20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਅਟੱਲ ਜੀ ਦੇ ਆਦਰਸ਼ ਭਾਜਪਾ ਵਰਕਰਾਂ ਨੂੰ ਰਾਸ਼ਟਰ ਸੇਵਾ ਲਈ ਪ੍ਰੇਰਨਾ ਦੇਣ ਵਾਲੇ - ਅਨਿਲ ਸਰੀਨ

ਜਲੰਧਰ, 19 ਅਗਸਤ (ਸ਼ਿਵ)-ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਵੱਲੋਂ ਐਸ. ਆਈ.

Ad Position 21
No active advertisement
ਅਜੀਤ ਡੈਸਕ 20-08-2026
ਜਲੰਧਰ, 19 ਅਗਸਤ (ਸ਼ਿਵ)-ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਵੱਲੋਂ ਐਸ.ਆਈ.ਆਰ. (ਸਪੈਸ਼ਲ ਇੰਟੈਂਸਿਵ ਰਿਵੀਜ਼ਨ) ਦੇ ਦੂਜੇ ਪੜਾਅ ਨੂੰ ਲੈ ਕੇ ਭਾਜਪਾ ਦਫ਼ਤਰ ਵਿਚ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿਚ ਭਾਜਪਾ ਪੰਜਾਬ ਦੇ ਪ੍ਰਦੇਸ਼ ਮਹਾ ਮੰਤਰੀ ਅਨਿਲ ਸਰੀਨ, ਸੁਸ਼ੀਲ ਸ਼ਰਮਾ, ਰਾਜੇਸ਼ ਕਪੂਰ, ਮਨੀਸ਼ ਵਿਜ, ਭੂਪੇਂਦਰ ਕੁਮਾਰ, ਅਮਿੱਤ ਭਾਟੀਆ, ਅਨਿਲ ਸ਼ਰਮਾ, ਅਸ਼ਵਨੀ ਗੋਲਡੀ ਬੱਬਰ ਮੁੱਖ ਤੌਰ ’ਤੇ ਹਾਜ਼ਰ ਸਨ। ਮੀਟਿੰਗ ਤੋਂ ਪਹਿਲਾਂ ਮੌਜੂਦ ਆਗੂਆਂ ਅਤੇ ਵਰਕਰਾਂ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ, ਭਾਰਤ ਰਤਨ ਅਤੇ ਭਾਜਪਾ ਦੇ ਮਹਾਨ ਆਗੂ ਅਟੱਲ ਬਿਹਾਰੀ ਵਾਜਪਾਈ ਜੀ ਦੀ ਬਰਸੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸ਼ਰਧਾ ਦੇ ਫ਼ੁਲ ਅਰਪਿਤ ਕੀਤੇ। ਇਸ ਮੌਕੇ ਪ੍ਰਦੇਸ਼ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਕਿ ਅਟੱਲ ਬਿਹਾਰੀ ਵਾਜਪਾਈ ਜੀ ਦਾ ਜੀਵਨ ਰਾਸ਼ਟਰ-ਭਗਤੀ, ਸੁਸ਼ਾਸਨ ਅਤੇ ਲੋਕਤਾਂਤਰਿਕ ਮੁੱਲਾਂ ਪ੍ਰਤੀ ਸਮਰਪਣ ਦਾ ਪ੍ਰਤੀਕ ਸੀ। ਮੀਟਿੰਗ ਵਿਚ ਗੋਪਾਲ ਕ੍ਰਿਸ਼ਨ ਸੋਨੀ, ਮੰਡਲ ਪ੍ਰਧਾਨ ਆਰ.ਕੇ. ਮਲਹੋਤਰਾ, ਆਸ਼ੀਸ਼ ਸਹਿਗਲ, ਦਿਨੇਸ਼ ਮਹਿੰਦਰੂ, ਅੱਜ ਸ਼ਾਰਦਾ, ਅਨਿਲ ਸ਼ਰਮਾ, ਅਸ਼ਵਨੀ ਗੋਲਡੀ, ਬ੍ਰਿਜ ਲਾਲ ਗੁਪਤਾ, ਅਜਮੇਰ ਸਿੰਘ ਬਾਦਲ, ਹੇਮੰਤ ਖੰਨਾ, ਵਿਸ਼ੂ ਖੰਨਾ, ਰੌਸ਼ਨ ਲਾਲ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਮਿੱਠੂ ਬਸਤੀ ਇਲਾਕੇ ’ ਚ ਤਿੰਨ ਸੜਕੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆx ਅਗਲੀ ਖ਼ਬਰ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਵਿਖੇ ਭਾਦੋਂ ਮਹੀਨੇ ਦੀ ਸੰਗਰਾਂਦ ਸੰਬੰਧੀ ਕਰਵਾਏ ਗੁਰਮਤਿ ਸਮਾਗਮ
Ad Position 24