾਂ ਨਾਲ ਵਿਸ਼ੇਸ਼ ਤੌਰ ’ਤੇ ਮੌਜੂਦ ਸੀ। ਮੁੱਖ ਮਹਿਮਾਨ ਨੇ ਸੰਸਥਾ ਦੀ ਵਿਜ਼ਟਰ ਬੁੱਕ ’ਤੇ ਦਸਤਖ਼ਤ ਕਰਨ ਦੇ ਨਾਲ ਹੀ ਸੰਸਥਾ ਬਾਰੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਵੀ ਕੀਤਾ। ਉਨ੍ਹਾਂ ਨੇ ਦੌਰਾ ਕਰਕੇ ਸੰਸਥਾ ਤੇ ਉਥੇ ਚਲਾਏ ਜਾ ਰਹੇ ਸਕੂਲ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ। ਨਾਰੀ ਨਿਕੇਤਨ ਟਰੱਸਟ ਦੇ ਜਨਰਲ ਸਕੱਤਰ ਗੁਰਜੋਤ ਕੌਰ ਨੇ ਸੰਸਥਾ ਵਲੋਂ ਧੀਆਂ ਦੇ ਜੀਵਨ-ਪੱਧਰ ਨੂੰ ਉੱਚਾ ਚੁੱਕਣ ਲਈ ਪਾਏ ਜਾ ਰਹੇ ਯੋਗਦਾਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਇੱਥੇ ਆਉਣ ਵਾਲੀਆਂ ਬੱਚੀਆਂ ਦਾ ਚੰਗਾ ਪਾਲਣ-ਪੋਸ਼ਣ ਕਰਨ ਦੇ ਨਾਲ਼-ਨਾਲ਼ ਉਨ੍ਹਾਂ ਨੂੰ ਆਪਣੇ ਸਭਿਆਚਾਰ ਨਾਲ ਜੋੜਨਾ ਹੈ। ਇਸੇ ਲਈ ਹਰ ਸਾਲ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਬੱਚੀਆਂ ਨੂੰ ਆਪਣੇ ਸਭਿਆਚਾਰ ਨੂੰ ਨੇੜਿਓਂ ਤੱਕਣ ਤੇ ਇਸ ਦਾ ਆਨੰਦ ਮਾਣ ਦਾ ਮੌਕਾ ਪ੍ਰਦਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਸਮਾਗਮ ਵਿੱਚ ਸਿਰਫ ਸੰਸਥਾ ਵਿੱਚ ਰਹਿ ਰਹੀਆਂ ਬੱਚੀਆਂ ਹੀ ਹਿੱਸਾ ਨਹੀਂ ਲੈਂਦੀਆਂ ਬਲਕਿ ਵਿਆਹ ਕੇ ਆਪਣੇ ਸਹੁਰੇ ਘਰ ਰਹਿ ਰਹੀਆਂ ਧੀਆਂ ਵੀ ਹਰ ਸਾਲ ਆਪਣੇ ਇਸ ਪੇਕੇ ਘਰ ਵਿੱਚ ਸਾਉਣ ਮਹੀਨਾ ਮਨਾਉਣ ਲਈ ਆਉਂਦੀਆਂ ਹਨ। ਇਨ੍ਹਾਂ ਵਿਚ ਨਵਵਿਆਹੀਆਂ ਤੋਂ ਇਲਾਵਾ ਉਹ ਧੀਆਂ ਵੀ ਆਉਂਦੀਆਂ ਹਨ, ਜਿਹੜੀਆਂ ਹੁਣ ਖੁਦ ਪੋਤੇ-ਪੋਤੀਆਂ ਤੇ ਦੋਹਤੇ-ਦੋਹਤੀਆਂ ਵਾਲੀਆਂ ਹੋ ਚੁੱਕੀਆਂ ਹਨ। ਇਸ ਮੌਕੇ ਗੱਲਬਾਤ ਕਰਦਿਆਂ ਸੁਚਾਰਿਤਾ ਸ਼ਰਮਾ ਨੇ ਕਿਹਾ ਕਿ ਨਾਰੀ ਨਿਕੇਤਨ ਵਿੱਚ ਆ ਕੇ ਮਨ ਨੂੰ ਬਹੁਤ ਖੁਸ਼ੀ ਹੋਈ ਅਤੇ ਬੱਚਿਆਂ ਦੀ ਚਿਹਰਿਆਂ ਦੀ ਮੁਸਕਾਨ ਦੇਖ ਕੇ ਬਹੁਤ ਚੰਗਾ ਲੱਗਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਮੁਸਕਾਨ ਹੀ ਦੱਸਦੀ ਹੈ ਕਿ ਸੰਸਥਾ ਵਲੋਂ ਉਨ੍ਹਾਂ ਦਾ ਪਾਲਣ-ਪੋਸ਼ਣ ਵਧੀਆ ਢੰਗ ਨਾਲ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਲਈ ਸੰਸਥਾ ਦਾ ਪ੍ਰਬੰਧਕ ਵਧਾਈ ਦੇ ਪਾਤਰ ਹਨ, ਜੋ ਇਨ੍ਹਾਂ ਬੱਚਿਆਂ ਨੂੰ ਰੌਸ਼ਨ ਭਵਿੱਖ ਦੇ ਰਹੇ ਹਨ। ਤੀਆਂ ਦੇ ਤਿਉਹਾਰ ਬਾਰੇ ਬੋਲਦਿਆਂ ਸੁਚਾਰਿਤਾ ਸ਼ਰਮਾ ਨੇ ਕਿਹਾ ਕਿ ਇਹ ਇਹ ਹਰਿਆਲੀ ਭਰੇ ਮੌਸਮ ਦਾ ਤਿਉਹਾਰ ਹੈ, ਜਿਸ ਦੌਰਾਨ ਮੁਟਿਆਰਾਂ ਆਪਣੀ ਮਨ ਦੇ ਵਲਵਲੇ ਨੱਚ-ਟੱਪ ਕੇ ਪੇਸ਼ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਇਸ ਤਿਉਹਾਰ ਮੌਕੇ ਹਰੇ ਰੰਗ ਦੀ ਮਹਿੰਦੀ ਸਜਾਉਂਦੀਆਂ ਹਨ ਅਤੇ ਹਰੇ ਰੰਗ ਦੀਆਂ ਚੂੜੀਆਂ ਤੇ ਕੱਪੜੇ ਪਹਿਨਦੀਆਂ ਹਨ। ਪ੍ਰੋਗਰਾਮ ਦੌਰਾਨ ਬੱਚਿਆਂ ਵਲੋਂ ਤੀਆਂ ਨਾਲ ਸੰਬੰਧਤ ਸਭਿਆਚਾਰਕ ਵਸਤਾਂ ਚਰਖਾ, ਪੀਂਘ, ਫੁਲਕਾਰੀ ਅਤੇ ਹੋਰ ਸਾਮਾਨ ਦੀ ਸਜਾਵਟ ਕੀਤੀ ਗਈ। ਇਸ ਮੌਕੇ ਵੰਗਾਂ ਵਾਲਾ ਵੀ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ, ਜਿਸ ਕੋਲੋਂ ਮੁਟਿਆਰਾਂ ਨੇ ਆਪੋ-ਆਪਣੀ ਪਸੰਦ ਦੀਆਂ ਵੰਗਾਂ ਖਰੀਦੀਆਂ ਤੇ ਬਾਹਾਂ ’ਚ ਸਜਾਈਆਂ। ਬੱਚਿਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ, ਜਿਸ ਦੌਰਾਨ ਢੋਲ ਦੇ ਥਾਪ ’ਤੇ ਭੰਗੜੇ ਤੇ ਗਿੱਧੇ ਨਾਲ ਸਾਰਿਆਂ ਨੇ ਖੂਬ ਧਮਾਲਾਂ ਪਾਈਆਂ। ਮਹਿਮਾਨਾਂ, ਟਰੱਸਟੀਆਂ ਤੇ ਸਟਾਫ ਮੈਂਬਰਾਂ ਨੇ ਵੀ ਬੱਚਿਆਂ ਨਾਲ ਸਾਉਣ ਦੀਆਂ ਬੋਲੀਆਂ ਪਾ ਕੇ ਗਿੱਧਾ ਪਾ ਕੇ ਖੂਬ ਮਨੋਰੰਜਨ ਕੀਤਾ। ਇਸ ਮੌਕੇ ਨਾਰੀ ਨਿਕੇਤਨ ਵਲੋਂ ਚਲਾਏ ਜਾ ਰਹੇ ਮੁਫ਼ਤ ਸਿਲਾਈ-ਕਢਾਈ ਸੈਂਟਰ ਵਿੱਚੋਂ ਸਿਖਲਾਈ ਪੂਰੀ ਕਰਨ ਵਾਲੀਆਂ ਸਿੱਖਿਆਰਥਾਂ ਨੂੰ ਮੁੱਖ ਮਹਿਮਾਨ ਤੇ ਹੋਰਨਾਂ ਵਲੋਂ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਜਨਰਲ ਸਕੱਤਰ ਗੁਰਜੋਤ ਕੌਰ ਨੇ ਦੱਸਿਆ ਕਿ ਅੱਜ ਦੇ ਸਮਾਗਮ ਦੌਰਾਨ ਬੱਚੀਆਂ ਵਲੋਂ ਪਾਏ ਗਏ ਵੱਖ-ਵੱਖ ਤਰ੍ਹਾਂ ਦੇ ਪਹਿਰਾਵੇ ਤੇ ਹੋਰ ਸਾਮਾਨ ਇਨ੍ਹਾਂ ਸਿੱਖਿਆਰਥਣਾਂ ਵਲੋਂ ਹੀ ਤਿਆਰ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ।
Ad Position 22
No active advertisement
ਪਿਛਲੀ ਖ਼ਬਰ ਕਾਰ ਤੇ ਮੋਟਰਸਾਈਕਲ ਦੀ ਆਹਮੋ - ਸਾ ਹਮਣੀ ਟੱਕਰ ਦੌਰਾਨ ਮਾਂ - ਪੁੱਤ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਸ਼ਾਹਕੋਟ ’ ਚ ਟ੍ਰੈਫ਼ਿਕ ਸਮੱਸਿਆ ਦੇ ਹੱਲ ਲਈ ਨਗਰ ਪੰਚਾਇਤ ਫੇੇਲ੍ਹ , ਲੋਕ ਪ੍ਰੇਸ਼ਾਨ ਨਾਜਾਇਜ਼ ਕਬਜ਼ੇ, ਰੇਹੜੀਆਂ ਤੇ ਗਲਤ ਢੰਗ...
Ad Position 24