ਪ੍ਰਜਾਪਿਤਾ ਬ੍ਰਹਮਾਕੁਮਾਰੀ ਵਿਦਿਆਲਿਆ ਸ਼ਾਹਕੋਟ ਵਿਖੇ ਉਤਸ਼ਾਹ ਨਾਲ ਮਨਾਇਆ ‘ ਰੱਖੜੀ ਉਤਸਵ ’
ਸ਼ਾਹਕੋਟ, 25 ਅਗਸਤ (ਸੁਖਦੀਪ ਸਿੰਘ)- ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀਯ ਵਿਸ਼ਵ ਵਿਦਿਆਲਿਆ, ਸ਼ਾਹਕੋਟ ਵਿਖੇ ਅੱਜ ਸੈਂਟਰ ਇੰਚਾਰਜ ਬ੍ਰਹਮਾਕੁਮਾਰੀ ਤੁਲਸੀ ਦੀਦੀ ਦੀ ਅਗਵਾਈ ਅਤੇ ਬ੍ਰਹਮਾਕੁਮਾਰੀ ਐਡਵੋਕੇਟ ਪ੍ਰਵੀਨ ਦੀਦੀ ਦੀ ਦੇਖ-ਰੇਖ ਹੇਠ ਰੱਖੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ਮੌਕੇ ਸੰਸਥਾ ਦੇ ਸਾਬਕਾ ਮੁੱਖ ਪ੍ਰਸ਼ਾਸਿਕਾ ਦਾਦੀ ਪ੍ਰਕਾਸ਼ਮਣੀ ਦਾ ਸਮ੍ਰਿਤੀ ਦਿਵਸ ਵੀ ਮਨਾਇਆ ਗਿਆ।
ਸ਼ਾਹਕੋਟ, 25 ਅਗਸਤ (ਸੁਖਦੀਪ ਸਿੰਘ)- ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀਯ ਵਿਸ਼ਵ ਵਿਦਿਆਲਿਆ, ਸ਼ਾਹਕੋਟ ਵਿਖੇ ਅੱਜ ਸੈਂਟਰ ਇੰਚਾਰਜ ਬ੍ਰਹਮਾਕੁਮਾਰੀ ਤੁਲਸੀ ਦੀਦੀ ਦੀ ਅਗਵਾਈ ਅਤੇ ਬ੍ਰਹਮਾਕੁਮਾਰੀ ਐਡਵੋਕੇਟ ਪ੍ਰਵੀਨ ਦੀਦੀ ਦੀ ਦੇਖ-ਰੇਖ ਹੇਠ ਰੱਖੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ਮੌਕੇ ਸੰਸਥਾ ਦੇ ਸਾਬਕਾ ਮੁੱਖ ਪ੍ਰਸ਼ਾਸਿਕਾ ਦਾਦੀ ਪ੍ਰਕਾਸ਼ਮਣੀ ਦਾ ਸਮ੍ਰਿਤੀ ਦਿਵਸ ਵੀ ਮਨਾਇਆ ਗਿਆ। ਸਮਾਗਮ ‘ਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਫਗਵਾੜਾ ਤੋਂ ਬ੍ਰਹਮਾਕੁਮਾਰੀ ਰਾਜ ਦੀਦੀ, ਲੋਹੀਆਂ ਤੋਂ ਸ਼ਿਵ ਸ਼ਕਤੀ ਦੀਦੀ, ਸ਼ਾਹਕੋਟ ਸੈਂਟਰ ਤੋਂ ਬ੍ਰਹਮਾਕੁਮਾਰੀ ਤੁਲਸੀ ਦੀਦੀ ਅਤੇ ਬ੍ਰਹਮਾਕੁਮਾਰੀ ਐਡਵੋਕੇਟ ਪ੍ਰਵੀਨ ਦੀਦੀ ਨੇ ਰੱਖੜੀ ਦੇ ਅਧਿਆਤਮਿਕ ਮਹੱਤਵ ਬਾਰੇ ਦੱਸਦਿਆਂ ਦਾਦੀ ਪ੍ਰਕਾਸ਼ਮਣੀ ਦੇ ਜੀਵਨ ‘ਤੇ ਰੌਸ਼ਨੀ ਪਾਈ। ਸਮਾਗਮ ਦੌਰਾਨ ਨਗਰ ਪੰਚਾਇਤ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਸਾਬਕਾ ਪ੍ਰਧਾਨ ਪਵਨ ਪੁਰੀ, ਸਾਬਕਾ ਐਮ.ਸੀ. ਪਵਨ ਅਗਰਵਾਲ, ਟਿੰਪੀ ਕੁਮਰਾ, ਜਸਪਾਲ ਸਿੰਘ ਸਮੇਤ ਸ਼ਹਿਰ ਦੀਆਂ ਨਾਮਵਰ ਸ਼ਖਸੀਅਤਾਂ ਅਤੇ ਵੱਡੀ ਗਿਣਤੀ ‘ਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਸਾਰਿਆਂ ਨੂੰ ਰੱਖੜੀਆਂ ਬੰਨ੍ਹ ਕੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਗਈਆਂ। ਸਮਾਗਮ ਦੌਰਾਨ ਸਭ ਨੂੰ ਨਸ਼ਾ-ਮੁਕਤ ਭਾਰਤ ਲਈ ਸਹੁੰ ਚੁਕਾਈ ਗਈ।