ਔਰਤ ਨੇ ਉਸ ਦਾ ਬੱਚਾ ਅਗਵਾ ਕਰਨ ਦੇ ਮਾਮਲੇ ’ ਚ ਸ਼ਾਹਕੋਟ ਪੁਲਿਸ ’ ਤੇ ਕਾਰਵਾਈ ਨਾ ਕਰਨ ਦੇ ਲਾਏ ਦੋਸ਼
ਜਲੰਧਰ, 24 ਅਗਸਤ (ਜਤਿੰਦਰ ਪੰਮੀ)–ਆਪਣੇ ਪਤੀ ਤੋਂ ਵੱਖ ਰਹਿ ਰਹੀ ਸ਼ਾਹਕੋਟ ਵਾਸੀ ਔਰਤ, ਨੇ ਫਿਰੋਜ਼ਪੁਰ ਰਹਿੰਦੇ ਆਪਣੇ ਸਹੁਰੇ ਪਰਿਵਾਰ ਦੇ ਕੁਝ ਮੈਂਬਰਾਂ ’ਤੇ ਉਸ ਦੇ ਸੱਤ ਸਾਲਾ ਪੁੱਤਰ ਨੂੰ ਅਗਵਾ ਕਰਨ ਦੇ ਮਾਮਲੇ ’ਚ ਸ਼ਾਹਕੋਟ ਪੁਲਿਸ ’ਤੇ ਮਾਮਲਾ ਦਰਜ ਹੋਣ ਦੇ ਬਾਵਜੂਦ ਕੋਈ ਢੁੱਕਵੀਂ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਹਨ । ਇੱਥੇ ਪ੍ਰੈੱਸ ਕਲੱਬ ’ਚ ਗੱਲਬਾਤ ਕਰਦਿਆਂ ਪੀੜਤਾ ਨੇ ਮੰਗ ਕੀਤੀ ਹੈ ਕਿ ਉਸ ਦੇ ਬੱਚੇ ਨੂੰ ਤੁਰੰਤ ਬਰਾਮਦ ਕਰਵਾ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਜਲੰਧਰ, 24 ਅਗਸਤ (ਜਤਿੰਦਰ ਪੰਮੀ)–ਆਪਣੇ ਪਤੀ ਤੋਂ ਵੱਖ ਰਹਿ ਰਹੀ ਸ਼ਾਹਕੋਟ ਵਾਸੀ ਔਰਤ, ਨੇ ਫਿਰੋਜ਼ਪੁਰ ਰਹਿੰਦੇ ਆਪਣੇ ਸਹੁਰੇ ਪਰਿਵਾਰ ਦੇ ਕੁਝ ਮੈਂਬਰਾਂ ’ਤੇ ਉਸ ਦੇ ਸੱਤ ਸਾਲਾ ਪੁੱਤਰ ਨੂੰ ਅਗਵਾ ਕਰਨ ਦੇ ਮਾਮਲੇ ’ਚ ਸ਼ਾਹਕੋਟ ਪੁਲਿਸ ’ਤੇ ਮਾਮਲਾ ਦਰਜ ਹੋਣ ਦੇ ਬਾਵਜੂਦ ਕੋਈ ਢੁੱਕਵੀਂ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਹਨ । ਇੱਥੇ ਪ੍ਰੈੱਸ ਕਲੱਬ ’ਚ ਗੱਲਬਾਤ ਕਰਦਿਆਂ ਪੀੜਤਾ ਨੇ ਮੰਗ ਕੀਤੀ ਹੈ ਕਿ ਉਸ ਦੇ ਬੱਚੇ ਨੂੰ ਤੁਰੰਤ ਬਰਾਮਦ ਕਰਵਾ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਸ਼ਾਹਕੋਟ ਦੇ ਪਿੰਡ ਐਦਲਪੁਰ ਦੀ ਰਹਿਣ ਵਾਲੀ ਪੁਸ਼ਪਿੰਦਰ ਕੌਰ ਨੇ ਦੱਸਿਆ ਕਿ ਉਹ ਸਰਕਾਰੀ ਨੌਕਰੀ ਕਰਦੀ ਹੈ ਤੇ ਉਸ ਦਾ ਵਿਆਹ ਅਪ੍ਰੈਲ 2009 ਵਿਚ ਫਿਰੋਜ਼ਪੁਰ ਵਾਸੀ ਹਰਜਿੰਦਰ ਸਿੰਘ ਨਾਲ ਹੋਇਆ ਸੀ। ਉਸ ਦੇ ਦੋ ਬੱਚੇ ਹਨ । ਵਿਆਹ ਤੋਂ ਕੁਝ ਸਮੇਂ ਬਾਅਦ ਦੋ ਬੱਚੇ ਹੋਣ ਉਪਰੰਤ ਉਸ ਦਾ ਪਤੀ ਤੰਗ ਕਰਨ ਲੱਗ ਪਿਆ, ਜਿਸ ਕਾਰਨ ਉਹ ਆਪਣੇ ਪੇਕੇ ਘਰ ਆ ਕੇ ਰਹਿਣ ਲੱਗ ਪਈ। ਪੁਸ਼ਪਿੰਦਰ ਕੌਰ ਨੇ ਦੱਸਿਆ ਕਿ ਉਸ 7 ਸਾਲਾ ਪੁੱਤਰ ਜੁਝਾਰਵੀਰ ਸਿੰਘ ਜਦੋਂ 19 ਅਗਸਤ ਨੂੰ ਘਰ ਦੇ ਬਾਹਰ ਸਕੂਲ ਬੱਸ ਦੀ ਉਡੀਕ ਕਰ ਰਿਹਾ ਸੀ ਤਾਂ ਤਾਂ ਉਸ ਨੂੰ ਕ੍ਰੇਟਾ ਕਾਰ ਰਾਹੀਂ ਅਗਵਾ ਕਰ ਲਿਆ ਗਿਆ। ਇਸ ਸਬੰਧੀ ਸ਼ਾਹਕੋਟ ਥਾਣੇ ਵਿੱਚ ਐੱਫ.ਆਈ.ਆਰ. ਦਰਜ ਕਰਵਾਈ ਗਈ ਪਰ ਅਜੇ ਤੱਕ ਨਾ ਤਾਂ ਬੱਚਾ ਬਰਾਮਦ ਹੋ ਸਕਿਆ ਹੈ ਅਤੇ ਨਾ ਹੀ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਹੋਈ ਹੈ। ਪੁਸ਼ਪਿੰਦਰ ਕੌਰ ਨੇ ਦੋਸ਼ ਲਾਇਆ ਕਿ ਉਸ ਦੇ ਪੁੱਤਰ ਨੂੰ ਸਹੁਰੇ ਪਰਿਵਾਰ ਨੇ ਹੀ ਅਗਵਾ ਕੀਤਾ ਹੈ ਕਿਉਂਕਿ ਇਸ ਤੋਂ ਪਹਿਲਾਂ 18 ਮਈ ਨੂੰ ਵੀ ਉਸ ਦੇ ਸਹੁਰੇ ਪਰਿਵਾਰ ਦੇ 6-7 ਵਿਅਕਤੀ ਬੱਚੇ ਨੂੰ ਲੈਣ ਲਈ ਸਕੂਲ ਪਹੁੰਚੇ ਸਨ। ਉਸ ਨੇ ਸਕੂਲ ਦੀ ਪ੍ਰਿੰਸੀਪਲ ਨੂੰ ਫੋਨ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਸ਼ਾਹਕੋਟ ਥਾਣੇ ਵਿੱਚ ਲਿਖਤੀ ਸ਼ਿਕਾਇਤ ਵੀ ਦਿੱਤੀ ਪਰ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਪੀੜਤਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਸ ਦੀ ਧੀ ਲੜਕੀ ਨੂੰ ਵੀ ਉਸ ਦੇ ਪਤੀ ਵਲੋਂ ਉਸ ਤੋਂ ਵੱਖ ਕਰ ਦਿੱਤਾ ਗਿਆ ਸੀ। ਇਸ ਮੌਕੇ ਉਸ ਦੇ ਪਿਤਾ ਬਲਬੀਰ ਸਿੰਘ, ਮਾਤਾ ਸੁਰਜੀਤ ਕੌਰ, ਸਾਬਕਾ ਬਲਾਕ ਸੰਮਤੀ ਮੈਂਬਰ ਤੇ ਸਾਬਕਾ ਸਰਪੰਚ ਚਰਨਜੀਤ ਸਿੰਘ ਥੰਮੂਵਾਲ, ਮਲਕੀਤ ਸਿੰਘ ਆਦਿ ਹਾਜ਼ਰ ਸਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੱਚੇ ਨੂੰ ਤੁਰੰਤ ਬਰਾਮਦ ਕਰਵਾ ਕੇ ਮਾਮਲੇ ਵਿਚ ਨਾਮਜ਼ਦ ਜਾਂ ਸ਼ੱਕੀ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।