ਜੰਡਿਆਲਾ ਮੰਜਕੀ ਵਿਖੇ ‘ ਤੀਆਂ ਦਾ ਤਿਉਹਾਰ ’ ਧੂਮ - ਧਾਮ ਨਾਲ ਮਨਾਇਆ
ਜਮਸ਼ੇਰ ਖ਼ਾਸ, ਜੰਡਿਆਲਾ ਮੰਜਕੀ 19 ਅਗਸਤ (ਹਰਵਿੰਦਰ ਕੁਮਾਰ)–ਪੰਜਾਬੀ ਸੱਭਿਆਚਾਰ ਅਤੇ ਅਮੀਰ ਵਿਰਸੇ ਨੂੰ ਸਮਰਪਿਤ ‘ਤੀਆਂ ਦਾ ਤਿਉਹਾਰ’ ਜਲੰਧਰ ਛਾਉਣੀ ਦੇ ਕਸਬਾ ਜੰਡਿਆਲਾ ਮੰਜਕੀ ਵਿਖੇ ਬੜੇ ਉਤਸ਼ਾਹ, ਚਾਵਾਂ ਅਤੇ ਖੁਸ਼ੀ ਨਾਲ ਮਨਾਇਆ ਗਿਆ । ਜਲੰਧਰ ਛਾਉਣੀ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਵਿਸ਼ਾਲ ਸਮਾਗਮ ਨੇ ਰੈਲੀ ਦਾ ਰੂਪ ਧਾਰ ਲਿਆ ।
ਤ
ਤੀਆਂ ਦਾ ਤਿਉਹਾਰ ਮਨਾਉਂਦੀਆਂ ਹੋਈਆਂ ਮੁਟਿਆਰਾਂ।
20-08-2026
ਜਮਸ਼ੇਰ ਖ਼ਾਸ, ਜੰਡਿਆਲਾ ਮੰਜਕੀ 19 ਅਗਸਤ (ਹਰਵਿੰਦਰ ਕੁਮਾਰ)–ਪੰਜਾਬੀ ਸੱਭਿਆਚਾਰ ਅਤੇ ਅਮੀਰ ਵਿਰਸੇ ਨੂੰ ਸਮਰਪਿਤ ‘ਤੀਆਂ ਦਾ ਤਿਉਹਾਰ’ ਜਲੰਧਰ ਛਾਉਣੀ ਦੇ ਕਸਬਾ ਜੰਡਿਆਲਾ ਮੰਜਕੀ ਵਿਖੇ ਬੜੇ ਉਤਸ਼ਾਹ, ਚਾਵਾਂ ਅਤੇ ਖੁਸ਼ੀ ਨਾਲ ਮਨਾਇਆ ਗਿਆ । ਜਲੰਧਰ ਛਾਉਣੀ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਵਿਸ਼ਾਲ ਸਮਾਗਮ ਨੇ ਰੈਲੀ ਦਾ ਰੂਪ ਧਾਰ ਲਿਆ ।ਇਸ ਮੌਕੇ ਜਲੰਧਰ ਛਾਉਣੀ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਵਾਰਡਾਂ ਤੋਂ ਲਗਭਗ 2,000 ਤੋਂ ਵੱਧ ਮਹਿਲਾਵਾਂ ਨੇ ਸ਼ਮੂਲੀਅਤ ਕੀਤੀ। ਵੱਖ-ਵੱਖ ਬਲਾਕਾਂ ਅਤੇ ਵਾਰਡਾਂ ਦੇ ਪ੍ਰਧਾਨਾਂ, ਮਹਿਲਾ ਵਿੰਗ ਦੀਆਂ ਅਹੁਦੇਦਾਰਾਂ, ਵਰਕਰਾਂ ਅਤੇ ਮਹਿਲਾ ਸੰਗਠਨਾਂ ਨਾਲ ਜੁੜੀਆਂ ਮਾਵਾਂ-ਭੈਣਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਤੀਆਂ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਹਲਕੇ ਦੇ ਵੱਖ-ਵੱਖ ਸਕੂਲਾਂ ਅਤੇ ਸੁਸਾਇਟੀਆਂ ਦੇ ਬੱਚਿਆਂ ਵਲੋਂ ਵੀ ਤੀਆਂ ਦੇ ਤਿਉਹਾਰ ਨੂੰ ਸਮਰਪਿਤ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ । ਇਸ ਮੌਕੇ ਰਾਜਵਿੰਦਰ ਕੌਰ ਥਿਆੜਾ ਨੇ ਕਿਹਾ ਕਿ ਤੀਆਂ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਹਿੱਸਾ ਹਨ । ਜਲੰਧਰ ਛਾਉਣੀ ਵਿੱਚ ਹੋਏ ਇਸ ਵਿਸ਼ਾਲ ਸਮਾਗਮ ਨੇ ਪੰਜਾਬੀ ਸੱਭਿਆਚਾਰ, ਮਹਿਲਾ ਸਸ਼ਕਤੀਕਰਨ ਅਤੇ ਆਪਸੀ ਸਾਂਝ ਦਾ ਖੂਬਸੂਰਤ ਸੰਦੇਸ਼ ਦਿੱਤਾ ।