ਚੋਰ ਨੇ ਮੰਦਰ ਨੂੰ ਬਣਾਇਆ ਨਿਸ਼ਾਨਾ, ਕੀਮਤੀ ਕਾਂਸੇ ਦਾ ਟੱਲ ਚੋਰੀ
ਗੁਰਾਇਆ,11 ਅਗਸਤ (ਚਰਨਜੀਤ ਸਿੰਘ ਦੁਸਾਂਝ, ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਢੰਡਾਂ ਵਿਖੇ ਸਥਿਤ ਮੰਦਰ ਬਾਬਾ ਬਾਲਕ ਨਾਥ ਛਕੰਡੀ ਨੂੰ ਅੱਜ ਦੁਪਹਿਰ ਇਕ ਚੋਰ ਵੱਲੋਂ ਨਿਸ਼ਾਨਾ ਬਣਾਇਆ ਗਿਆ। ਚੋਰ ਮੰਦਰ ਅੰਦਰ ਦਾਖਲ ਹੋਇਆ ਅਤੇ ਮੰਦਰ ਵਿਚ ਲੱਗਿਆ ਕੀਮਤੀ ਕਾਂਸੇ ਦਾ ਟੱਲ ਉਤਾਰ ਕੇ ਫ਼ਰਾਰ ਹੋ ਗਿਆ।
ਗੁਰਾਇਆ,11 ਅਗਸਤ (ਚਰਨਜੀਤ ਸਿੰਘ ਦੁਸਾਂਝ, ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਢੰਡਾਂ ਵਿਖੇ ਸਥਿਤ ਮੰਦਰ ਬਾਬਾ ਬਾਲਕ ਨਾਥ ਛਕੰਡੀ ਨੂੰ ਅੱਜ ਦੁਪਹਿਰ ਇਕ ਚੋਰ ਵੱਲੋਂ ਨਿਸ਼ਾਨਾ ਬਣਾਇਆ ਗਿਆ। ਚੋਰ ਮੰਦਰ ਅੰਦਰ ਦਾਖਲ ਹੋਇਆ ਅਤੇ ਮੰਦਰ ਵਿਚ ਲੱਗਿਆ ਕੀਮਤੀ ਕਾਂਸੇ ਦਾ ਟੱਲ ਉਤਾਰ ਕੇ ਫ਼ਰਾਰ ਹੋ ਗਿਆ। ਇਸ ਸਬੰਧੀ ਮੰਦਰ ਦੇ ਸੇਵਾਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਚੋਰੀ ਹੋਏ ਕਾਂਸੇ ਦੇ ਟੱਲ ਦੀ ਕੀਮਤ ਕਰੀਬ 5,000 ਰੁਪਏ ਦੱਸੀ ਜਾ ਰਹੀ ਹੈ। ਚੋਰੀ ਦੀ ਇਹ ਸਾਰੀ ਘਟਨਾ ਮੰਦਰ ਵਿਚ ਲੱਗੇ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈ ਹੈ। ਸੇਵਾਦਾਰ ਵਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਸੀ ਸੀ ਟੀ ਵੀ ਫੁਟੇਜ ਦੇ ਆਧਾਰ ‘ਤੇ ਚੋਰ ਦੀ ਪਛਾਣ ਕਰਕੇ ਉਸ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ।