ਈ.ਆਰ.ਐਸ. ਦੀਆਂ ਜ਼ੈਬਰਾ ਗੱਡੀਆਂ ’ ਚ ਨਫ਼ਰੀ ਦਾ ਅੰਕੜਾ ਪੂਰਾ ਪਰ ਐਮਰਜੈਂਸੀ ਕਾਰਵਾਈ ਦੀ ਕੜੀ ਕਿੱਥੇ ਕਮਜ਼ੋਰ ?
ਮਕਸੂਦਾਂ, 24 ਅਗਸਤ (ਸੌਰਵ ਮਹਿਤਾ)-ਪੁਲਿਸ ਦੀ ਐਮਰਜੈਂਸੀ ਰਿਸਪਾਂਸ ਵਿਵਸਥਾ ਦਾ ਮਕਸਦ ਸਿਰਫ਼ ਸੜਕਾਂ ’ਤੇ ਜੈਬਰਾ ਗੱਡੀਆਂ ਖੜ੍ਹੀਆਂ ਕਰਨਾ ਨਹੀਂ, ਸਗੋਂ ਮੌਕੇ ’ਤੇ ਪੈਦਾ ਹੋਈ ਸਥਿਤੀ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣਾ ਹੈ। ਜਲੰਧਰ ਵਿੱਚ ਪੀਸੀਆਰ ਤੋਂ ਈਆਰਐਸ ਬਣੀਆਂ 39 ਜੈਬਰਾ ਗੱਡੀਆਂ ਰਾਹੀਂ ਪੁਲਿਸ ਦੀ ਮੌਜੂਦਗੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਗਰਾਊਂਡ ’ਤੇ ਇਨ੍ਹਾਂ ਟੀਮਾਂ ਦੀ ਤਾਇਨਾਤੀ ਨੂੰ ਲੈ ਕੇ ਇੱਕ ਅਜਿਹਾ ਸਵਾਲ ਉੱਠ ਰਿਹਾ ਹੈ ਜਿਸ ਵੱਲ ਸ਼ਾਇਦ ਹੁਣ ਤੱਕ ਪੂਰਾ ਧਿਆਨ ਨਹੀਂ ਗਿਆ।
ਈ
ਈ.ਆਰ.ਐਸ. ਜ਼ੈਬਰਾ ਗੱਡੀ ਨਾਲ ਖੜ੍ਹੇ ਪੁਲਿਸ ਮੁਲਾਜ਼ਮ।
25-08-2026
ਮਕਸੂਦਾਂ, 24 ਅਗਸਤ (ਸੌਰਵ ਮਹਿਤਾ)-ਪੁਲਿਸ ਦੀ ਐਮਰਜੈਂਸੀ ਰਿਸਪਾਂਸ ਵਿਵਸਥਾ ਦਾ ਮਕਸਦ ਸਿਰਫ਼ ਸੜਕਾਂ ’ਤੇ ਜੈਬਰਾ ਗੱਡੀਆਂ ਖੜ੍ਹੀਆਂ ਕਰਨਾ ਨਹੀਂ, ਸਗੋਂ ਮੌਕੇ ’ਤੇ ਪੈਦਾ ਹੋਈ ਸਥਿਤੀ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣਾ ਹੈ। ਜਲੰਧਰ ਵਿੱਚ ਪੀਸੀਆਰ ਤੋਂ ਈਆਰਐਸ ਬਣੀਆਂ 39 ਜੈਬਰਾ ਗੱਡੀਆਂ ਰਾਹੀਂ ਪੁਲਿਸ ਦੀ ਮੌਜੂਦਗੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਗਰਾਊਂਡ ’ਤੇ ਇਨ੍ਹਾਂ ਟੀਮਾਂ ਦੀ ਤਾਇਨਾਤੀ ਨੂੰ ਲੈ ਕੇ ਇੱਕ ਅਜਿਹਾ ਸਵਾਲ ਉੱਠ ਰਿਹਾ ਹੈ ਜਿਸ ਵੱਲ ਸ਼ਾਇਦ ਹੁਣ ਤੱਕ ਪੂਰਾ ਧਿਆਨ ਨਹੀਂ ਗਿਆ। ‘ਅਜੀਤ’ ਦੀ ਟੀਮ ਵੱਲੋਂ ਗਰਾਊਂਡ ਪੱਧਰ ’ਤੇ ਈਆਰਐਸ ਦੀ ਕਾਰਜਪ੍ਰਣਾਲੀ ਨੂੰ ਸਮਝਣ ਦੌਰਾਨ ਸਾਹਮਣੇ ਆਇਆ ਕਿ ਪਹਿਲਾਂ PCR ਦੀ ਜੈਬਰਾ ਗੱਡੀ ਵਿੱਚ ਦੋ ਪੁਰਸ਼ ਮੁਲਾਜ਼ਮ ਤਾਇਨਾਤ ਹੁੰਦੇ ਸਨ । ਮੌਕੇ ’ਤੇ ਜੇਕਰ ਕੋਈ ਬਿਨਾਂ ਨੰਬਰ ਪਲੇਟ ਵਾਲਾ ਮੋਟਰਸਾਈਕਲ ਮਿਲਦਾ, ਚੋਰੀ ਦਾ ਵਾਹਨ ਕਾਬੂ ਹੁੰਦਾ ਜਾਂ ਕੋਈ ਮੁਲਜ਼ਮ ਹੱਥ ਆ ਜਾਂਦਾ ਤਾਂ ਟੀਮ ਦੇ ਦੋਵੇਂ ਮੈਂਬਰ ਵੱਖ-ਵੱਖ ਜ਼ਿੰਮੇਵਾਰੀ ਨਿਭਾ ਸਕਦੇ ਸਨ। ਇੱਕ ਮੁਲਜ਼ਮ ਨੂੰ ਕਾਬੂ ਕਰਕੇ ਥਾਣੇ ਲੈ ਜਾਂਦਾ ਅਤੇ ਦੂਜਾ ਕਬਜ਼ੇ ਵਿੱਚ ਲਏ ਵਾਹਨ ਨੂੰ ਥਾਣੇ ਪਹੁੰਚਾ ਦਿੰਦਾ। ਮਤਲਬ ਮੌਕੇ ’ਤੇ ਕਾਰਵਾਈ ਰੁਕਦੀ ਨਹੀਂ ਸੀ। ਹੁਣ ਈਆਰਐਸ ਦੀਆਂ ਕਈ ਜੈਬਰਾ ਗੱਡੀਆਂ ’ਤੇ ਇੱਕ ਪੁਰਸ਼ ਮੁਲਾਜ਼ਮ ਦੇ ਨਾਲ ਮਹਿਲਾ ਕਾਂਸਟੇਬਲ ਦੀ ਤਾਇਨਾਤੀ ਕੀਤੀ ਗਈ ਹੈ। ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਅਜਿਹੀ ਅਹਿਮ ਡਿਊਟੀ ਨਾਲ ਜੋੜਨਾ ਨਿਸ਼ਚਿਤ ਤੌਰ ’ਤੇ ਪੁਲਿਸ ਫੋਰਸ ਵਿੱਚ ਉਨ੍ਹਾਂ ਦੀ ਵਧਦੀ ਭੂਮਿਕਾ ਨੂੰ ਦਰਸਾਉਂਦਾ ਹੈ, ਪਰ ਸਵਾਲ ਮਹਿਲਾ ਮੁਲਾਜ਼ਮ ਦੀ ਤਾਇਨਾਤੀ ਦਾ ਨਹੀਂ, ਸਵਾਲ ਤਾਇਨਾਤੀ ਦੀ ਤਿਆਰੀ ਦਾ ਹੈ। ਜੇਕਰ ਈਆਰਐਸ ਟੀਮ ਕਿਸੇ ਮੁਲਜ਼ਮ ਨੂੰ ਕਾਬੂ ਕਰਦੀ ਹੈ ਅਤੇ ਉਸਦੇ ਨਾਲ ਮੋਟਰਸਾਈਕਲ ਜਾਂ ਕੋਈ ਹੋਰ ਵਾਹਨ ਵੀ ਕਬਜ਼ੇ ਵਿੱਚ ਲੈਣਾ ਪੈਂਦਾ ਹੈ ਤਾਂ ਕੀ ਦੋ ਮੈਂਬਰੀ ਟੀਮ ਉਸ ਸਥਿਤੀ ਨਾਲ ਤੁਰੰਤ ਨਜਿੱਠਣ ਦੇ ਸਮਰੱਥ ਹੈ ? ਪੁਲਿਸ ਅਧਿਕਾਰੀਆਂ ਵੱਲੋਂ ਨਫ਼ਰੀ ਦੀ ਕਮੀ ਦੇ ਬਾਵਜੂਦ ਜੈਬਰਾ ਗੱਡੀਆਂ ’ਤੇ ਦੋ-ਦੋ ਮੁਲਾਜ਼ਮ ਤਾਇਨਾਤ ਕਰਨਾ ਪ੍ਰਬੰਧਕੀ ਪੱਖੋਂ ਜ਼ਰੂਰੀ ਹੋ ਸਕਦਾ ਹੈ, ਪਰ ਸਿਰਫ਼ ਗਿਣਤੀ ਪੂਰੀ ਕਰਨਾ ਹੀ ਕਾਫ਼ੀ ਨਹੀਂ। ਹੁਣ ਲੋੜ ਹੈ ਕਿ ਉੱਚ ਅਧਿਕਾਰੀ ਸਿਰਫ਼ ਇਹ ਨਾ ਦੇਖਣ ਕਿ 39 ਗੱਡੀਆਂ ਵਿੱਚ ਕਿੰਨੇ ਮੁਲਾਜ਼ਮ ਤਾਇਨਾਤ ਹਨ, ਸਗੋਂ ਇਹ ਵੀ ਦੇਖਣ ਕਿ ਜਦੋਂ ਗਰਾਊਂਡ ’ਤੇ ਅਸਲ ਐਮਰਜੈਂਸੀ ਆਉਂਦੀ ਹੈ ਤਾਂ ਇਹ ਦੋ ਮੈਂਬਰੀ ਟੀਮ ਕਿੰਨੀ ਖੁਦਮੁਖਤਿਆਰੀ ਨਾਲ ਕਾਰਵਾਈ ਕਰ ਸਕਦੀ ਹੈ।