25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਜੰਡੂਸਿੰਘਾ ’ ਚ ਨੌਜਵਾਨ ਵਲੋਂ ਦਰੱਖਤ ਨਾਲ ਫਾਹਾ ਲਾ ਕੇ ਖੁਦਕੁਸ਼ੀ ਸੀ.ਆਈ.ਏ. ਸਟਾਫ ਦੇ ਇੰਸਪੈਕਟਰ ’ਤੇ ਕੁੱਟਮਾਰ ਤੇ ਧਮਕਾਉਣ ਦਾ ਦੋਸ਼

ਚੁਗਿੱਟੀ/ ਜੰਡੂ ਸਿੰਘਾ, 24 ਅਗਸਤ (ਨਰਿੰਦਰ ਲਾਗੂ) ਪਿੰਡ ਜੰਡੂਸਿੰਘਾ ‘ਚ ਸੋਮਵਾਰ ਨੂੰ ਇਕ ਨੌਜਵਾਨ ਵਲੋਂ ਘਰ ਦੇ ਲਾਗੇ ਲੱਗੇ ਇਕ ਦਰੱਖਤ ਨਾਲ ਕੱਪੜਾ ਬੰਨ੍ਹ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਜਿਸ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਡੀ. ਐਸ.

Ad Position 21
No active advertisement
ਸੀਨੀਅਰ ਪੁਲਿਸ ਅਧਿਕਾਰੀ ਪਹੁੰਚੇ ਮੌਕੇ ’ਤੇ 25-08-2026
ਚੁਗਿੱਟੀ/ ਜੰਡੂ ਸਿੰਘਾ, 24 ਅਗਸਤ (ਨਰਿੰਦਰ ਲਾਗੂ) ਪਿੰਡ ਜੰਡੂਸਿੰਘਾ ‘ਚ ਸੋਮਵਾਰ ਨੂੰ ਇਕ ਨੌਜਵਾਨ ਵਲੋਂ ਘਰ ਦੇ ਲਾਗੇ ਲੱਗੇ ਇਕ ਦਰੱਖਤ ਨਾਲ ਕੱਪੜਾ ਬੰਨ੍ਹ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਜਿਸ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਡੀ.ਐਸ.ਪੀ.ਆਦਮਪੁਰ ਰਾਜੀਵ ਕੁਮਾਰ, ਐਸ.ਐਚ.ਓ.ਆਦਮਪੁਰ ਨਰਿੰਦਰ ਕੁਮਾਰ ਤੇ ਚੌਂਕੀ ਜੰਡੂ ਸਿੰਘਾ ਦੇ ਮੁਖੀ ਏ.ਐਸ.ਆਈ.ਸੁਭਾਸ ਭਗਤ ਸਮੇਤ ਪੁਲਿਸ ਪਾਰਟੀ ਪਹੁੰਚੀ ਤੇ ਮਾਮਲੇ ਸਬੰਧੀ ਜਾਂਚ ਸ਼ੁਰੂ ਕੀਤੀ। ਪੁਲਿਸ ਅਨੁਸਾਰ ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ (ਕਰੀਬ34 ਸਾਲ) ਪੁੱਤਰ ਤਰਸੇਮ ਸਿੰਘ ਵਾਸੀ ਡੱਲਾ ਪੱਟੀ, ਪਿੰਡ ਜੰਡੂ ਸਿੰਘਾ ਵਜੋਂ ਹੋਈ ਹੈ। ਇਸ ਸਬੰਧੀ ਮ੍ਰਿਤਕ ਦੀ ਮਾਤਾ ਸੁਖਵਿੰਦਰ ਕੌਰ, ਭਰਾ ਹਰਵਿੰਦਰ ਸਿੰਘ ਤੇ ਭੈਣ ਪਰਮਜੀਤ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸੀ.ਆਈ.ਏ.ਸਟਾਫ ਹੁਸ਼ਿਆਰਪੁਰ ਦੇ ਇੰਸਪੈਕਟਰ ’ਤੇ ਉਕਤ ਪਿੰਡ ਦੇ ਹੀ ਵਸਨੀਕ ਨਵਜੋਤ ਸਿੰਘ ਸੰਘਾ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਮ੍ਰਿਤਕ ਦਵਿੰਦਰ ਸਿੰਘ ਨੂੰ ਘਰ ਆ ਕੇ ਕੁੱਟਿਆ ਮਾਰਿਆ ਤੇ ਉਸ ਨੂੰ ਜੇਲ ਭੇਜਣ ਦੀ ਧਮਕੀ ਦਿੱਤੀ, ਇਸ ਗੱਲ ਤੋਂ ਪ੍ਰੇਸ਼ਾਨ ਹੋਏ ਦਵਿੰਦਰ ਵਲੋਂ 2 ਦਿਨ ਪਹਿਲਾਂ ਵੀ ਖੁਦਕੁਸ਼ੀ ਕਰਨ ਦਾ ਯਤਨ ਕੀਤਾ ਸੀ ਤੇ ਇੱਕ ਵੀਡੀਓ ਵੀ ਆਪਣੇ ਫੋਨ ‘ਚ ਬਣਾਈ ਗਈ ਸੀ ਪਰ ਉਸ ਸਮੇਂ ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਸਮਝਾਇਆ ਗਿਆ ਤੇ ਅਜਿਹਾ ਕਰਨ ਤੋਂ ਰੋਕਿਆ ਗਿਆ ਸੀ ਪਰ ਅੱਜ ਸਵੇਰੇ ਉਸ ਦੀ ਲਾਸ਼ ਇੱਕ ਦਰੱਖਤ ਨਾਲ ਲਟਕਦੀ ਮਿਲੀ। ਮ੍ਰਿਤਕ ਦੇ ਭਰਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਹੱਥੀਂ ਲਿਖਿਆ ਇਕ ਨੋਟ ਵੀ ਮਿਲਿਆ ਹੈ, ਜਿਸ ਵਿਚ ਉਸ ਨੇ ਆਪਣੀ ਮੌਤ ਲਈ ਇੰਸਪੈਕਟਰ ਨਵਜੋਤ ਸਿੰਘ ਸੰਘਾ,ਸੀ.ਆਈ.ਏ.ਸਟਾਫ ਹੁਸ਼ਿਆਰਪੁਰ, ਜਸਕਰਨ ਸਿੰਘ ਤੇ ਤਨਵੀਰ ਕੌਰ ਵਾਸੀ ਜੰਡੂ ਸਿੰਘਾ ਅਤੇ ਕਾਜਲਪ੍ਰੀਤ ਵਾਸੀ ਬੱਲ ਕਲਾਂ ਅੰਮ੍ਰਿਤਸਰ ਨੂੰ ਜ਼ਿੰਮੇਵਾਰ ਦੱਸਿਆ ਹੈ। ਪੀੜਤ ਪਰਿਵਾਰ ਦੇ ਮੈਂਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਪੁੱਤਰ ਦਵਿੰਦਰ ਸਿੰਘ ਨੂੰ ਖੁਦਕੁਸ਼ੀ ਲਈ ਜ਼ਿੰਮੇਵਾਰ ਸਾਰੇ ਗੁਨਾਹਗਾਰਾਂ ਨੂੰ ਜਲਦ ਗ੍ਰਿਫਤਾਰ ਕਰ ਕੇ ਸਖ਼ਤ ਸਜ਼ਾ ਦਿੱਤੀ ਜਾਵੇ । ਉਧਰ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵਲੋਂ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਇਸ ਮਾਮਲੇ ਪ੍ਰਤੀ ਗੰਭੀਰਤਾ ਵਰਤਦੇ ਹੋਏ ਜਲਦ ਤੋਂ ਜਲਦ ਦੋਸ਼ੀਆਂ ਨੂੰ ਕਾਬੂ ਕਰਨ ਦਾ ਯਕੀਨ ਦੁਆਇਆ ਗਿਆ। ਲੱਕੜ ਦਾ ਕੰਮ ਕਰਦਾ ਸੀ ਮ੍ਰਿਤਕ ਮ੍ਰਿਤਕ ਦੇ ਭਰਾ ਤੇ ਹੋਰ ਸਬੰਧੀਆਂ ਨੇ ਦੱਸਿਆ ਕਿ ਉਕਤ ਲੱਕੜ ਦਾ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦਾ ਸੀ । ਭਰਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਤਿੰਨ ਭੈਣ ਭਰਾ ਹਨ ਤੇ ਉਸ ਦੇ ਭਰਾ ਦਵਿੰਦਰ ਸਿੰਘ ਦਾ ਹਾਲੇ ਵਿਆਹ ਨਹੀਂ ਸੀ ਹੋਇਆ। ਉਧਰ ਇਸ ਦੁੱਖਦਾਈ ਘੜੀ ਵਿਚ ਪਰਿਵਾਰ ਦੇ ਮੈਂਬਰਾਂ ਨੂੰ ਹੌਸਲਾ ਦੇਣ ਪਹੁੰਚੇ ਪਿੰਡ ਦੀ ਪੰਚਾਇਤ ਦੇ ਮੈਂਬਰਾਂ ਅਤੇ ਹੋਰ ਸ਼ਖ਼ਸੀਅਤਾਂ ਵਲੋਂ ਪੁਲੀਸ ਪ੍ਰਸ਼ਾਸਨ ਨੂੰ ਇਸ ਮਾਮਲੇ ‘ਤੇ ਸੰਜੀਦਗੀ ਨਾਲ ਕਾਰਵਾਈ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਅਚੀਵਰਜ਼ ਗਰੁੱਪ ਦੇ ਹਰਪ੍ਰੀਤ ਸਿੰਘ ਗੋਲਡੀ ਦਾ ਨਿਰਵਿਰੋਧ ਜੁਆਇੰਟ ਸੈਕਟਰੀ ਚੁਣੇ ਜਾਣਾ ਤੈਅ ਅਗਲੀ ਖ਼ਬਰ ਡੀ . ਆਈ . ਜੀ . ਨਵੀਨ ਸਿੰਗਲਾ ਨੇ ਦਿਹਾਤੀ ਪੁਲਿਸ ਦੇ ਅਧਿਕਾਰੀਆਂ ਨੂੰ ਅਪਰਾਧਾਂ ਦੀ ਰੋਕਥਾਮ ਯਕੀਨੀ ਬਣਾਉਣ ਦੇ ਦਿੱਤੇ ਨ...
Ad Position 24