ਦ ਗੁਰੂਕੁਲ ਸਕੂਲ ’ ਚ ਉਤਸ਼ਾਹ ਨਾਲ ਮਨਾਇਆ ਤੀਜ ਦਾ ਤਿਉਹਾਰ
ਜਸਪ੍ਰੀਤ ਸਿੰਘ ਚੌਹਾਨ ਬਣੇ ਯੂਥ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ
ਜਲੰਧਰ, 13 ਅਗਸਤ (ਪਵਨ ਖਰਬੰਦਾ)-ਦ ਗੁਰੂਕੁਲ ਸਕੂਲ ਵਿਚ ਤੀਜ ਦਾ ਤਿਉਹਾਰ ਬਹੁਤ ਹੀ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਇਕ ਵਿਸ਼ੇਸ਼ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ।
ਜਲੰਧਰ, 13 ਅਗਸਤ (ਪਵਨ ਖਰਬੰਦਾ)-ਦ ਗੁਰੂਕੁਲ ਸਕੂਲ ਵਿਚ ਤੀਜ ਦਾ ਤਿਉਹਾਰ ਬਹੁਤ ਹੀ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਇਕ ਵਿਸ਼ੇਸ਼ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਦੇ ਭਾਸ਼ਣਾਂ ਅਤੇ ਕਵਿਤਾ ਉਚਾਰਨ ਨਾਲ ਹੋਈ, ਜਿਸ ਰਾਹੀਂ ਉਨ੍ਹਾਂ ਨੇ ਤੀਜ ਦੀ ਮਹੱਤਤਾ ਅਤੇ ਸਾਵਣ ਮਹੀਨੇ ਦੀਆਂ ਪਰੰਪਰਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਨੂੰ ਮਨਾਉਣ ਲਈ ਸਕੂਲ ਵਿਚ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਸ ਸਮਾਗਮ ਦਾ ਮੁੱਖ ਆਕਰਸ਼ਣ ਇੰਟਰ-ਹਾਊਸ ਸੁਣਖੀ ਪੰਜਾਬੀ ਮੁਟਿਆਰ ਰੈਂਪ ਵਾਕ ਮੁਕਾਬਲਾ ਸੀ, ਜਿਸ ਵਿੱਚ ਲੋਟਸ ਹਾਊਸ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਹਿਲਾ ਸਥਾਨ, ਰੋਜ਼ ਹਾਊਸ ਨੇ ਦੂਸਰਾ ਅਤੇ ਮੈਰੀਗੋਲਡ ਹਾਊਸ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਰੰਗ-ਬਿਰੰਗੇ ਪੰਜਾਬੀ ਸੂਟ, ਮਹਿੰਦੀ ਅਤੇ ਹੱਥਾਂ ਵਿੱਚ ਚੂੜੀਆਂ ਨੇ ਮਾਹੌਲ ਨੂੰ ਹੋਰ ਵੀ ਸੁੰਦਰ ਬਣਾ ਦਿੱਤਾ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸੁਸ਼ਮਾ ਹਾਂਡਾ ਅਤੇ ਪ੍ਰਿੰਸੀਪਲ ਰਾਧਾ ਗੱਖੜ ਨੇ ਸਾਰਿਆਂ ਨੂੰ ਤੀਜ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਤੀਜ ਦਾ ਤਿਉਹਾਰ ਹਰ ਸਾਲ ਸਾਵਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ । ਅੰਤ ਵਿੱਚ ਸਕੂਲ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।