19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪੰਜਾਬੀ ਲਿਖਾਰੀ ਸਭਾ ਨੇ ਆਜ਼ਾਦੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

ਜਲੰਧਰ, 18 ਅਗਸਤ (ਐੱਮ. ਐੱਸ.

Ad Position 21
No active advertisement
ਪੰਜਾਬੀ ਲਿਖਾਰੀ ਸਭਾ ਵਲੋਂ ਕਰਵਾਏ ਕਵੀ ਦਰਬਾਰ ’ਚ ਸ਼ਾਮਿਲ ਕਵੀ ਅਤੇ ਮਹਿਮਾਨ। ਤਸਵੀਰ : ਜੀ.ਪੀ. ਸਿੰਘ 19-08-2026
ਜਲੰਧਰ, 18 ਅਗਸਤ (ਐੱਮ. ਐੱਸ. ਲੋਹੀਆ) - ਭਾਰਤ ਦੀ ਆਜ਼ਾਦੀ ਦੀ 80ਵੀਂ ਵਰ੍ਹੇਗੰਢ ਮਨਾਉਂਦੇ ਹੋਏ ਪੰਜਾਬੀ ਲਿਖਾਰੀ ਸਭਾ ਜਲੰਧਰ ਵਲੋਂ ਕਵੀ ਦਰਬਾਰ ਤੇ ਮਹੀਨਾਵਾਰੀ ਸਮਾਗਮ ਸਭਾ ਦੇ ਸਰਪ੍ਰਸਤ ਬੇਅੰਤ ਸਿੰਘ ਸਰਹੱਦੀ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਸਮਾਗਮ ਦੌਰਾਨ ਜਸਮੀਤ ਸਿੰਘ (ਚਾਰਟਰਡ ਅਕਾਊਂਟੈਂਟ) ਨੇ ਬਤੌਰ ਮੁੱਖ ਮਹਿਮਾਨ ਅਤੇ ਅਸ਼ੋਕ ਟਾਂਡੀ (ਪ੍ਰਸਿੱਧ ਲੇਖਕ, ਕਵੀ) ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ। ਮਹਿਮਾਨਾਂ ਦੇ ਨਾਲ ਅਜਾਇਬ ਸਿੰਘ ਔਜਲਾ (ਸੇਵਾ ਮੁਕਤ ਇੰਸਪੈਕਟਰ), ਹਰਲੀਨ ਕੌਰ ਗਾਖ਼ਲ ਅਤੇ ਗੁਰਲੀਨ ਕੌਰ ਗਾਖ਼ਲ, ਗੁਲਜ਼ਾਰ ਸਿੰਘ ਖੇੜਾ ਅਤੇ ਅਵਤਾਰ ਸਿੰਘ ਗੋਇੰਦਵਾਲੀਆ ਦਾ ਵੀ ਸਨਮਾਨ ਕੀਤਾ ਗਿਆ। ਸਭਾ ਦੇ ਪ੍ਰਧਾਨ ਹਰਭਜਨ ਸਿੰਘ ਨਾਹਲ ਨੇ ਸਮਾਗਮ ਦੀ ਰਸਮੀ ਤੌਰ ‘ਤੇ ਸ਼ੁਰੂਆਤ ਕਰਦੇ ਹੋਏ ਪ੍ਰਧਾਨਗੀ ਮੰਡਲ ‘ਚ ਬੈਠੇ ਹੋਏ ਸਾਰੇ ਮਹਿਮਾਨਾਂ ਤੇ ਪਹੁੰਚੇ ਹੋਏ ਕਵੀਆਂ/ਲੇਖਕਾਂ ਅਤੇ ਸਰੋਤਿਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਜਾਣ-ਪਛਾਣ ਕਰਵਾਈ। ਕਵੀ ਦਰਬਾਰ ਦੀ ਆਰੰਭਤਾ ਸਭਾ ਦੇ ਸਕੱਤਰ ਮਹਿੰਦਰ ਸਿੰਘ ਅਨੇਜਾ ਨੇ ਆਪਣੀ ਕਵਿਤਾ ਨਾਲ ਕੀਤੀ ਅਤੇ ਫਿਰ ਮੰਚ ਸੰਚਾਲਨ ਸੰਭਾਲਿਆ। ਸਮਾਗਮ ’ਚ ਹਰਜਿੰਦਰ ਸਿੰਘ ਜਿੰਦੀ, ਡਾ. ਹਰਪ੍ਰੀਤ ਸਿੰਘ ਰਾਣਾ, ਸੋਢੀ ਸੱਤੋਵਾਲੀ, ਹਰਲੀਨ ਕੌਰ, ਗੁਰਲੀਨ ਕੌਰ, ਹਰਬੰਸ ਸਿੰਘ ਕਲਸੀ, ਜਰਨੈਲ ਸਿੰਘ ਸਾਖੀ, ਪਰਮਜੀਤ ਸਿੰਘ ਨੈਨਾ, ਮਨਜੀਤ ਮਿੱਤਰ, ਅਵਤਾਰ ਸਿੰਘ ਗੋਇੰਦਵਾਲ, ਨਾਨਕ ਚੰਦ ਵਸਿਸ਼ਟ, ਗੁਲਜ਼ਾਰ ਸਿੰਘ ਖੇੜਾ, ਹੀਰਾ ਲਾਲ ਮਲਹੋਤਰਾ, ਪ੍ਰਿੰਸੀਪਲ ਸੁਰਿੰਦਰ ਮੋਹਣ, ਗੁਰਦੀਪ ਸਿੰਘ ਉਜਾਲਾ, ਤਰਸੇਮ ਜਲੰਧਰੀ, ਅਮਰ ਸਿੰਘ ਅਮਰ, ਸੁਖਦੇਵ ਸਿੰਘ ਗੰਢਵਾਂ, ਕੁਲਦੀਪ ਸਿੰਘ ਰਤਨ, ਸ਼ਿਵਮ ਸ਼ਰਮਾ, ਅਵਤਾਰ ਸਿੰਘ ਬੈਂਸ, ਜਸਪਾਲ ਜ਼ੀਰਵੀ, ਬਲਜੀਤ ਕੌਰ ਵਿਰਕ, ਨੇਹਾ ਸੰਗੋਰਾ, ਅਰਵਿੰਦ ਨਾਦਾਨ, ਕੀਮਤੀ ਕੇਸਰ, ਅਰਵਿੰਦ ਪਦਮ, ਅਵਤਾਰ ਸਿੰਘ ਖ਼ਾਲਸਾ, ਸਾਹਿਬਾ ਜੀਟਨ ਕੌਰ ਅਤੇ ਹੋਰ ਹਾਜ਼ਿਰ ਸਨ। ਸਾਰੇ ਮਹਿਮਾਨਾਂ ਨੇ ਆਪਣੇ ਬਹੁਤ ਹੀ ਕੀਮਤੀ ਵਿਚਾਰਾਂ ਦੀ ਸਾਂਝ ਅਤੇ ਆਪੋ-ਆਪਣੀਆਂ ਕਵਿਤਾਵਾਂ ਨਾਲ ਸਭ ਨੂੰ ਸਰਸ਼ਾਰ ਕੀਤਾ। ਸਵਰਗੀ ਸੁਰਜੀਤ ਸਿੰਘ ਸਸਤਾ ਆਇਰਨ ਵਾਲਿਆਂ ਦੇ ਪਰਿਵਾਰ ਵਲੋਂ ਸਭਾ ਦੇ ਲਈ ਖੀਰ ਅਤੇ ਮਾਲ ਪੂੜਿਆਂ ਦਾ ਲੰਗਰ ਭੇਜਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਬਾਬਾ ਭਗਵਾਨ ਸਿੰਘ ‘ ਹਰਖੋਵਾਲੀਏ ’ ਦੇ ਜਨਮ ਦਿਨ ਮੌਕੇ ਕਰਵਾਏ ਗੁਰਮਤਿ ਸਮਾਗਮ ਅਗਲੀ ਖ਼ਬਰ ਜਲੂਸ - ਏ - ਮੁਹੰਮਦੀ ਦੌਰਾਨ ਸੁਰੱਖਿਆ ਪ੍ਰਬੰਧਾਂ ਸੰਬੰਧੀ ਮੁਸਲਿਮ ਭਾਈਚਾਰੇ ਨੇ ਕਮਿਸ਼ਨਰੇਟ ਪੁਲਿਸ ਨੂੰ ਦਿੱਤਾ ਮੰਗ ਪੱਤ...
Ad Position 24