ਵਿਨੈ ਨਗਰ ਵੈੱਲਫੇਅਰ ਸੁਸਾਇਟੀ ਨੇ ਆਜ਼ਾਦੀ ਦਿਹਾੜਾ ਮਨਾਇਆ
ਜਲੰਧਰ, 19 ਅਗਸਤ (ਜਤਿੰਦਰ ਪੰਮੀ)–ਵਿਨੈ ਨਗਰ ਵੈੱਲਫੇਅਰ ਸੁਸਾਇਟੀ ਵਲੋਂ ਮੁਹੱਲਾ ਨਿਵਾਸੀਆਂ ਨਾਲ ਮਿਲ ਕੇ ਦੇਸ਼ ਦਾ ਆਜ਼ਾਦੀ ਦਿਹਾੜਾ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਛੋਟੇ-ਛੋਟੇ ਬੱਚਿਆਂ ਦੀਆਂ ਕਵਿਤਾਵਾਂ ਤੇ ਦੇਸ਼ ਭਗਤੀ ਦੇ ਗੀਤਾਂ ਨਾਲ ਹੋਈ।
ਜਲੰਧਰ, 19 ਅਗਸਤ (ਜਤਿੰਦਰ ਪੰਮੀ)–ਵਿਨੈ ਨਗਰ ਵੈੱਲਫੇਅਰ ਸੁਸਾਇਟੀ ਵਲੋਂ ਮੁਹੱਲਾ ਨਿਵਾਸੀਆਂ ਨਾਲ ਮਿਲ ਕੇ ਦੇਸ਼ ਦਾ ਆਜ਼ਾਦੀ ਦਿਹਾੜਾ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਛੋਟੇ-ਛੋਟੇ ਬੱਚਿਆਂ ਦੀਆਂ ਕਵਿਤਾਵਾਂ ਤੇ ਦੇਸ਼ ਭਗਤੀ ਦੇ ਗੀਤਾਂ ਨਾਲ ਹੋਈ। ਕੌਂਸਲਰ ਰਵੀ ਕੁਮਾਰ ਨੇ ਤਿਰੰਗਾ ਝੰਡਾ ਲਹਿਰਾਇਆ ਤੇ ਆਜ਼ਾਦੀ ਦਿਹਾੜੇ ਦੀ ਸਾਰੇ ਮੁਹੱਲਾ ਨਿਵਾਸੀਆਂ ਨੂੰ ਵਧਾਈ ਦਿੱਤੀ। ਇਸ ਦੌਰਾਨ ਉੱਘੇ ਲੇਖਕ ਤੇ ਬੁਲਾਰੇ ਨੂਰ ਸੰਤੋਖਪੁਰੀ ਨੇ 15 ਅਗਸਤ ਦੇ ਇਤਿਹਾਸ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਰਜਿੰਦਰ ਸਹਿਗਲ, ਸੰਜੀਵ ਨੰਦਾ, ਪਰਮਜੀਤ ਸਿੰਘ, ਬਾਬਾ ਜਬਰਜੰਗ ਸਿੰਘ, ਨੂਰ ਸੰਤੋਖਪੁਰੀ, ਸਤੀਸ਼ ਸ਼ਰਮਾ, ਪ੍ਰਦੀਪ ਕੁਮਾਰ, ਸੁਰਿੰਦਰ ਢੀਂਗਰਾ, ਗੁਰਦੀਪ ਲਾਲ ਭਾਰਦਵਾਜ, ਬਲਵਿੰਦਰ ਸਿੰਘ, ਚਰਨਜੀਤ ਸਿੰਘ ਤਲਵੰਡੀ, ਰਾਮ ਮੂਰਤੀ, ਵਿਜੇ ਆਹੂਜਾ, ਮੁਲਖ ਰਾਜ, ਬਲਜਿੰਦਰ ਸਿੰਘ, ਕੁਲਬੀਰ ਕੌਰ, ਹਰਜੀਤ ਸਿੰਘ, ਸੁਰਿੰਦਰ ਸ਼ਰਮਾ ਅਤੇ ਹੋਰ ਮੁਹੱਲਾ ਨਿਵਾਸੀ ਸ਼ਾਮਲ ਸਨ।