14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਪਾਣੀ , ਸੀਵਰੇਜ ਬਿੱਲਾਂ ਦੀ ਵਸੂਲੀ ਲਈ ਮਾਡਲ ਟਾਊਨ ਵਿਚ ਕਾਰਵਾਈ

ਜਲੰਧਰ, 13 ਅਗਸਤ (ਸ਼ਿਵ)- ਨਗਰ ਨਿਗਮ ਜਲੰਧਰ ਦੇ ਮੇਅਰ ਸਾਹਿਬ ਸ੍ਰੀ ਵਨੀਤ ਧੀਰ ਜੀ, ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਅਤੇ ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਵਾਟਰ ਰੇਟ ਰਿਕਵਰੀ ਬਰਾਂਚ ਵੱਲੋਂ ਮਾਡਲ ਟਾਊਨ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਸਥਿਤ ਸ਼ੋ-ਰੂਮਾਂ, ਵਪਾਰਕ ਅਦਾਰਿਆਂ ਦੇ ਬਕਾਇਆ ਪਾਣੀ ਅਤੇ ਸੀਵਰੇਜ ਬਿੱਲਾਂ ਦੀ ਵਸੂਲੀ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ।

Ad Position 21
No active advertisement
ਕੁਨੈਕਸ਼ਨ ਕੱਟਣ ਦੀ ਕਾਰਵਾਈ ਦੌਰਾਨ ਅਸ਼ਵਨੀ ਗਿੱਲ ਤੇ ਹੋਰ। ਤਸਵੀਰ. ਜੀ. ਪੀ. ਸਿੰਘ 14-08-2026
ਜਲੰਧਰ, 13 ਅਗਸਤ (ਸ਼ਿਵ)- ਨਗਰ ਨਿਗਮ ਜਲੰਧਰ ਦੇ ਮੇਅਰ ਸਾਹਿਬ ਸ੍ਰੀ ਵਨੀਤ ਧੀਰ ਜੀ, ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਅਤੇ ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਵਾਟਰ ਰੇਟ ਰਿਕਵਰੀ ਬਰਾਂਚ ਵੱਲੋਂ ਮਾਡਲ ਟਾਊਨ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਸਥਿਤ ਸ਼ੋ-ਰੂਮਾਂ, ਵਪਾਰਕ ਅਦਾਰਿਆਂ ਦੇ ਬਕਾਇਆ ਪਾਣੀ ਅਤੇ ਸੀਵਰੇਜ ਬਿੱਲਾਂ ਦੀ ਵਸੂਲੀ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਕਾਰਵਾਈ ਦੌਰਾਨ ਬਕਾਇਆ ਰਕਮ ਦੀ ਵਸੂਲੀ ਕੀਤੀ ਗਈ ਅਤੇ ਜਿਨ੍ਹਾਂ ਡਿਫਾਲਟਰਾਂ ਵੱਲੋਂ ਬਕਾਇਆ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਗਈ, ਉਨ੍ਹਾਂ ਵਿਰੁੱਧ ਨਿਯਮਾਂ ਅਨੁਸਾਰ ਪਾਣੀ ਅਤੇ ਸੀਵਰੇਜ ਕਨੈੱਕਸ਼ਨ ਕੱਟਣ ਦੀ ਕਾਰਵਾਈ ਵੀ ਕੀਤੀ ਗਈ। ਇਸ ਕਾਰਵਾਈ ਦੌਰਾਨ ਡਿਫਾਲਟਰ ਖਪਤਕਾਰਾਂ ਵੱਲੋਂ 1,60 ਲੱਖ ਦੀ ਬਕਾਇਆ ਰਕਮ ਜਮਾਂ ਕਰਵਾਈ ਗਈ। ਬਾਕੀ ਡਿਫਾਲਟਰਾਂ ਨੂੰ ਵੀ ਬਕਾਇਆ ਬਿਲ ਤੁਰੰਤ ਜਮਾਂ ਕਰਵਾਉਣ ਲਈ ਹਦਾਇਤ ਕੀਤੀ ਗਈ ਅਤੇ ਕੁਝ ਖਪਤਕਾਰਾਂ ਵੱਲੋਂ ਇੱਕ ਹਫ਼ਤੇ ਦੇ ਅੰਦਰ ਬਕਾਇਆ ਰਕਮ ਜਮ੍ਹਾਂ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਨਗਰ ਨਿਗਮ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਬਕਾਇਆ ਪਾਣੀ ਅਤੇ ਸੀਵਰੇਜ ਬਿੱਲਾਂ ਦੀ ਵਸੂਲੀ ਲਈ ਅਜਿਹੀਆਂ ਕਾਰਵਾਈਆਂ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹਿਣਗੀਆਂ। ਨਗਰ ਨਿਗਮ ਜਲੰਧਰ ਵੱਲੋਂ ਸਮੂਹ ਖਪਤਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਪਾਣੀ ਅਤੇ ਸੀਵਰੇਜ਼ ਦੇ ਬਕਾਇਆ ਬਿਲ ਸਮੇਂ ਸਿਰ ਜਮ੍ਹਾਂ ਕਰਵਾਉਣ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਵਿਭਾਗੀ, ਨਿਯਮਾਂ ਅਨੁਸਾਰ ਕਾਰਵਾਈ ਤੋਂ ਬਚਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਪੀ . ਏ . ਪੀ . ਚੌਕ ਤੋਂ ਬਿਧੀਪੁਰ ਫਾਟਕ ਤੱਕ ਹਾਈਵੇ , ਸਰਵਿਸ ਰੋਡ ਦਾ ਫ਼ੌਰੀ ਕੀਤਾ ਜਾਵੇ ਸੁਧਾਰ ਮੇਅਰ ਨੇ ਗ਼ਡਕਰੀ ਨੂੰ ਲ... ਅਗਲੀ ਖ਼ਬਰ ਲਾਲ ਬਾਜ਼ਾਰ ਵਿਚ ਬਿਜਲੀ ਬੰਦ ਹੋਣ ਤੋਂ ਨਾਰਾਜ਼ ਦੁਕਾਨਦਾਰਾਂ ਵਲੋਂ ਪ੍ਰਦਰਸ਼ਨ ਕਿਹਾ, ਢਾਈ ਮਹੀਨੇ ਤੋਂ ਰੋਜ਼ਾਨਾ ਦਿਨ ਵੇਲੇ ਬੰ...
Ad Position 24