25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਵੱਡੀ ਗਿਣਤੀ ਕਿਸਾਨਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ’ ਚ ਸ਼ਾਮਿਲ ਹੋਣ ਦਾ ਐਲਾਨ

ਜਲੰਧਰ, 24 ਅਗਸਤ (ਜਸਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਪਿੰਡ ਸੰਮੀਪੁਰ ਵਿਖੇ ਸੁਰਿੰਦਰ ਸਿੰਘ ਬਿੱਟੂ ਦੇ ਫਾਰਮ ਹਾਊਸ ਵਿਖੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾ ਦੀ ਅਗਵਾਈ ਹੇਠ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੈੱਸ ਸਕੱਤਰ ਪਰਮਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੂੰ ਅੱਜ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਤਿੰਨਾਂ ਪਿੰਡਾਂ ਜੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਕੰਮਾਂ ਨੂੰ ਦੇਖਦੇ ਹੋਏ ਜਥੇਬੰਦੀ ’ਚ ਸ਼ਾਮਿਲ ਹੋਣ ਦਾ ਐਲਾਨ ਕੀਤਾ।

Ad Position 21
No active advertisement
ਅਜੀਤ ਡੈਸਕ 25-08-2026
ਜਲੰਧਰ, 24 ਅਗਸਤ (ਜਸਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਪਿੰਡ ਸੰਮੀਪੁਰ ਵਿਖੇ ਸੁਰਿੰਦਰ ਸਿੰਘ ਬਿੱਟੂ ਦੇ ਫਾਰਮ ਹਾਊਸ ਵਿਖੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾ ਦੀ ਅਗਵਾਈ ਹੇਠ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੈੱਸ ਸਕੱਤਰ ਪਰਮਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੂੰ ਅੱਜ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਤਿੰਨਾਂ ਪਿੰਡਾਂ ਜੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਕੰਮਾਂ ਨੂੰ ਦੇਖਦੇ ਹੋਏ ਜਥੇਬੰਦੀ ’ਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾਂ ਨੇ ਜਥੇਬੰਦੀ ’ਚ ਸ਼ਾਮਿਲ ਹੋਣ ਵਾਲੇ ਪਿੰਡ ਸੰਮੀਪੁਰ, ਪਿੰਡ ਧਾਲੀਵਾਲ ਕਾਦੀਆਂ ਅਤੇ ਪਿੰਡ ਗਦੋਵਾਲੀ ਦੇ ਕਿਸਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਜਥੇਬੰਦੀ ਹੋਰ ਮਜ਼ਬੂਤ ਹੋਵੇਗੀ। ਹਲਕਾ ਪ੍ਰਧਾਨ ਕਰਤਾਰਪੁਰ ਮਨਮੋਹਣ ਸਿੰਘ ਨਿਜਰ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਹਰ ਤਰ੍ਹਾਂ ਕਿਸਾਨਾਂ ਦੇ ਨਾਲ ਖੜੀ ਹੈ ਤੇ ਜਦੋਂ ਵੀ ਕਿਸਾਨਾਂ ਨੂੰ ਲੋੜ ਪੈਂਦੀ ਹੈ ਚਾਂ ਯੂਨੀਅਨ ਅੱਗੇ ਹੋ ਕੇ ਸਾਥ ਦਿੰਦੀ ਹੈ। ਇਸ ਮੌਕੇ ਤੇ ਜਿਲਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾਂ ਨੇ ਜਥੇਬੰਦੀ ’ਚ ਸ਼ਾਮਿਲ ਹੋਏ ਪਿੰਡ ਸੰਮੀਪੁਰ ਦੇ ਕਿਸਾਨਾਂ ਸੁਰਿੰਦਰ ਸਿੰਘ ਬਿੱਟੂ, ਸੁਖਵਿੰਦਰ ਸਿੰਘ, ਨਰਿੰਦਰ ਪਾਲ ਸਿੰਘ, ਸੁਖਵਿੰਦਰ ਪਾਲ ਸਿੰਘ, ਮਨਮੋਹਨ ਸਿੰਘ, ਕਮਲਜੀਤ ਸਿੰਘ, ਓਕਾਰ ਸਿੰਘ, ਪਿੰਡ ਗੱਦੋਵਾਲੀ ਤੋਂ ਸਤਬੀਰ ਸਿੰਘ, ਅਮਨਦੀਪ ਸਿੰਘ, ਅਰਵਿੰਦ ਸਿੰਘ, ਕੁਲਜੀਤ ਸਿੰਘ, ਸੇਵਾ ਸਿੰਘ, ਕਰਮਵੀਰ ਸਿੰਘ, ਹਰਜਿੰਦਰ ਸਿੰਘ ਪਿੰਡ ਗਦੋਵਾਲੀ ਤੇ ਹਰਜਿੰਦਰ ਸਿੰਘ ਅਤੇ ਪਿੰਡ ਧਾਲੀਵਾਲ ਕਾਦੀਆਂ ਤੋਂ ਸੁਖਵਿੰਦਰ ਸਿੰਘ, ਜਸਪ੍ਰੀਤ ਸਿੰਘ, ਇੰਦਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਕੁਲਦੀਪ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਗੁਰਜੀਤ ਸਿੰਘ ਅਵਾਦਾਨ ਯੂਥ ਪ੍ਰਧਾਨ ਕਰਤਾਰਪੁਰ, ਸੌਦਾਗਰ ਖਾਨ ਬਲਾਕ ਪ੍ਰਧਾਨ ਲਾਂਬੜਾ, ਮਹਾ ਸਿੰਘ ਤਰਾੜ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਗੋਗੀ, ਇਕਬਾਲ ਸਿੰਘ ਬੱਲੂ, ਬਾਬਾ ਸੁਖਜਿੰਦਰ ਸਿੰਘ ਜਮਸ਼ੇਰ, ਸੁਰਜੀਤ ਸਿੰਘ ਨਿਝੱਰ ਸਰਪੰਚ ਸੁਖਬੀਰ ਸਿੰਘ ਸਮੀਪੁਰ, ਅਮਨ ਮੋਤੀ ਧਨਾਲ, ਰਣਧੀਰ ਸਿੰਘ ਬਾਜੜਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਔਰਤ ਨੇ ਉਸ ਦਾ ਬੱਚਾ ਅਗਵਾ ਕਰਨ ਦੇ ਮਾਮਲੇ ’ ਚ ਸ਼ਾਹਕੋਟ ਪੁਲਿਸ ’ ਤੇ ਕਾਰਵਾਈ ਨਾ ਕਰਨ ਦੇ ਲਾਏ ਦੋਸ਼ ਅਗਲੀ ਖ਼ਬਰ ਮੀਟਿੰਗ ’ ਚ ਡੀ . ਸੀ . ਤੇ ਪੁਲਿਸ ਕਮਿਸ਼ਨਰ ਦੇ ਨਾ ਪਹੁੰਚਣ ’ ਤੇ ਭੜਕੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਕਿਹਾ, ਮਨੀਸ਼ ਸ...
Ad Position 24