26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸੜਕਾਂ ਕਿਨਾਰੇ ਡਿੱਗੇ ਅਤੇ ਕੱਟੇ ਪਏ ਦਰੱਖ਼ਤ ਬਣ ਰਹੇ ਹਨ ਜਾਨਲੇਵਾ ਹਾਦਸਿਆਂ ਦਾ ਸਬੱਬ ਪ੍ਰਸ਼ਾਸਨ ਅਤੇ ਵਿਭਾਗ ਕੁੰਭਕਰਨੀ ਨੀਂਦ ਸੁੱਤੇ

ਫਿਲੌਰ, 25 ਅਗਸਤ (ਸਤਿੰਦਰ ਸ਼ਰਮਾ)-ਤਲਵਣ ਰੋਡ, ਨੂਰਮਹਿਲ ਰੋਡ ਅਤੇ ਅੱਪਰਾ ਰੋਡ ਯਾਨੀ ਇਲਾਕੇ ਦੀਆਂ ਲਿੰਕ ਸੜਕਾਂ ਦੇ ਕਿਨਾਰਿਆਂ ’ਤੇ ਸਮੇਂ ਸਮੇਂ ਹਨ੍ਹੇਰੀਆਂ ਕਾਰਨ ਥਾਂ-ਥਾਂ ਡਿੱਗੇ ਅਤੇ ਕੱਟੇ ਪਏ ਦਰਖ਼ਤ ਰਾਹਗੀਰਾਂ ਲਈ ਅਕਸਰ ਖੌਫ਼ਨਾਕ ਅਤੇ ਜਾਨਲੇਵਾ ਹਾਦਸਿਆਂ ਦਾ ਸਬੱਬ ਬਣਦੇ ਰਹਿੰਦੇ ਹਨ। ਸੜਕਾਂ ਦੁਆਲੇ ਡਿੱਗੇ ਅਤੇ ਵੱਢੇ ਪਏ ਦਰਖ਼ਤ ਜਿਥੇ ਆਪਣੀ ਮੰਦਹਾਲੀ ਦੀ ਦਾਸਤਾਨ ਬਿਆਨ ਕਰਦੇ ਹਨ ਉਥੇ ਇਹ ਦਰਖ਼ਤ ਲੋਕਾਂ ਦੀ ਜਾਨ ਦਾ ਖੌਅ ਵੀ ਬਣਦੇ ਹਨ।

Ad Position 21
No active advertisement
ਫਿਲੌਰ ਦੇ ਉੱਘੇ ਸਮਾਜ ਸੇਵੀ ਅਤੇ ਐਡਵੋਕੇਟ ਚੇਤਨ ਚੌਧਰੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ। ਪਿੰਡ ਸ਼ਾਦੀਪੁਰ ਦੇ ਵਸਨੀਕ ਅਜੈਬ ਸਿੰਘ ਗਰਚਾ ਯੂ.ਕੇ. ਜਾਣਕਾਰੀ ਦਿੰਦੇ ਹੋਏ। 26-08-2026
ਫਿਲੌਰ, 25 ਅਗਸਤ (ਸਤਿੰਦਰ ਸ਼ਰਮਾ)-ਤਲਵਣ ਰੋਡ, ਨੂਰਮਹਿਲ ਰੋਡ ਅਤੇ ਅੱਪਰਾ ਰੋਡ ਯਾਨੀ ਇਲਾਕੇ ਦੀਆਂ ਲਿੰਕ ਸੜਕਾਂ ਦੇ ਕਿਨਾਰਿਆਂ ’ਤੇ ਸਮੇਂ ਸਮੇਂ ਹਨ੍ਹੇਰੀਆਂ ਕਾਰਨ ਥਾਂ-ਥਾਂ ਡਿੱਗੇ ਅਤੇ ਕੱਟੇ ਪਏ ਦਰਖ਼ਤ ਰਾਹਗੀਰਾਂ ਲਈ ਅਕਸਰ ਖੌਫ਼ਨਾਕ ਅਤੇ ਜਾਨਲੇਵਾ ਹਾਦਸਿਆਂ ਦਾ ਸਬੱਬ ਬਣਦੇ ਰਹਿੰਦੇ ਹਨ। ਸੜਕਾਂ ਦੁਆਲੇ ਡਿੱਗੇ ਅਤੇ ਵੱਢੇ ਪਏ ਦਰਖ਼ਤ ਜਿਥੇ ਆਪਣੀ ਮੰਦਹਾਲੀ ਦੀ ਦਾਸਤਾਨ ਬਿਆਨ ਕਰਦੇ ਹਨ ਉਥੇ ਇਹ ਦਰਖ਼ਤ ਲੋਕਾਂ ਦੀ ਜਾਨ ਦਾ ਖੌਅ ਵੀ ਬਣਦੇ ਹਨ। ਹਨ੍ਹੇਰੀਆਂ ਨਾਲ ਡਿੱਗੇ ਇਹ ਦਰਖ਼ਤ ਕਈ-ਕਈ ਸਾਲ ਆਪਣੀਆਂ ਹੀ ਥਾਂਵਾਂ ’ਤੇ ਪਏ ਰਹਿੰਦੇ ਹਨ ਪਰ ਮਹਿਕਮਾ ਇਨ੍ਹਾਂ ਨੂੰ ਚੁੱਕਣ ਲਈ ਨਹੀਂ ਬਹੁੜਦਾ ਅਤੇ ਬਹੁਤੀ ਵਾਰ ਵੇਲੇ ਕੁਵੇਲੇ ਲੋਕ ਹੀ ਇਹਨਾਂ ਨੂੰ ਸਮੇਟਣ ਦਾ ਯਤਨ ਕਰਦੇ ਹਨ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਵੀ ਚੂਨਾ ਲਗਦਾ ਹੈ, ਦੂਸਰਾ ਸੜਕਾਂ ਦੇ ਕਿਨਾਰਿਆਂ ’ਤੇ ਡਿੱਗੇ ਹੋਏ ਇਹਨਾਂ ਦਰਖ਼ਤਾਂ ਦੇ ਮੋਛੇ ਹਾਦਸਿਆਂ ਦਾ ਕਾਰਨ ਬਣਦੇ ਹਨ । ਪਿੰਡ ਸ਼ਾਦੀਪੁਰ ਦੇ ਰਹਿਣ ਵਾਲੇ ਅਤੇ ਯੂ.ਕੇ. ਦੇ ਸ਼ਹਿਰ ਬਰਮਿੰਘਮ ’ਚ ਵੱਸਦੇ ਐਨ.ਆਰ.ਆਈ. ਅਜੈਬ ਸਿੰਘ ਗਰਚਾ ਨੇ ਦੱਸਿਆ ਕਿ ਅਪ੍ਰੈਲ 2021 ’ਚ ਉਨ੍ਹਾਂ ਦੇ ਪਿੰਡ ਦੇ 2 ਗੱਭਰੂ ਮੋਟਰਸਾਇਕਲ ’ਤੇ ਦੇਰ ਸ਼ਾਮ ਨੂੰ ਫਿਲੌਰ ਵਾਲੇ ਪਾਸਿਉਂ ਕੰਮ ਤੋਂ ਵਾਪਿਸ ਪਿੰਡ ਪਰਤ ਰਹੇ ਸਨ, ਹਨ੍ਹੇਰੀ ਕਾਰਨ ਰਸਤੇ ਵਿਚ ਦਰਖ਼ਤ ਡਿੱਗਾ ਹੋਣ ਕਰਕੇ ਉਹ ਵਿਚਾਰੇ ਮੋਟਰ ਸਾਇਕਲ ਸਮੇਤ ਬੁਰੀ ਤਰਾਂ ਉਸ ਡਿੱਗੇ ਪਏ ਦਰਖ਼ਤ ਨਾਲ ਟਕਰਾ ਗਏ, ਜਿਸ ਕਰਕੇ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਅਤੇ ਦੂਸਰੇ ਦੀਆਂ ਦੋਵੇਂ ਲੱਤਾਂ ਬੁਰੀ ਤਰਾਂ ਟੁੱਟ ਗਈਆਂ ਸਨ। ਗਰਚਾ ਨੇ ਸਖ਼ਤ ਅਫ਼ਸੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਇਕ ਘਰ ਵਿਚ ਸੱਥਰ ਵਿਛ ਗਿਆ ਅਤੇ ਦੂਸਰੇ ਘਰ ਦਾ ਨੌਜਵਾਨ ਸਾਰੀ ਉਮਰ ਲਈ ਅਪਾਹਜ ਹੋ ਗਿਆ ਤੇ ਉਕਤ ਦੋਵੇਂ ਪਰਿਵਾਰ ਰੋਟੀ ਰੋਜ਼ੀ ਤੋਂ ਆਵਾਜ਼ਾਰ ਹੋ ਗਏ। ਉਨ੍ਹਾਂ ਦੱਸਿਆ ਕਿ ਖ਼ੁਦ ਉਨ੍ਹਾਂ ਨੇ ਲਿਖਤੀ ਰੂਪ ਵਿਚ ਇਹ ਸ਼ਿਕਾਇਤ ਡੀ.ਸੀ. ਜਲੰਧਰ, ਡੀ.ਐਫ.ਓ. ਫਿਲੌਰ ਅਤੇ ਪੀ.ਡਬਲਿਯੂ ਵਿਭਾਗ ਨੂੰ ਭੇਜੀ ਸੀ ਪਰ ਅੱਜ ਤੱਕ ਕੋਈ ਅਮਲੀ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਐਨ.ਆਰ.ਆਈਜ਼. ਸਮੇਂ ਸਮੇਂ ਆਪਣੀ ਖ਼ੂਨ ਪਸੀਨੇ ਦੀ ਕਮਾਈ ਵਿਦੇਸ਼ਾਂ ਤੋਂ ਇਥੇ ਲਿਆ ਕੇ ਪੰਜਾਬ ਦੀ ਬਿਹਤਰੀ ਅਤੇ ਸਮਾਜ ਸੇਵਾ ਲਈ ਖਰਚ ਕਰਦੇ ਹਨ ਪਰ ਇਥੇ ਤਾਂ ਇਥੋਂ ਦੇ ਲੋਕਾਂ ਦੀ ਕੋਈ ਸਾਰ ਨਹੀਂ ਲੈ ਰਿਹਾ, ਫਿਰ ਐਨ.ਆਰ.ਆਈਜ਼. ਇਥੇ ਆ ਕੇ ਸਰਕਾਰ ਤੋਂ ਕੀ ਤਵੱਕੋ ਕਰਨਗੇ। ਉਨ੍ਹਾਂ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ 2021 ਤੋਂ ਅੱਜ ਤੱਕ ਕਿਸੇ ਨੇ ਉਨ੍ਹਾਂ ਦੀ ਸ਼ਿਕਾਇਤ ’ਤੇ ਅਮਲ ਨਹੀਂ ਕੀਤਾ। ਉਨ੍ਹਾਂ ਮਾਯੂਸੀ ਭਰੇ ਲਹਿਜੇ ਵਿਚ ਕਿਹਾ ਕਿ ‘ਸਰਕਾਰੀ ਤੰਤਰ’ ਗੋਂਗਲੂ ਤੋਂ ਮਿੱਟੀ ਝਾੜਨ ਤੋਂ ਵੱਧ ਕੁੱਝ ਨਹੀਂ ਕਰਦਾ। ਫਿਲੌਰ ਦੇ ਸਮਾਜ ਸੇਵੀ ਅਤੇ ਨੌਜਵਾਨ ਐਡਵੋਕੇਟ ਚੇਤਨ ਚੌਧਰੀ ਨੇ ਡੀ.ਐਫ.ਓ. ਫਿਲੌਰ ਨੂੰ ਭੇਜੀ ਇਕ ਮੇਲ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਲਿੰਕ ਸੜਕਾਂ ਦੇ ਕਿਨਾਰੇ ਡਿੱਗੇ ਅਤੇ ਕੱਟੇ ਪਏ ਦਰਖ਼ਤ ਆਏ ਦਿਨ ਖ਼ੌਫਨਾਕ ਹਾਦਸਿਆਂ ਦਾ ਸਬੱਬ ਬਣਦੇ ਹਨ ਪਰ ਸੰਬੰਧਤ ਵਿਭਾਗ ਕੁੰਭ ਕਰਨੀ ਨੀਂਦ ਸੁੱਤੇ ਪਏ ਲੱਗਦੇ ਹਨ। ਬਰਸਾਤੀ ਮੌਸਮ ਕਾਰਨ ਸੜਕਾਂ ਦੇ ਕਿਨਾਰੇ ਉੱਗੇ ਘਾਹ ਫੂਸ ਕਾਰਨ ਦਰਖ਼ਤਾਂ ਦੇ ਇਹ ਮੋਛੇ ਦੂਰੋਂ ਆਉਂਦੇ ਵਾਹਨ ਚਾਲਕਾਂ ਨੂੰ ਨਜ਼ਰ ਵੀ ਨਹੀਂ ਆਉਂਦੇ ਪਰ ਜਦੋਂ ਸਿੰਗਲ ਸੜਕ ਹੋਣ ਕਰਕੇ ਦੋ ਵਾਹਨ ਕਰਾਸ ਕਰਨ ਵੇਲੇ ਇਕ ਦੂਸਰੇ ਕੋਲੋਂ ਲੰਘਦੇ ਹਨ ਅਤੇ ਸੜਕ ਦੇ ਕਿਨਾਰੇ ਵੱਲ ਨੂੰ ਵਧਦੇ ਹਨ ਤਾਂ ਅਚਾਨਕ ਘਾਹ ’ਚ ਲੁੱਕੇ ਇਹ ਦਰਖ਼ਤਾਂ ਦੇ ਮੋਛੇ ਉਨ੍ਹਾਂ ਵਾਹਨ ਚਾਲਕਾਂ ਲਈ ਜਾਨ ਦਾ ਖੌਅ ਸਾਬਤ ਹੁੰਦੇ ਹਨ। ਐਡਵੋਕੇਟ ਚੇਤਨ ਚੌਧਰੀ ਨੇ ਉਕਤ ਸ਼ਿਕਾਇਤ ਦੀਆਂ ਕਾਪੀਆਂ ਮੇਲ ਰਾਹੀਂ ਸੰਬੰਧਤ ਵਿਭਾਗ ਦੇ ਸਕੱਤਰ, ਡੀ.ਸੀ. ਜਲੰਧਰ ਅਤੇ ਪ੍ਰੈਸ ਨੂੰ ਭੇਜਦੇ ਹੋਏ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੜਕਾਂ ਦੇ ਕਿਨਾਰੇ ਡਿੱਗੇ ਅਤੇ ਕੱਟੇ ਪਏ ਦਰਖ਼ਤਾਂ ਨੂੰ ਤੁਰੰਤ ਹਟਾਇਆ ਜਾਵੇ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ। ਸੰਪਰਕ ਕਰਨ ’ਤੇ ਡੀ.ਐਫ.ਓ. ਫਿਲੌਰ ਨੇ ਕਿਹਾ ਕਿ ਸੜਕਾਂ ਕਿਨਾਰੇ ਡਿੱਗੇ ਅਤੇ ਕੱਟੇ ਪਏ ਦਰਖ਼ਤਾਂ ਸੰਬੰਧੀ ਉਹ ਸੰਬੰਧਤ ਵਿੰਗ ਨੂੰ ਪਹਿਲਾਂ ਹੀ ਲਿਖ ਚੁੱਕੇ ਹਨ, ਜਦੋਂ ਵੀ ਟੈਂਡਰ ਪਾਸ ਹੋਣਗੇ, ਉਸ ਵੇਲੇ ਇਹ ਕੱਟੇ ਹੋਏ ਦਰਖ਼ਤ ਚੁੱਕ ਲਏ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਸੱਤਿਅਮ ਇੰਸਟੀਟਿਊਟ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ 5 ਸਤੰਬਰ ਤੋਂ ਜਲ
Ad Position 24