25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਸਟੇਟ ਪਬਲਿਕ ਸਕੂਲ ਕੈਂਟ ਦੀਆਂ ਵਿਦਿਆਰਥਣਾਂ ਦਾ ਵੱਖ - ਵੱਖ ਖੇਡਾਂ ’ ਚ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 24 ਅਗਸਤ (ਪਵਨ ਖਰਬੰਦਾ)-ਜਲੰਧਰ ਕੈਂਟ ਸਥਿਤ ਸਟੇਟ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਜ਼ੋਨ ਨੰਬਰ 1 ਦੀਆਂ ਵੱਖ-ਵੱਖ ਖੇਡ ਪ੍ਰਤੀਯੋਗਿਤਾਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੀ ਅੰਡਰ-14 ਲੜਕੀਆਂ ਦੀ ਫੁੱਟਬਾਲ ਟੀਮ ਨੇ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਵਿਖੇ ਆਯੋਜਿਤ ਜ਼ੋਨਲ ਪ੍ਰਤੀਯੋਗਤਾ ਵਿੱਚ ਦੂਸਰਾ ਸਥਾਨ ਹਾਸਲ ਕੀਤਾ ।

Ad Position 21
No active advertisement
ਅਜੀਤ ਡੈਸਕ 25-08-2026
ਜਲੰਧਰ, 24 ਅਗਸਤ (ਪਵਨ ਖਰਬੰਦਾ)-ਜਲੰਧਰ ਕੈਂਟ ਸਥਿਤ ਸਟੇਟ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਜ਼ੋਨ ਨੰਬਰ 1 ਦੀਆਂ ਵੱਖ-ਵੱਖ ਖੇਡ ਪ੍ਰਤੀਯੋਗਿਤਾਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੀ ਅੰਡਰ-14 ਲੜਕੀਆਂ ਦੀ ਫੁੱਟਬਾਲ ਟੀਮ ਨੇ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਵਿਖੇ ਆਯੋਜਿਤ ਜ਼ੋਨਲ ਪ੍ਰਤੀਯੋਗਤਾ ਵਿੱਚ ਦੂਸਰਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ, ਸਕੂਲ ਦੀ ਅੰਡਰ-17 ਲੜਕੀਆਂ ਦੀ ਵਾਲੀਬਾਲ ਟੀਮ ਨੇ ਕੇ.ਐੱਮ.ਵੀ. ਕਾਲਜ, ਜਲੰਧਰ ਵਿਖੇ ਆਯੋਜਿਤ ਜ਼ੋਨਲ ਪ੍ਰਤੀਯੋਗਤਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਸਰਾ ਸਥਾਨ ਹਾਸਲ ਕੀਤਾ। ਇਹਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਅਧਾਰ ’ਤੇ ਸਕੂਲ ਦੀਆਂ ਛੇ ਖਿਡਾਰਣਾਂ ਦੀ ਜ਼ਿਲ੍ਹਾ ਪੱਧਰੀ ਵਾਲੀਬਾਲ ਲਈ ਚੋਣ ਹੋਈ ਜਿਨ੍ਹਾਂ ਵਿਚ ਗਿਆਰ੍ਹਵੀਂ ਜਮਾਤ ਦੀ ਅਕਸ਼ਿਤਾ, ਦਸਵੀਂ ਜਮਾਤ ਵਿੱਚੋਂ ਸਨੇਹਾ, ਬਵਨੀਤ, ਪ੍ਰਭਜੋਤ ਅਤੇ ਨੌਵੀਂ ਜਮਾਤ ਦੀ ਅਨਿਕਾਜੀਤ ਕੌਰ ਤੇ ਅਵਨੀ ਨੂੰ ਜ਼ਿਲ੍ਹਾ ਪੱਧਰ ਲਈ ਚੁਣਿਆ ਗਿਆ। ਇਸੇ ਤਰ੍ਹਾਂ ਫੁੱਟਬਾਲ ਟੀਮ ਦੀਆਂ ਵਿਦਿਆਰਥਣਾਂ ਨੇ ਵੀ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਖੇਡ ਕੌਸ਼ਲ, ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਟੀਮ ਭਾਵਨਾ ਦਾ ਪ੍ਰਦਰਸ਼ਨ ਕੀਤਾ। ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਦੀ ਜ਼ਿਲ੍ਹਾ ਪੱਧਰੀ ਫੁੱਟਬਾਲ ਪ੍ਰਤੀਯੋਗਤਾ ਲਈ ਚੋਣ ਹੋਈ ਜਿਨ੍ਹਾਂ ਵਿਚ ਦਇਆ ਵਿਵੇਕ (ਕਲਾਸ ਸੱਤਵੀਂ ),ਸ਼ਿਵਾਂਗੀ (ਕਲਾਸ ਸੱਤਵੀਂ ),ਅਤੇ ਯਸ਼ਿਤਾ ਸ਼ਰਮਾ (ਕਲਾਸ ਅੱਠਵੀਂ ) ਵਿਦਿਆਰਥਣਾਂ ਹਨ। ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ ਨੇ ਸਾਰੀਆਂ ਖਿਡਾਰਣਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਉਪਲਬਧੀ ’ਤੇ ਵਧਾਈ ਦਿੱਤੀ । ਪ੍ਰਿੰਸੀਪਲ ਸਵੀਨਾ ਬਹਿਲ ਨੇ ਵਿਦਿਆਰਥਣਾਂ ਦੀ ਸਫਲਤਾ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਕੂਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਿੱਖਿਆ ਦੇ ਨਾਲ-ਨਾਲ ਖੇਡਾਂ ਨੂੰ ਵੀ ਬਰਾਬਰ ਮਹੱਤਵ ਦਿੰਦਾ ਹੈ । ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਉਪ-ਪ੍ਰਧਾਨ ਡਾ. ਗਗਨਦੀਪ ਕੌਰ ਅਤੇ ਪ੍ਰਿੰਸੀਪਲ ਸਵੀਨਾ ਬਹਿਲ ਨੇ ਵਿਦਿਆਰਥਣਾਂ ਦੀ ਸਫਲਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਖੇਡ ਕੋਚ ਸੁਮਿਤ ਕੁਮਾਰ, ਕੁਮਾਰੀ ਰਿਤਿਕਾ ਅਤੇ ਕੁਲਦੀਪ ਸਿੰਘ ਦੇ ਸਮਰਪਣ, ਸਖ਼ਤ ਮਿਹਨਤ ਅਤੇ ਨਿਰੰਤਰ ਮਾਰਗਦਰਸ਼ਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਈ.ਆਰ.ਐਸ. ਦੀਆਂ ਜ਼ੈਬਰਾ ਗੱਡੀਆਂ ’ ਚ ਨਫ਼ਰੀ ਦਾ ਅੰਕੜਾ ਪੂਰਾ ਪਰ ਐਮਰਜੈਂਸੀ ਕਾਰਵਾਈ ਦੀ ਕੜੀ ਕਿੱਥੇ ਕਮਜ਼ੋਰ ? ਅਗਲੀ ਖ਼ਬਰ ਅਕਾਲ ਅਕੈਡਮੀ ਬੋਪਾਰਾਏ ਕਲਾਂ ਵਿਖੇ ਇੰਟਰ - ਹਾਊਸ ਭਾਸ਼ਨ ਮੁਕਾਬਲੇ
Ad Position 24