26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਨਗਰ ਨਿਗਮ ਹਾਊਸ ਦੀ ਮੀਟਿੰਗ ਵਿਚ ਹੰਗਾਮਾ-ਕੌਂਸਲਰਾਂ ਨੇ ਪਾੜੀਆਂ ਏਜੰਡੇ ਦੀਆਂ ਕਾਪੀਆਂ

ਸ਼ਿਵ ਸ਼ਰਮਾ ਜਲੰਧਰ, 25 ਅਗਸਤ-5 ਮਹੀਨੇ ਬਾਅਦ ਨਗਰ ਨਿਗਮ ਹਾਊਸ ਦੀ ਮੀਟਿੰਗ ਵਿਚ ਸ਼ਹਿਰੀਆਂ ਦੀਆਂ ਸਮੱਸਿਆਵਾਂ ਦੇ ਉੱਪਰ ਲੰਬੀ ਚਰਚਾ ਕਰਨ ਦੀ ਜਗਾ ਅੱਜ ਰੈੱਡਕਰਾਸ ਭਵਨ ਵਿਚ ਮੇਅਰ ਵਨੀਤ ਧੀਰ ਦੀ ਪ੍ਰਧਾਨਗੀ ਵਿਚ ਹੋਈ ਨਿਗਮ ਹਾਊਸ ਦੀ ਮੀਟਿੰਗ ਵਿਚ ਜੰਮ ਕੇ ਹੰਗਾਮਾ ਹੋਇਆ ਸਗੋਂ ਕਾਂਗਰਸ ਦੇ ਕੌਂਸਲਰਾਂ ਨੂੰ ਆਪ ਕੌਂਸਲਰਾਂ ਵਲੋਂ ਸੰਬੋਧਨ ਕਰਨ ਵੇਲੇ ਟੋਕਾ-ਟਾਕੀ ਕਰਨ ਕਰਕੇ ਕੌਂਸਲਰਾਂ ਵਲੋਂ ਇਕ ਦੂਜੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਜਦਕਿ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਹੱਲ ਨਾ ਕਰਨ ਦੇ ਵਿਰੋਧ ਵਜੋਂ ਸੱਤਾ ਧਿਰ ਦੇ ਵਤੀਰੇ ਤੋਂ ਨਾਰਾਜ਼ ਭਾਜਪਾ ਦੇ ਕੌਂਸਲਰਾਂ ਨੇ ਕਰੋੜਾਂ ਦੇ ਪਾਸ ਕੀਤੇ ਗਏ ਮਤਿਆਂ ਵਾਲਾ ਏਜੰਡਾ ਪਾੜ ਦਿੱਤਾ। ਨਗਰ ਨਿਗਮ ਹਾਊਸ ਦੀ ਹੰਗਾਮਾ ਪੂਰਨ ਰਹੀ ਮੀਟਿੰਗ ਦੌਰਾਨ ਸਿਰਫ਼ 1 ਮਿੰਟ ਵਿਚ ਸੱਤਾਧਾਰੀ ਪਾਰਟੀ ਵਲੋਂ ਕਰੋੜਾਂ ਰੁਪਏ ਦੇ ਕੰਮਾਂ ਵਾਲਾ ਏਜੰਡਾ ਪਾਸ ਕਰਵਾ ਲਿਆ ਗਿਆ , ਜਿਸ ’ਤੇ ਵਿਰੋਧੀ ਧਿਰ ਨੇ ਸੱਤਾ ਧਿਰ ਖ਼ਿਲਾਫ਼ ਰੋਸ ਜਾਹਿਰ ਕਰਦੇ ਹੋਏ ਹਾਊਸ ਦੀ ਮੀਟਿੰਗ ਤੋਂ ਬਾਈਕਾਟ ਕਰ ਦਿੱਤਾ।

Ad Position 21
No active advertisement
ਅਜੀਤ ਡੈਸਕ 26-08-2026

ਸ਼ਿਵ ਸ਼ਰਮਾ
ਜਲੰਧਰ, 25 ਅਗਸਤ-5 ਮਹੀਨੇ ਬਾਅਦ ਨਗਰ ਨਿਗਮ ਹਾਊਸ ਦੀ ਮੀਟਿੰਗ ਵਿਚ ਸ਼ਹਿਰੀਆਂ ਦੀਆਂ ਸਮੱਸਿਆਵਾਂ ਦੇ ਉੱਪਰ ਲੰਬੀ ਚਰਚਾ ਕਰਨ ਦੀ ਜਗਾ ਅੱਜ ਰੈੱਡਕਰਾਸ ਭਵਨ ਵਿਚ ਮੇਅਰ ਵਨੀਤ ਧੀਰ ਦੀ ਪ੍ਰਧਾਨਗੀ ਵਿਚ ਹੋਈ ਨਿਗਮ  ਹਾਊਸ ਦੀ ਮੀਟਿੰਗ ਵਿਚ ਜੰਮ ਕੇ ਹੰਗਾਮਾ ਹੋਇਆ ਸਗੋਂ ਕਾਂਗਰਸ ਦੇ ਕੌਂਸਲਰਾਂ ਨੂੰ ਆਪ ਕੌਂਸਲਰਾਂ ਵਲੋਂ ਸੰਬੋਧਨ ਕਰਨ ਵੇਲੇ ਟੋਕਾ-ਟਾਕੀ ਕਰਨ ਕਰਕੇ ਕੌਂਸਲਰਾਂ ਵਲੋਂ ਇਕ ਦੂਜੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਜਦਕਿ ਸ਼ਹਿਰ  ਦੀਆਂ ਸਮੱਸਿਆਵਾਂ ਨੂੰ ਹੱਲ ਨਾ ਕਰਨ ਦੇ ਵਿਰੋਧ ਵਜੋਂ  ਸੱਤਾ ਧਿਰ ਦੇ ਵਤੀਰੇ ਤੋਂ ਨਾਰਾਜ਼ ਭਾਜਪਾ ਦੇ ਕੌਂਸਲਰਾਂ ਨੇ ਕਰੋੜਾਂ ਦੇ ਪਾਸ ਕੀਤੇ ਗਏ ਮਤਿਆਂ ਵਾਲਾ ਏਜੰਡਾ ਪਾੜ ਦਿੱਤਾ। ਨਗਰ ਨਿਗਮ ਹਾਊਸ ਦੀ ਹੰਗਾਮਾ ਪੂਰਨ ਰਹੀ ਮੀਟਿੰਗ ਦੌਰਾਨ ਸਿਰਫ਼ 1 ਮਿੰਟ ਵਿਚ ਸੱਤਾਧਾਰੀ ਪਾਰਟੀ ਵਲੋਂ ਕਰੋੜਾਂ ਰੁਪਏ ਦੇ ਕੰਮਾਂ ਵਾਲਾ ਏਜੰਡਾ ਪਾਸ ਕਰਵਾ ਲਿਆ ਗਿਆ , ਜਿਸ ’ਤੇ ਵਿਰੋਧੀ ਧਿਰ ਨੇ ਸੱਤਾ ਧਿਰ ਖ਼ਿਲਾਫ਼ ਰੋਸ ਜਾਹਿਰ ਕਰਦੇ ਹੋਏ ਹਾਊਸ ਦੀ ਮੀਟਿੰਗ ਤੋਂ ਬਾਈਕਾਟ ਕਰ ਦਿੱਤਾ। ਨਿਗਮ ਹਾਊਸ ਦੀ ਮੀਟਿੰਗ ਵਿਚ ਜਿੱਥੇ ਯੂਨੀਅਨਾਂ ਨਾਲ ਕੀਤੇ ਗਏ ਸਮਝੌਤੇ ’ਤੇ ਅਮਲ ਕਰਦਿਆਂ 607 ਕਰੋੜ ਦੇ ਕੂੜਾ ਪ੍ਰਬੰਧਨ ਦੇ ਪ੍ਰਾਜੈਕਟ ਵਾਲੇ ਮਤੇ ਨੂੰ ਲੰਬਿਤ ਕਰ ਦਿੱਤਾ ਗਿਆ ਹੈ ਜਦਕਿ ਅੱਜ ਜਿਹੜੇ ਕਰੋੜਾਂ ਦੇ ਕੰਮ ਪਾਸ ਕੀਤੇ ਗਏ ਹਨ। ਉਨਾਂ ਵਿਚ ਆਧੁਨਿਕ ਤਕਨੀਕ ਵਾਲੀਆਂ ਟ੍ਰੈਫਿਕ ਲਾਈਟਾਂ, 37 ਕਾਲੋਨੀਆਂ ਵਿਚ ਬੁਨਿਆਦੀ ਸਹੂਲਤਾਂ ਉਪਲਬਧ 
ਕਰਵਾਉਣ ਤੇ ਰੇਹੜੀਆਂ ਦੀ ਗਿਣਤੀ ਬਾਰੇ ਸਰਵੇ ਅਤੇ ਟਰੀਟਮੈਂਟ ਪਲਾਂਟ ਦੇ ਨਿਰਮਾਣ ਦੇ ਕੰਮ ਸ਼ਾਮਿਲ ਸਨ। ਜਿੱਥੇ ਕਈ ਮਹੀਨੇ ਬਾਅਦ ਹੋਈ ਨਿਗਮ ਹਾਊਸ ਦੀ ਮੀਟਿੰਗ ਵਿਚ ਸ਼ਹਿਰੀਆਂ ਦੀਆਂ ਸਮੱਸਿਆਵਾਂ ’ਤੇ ਚਰਚਾ  ਕੀਤੀ ਜਾਣੀ ਸੀ ਪਰ ਮੀਟਿੰਗ ਵਿਚ ਜ਼ਿਆਦਾਤਰ ਹੰਗਾਮਾ ਹੀ ਰਿਹਾ ਤੇ ਸ਼ਹਿਰੀਆਂ ਦੇ ਮੁੱਦੇ ਵੀ ਹੰਗਾਮੇ ਵਿਚ ਦੱਬ ਕੇ ਰਹਿ ਗਏ। ਮੀਟਿੰਗ ਵਿਚ ਮੇਅਰ ਵਨੀਤ ਧੀਰ, ਕਮਿਸ਼ਨਰ ਸੰਦੀਪ ਰਿਸ਼ੀ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਸਮੇਤ ਹੋਰ ਵੀ ਕਈ ਨਿਗਮ ਅਫ਼ਸਰ ਮੌਜੂਦ ਸਨ।

ਸਿਫ਼ਰ ਕਾਲ ਵਿਚ ਗੰਦਗੀ, ਲਾਈਟਾਂ ਤੇ ਵਿਕਾਸ ਕੰਮ ਨਾ ਹੋਣ ਦੇ ਕੌਂਸਲਰਾਂ ਨੇ ਉਠਾਏ ਮੁੱਦੇ 
ਨਗਰ ਨਿਗਮ ਹਾਊਸ ਵਿਚ ਮੇਅਰ ਵਨੀਤ ਧੀਰ ਵਲੋਂ ਸਿਫ਼ਰ ਕਾਲ ਰੱਖਿਆ ਗਿਆ ਸੀ, ਉਸ ਦੌਰਾਨ ਜ਼ਿਆਦਾਤਰ ਕੌਂਸਲਰਾਂ ਵਲੋਂ ਗੰਦਗੀ, ਵਿਕਾਸ ਦੇ ਕੰਮ ਨਾ ਹੋਣ, ਸਟਰੀਟ ਲਾਈਟਾਂ ਸਮੇਤ ਹੋਰ ਵੀ ਕਈ ਮੁੱਦੇ ਕੌਂਸਲਰਾਂ ਵਲੋਂ ਉਠਾਏ ਗਏ।

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਪਾਰੀ ਵਰਗ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਕਰਨ ਲਈ ਵਚਨਬੱਧ - ਡਿਪਟੀ ਕਮਿਸ਼ਨਰ ਅਗਲੀ ਖ਼ਬਰ ਗੱਡੀਆਂ ਦੀ ਆਪਸੀ ਟੱਕਰ ਤੋਂ ਬਾਅਦ ਚੇਅਰਮੈਨ ਦੀ ਸਰਕਾਰੀ ਗੱਡੀ ਦੁਕਾਨ ’ ਚ ਵੱਜੀ , ਮਸਾਂ ਬਚਿਆ ਮਾਲਕ
Ad Position 24