12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਨੌਗੱਜਾ ਨਜ਼ਦੀਕ ਨੀਂਹ ਪੱਥਰ ਸਮਾਗਮ ਦੌਰਾਨ ਪਾਰਕਿੰਗ ਲਈ ਸਾਢੇ 10 ਏਕੜ ਪੰਚਾਇਤੀ ਜ਼ਮੀਨ ਪ੍ਰਸ਼ਾਸਨ ਨੇ ਵਾਹ ਕੇ ਕੀਤੀ ਨਸ਼ਟ ਪੰਚਾਇਤੀ ਜਮੀਨ ਠੇਕੇ ’ਤੇ ਲੈਣ ਵਾਲੇ ਪੀੜਤ ਕਿਸਾਨ ਦਾ ਹੋਇਆ ਲੱਖਾਂ ਰੁਪਏ ਦਾ ਨੁਕਸਾਨ

ਕਿਸ਼ਨਗੜ੍ਹ, 11 ਅਗਸਤ (ਹੁਸਨ ਲਾਲ)-ਬੀਤੇ ਦਿਨੀ ਪਿੰਡ ਨੌਗੱਜਾ ਨਜ਼ਦੀਕ ਪੰਜਾਬ ਸਰਕਾਰ ਵਲੋਂ ਨੀਂਹ ਪੱਥਰ ਸਮਾਗਮ ਕਰਵਾਇਆ ਗਿਆ ਸੀ। ਸਮਾਗਮ ਤੋਂ ਇੱਕ ਦਿਨ ਪਹਿਲਾਂ ਪਾਰਕਿੰਗ ਲਈ ਪ੍ਰਸ਼ਾਸਨ ਨੂੰ ਪਾਰਕਿੰਗ ਲਈ ਖੁੱਲੀ ਜਗ੍ਹਾ ਚਾਹੀਦੀ ਸੀ।

Ad Position 21
No active advertisement
ਪ੍ਰਸ਼ਾਸਨ ਵਲੋਂ ਪਾਰਕਿੰਗ ਲਈ ਵਾਹ ਕੇ ਨਸ਼ਟ ਕੀਤੀ ਫਸਲ ਦਾ ਦ੍ਰਿਸ਼। 12-08-2026
ਕਿਸ਼ਨਗੜ੍ਹ, 11 ਅਗਸਤ (ਹੁਸਨ ਲਾਲ)-ਬੀਤੇ ਦਿਨੀ ਪਿੰਡ ਨੌਗੱਜਾ ਨਜ਼ਦੀਕ ਪੰਜਾਬ ਸਰਕਾਰ ਵਲੋਂ ਨੀਂਹ ਪੱਥਰ ਸਮਾਗਮ ਕਰਵਾਇਆ ਗਿਆ ਸੀ। ਸਮਾਗਮ ਤੋਂ ਇੱਕ ਦਿਨ ਪਹਿਲਾਂ ਪਾਰਕਿੰਗ ਲਈ ਪ੍ਰਸ਼ਾਸਨ ਨੂੰ ਪਾਰਕਿੰਗ ਲਈ ਖੁੱਲੀ ਜਗ੍ਹਾ ਚਾਹੀਦੀ ਸੀ। ਜੋ ਕਿ ਪੰਡਾਲ ਦੇ ਬਿਲਕੁਲ ਨਜ਼ਦੀਕ ਪਿੰਡ ਦੁਗਰੀ ਦੀ ਪੰਚਾਇਤੀ ਜਮੀਨ ਜੋ ਇੱਕ ਕਿਸਾਨ ਵੱਲੋਂ ਠੇਕੇ ’ਤੇ ਲਈ ਹੋਈ ਸੀ ਤੇ ਸਾਢੇ 10 ਏਕੜ ਜਮੀਨ ਵਿੱਚ ਹਲਵਾ ਕੱਦੂ ਤੇ ਘੀਆ ਕੱਦੂ ਦੀ ਬਿਲਕੁਲ ਤਿਆਰ ਫਸਲ ਪ੍ਰਸ਼ਾਸਨ ਨੇ ਵਾਹ ਕੇ ਨਸ਼ਟ ਕਰ ਦਿੱਤੇ ਜਾਣ ’ਤੇ ਪੀੜਿਤ ਕਿਸਾਨ ਨੇ ਇਨਸਾਫ ਦੀ ਗੁਹਾਰ ਲਗਾਈ ਹੈ। ਜਾਣਕਾਰੀ ਦਿੰਦੇ ਹੋਏ ਜਸਵੰਤ ਸਿੰਘ ਪੁੱਤਰ ਹਰਭਜਨ ਸਿੰਘ ਨਿਵਾਸੀ ਪਿੰਡ ਨੋਂਗੱਜਾ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਹੈ ਤੇ ਉਸਨੇ ਗ੍ਰਾਮ ਪੰਚਾਇਤ ਦੁਗਰੀ ਪਾਸੋਂ ਵਾਹੀਯੋਗ ਜ਼ਮੀਨ ਕਰੀਬ ਸਾਢੇ 12 ਏਕੜ ਠੇਕੇ ’ਤੇ ਲਈ ਹੋਈ ਹੈ ਜਿਸ ਦੀ ਬੋਲੀ ਦੇ ਕੇ ਪਿਛਲੇ ਸਾਲ ਤੋਂ ਇਸ ਜ਼ਮੀਨ ਉੱਤੇ ਵਾਹੀ ਕਰ ਰਿਹਾ ਹੈ। ਜਿਸ ਦਾ ਠੇਕਾ ਪ੍ਰਤੀ ਏਕੜ 62 ਹਜਾਰ ਨੂੰ ਲਈ ਹੋਈ ਹੈ ਤੇ ਜਿਸ ਦੀ ਕੁੱਲ ਰਕਮ ਵਿੱਚੋਂ 5 ਲੱਖ ਰੁਪਏ ਉਹ ਪੰਚਾਇਤ ਵਿਭਾਗ ਨੂੰ ਅਦਾ ਕਰ ਚੁੱਕਿਆ ਹੈ । ਉਹਨਾਂ ਦੱਸਿਆ ਕਿ ਸਾਢੇ 12 ਏਕੜ ਜਮੀਨ ਵਿੱਚੋਂ ਉਸ ਨੇ ਸਾਢੇ 10 ਏਕੜ ਜਮੀਨ ਵਿੱਚ ਹਲਵਾ ਕੱਦੂ ਤੇ ਘੀਆ ਕੱਦੂ ਬੀਜਿਆ ਹੋਇਆ ਸੀ ਜੋ ਕਿ ਇਸ ਸਮੇਂ ਉਹ ਬਿਲਕੁਲ ਤਿਆਰ ਤੋੜਨ ਦੇ ਕਿਨਾਰੇ ਸੀ। ਉਸ ਨੇ ਦੱਸਿਆ ਕਿ ਬੀਤੇ ਦਿਨੀ ਉਹਨਾਂ ਵਲੋਂ ਠੇਕੇ ’ਤੇ ਲਈ ਜਮੀਨ ਦੇ ਨਜ਼ਦੀਕ ਪੰਜਾਬ ਸਰਕਾਰ ਵੱਲੋਂ ਇੱਕ ਨੀਂਹ ਪੱਥਰ ਸਮਾਗਮ ਦੌਰਾਨ ਪੰਚਾਇਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗੱਡੀਆਂ ਦੀ ਪਾਰਕਿੰਗ ਲਈ ਉਸ ਦੀ ਸਾਢੇ 10 ਏਕੜ ਜ਼ਮੀਨ ਵਿੱਚ ਤਿਆਰ ਹਲਵਾ ਤੇ ਘੀਆ ਕੱਦੂ ਦੀ ਫਸਲ ਵਾਹ ਕੇ ਨਸ਼ਟ ਕਰਦਿਆਂ ਉਸਦਾ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਗਿਆ ਹੈ। ਇਸ ਹੋਏ ਨੁਕਸਾਨ ਦਾ ਪ੍ਰਸ਼ਾਸਨ ਵੱਲੋਂ ਉਸ ਨੂੰ ਕੋਈ ਵੀ ਮੁਆਵਜ਼ਾ ਦੇਣ ਜਾਂ ਦੇਣ ਦਾ ਭਰੋਸਾ ਤੱਕ ਨਹੀਂ ਦਿੱਤਾ ਗਿਆ। ਇਸ ਸਬੰਧੀ ਪੀੜਿਤ ਕਿਸਾਨ ਜਸਵੰਤ ਸਿੰਘ ਨੇ ਕਿਹਾ ਕਿ ਜਿਹੜੀ ਪ੍ਰਸ਼ਾਸਨ ਨੇ ਉਸ ਦੀ ਤਿਆਰ ਫਸਲ ਬਰਬਾਦ ਕੀਤੀ ਹੈ ਇਹੀ ਉਸਦੀ ਰੋਜ਼ੀ ਰੋਟੀ ਦਾ ਸਾਧਨ ਸੀ । ਉਸ ਨੇ ਕਿਹਾ ਕਿ ਜੇਕਰ ਉਸ ਨੂੰ ਇਨਸਾਫ ਨਹੀਂ ਮਿਲਿਆ ਤਾਂ ਉਹ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਇਸ ਸਬੰਧੀ ਬੀਡੀਪੀਓ ਭੋਗਪੁਰ ਮੈਡਮ ਸੁਖਜੀਤ ਕੌਰ ਨਾਲ ਉਹਨਾਂ ਦਾ ਪੱਖ ਜਾਨਣ ਲਈ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜਸਵੰਤ ਸਿੰਘ ਵੱਲੋਂ ਗ੍ਰਾਮ ਪੰਚਾਇਤ ਦੁਗਰੀ ਦੀ ਜ਼ਮੀਨ 2025 ਵਿੱਚ ਠੇਕੇ ’ਤੇ ਲਈ ਸੀ ਜਿਸ ਦੀ ਮਿਆਦ ਮਈ 2026 ਵਿੱਚ ਖਤਮ ਹੋ ਗਈ ਸੀ ਤੇ ਜੂਨ 2026 ਤੋਂ ਅਜੇ ਤੱਕ ਉਸ ਜਮੀਨ ਦੀ ਬੋਲੀ ਕਿਸੇ ਕਾਰਨਾਂ ਕਰਕੇ ਨਹੀਂ ਹੋਈ ਸੀ ਅਤੇ ਪੰਚਾਇਤ ਵਿਭਾਗ ਦਾ 3 ਲੱਖ 78 ਹਜ਼ਾਰ ਰੁਪਏ ਦਾ ਬਕਾਇਆ ਅਜੇ ਜਸਵੰਤ ਸਿੰਘ ਵੱਲ ਖੜਾ ਹੈ ਤੇ ਨਿਰਧਾਰਤ ਸਮੇਂ ਤੋਂ ਦੋ ਮਹੀਨੇ ਵੱਧ ਜਮੀਨ ਵੀ ਵਾਹ ਲਈ ਹੈ। ਉਹਨਾਂ ਅੱਗੇ ਕਿਹਾ ਕਿ ਪੰਚਾਇਤੀ ਜਮੀਨ ਵਿਭਾਗ ਵਲੋਂ ਸਮੇਂ ਦੀ ਨਜਾਕਤ ਨੂੰ ਦੇਖਦਿਆਂ ਵਰਤੋਂ ਵਿੱਚ ਲਿਆਂਦੀ ਗਈ ਸੀ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਚੋਰੀ ਦੇ 4 ਮੋਟਰਸਾਈਕਲਾਂ ਤੇ 1 ਸਕੂਟਰੀ ਸਮੇਤ 2 ਦੋਸ਼ੀ ਕਾਬੂ ਨਾਕਾਬੰਦੀ ਦੌਰਾਨ ਬਿਨਾਂ ਨੰਬਰੀ ਮੋਟਰਸਾਈਕਲ ਸ... ਅਗਲੀ ਖ਼ਬਰ ਲੋਹੀਆਂ ਦੇ ‘ ਤੀਆਂ ਮੇਲੇ ’ ’ ਚ ਅਸਲ ਸੱਭਿਅਚਾਰਕ ਰੰਗ ਦੇਖਣ ਨੂੰ ਮਿਲਿਆ - ਬੀਬੀ ਰਣਜੀਤ ਕੌਰ ਕਾਕੜ ਕਲਾਂ
Ad Position 24