ਨੂਰਮਹਿਲ ਵਿਖੇ ਭਾਜਪਾ ਵਲੋਂ ਐਸ . ਆਈ . ਆਰ . ਵਿਸ਼ੇਸ਼ ਸੁਧਾਰ ਮੁਹਿੰਮ ਦੇ ਦੂਜੇ ਗੇੜ ਸੰਬੰਧੀ ਅਹਿਮ ਮੀਟਿੰਗ
ਨੂਰਮਹਿਲ, 18 ਅਗਸਤ (ਤਜਿੰਦਰ ਕੁਮਾਰ)- ਅੱਜ ਨੂਰਮਹਿਲ ਮੰਡਲ ੍ਯਚ ਭਾਰਤੀ ਜਨਤਾ ਪਾਰਟੀ ਵਲੋਂ ਐਸ. ਆਈ.
ਨੂਰਮਹਿਲ, 18 ਅਗਸਤ (ਤਜਿੰਦਰ ਕੁਮਾਰ)- ਅੱਜ ਨੂਰਮਹਿਲ ਮੰਡਲ ੍ਯਚ ਭਾਰਤੀ ਜਨਤਾ ਪਾਰਟੀ ਵਲੋਂ ਐਸ.ਆਈ.ਆਰ. ਸਬੰਧੀ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਹ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਸੰਪੰਨ ਹੋਈ। ਮੀਟਿੰਗ ਵਿੱਚ ਜਲੰਧਰ ਦੇ ਸਾਬਕਾ ਸੰਸਦ ਮੈਂਬਰ ਸਵਰਗੀ ਸੰਤੋਖ ਸਿੰਘ ਚੌਧਰੀ ਦੀ ਪਤਨੀ ਸ੍ਰੀਮਤੀ ਕਰਮਜੀਤ ਕੌਰ ਚੌਧਰੀ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਜਲੰਧਰ ਸ਼ਹਿਰੀ ਤੋਂ ਅਨਿਲ ਸ਼ਰਮਾ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਐਸ.ਆਈ.ਆਰ. ਦੇ ਦੂਜੇ ਗੇੜ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਮੀਟਿੰਗ ਦੌਰਾਨ ਸਾਬਕਾ ਕੈਬਨਿਟ ਮੰਤਰੀ ਸਵਰਗੀ ਗੁਰਵਿੰਦਰ ਸਿੰਘ ਅਟਵਾਲ ਦੇ ਸਪੁੱਤਰ ਰਾਜਪਾਲ ਸਿੰਘ ਅਟਵਾਲ ਦੀ ਮੌਜੂਦਗੀ ਨੇ ਵਰਕਰਾਂ ਵਿੱਚ ਨਵਾਂ ਜੋਸ਼ ਭਰ ਦਿੱਤਾ । ਨੂਰਮਹਿਲ ਮੰਡਲ ਦੇ ਮੰਡਲ ਪ੍ਰਧਾਨ ਮਨਦੀਪ ਕੁਮਾਰ ਸ਼ੁਕਲਾ ਨੇ ਮੰਡਲ ਦੀਆਂ ਦਰਜ ਮੈਪਡ ਅਤੇ ਗੈਰ-ਦਰਜ ਅਨਮੈਪਡ ਵੋਟਾਂ ਸਬੰਧੀ ਅਹਿਮ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕੀਤੀ । ਮੀਟਿੰਗ ਨੂੰ ਸਫਲ ਬਣਾਉਣ ਵਿੱਚ ਨੂਰਮਹਿਲ ਦੇ ਮੌਜੂਦਾ ਨਗਰ ਕੌਂਸਲਰ ਐਮ,ਸੀ, ਦਿਨੇਸ਼ ਕੁਮਾਰ ਵੱਲੋਂ ਉਚੇਚਾ ਯੋਗਦਾਨ ਪਾਇਆ ਗਿਆ । ਇਸ ਸਮਾਗਮ ਵਿੱਚ ਆਮ ਸਕੱਤਰ ਜਨਰਲ ਸਕੱਤਰ ਓਮਾ ਸ਼ੰਕਰ, ਸਾਬਕਾ ਮੰਡਲ ਪ੍ਰਧਾਨ ਅਤੇ ਪੁਰਾਣੇ ਸੀਨੀਅਰ ਆਗੂਆਂ ਵਿੱਚੋਂ ਡਾਕਟਰ ਸ਼ਕਤੀ ਮਹਿੰਦਰੂ, ਹਰੀ ਦੇਵ ਸੰਗੜ, ਸੁਨੀਲ ਲਖਨਪਾਲ, ਅਸ਼ੋਕ ਵਿਆਸ, ਅਸ਼ੋਕ ਜੌਹਰ, ਅਸ਼ਵਨੀ ਸੋਧੀ, ਪ੍ਰੇਮ ਸਾਗਰ, ਵਿਸ਼ਾਲ ਗਿੱਲ, ਕੁਲਦੀਪ ਸ਼ਰਮਾ, ਡਾਕਟਰ ਤਿਵਾੜੀ, ਨਿਤਿਸ ਮਿੱਤੂ, ਲਾਡੀ ਕੁੰਦੀ ਅਤੇ ਵਿਕਰਮ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਇਸ ਤੋਂ ਇਲਾਵਾ ਨੂਰਮਹਿਲ ਮੰਡਲ ਦੇ ਇਲਾਕਿਆਂ ਵਿੱਚੋਂ ਜੋਗਿੰਦਰ ਰਾਮ, ਲੁਭਾਇਆ ਦੀਪਾ ਦੇ ਰਾਜ, ਪਿੰਡ ਕੰਦੋਲਾ ਕਲਾਂ ਤੋਂ ਵਿਕਰਮਜੀਤ ਅਤੇ ਪ੍ਰਧਾਨ ਕਿਸਾਨ ਮੋਰਚਾ ਨਛੱਤਰ ਸਿੰਘ ,ਪਰਮਜੀਤ ਕਿਸਾਨ ਮੋਰਚਾ ਉਹਨਾਂ ਦੀ ਪੂਰੀ ਟੀਮ ਸਮੇਤ ਵੱਡੀ ਗਿਣਤੀ ਵਿੱਚ ਸਮਰਥਕ ਹਾਜ਼ਰ ਸਨ।