30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਤਨਿਸ਼ਕ ਕੁੰਡਲ ਨੇ ਅਥਲੈਟਿਕਸ ’ਚ ਗੱਡੇ ਝੰਡੇ ਤੇ ਪੰਜਾਬ ਖੇਡਾਂ ਲਈ ਹੋਈ ਚੋਣ

ਜਲੰਧਰ, 30 ਸਤੰਬਰ (ਡਾ. ਜਤਿੰਦਰ ਸਾਬੀ)-ਖੇਡਾਂ ਦੇ ਖੇਤਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਥਾਨ ਸਿੰਘ (ਜਲੰਧਰ) ਦੇ ਵਿਦਿਆਰਥੀ ਨੇ ਵੱਡੀ ਪ੍ਰਾਪਤੀ ਹਾਸਿਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 01-10-2026
ਜਲੰਧਰ, 30 ਸਤੰਬਰ (ਡਾ. ਜਤਿੰਦਰ ਸਾਬੀ)-ਖੇਡਾਂ ਦੇ ਖੇਤਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਥਾਨ ਸਿੰਘ (ਜਲੰਧਰ) ਦੇ ਵਿਦਿਆਰਥੀ ਨੇ ਵੱਡੀ ਪ੍ਰਾਪਤੀ ਹਾਸਿਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ਹੈ। ਸਕੂਲ ਦੇ 11ਵੀਂ ਜਮਾਤ (ਸਾਇੰਸ ਗਰੁੱਪ) ਦੇ ਹੋਣਹਾਰ ਵਿਦਿਆਰਥੀ ਤਨਿਸ਼ਕ ਕੁੰਡਲ ਨੇ ਸਕੂਲ ਗੇਮਜ਼ ਅਤੇ ਖੇਡਾਂ ਵਤਨ ਪੰਜਾਬ ਦੀਆਂ ਅੰਦਰ ਅਥਲੈਟਿਕਸ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 100 ਮੀਟਰ ਅਤੇ 200 ਮੀਟਰ ਸਪਰਿੰਟ (ਦੌੜ) ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਜਿੱਤੇ ਹਨ। ਇਸ ਬਿਹਤਰੀਨ ਖੇਡ ਪ੍ਰਦਰਸ਼ਨ ਦੇ ਦਮ ਤੇ ਤਨਿਸ਼ਕ ਕੁੰਡਲ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਅਗਲੇ ਗੇੜ (ਰਾਜ ਪੱਧਰੀ) ਮੁਕਾਬਲਿਆਂ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਤਨਿਸ਼ਕ ਕੁੰਡਲ ਦੀ ਇਸ ਵਿਸ਼ੇਸ਼ ਪ੍ਰਾਪਤੀ ਤੇ ਪ੍ਰਿੰਸੀਪਲ ਸੰਦੀਪ ਕੌਰ ਅਤੇ ਸਮੂਹ ਸਟਾਫ਼ ਮੈਂਬਰਾਂ ਵੱਲੋਂ ਖਿਡਾਰੀ , ਉਸ ਦੇ ਕੋਚ ਸਰਦਾਰ ਸਰਬਜੀਤ ਸਿੰਘ ਹੈਪੀ (ਇੰਟਰਨੈਸ਼ਨਲ ਕੋਚ) ਅਤੇ ਉਸ ਦੇ ਮਾਤਾ-ਪਿਤਾ ਨੂੰ ਮੁਬਾਰਕਬਾਦ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਫੁਲਕਾਰੀ ਵੁਮੈਨ ਆਫ਼ ਜਲੰਧਰ ਵਲੋਂ ‘ਮੋਸ਼ੀ ਮੋਸ਼ੀ–ਏ ਡੇਟ ਵਿਦ ਜਾਪਾਨ’ ਸੱਭਿਆਚਾਰਕ ਸਮਾਗਮ ਅਗਲੀ ਖ਼ਬਰ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਵਿਆਪਕ ਉਪਾਅ ਜਾਰੀ
Ad Position 24