14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਐੱਚ . ਆਈ . ਵੀ ./ ਏਡਜ਼ ਜਾਗਰੂਕਤਾ ਰੈਲੀ ਨੂੰ ਸਿਵਲ ਸਰਜਨ ਨੇ ਦਿੱਤੀ ਹਰੀ ਝੰਡੀ

ਜਲੰਧਰ, 13 ਅਗਸਤ (ਜਤਿੰਦਰ ਪੰਮੀ)–ਜ਼ਿਲ੍ਹੇ ਵਿੱਚ ਐੱਚ. ਆਈ.

Ad Position 21
No active advertisement
ਅਜੀਤ ਡੈਸਕ 14-08-2026
ਜਲੰਧਰ, 13 ਅਗਸਤ (ਜਤਿੰਦਰ ਪੰਮੀ)–ਜ਼ਿਲ੍ਹੇ ਵਿੱਚ ਐੱਚ.ਆਈ.ਵੀ./ਏਡਜ਼ ਦੀ ਰੋਕਥਾਮ, ਸਮੇਂ ਸਿਰ ਜਾਂਚ ਅਤੇ ਇਲਾਜ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੀਰਵਾਰ ਨੂੰ ਸਿਵਲ ਸਰਜਨ ਦਫ਼ਤਰ ਵਿਖੇ ਵਿਸ਼ੇਸ਼ ਜਨ ਜਾਗਰੂਕਤਾ ਪ੍ਰੋਗਰਾਮ ਕੀਤਾ ਗਿਆ। ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਗੁਬਾਰੇ ਛੱਡ ਕੇ ਅਤੇ ਨੁੱਕੜ ਨਾਟਕ ਦੇਖਣ ਉਪਰੰਤ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਉਨ੍ਹਾਂ ਦੇ ਨਾਲ ਡੀ. ਐੱਫ. ਡਬਲਯੂ. ਓ. ਡਾ. ਵਨਿੰਦਰ ਰਿਆੜ ਤੇ ਜ਼ਿਲ੍ਹਾ ਟੀ.ਬੀ. ਅਫ਼ਸਰ-ਕਮ-ਨੋਡਲ ਅਫਸਰ ਏਡਜ਼ ਕੰਟਰੋਲ ਡਾ. ਪਰਮਵੀਰ ਸਿੰਘ ਵੀ ਮੌਜੂਦ ਸਨ। ਸਿਵਲ ਸਰਜਨ ਨੇ ਦੱਸਿਆ ਕਿ ਇਹ ਇਹ ਵਿਸ਼ੇਸ਼ ਕੈਂਪੇਨ 12 ਅਗਸਤ ਤੋਂ 12 ਅਕਤੂਬਰ ਤੱਕ ਪੂਰੇ ਜ਼ਿਲ੍ਹੇ ਵਿੱਚ ਚਲਾਈ ਜਾ ਰਹੀ ਹੈ। ਘਰ-ਘਰ ਜਾ ਕੇ ਅਤੇ ਵੱਖ-ਵੱਖ ਜਨਤਕ ਸਥਾਨਾਂ ‘ਤੇ ਲੋਕਾਂ ਨੂੰ ਐੱਚ.ਆਈ.ਵੀ. ਦੇ ਫੈਲਣ ਦੇ ਕਾਰਨਾਂ ਤੇ ਬਚਾਅ ਬਾਰੇ ਜਾਗਰੂਕ ਕੀਤਾ ਜਾਵੇਗਾ। ਡਾ. ਪਰਮਵੀਰ ਸਿੰਘ ਨੇ ਦੱਸਿਆ ਕਿ ਸੂਬਾ ਪੱਧਰੀ ਮੁਹਿੰਮ ਦੇ ਨਾਲ ਤਾਲਮੇਲ ਬਣਾਉਂਦਿਆਂ ਆਮ ਲੋਕਾਂ ਤਕ ਐੱਚ. ਆਈ. ਵੀ./ ਏਡਜ਼ ਬਾਰੇ ਜਾਣਕਾਰੀ, ਨੁਕੜ ਨਾਟਕਾਂ, ਸੈਮੀਨਾਰਾਂ, ਜਾਗਰੂਕਤਾ ਰੈਲੀਆਂ ਅਤੇ ਫਲੈਸ਼ ਮੌਬ ਆਦਿ ਰਾਹੀਂ ਲੋਕਾਂ ਤੱਕ ਪਹੁੰਚਾਈ ਜਾਏਗੀ। ਇਸ ਮੌਕੇ ਡਿਪਟੀ ਐੱਮ.ਈ.ਆਈ.ਓ. ਅਸੀਮ ਸ਼ਰਮਾ, ਦਿਸ਼ਾ ਕਲੱਸਟਰ ਜਲੰਧਰ ਦੇ ਕਲੀਨੀਕਲ ਸਰਵਿਸਿਜ਼ ਅਫ਼ਸਰ ਦੀਪਕ ਕੁਮਾਰ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮਾਂ ਦੇ ਚੜ੍ਹਦੀਕਲਾ ’ ਚ ਸੰਪੂਰਨ ਹੋਣ ’ ਤੇ ਸ਼ੁਕਰਾਨੇ ਵਜੋਂ ਕਰਵਾਏ ਗੁਰਮਤਿ ਸਮਾਗਮ ਅਗਲੀ ਖ਼ਬਰ ਅਜੀਤ, ਜਲੰਧਰ ਸੁਖਬੀਰ ਸਿੰਘ ਬਾਦਲ ’ ਤੇ ਹੋਏ ਹਮਲੇ ਦੀ ਸੁਖਮਿੰਦਰ ਸਿੰਘ ਰਾਜਪਾਲ ਵਲੋਂ ਨਿੰਦਾ
Ad Position 24