17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਵੰਦੇ ਮਾਤਰਮ ਦੇ ਸਨਮਾਨ ਵਿਚ ਯੁਵਾ ਭਾਜਪਾ ਵਲੋਂ ਕਾਂਗਰਸ ਭਵਨ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਬੈਰੀਕੇਡ ਲੱਗਣ ਦੇ ਬਾਵਜੂਦ ਨੌਜਵਾਨਾਂ ਨੇ ਸੜਕ ਦੇ ਵਿਚਕਾਰ ਖੜ੍ਹ ਕੇ ਗਾਇਆ ਵੰਦੇ ਮਾਤਰਮ

ਜਲੰਧਰ, 16 ਅਗਸਤ (ਸ਼ਿਵ )- ਭਾਰਤੀ ਜਨਤਾ ਯੁਵਾ ਮੋਰਚਾ ਜਲੰਧਰ ਸ਼ਹਿਰੀ ਵਲੋਂ ਵੰਦੇ ਮਾਤਰਮ ਦੇ ਗਾਇਣ ਵਿਚ ਕਥਿਤ ਤੌਰ ’ਤੇ ਰੁਕਾਵਟ ਪੈਦਾ ਕਰਨ ਅਤੇ ਰਾਸ਼ਟਰੀ ਗੀਤ ਦੇ ਅਪਮਾਨ ਦੇ ਵਿਰੋਧ ਵਿਚ ਕਾਂਗਰਸ ਆਗੂਆਂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਮੱਲਿਕਾਰਜੁਨ ਖੜਗੇ ਦੇ ਖ਼ਿਲਾਫ਼ ਕਾਂਗਰਸ ਭਵਨ ਦੇ ਬਾਹਰ ਸੈਂਕੜਿਆਂ ਨੌਜਵਾਨਾਂ ਨਾਲ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਯੁਵਾ ਵਰਕਰਾਂ ਨੇ ਕਾਂਗਰਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਭਾਰੀ ਪੁਲਿਸ ਤਾਇਨਾਤੀ ਦੇ ਬਾਵਜੂਦ ਸੜਕ ਦੇ ਵਿਚਕਾਰ ਸਮੂਹਿਕ ਤੌਰ ’ਤੇ ਵੰਦੇ ਮਾਤਰਮ ਦਾ ਗਾਇਣ ਕਰਕੇ ਰਾਸ਼ਟਰੀ ਗੀਤ ਪ੍ਰਤੀ ਆਪਣਾ ਸਤਿਕਾਰ ਪ੍ਰਗਟ ਕੀਤਾ।

Ad Position 21
No active advertisement
ਅਜੀਤ ਡੈਸਕ 17-08-2026
ਜਲੰਧਰ, 16 ਅਗਸਤ (ਸ਼ਿਵ )- ਭਾਰਤੀ ਜਨਤਾ ਯੁਵਾ ਮੋਰਚਾ ਜਲੰਧਰ ਸ਼ਹਿਰੀ ਵਲੋਂ ਵੰਦੇ ਮਾਤਰਮ ਦੇ ਗਾਇਣ ਵਿਚ ਕਥਿਤ ਤੌਰ ’ਤੇ ਰੁਕਾਵਟ ਪੈਦਾ ਕਰਨ ਅਤੇ ਰਾਸ਼ਟਰੀ ਗੀਤ ਦੇ ਅਪਮਾਨ ਦੇ ਵਿਰੋਧ ਵਿਚ ਕਾਂਗਰਸ ਆਗੂਆਂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਮੱਲਿਕਾਰਜੁਨ ਖੜਗੇ ਦੇ ਖ਼ਿਲਾਫ਼ ਕਾਂਗਰਸ ਭਵਨ ਦੇ ਬਾਹਰ ਸੈਂਕੜਿਆਂ ਨੌਜਵਾਨਾਂ ਨਾਲ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਯੁਵਾ ਵਰਕਰਾਂ ਨੇ ਕਾਂਗਰਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਭਾਰੀ ਪੁਲਿਸ ਤਾਇਨਾਤੀ ਦੇ ਬਾਵਜੂਦ ਸੜਕ ਦੇ ਵਿਚਕਾਰ ਸਮੂਹਿਕ ਤੌਰ ’ਤੇ ਵੰਦੇ ਮਾਤਰਮ ਦਾ ਗਾਇਣ ਕਰਕੇ ਰਾਸ਼ਟਰੀ ਗੀਤ ਪ੍ਰਤੀ ਆਪਣਾ ਸਤਿਕਾਰ ਪ੍ਰਗਟ ਕੀਤਾ। ਇਸ ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਉਪ ਪ੍ਰਧਾਨ ਪੰਕਜ ਲੂਥਰਾ, ਮਹਾ ਮੰਤਰੀ ਸੂਰਿਆ ਮਿਸ਼ਰਾ, ਵਰੁਨ ਦੂਬੇ, ਯੁਵਾ ਆਗੂ ਹਿਮਾਂਸ਼ੂ ਸ਼ਰਮਾ ਅਤੇ ਯੁਵਾ ਆਗੂ ਡਿੰਪੀ ਲੁਭਾਣਾ ਨੇ ਕੀਤੀ। ਪ੍ਰਦਰਸ਼ਨ ਵਿਚ ਜ਼ਿਲ੍ਹਾ ਭਾਜਪਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਮੁੱਖ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਸਾਬਕਾ ਜ਼ਿਲ੍ਹਾ ਯੁਵਾ ਮੋਰਚਾ ਪ੍ਰਧਾਨ ਮਿੰਟਾ ਕੋਛੜ, ਸੰਜੀਵ ਮਨੀ ਅਤੇ ਬਲਜੀਤ ਪ੍ਰਿੰਸ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਮੌਕੇ ਭਾਜ ਪਾ ਆਗੂਆਂ ਨੇ ਕਿਹਾ ਕਿ ਵੰਦੇ ਮਾਤਰਮ ਸਿਰਫ਼ ਇੱਕ ਗੀਤ ਨਹੀਂ, ਸਗੋਂ ਦੇਸ਼ ਦੇ ਆਜ਼ਾਦੀ ਸੰਘਰਸ਼ ਅਤੇ ਰਾਸ਼ਟਰ-ਭਗਤੀ ਦੀ ਭਾਵਨਾ ਨਾਲ ਜੁੜਿਆ ਰਾਸ਼ਟਰੀ ਗੌਰਵ ਦਾ ਪ੍ਰਤੀਕ ਹੈ। ਇਸ ਮੌਕੇ ਪੰਕਜ ਸਾਰੰਗਲ, ਅੰਕਿਤ ਕੋਛੜ, ਵਰੁਨ ਦੂਬੇ, ਚਿਰਾਗ਼, ਗੌਰਵ ਰਾਏ, ਹਰਪ੍ਰੀਤ ਸਿੰਘ, ਸੂਰਜ ਸੰਗਰ, ਕਾਰਤਿਕ ਦੁੱਗਲ, ਮੋਹਿਤ ਭਗਤ, ਅਰਜਨ ਸਿੰਘ ਹੈਪੀ, ਸੰਨ੍ਹੀ ਸ਼ਰਮਾ, ਵਰੁਨ ਨਾਗਪਾਲ, ਨਸੀਬ ਬੁੱਗਾ, ਵਰਿੰਦਰ ਸਿੰਘ, ਯਜੀਤ ਹੁਰਿਆ, ਪ੍ਰਦੀਪ ਖੁੱਲਰ, ਸ਼ਾਲੂ ਕੁਮਾਰੀ, ਸੀਮਾ ਰਾਣੀ, ਦਿਨੇਸ਼ ਸ਼ਰਮਾ, ਵਿਨੀਤ ਦੀਵਾਨ, ਨੀਰਜ ਸ਼ਰਮਾ, ਕਰਨ ਵਿਜ, ਨਕੁਲ ਯਾਦਵ, ਅੰਕੁਸ਼ ਬੇਰੀ, ਨੀਤੀਸ਼ ਸ਼ਰਮਾ, ਆਸ਼ੂ ਸ਼ਰਮਾ, ਸ਼ੁਭਮ ਗੁਪਤਾ, ਮਨਦੀਪ ਕਲੇਰ, ਆਸ਼ੂ ਲੂਥਰਾ, ਸ਼ਿਵ ਸ਼ੰਕਰ ਸ਼ਾਹ, ਰੌਸ਼ਨ ਕੁਮਾਰ, ਲੱਕੀ ਕੁਮਾਰ, ਵੈਭਵ ਸਹਿਗਲ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾਹੁਲ ਨੇ ‘ਮੋਦੀ ਦੇ ਹਿੰਸਕ ਸ਼ਾਸਨ’ ਵਿਰੁੱਧ ਡਟ ਕੇ ਖੜ੍ਹੇ ਹੋਣ ਲਈ ਨੌਜਵਾਨਾਂ ਦੇ ਹੌਂਸਲੇ ਦੀ ਕੀਤੀ ਸ਼ਲਾਘਾ ਅਗਲੀ ਖ਼ਬਰ 30 ਅਗਸਤ ਨੂੰ ਹੋਣਗੀਆਂ ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਫਾਈਨਲ
Ad Position 24