23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਹੜਤਾਲ ’ ਤੇ ਗਏ ਮੁਲਾਜ਼ਮਾਂ ਦੀਆਂ ਮੰਗਾਂ ਪਹਿਲ ਦੇ ਆਧਾਰ ’ ਤੇ ਮੰਨੀਆਂ ਜਾਣ - ਰਜਿੰਦਰ ਬੇਰੀ

ਜਲੰਧਰ, 22 ਅਗਸਤ (ਸ਼ਿਵ)- ਪੰਜਾਬ ਭਾਜਪਾ ਯੁਵਾ ਮੋਰਚਾ ਦੇ ਨਵ-ਨਿਯੁਕਤ ਪ੍ਰਧਾਨ ਅਨੁਜ ਖੋਸਲਾ ਦੇ ਜਲੰਧਰ ਪਹੁੰਚਣ ’ਤੇ ਯੁਵਾ ਮੋਰਚਾ ਕਾਰਕੁਨਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਜਲੰਧਰ ਯੁਵਾ ਮੋਰਚਾ ਦੇ ਪ੍ਰਧਾਨ ਪੰਕਜ ਜੁਲਕਾ ਦੀ ਅਗਵਾਈ ਹੇਠ ਫੋਕਲ ਪੁਆਇੰਟ ਨਹਿਰ ਪੁਲ ’ਤੇ ਸੈਂਕੜਿਆਂ ਨੌਜਵਾਨ ਭਾਜਪਾ ਕਾਰਕੁਨਾਂ ਨੇ ਅਨੁਜ ਖੋਸਲਾ ਦਾ ਫੁੱਲਾਂ ਦੀਆਂ ਮਾਲਾਵਾਂ ਅਤੇ ਜੋਸ਼ੀਲੇ ਨਾਰਿਆਂ ਨਾਲ ਭਰਪੂਰ ਸਵਾਗਤ ਕੀਤਾ।

Ad Position 21
No active advertisement
ਅਜੀਤ ਡੈਸਕ 23-08-2026
ਜਲੰਧਰ, 22 ਅਗਸਤ (ਸ਼ਿਵ)- ਪੰਜਾਬ ਭਾਜਪਾ ਯੁਵਾ ਮੋਰਚਾ ਦੇ ਨਵ-ਨਿਯੁਕਤ ਪ੍ਰਧਾਨ ਅਨੁਜ ਖੋਸਲਾ ਦੇ ਜਲੰਧਰ ਪਹੁੰਚਣ ’ਤੇ ਯੁਵਾ ਮੋਰਚਾ ਕਾਰਕੁਨਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਜਲੰਧਰ ਯੁਵਾ ਮੋਰਚਾ ਦੇ ਪ੍ਰਧਾਨ ਪੰਕਜ ਜੁਲਕਾ ਦੀ ਅਗਵਾਈ ਹੇਠ ਫੋਕਲ ਪੁਆਇੰਟ ਨਹਿਰ ਪੁਲ ’ਤੇ ਸੈਂਕੜਿਆਂ ਨੌਜਵਾਨ ਭਾਜਪਾ ਕਾਰਕੁਨਾਂ ਨੇ ਅਨੁਜ ਖੋਸਲਾ ਦਾ ਫੁੱਲਾਂ ਦੀਆਂ ਮਾਲਾਵਾਂ ਅਤੇ ਜੋਸ਼ੀਲੇ ਨਾਰਿਆਂ ਨਾਲ ਭਰਪੂਰ ਸਵਾਗਤ ਕੀਤਾ। ਇਸ ਮੌਕੇ ‘ਤੇ ਭਾਜਪਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਉਨ੍ਹਾਂ ਨੇ ਅਨੁਜ ਖੋਸਲਾ ਨੂੰ ਪੰਜਾਬ ਯੁਵਾ ਭਾਜਪਾ ਦੀ ਜ਼ਿੰਮੇਵਾਰੀ ਮਿਲਣ ‘ਤੇ ਵਧਾਈ ਦਿੰਦਿਆਂ ਕਿਹਾ ਕਿ ਯੁਵਾ ਮੋਰਚਾ ਪਾਰਟੀ ਦੀ ਸਭ ਤੋਂ ਮਜ਼ਬੂਤ ਤਾਕਤ ਹੈ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਭਾਜਪਾ ਦੀ ਵਿਚਾਰਧਾਰਾ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਪੰਜਾਬ ਯੁਵਾ ਭਾਜਪਾ ਦੇ ਪ੍ਰਧਾਨ ਅਨੁਜ ਖੋਸਲਾ ਨੇ ਜਲੰਧਰ ਦੇ ਸੈਂਕੜਿਆਂ ਨੌਜਵਾਨ ਕਾਰਕੁਨਾਂ ਵੱਲੋਂ ਕੀਤੇ ਗਏ ਭਰਵੇਂ ਸਵਾਗਤ ਲਈ ਪੰਕਜ ਜੁਲਕਾ ਅਤੇ ਸਮੂਹ ਯੁਵਾ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਦਾ ਨੌਜਵਾਨ ਕਾਰਕੁਨ ਪੰਜਾਬ ਦੇ ਭਵਿੱਖ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹੈ ਅਤੇ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਲਈ ਪੂਰੀ ਮਿਹਨਤ ਨਾਲ ਕੰਮ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਲਣ ਅਤੇ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਾਉਣ ਵਿਚ ਭਾਜਪਾ ਯੁਵਾ ਮੋਰਚਾ ਅਹਿਮ ਭੂਮਿਕਾ ਨਿਭਾਏਗਾ। ਇਸ ਮੌਕੇ ‘ਤੇ ਪ੍ਰਦੇਸ਼ ਮੀਡੀਆ ਇੰਚਾਰਜ ਪ੍ਰਸ਼ਾਂਤ ਗੰਭੀਰ, ਸੰਜੀਵ ਮਨੀ, ਮਨੀਸ਼ ਵਿਜ, ਸੂਰਿਆ ਮਿਸ਼ਰਾ, ਵਰੁਨ ਦੂਬੇ, ਪੰਕਜ ਲੂਥਰਾ, ਹਰਪ੍ਰੀਤ ਸਿੰਘ, ਗੌਰਵ ਰਾਏ, ਸਾਹਿਲ ਸ਼ਰਮਾ, ਪੰਕਜ ਸਾਰੰਗਲ, ਕਾਰਤਿਕ ਦੁੱਗਲ, ਸੂਰਜ ਸੰਗਰ, ਦਿਨੇਸ਼ ਵਰਮਾ ਬਾਬਾ, ਸੰਦੀਪ ਗੁਪਤਾ, ਸੰਤੋਸ਼ ਬਲਾਣੀ, ਲਲਿਤ ਬੱਬੂ, ਨਿਤਿਨ ਖੇੜਾ, ਯਜਿਤ ਹੁਰਿਆ, ਨਵਦੀਪ ਸ਼ਰਮਾ, ਦੀਪਕ ਅਰੋੜਾ, ਅਸ਼ਵਨੀ ਮਿਸ਼ਰਾ, ਸ਼ਿਵਮ ਚੋਪੜਾ, ਵਿਸ਼ਵ ਗਰੋਵਰ, ਸੁਖਵਿੰਦਰ ਸਿੰਘ ਤੇ ਹੋਰ ਵੀ ਵਰਕਰ ਵੱਡੀ ਗਿਣਤੀ ਵਿਚ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਹੜਤਾਲ ’ ਤੇ ਗਏ ਮੁਲਾਜ਼ਮਾਂ ਦੀਆਂ ਮੰਗਾਂ ਪਹਿਲ ਦੇ ਆਧਾਰ ’ ਤੇ ਮੰਨੀਆਂ ਜਾਣ - ਰਜਿੰਦਰ ਬੇਰੀ ਅਗਲੀ ਖ਼ਬਰ ਵਿਪਨ ਸਭਰਵਾਲ ਨੇ ਮਾਂ ਚਿੰਤਪੁਰਨੀ ਤੇ ਮਾਂ ਜਵਾਲਾ ਜੀ ਦੇ ਦਰਸ਼ਨਾਂ ਲਈ ਦੋ ਮੁਫ਼ਤ ਬੱਸਾਂ ਕੀਤੀਆਂ ਰਵਾਨਾ
Ad Position 24