ਸਪਾ ਸੈਂਟਰ ਦੀ ਆੜ ’ ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ , 4 ਗ੍ਰਿਫ਼ਤਾਰ
ਜਲੰਧਰ, 25 ਅਗਸਤ (ਜਤਿੰਦਰ ਪੰਮੀ)–ਪੁਲਿਸ ਕਮਿਸ਼ਨਰੇਟ ਦੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਸਪਾ ਸੈਂਟਰ ਦੀ ਆੜ ‘ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰਦਿਆਂ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਮੌਕੇ ਤੋਂ 2 ਲੜਕੀਆਂ ਨੂੰ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਅਨੁਸਾਰ ਸਪਾ ਸੈਂਟਰ ਦਾ ਮਾਲਕ ਮੌਕੇ ਤੋਂ ਫਰਾਰ ਹੋ ਗਿਆ।
ਜਲੰਧਰ, 25 ਅਗਸਤ (ਜਤਿੰਦਰ ਪੰਮੀ)–ਪੁਲਿਸ ਕਮਿਸ਼ਨਰੇਟ ਦੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਸਪਾ ਸੈਂਟਰ ਦੀ ਆੜ ‘ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰਦਿਆਂ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਮੌਕੇ ਤੋਂ 2 ਲੜਕੀਆਂ ਨੂੰ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਅਨੁਸਾਰ ਸਪਾ ਸੈਂਟਰ ਦਾ ਮਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਸੀ. ਪੀ. ਮਾਡਲ ਟਾਊਨ ਮਨਮੋਹਨ ਸਿੰਘ ਨੇ ਦੱਸਿਆ ਕਿ ਥਾਣਾ-7 ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਛੋਟੀ ਬਾਰਾਂਦਰੀ ਪਾਰਟ-2 ਦੀ ਰੋਡਜ਼ਨ ਐਵੀਨਿਊ ਮਾਰਕੀਟ ਸਥਿਤ ਏ ਵਨ ਸਪਾ ਐਂਡ ਸੈਲੂਨ ਦੀ ਆੜ ‘ਚ ਭਰਤ ਕੁਮਾਰ ਉਰਫ਼ ਸੈਮ ਨਾਂ ਦਾ ਵਿਅਕਤੀ ਬਾਹਰੋਂ ਲੜਕੀਆਂ ਤੇ ਔਰਤਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਲਿਆਉਂਦਾ ਸੀ ਅਤੇ ਉਨ੍ਹਾਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਸੀ। ਸੂਚਨਾ ਵਿਚ ਕੁਝ ਵਿਦੇਸ਼ੀ ਲੜਕੀਆਂ ਦੇ ਸ਼ਾਮਲ ਹੋਣ ਦੀ ਵੀ ਗੱਲ ਸਾਹਮਣੇ ਆਈ ਸੀ। ਇਸ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲਿਸ ਨੇ ਥਾਣਾ ਮੁਖੀ ਰਵਿੰਦਰ ਕੁਮਾਰ ਦੀ ਅਗਵਾਈ ’ਚ ਏ ਵਨ ਸਪਾ ਐਂਡ ਸੈਲੂਨ ਵਿਖੇ ਛਾਪਾ ਮਾਰਿਆ। ਪੁਲਿਸ ਦੇ ਪਹੁੰਚਣ ‘ਤੇ ਸਪਾ ਸੈਂਟਰ ਦਾ ਮਾਲਕ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਹੋਰ ਮੁਲਜ਼ਮਾਂ ਅਤੇ ਦੋ ਲੜਕੀਆਂ ਨੂੰ ਕਾਬੂ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰਿੱਕੀ ਜ਼ਿਲ੍ਹਾ ਮਧੇਪੁਰ (ਬਿਹਾਰ), ਹਾਲ ਵਾਸੀ ਜਲੰਧਰ, ਕਰਨ ਕੁਮਾਰ ਵਾਸੀ ਹਸਨਪੁਰਾ ਜ਼ਿਲ੍ਹਾ ਮਧੇਪੁਰ (ਬਿਹਾਰ), ਹਾਲ ਵਾਸੀ ਛੋਟੀ ਬਾਰਾਂਦਰੀ ਪਾਰਟ-1, ਰਾਹੁਲ ਵਾਸੀ ਫੱਗੂ ਮੁਹੱਲਾ ਗੜ੍ਹਾ ਚੌਕ ਅਤੇ ਅਰੁਣ ਕਾਲੀਆ ਵਾਸੀ ਲਾਜਪਤ ਨਗਰ ਵਜੋਂ ਹੋਈ ਹੈ। ਪੁਲਿਸ ਨੇ ਮੌਕੇ ਤੋਂ 2 ਲੜਕੀਆਂ ਨੂੰ ਵੀ ਬਰਾਮਦ ਕੀਤਾ ਹੈ। ਏ. ਸੀ. ਪੀ. ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਰਾਰ ਸਪਾ ਸੈਂਟਰ ਦੇ ਮਾਲਕ ਭਰਤ ਕੁਮਾਰ ਉਰਫ਼ ਸੈਮ ਦੀ ਭਾਲ ਕੀਤੀ ਜਾ ਰਹੀ ਹੈ।