ਸਰੂਪ ਪਬਲਿਕ ਸਕੂਲ ਸਰੂਪ ਨਗਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਕਿਸ਼ਨਗੜ੍ਹ, 25 ਅਗਸਤ (ਹੁਸਨ ਲਾਲ)-ਸਰੂਪ ਪਬਲਿਕ ਸਕੂਲ ਸਰੂਪ ਨਗਰ ਰਾਊਵਾਲੀ ਵਿਖੇ ਤੀਆਂ ਦਾ ਤਿਉਹਾਰ ਸਕੂਲ ਦੇ ਚੇਅਰਮੈਨ ਸ. ਸਰਫ਼ਰਾਜ਼ ਸਿੰਘ ਢੇਸੀ ਅਤੇ ਉਪ ਚੇਅਰਪਰਸਨ ਸ੍ਰੀਮਤੀ ਉਪਿੰਦਰਜੀਤ ਕੌਰ ਢੇਸੀ ਦੀ ਅਗਵਾਈ ਅਤੇ ਪ੍ਰਿੰਸੀਪਲ ਸ੍ਰੀਮਤੀ ਨੀਰਜ ਕੇ.
ਕਿਸ਼ਨਗੜ੍ਹ, 25 ਅਗਸਤ (ਹੁਸਨ ਲਾਲ)-ਸਰੂਪ ਪਬਲਿਕ ਸਕੂਲ ਸਰੂਪ ਨਗਰ ਰਾਊਵਾਲੀ ਵਿਖੇ ਤੀਆਂ ਦਾ ਤਿਉਹਾਰ ਸਕੂਲ ਦੇ ਚੇਅਰਮੈਨ ਸ. ਸਰਫ਼ਰਾਜ਼ ਸਿੰਘ ਢੇਸੀ ਅਤੇ ਉਪ ਚੇਅਰਪਰਸਨ ਸ੍ਰੀਮਤੀ ਉਪਿੰਦਰਜੀਤ ਕੌਰ ਢੇਸੀ ਦੀ ਅਗਵਾਈ ਅਤੇ ਪ੍ਰਿੰਸੀਪਲ ਸ੍ਰੀਮਤੀ ਨੀਰਜ ਕੇ. ਸੰਧੂ ਦੀ ਦੇਖ ਰੇਖ ਹੇਠ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੀ ਬਹੁਤ ਹੀ ਸੋਹਣੀ ਅਤੇ ਆਕਰਸ਼ਕ ਸਜਾਵਟ ਕੀਤੀ ਗਈ। ਰੰਗ-ਬਿਰੰਗੀਆਂ ਸਜਾਵਟੀ ਵਸਤਾਂ, ਫੁੱਲਾਂ ਅਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਸਜਾਵਟ ਨੇ ਪੂਰੇ ਮਾਹੌਲ ਨੂੰ ਤਿਉਹਾਰੀ ਰੰਗ ਵਿੱਚ ਰੰਗ ਦਿੱਤਾ। ਤੀਆਂ ਦੀ ਖੁਸ਼ੀ ਨੂੰ ਹੋਰ ਵਧਾਉਣ ਲਈ ਸਕੂਲ ਵਿੱਚ ਪੀਂਘ ਵੀ ਪਾਈ ਗਈ, ਜਿਸ ਦਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਖੂਬ ਆਨੰਦ ਮਾਣਿਆ। ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬੀ ਲੋਕ-ਗੀਤਾਂ ਅਤੇ ਸੱਭਿਆਚਾਰਕ ਗੀਤਾਂ ’ਤੇ ਮਨਮੋਹਕ ਨਾਚ ਪੇਸ਼ ਕੀਤੇ। ਵਿਦਿਆਰਥਣਾਂ ਵੱਲੋਂ ਪੇਸ਼ ਕੀਤਾ ਗਿਆ ਗਿੱਧਾ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਇਸ ਮੌਕੇ ਉਪ ਚੇਅਰਪਰਸਨ ਉਪਿੰਦਰਜੀਤ ਕੌਰ ਢੇਸੀ ਅਤੇ ਪ੍ਰਿੰਸੀਪਲ ਨੀਰਜ ਕੇ ਸੰਧੂ ਨੇ ਸਾਂਝੇ ਤੌਰ ’ਤੇ ਕਿਹਾ ਕਿ ਤੀਆਂ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੁੜਿਆ ਇਕ ਮਹੱਤਵਪੂਰਨ ਤਿਉਹਾਰ ਹੈ।