25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਸਮੱਸਿਆਵਾਂ ਨੂੰ ਲੈ ਕੇ ਹੰਗਾਮਾ ਪੂਰਨ ਰਹੇਗੀ ਨਿਗਮ ਹਾਊਸ ਦੀ ਅੱਜ ਦੀ ਮੀਟਿੰਗ

ਜਲੰਧਰ, 24 ਅਗਸਤ (ਸ਼ਿਵ)-ਮਹੀਨੇ ਬਾਅਦ ਨਗਰ ਨਿਗਮ ਹਾਊਸ ਦੀ ਮੀਟਿੰਗ 24 ਅਗਸਤ ਨੂੰ ਰੈੱਡਕਰਾਸ ਭਵਨ ਵਿਚ ਸਵੇਰੇ 11 ਵਜੇ ਸੱਦੀ ਗਈ ਹੈ। ਇਹ ਮੀਟਿੰਗ ਇਸ ਕਰਕੇ ਵੀ ਸੱਦੀ ਗਈ ਸੀ ਜਿਸ ਵਿਚ ਪਹਿਲਾਂ 607 ਕਰੋੜ ਦੇ ਪ੍ਰਾਜੈਕਟ ਦੇ ਸੋਧੇ ਗਏ ਮਤੇ ਨੂੰ ਮਨਜੂਰੀ ਦਿੱਤੀ ਜਾਣੀ ਸੀ ਪਰ ਨਿਗਮ ਯੂਨੀਅਨਾਂ ਵਲੋਂ ਵਿਰੋਧ ਕੀਤੇ ਜਾਣ ਕਰਕੇ ਅਤੇ ਭਾਰੀ ਦਬਾਅ ਤੋਂ ਬਾਅਦ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਦੇ ਫ਼ੈਸਲੇ ਨੂੰ ਵਾਪਸ ਲੈ ਲਿਆ ਗਿਆ ਹੈ ਜਿਸ ਕਾਰਨ ਅੱਜ ਦੀ ਹਾਊਸ ਦੀ ਮੀਟਿੰਗ ਵਿਚ ਏਜੰਡੇ ਵਿਚ ਇਹ ਮਤਾ ਨਹੀਂ ਆਵੇਗਾ ਪਰ ਦੂਜੇ ਪਾਸੇ ਵਿਰੋਧੀ ਧਿਰ ਸ਼ਹਿਰ ਦੀਆਂ ਸਮੱਸਿਆਵਾਂ ਜਿਨਾਂ ਵਿਚ ਕੂੜਾ, ਸੀਵਰ ਜਾਮ ਸਮੇਤ ਹੋਰ ਵੀ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਉਠਾਏਗੀ ਤਾਂ ਇਸ ਨੂੰ ਲੈ ਕੇ ਹੰਗਾਮਾ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 25-08-2026
ਜਲੰਧਰ, 24 ਅਗਸਤ (ਸ਼ਿਵ)-ਮਹੀਨੇ ਬਾਅਦ ਨਗਰ ਨਿਗਮ ਹਾਊਸ ਦੀ ਮੀਟਿੰਗ 24 ਅਗਸਤ ਨੂੰ ਰੈੱਡਕਰਾਸ ਭਵਨ ਵਿਚ ਸਵੇਰੇ 11 ਵਜੇ ਸੱਦੀ ਗਈ ਹੈ। ਇਹ ਮੀਟਿੰਗ ਇਸ ਕਰਕੇ ਵੀ ਸੱਦੀ ਗਈ ਸੀ ਜਿਸ ਵਿਚ ਪਹਿਲਾਂ 607 ਕਰੋੜ ਦੇ ਪ੍ਰਾਜੈਕਟ ਦੇ ਸੋਧੇ ਗਏ ਮਤੇ ਨੂੰ ਮਨਜੂਰੀ ਦਿੱਤੀ ਜਾਣੀ ਸੀ ਪਰ ਨਿਗਮ ਯੂਨੀਅਨਾਂ ਵਲੋਂ ਵਿਰੋਧ ਕੀਤੇ ਜਾਣ ਕਰਕੇ ਅਤੇ ਭਾਰੀ ਦਬਾਅ ਤੋਂ ਬਾਅਦ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਦੇ ਫ਼ੈਸਲੇ ਨੂੰ ਵਾਪਸ ਲੈ ਲਿਆ ਗਿਆ ਹੈ ਜਿਸ ਕਾਰਨ ਅੱਜ ਦੀ ਹਾਊਸ ਦੀ ਮੀਟਿੰਗ ਵਿਚ ਏਜੰਡੇ ਵਿਚ ਇਹ ਮਤਾ ਨਹੀਂ ਆਵੇਗਾ ਪਰ ਦੂਜੇ ਪਾਸੇ ਵਿਰੋਧੀ ਧਿਰ ਸ਼ਹਿਰ ਦੀਆਂ ਸਮੱਸਿਆਵਾਂ ਜਿਨਾਂ ਵਿਚ ਕੂੜਾ, ਸੀਵਰ ਜਾਮ ਸਮੇਤ ਹੋਰ ਵੀ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਉਠਾਏਗੀ ਤਾਂ ਇਸ ਨੂੰ ਲੈ ਕੇ ਹੰਗਾਮਾ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਉਂਜ ਵਿਧਾਨ ਸਭਾ ਚੋਣਾਂ ਨੂੰ ਹੁਣ ਕੁੱਝ ਮਹੀਨੇ ਹੀ ਰਹਿ ਗਏ ਹਨ ਜਿਸ ਕਾਰਨ ਕਾਂਗਰਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਵਲੋਂ ਵੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਉਠਾਏ ਜਾਣ ਦੀ ਸੰਭਾਵਨਾ ਹੈ। ਪਹਿਲਾਂ ਤਾਂ ਕਈ ਕੌਂਸਲਰਾਂ ਵਲੋਂ ਕੂੜੇ ਦੀ ਸਮੱਸਿਆ ਨੂੰ ਲੈ ਕੇ ਮੇਅਰ ਨੂੰ ਨਿਗਮ ਹਾਊਸ ਵਿਚ ਘੇਰਨ ਦੀ ਤਿਆਰੀ ਕੀਤੀ ਜਾ ਰਹੀ ਦੱਸੀ ਜਾਂਦੀ ਸੀ ਪਰ ਨਿਗਮ ਹਾਊਸ ਦੀ ਮੀਟਿੰਗ ਤੋਂ ਐਨ ਪਹਿਲਾਂ ਸਰਕਾਰ ਵਲੋਂ ਇਸ ਮਸਲੇ ਨੂੰ ਸੁਲਝਾਉਣ ਤੋਂ ਬਾਅਦ ਇਸ ਮਸਲੇ ’ਤੇ ਸੱਤਾ ਧਿਰ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ। ਇਸ ਮੀਟਿੰਗ ਵਿਚ ਵੀ ਕਰੋੜਾਂ ਦੇ ਕੰਮ ਪਾਸ ਕਰਵਾਏ ਜਾਣੇ ਹਨ।
Ad Position 22
No active advertisement
ਅਗਲੀ ਖ਼ਬਰ ਈ.ਆਰ.ਐਸ. ਦੀਆਂ ਜ਼ੈਬਰਾ ਗੱਡੀਆਂ ’ ਚ ਨਫ਼ਰੀ ਦਾ ਅੰਕੜਾ ਪੂਰਾ ਪਰ ਐਮਰਜੈਂਸੀ ਕਾਰਵਾਈ ਦੀ ਕੜੀ ਕਿੱਥੇ ਕਮਜ਼ੋਰ ?
Ad Position 24