ਪਿੰਡ ਕਰਾੜੀ ਅਤੇ ਸੰਘਵਾਲ ਦੇ ਮੁਹਤਬਰਾਂ ਵਲੋਂ ਚੌਂਕੀ ਇੰਚਾਰਜ ਦਾ ਭਰਵਾਂ ਸਵਾਗਤ
ਕਿਸ਼ਨਗੜ੍ਹ, 25 ਅਗਸਤ (ਹੁਸਨ ਲਾਲ)-ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਨਵੇਂ ਇੰਚਾਰਜ ਏਐਸਆਈ ਬਲਵੀਰ ਸਿੰਘ ਬੁੱਟਰ ਦਾ ਪਿੰਡ ਕਰਾੜੀ ਅਤੇ ਸੰਘਵਾਲ ਦੇ ਮੋਹਤਵਾਰ ਵਿਅਕਤੀਆਂ ਵਲੋਂ ਕੇਕ ਕੱਟ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਨੰਬਰਦਾਰ ਬੂਟਾ ਸਿੰਘ, ਪ੍ਰਧਾਨ ਸੁਰਿੰਦਰ ਸਿੰਘ, ਪ੍ਰਧਾਨ ਮਹਿੰਦਰ ਸਿੰਘ, ਕਮਲਜੀਤ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਕਰਾੜੀ, ਰੀਪੂ ਸਾਬਕਾ ਪੰਚ, ਗੋਪਾ ਕਰਾੜੀ ਪੰਚ, ਨੰਬਰਦਾਰ ਜੋਰਾਵਰ ਸਿੰਘ ਆਦਿ ਨੇ ਗੱਲਬਾਤ ਦੌਰਾਨ ਚੌਂਕੀ ਇੰਚਾਰਜ ਏਐਸਆਈ ਬਲਵੀਰ ਸਿੰਘ ਬੁੱਟਰ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਗੁਹਾਰ ਲਗਾਈ ਕਿ ਇਲਾਕੇ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਸਮਾਜ ਵਿਰੋਧੀ ਭੈੜੇ ਅਨਸਰਾਂ ਨੂੰ ਕਿਸੇ ਕੀਮਤ ’ਤੇ ਨਾ ਬਖਸ਼ਿਆ ਜਾਵੇ ਅਤੇ ਕਿਸੇ ਵੀ ਨਿਰਦੋਸ਼ ਵਿਅਕਤੀ ਜਾਂ ਆਮ ਲੋਕਾਂ ਨੂੰ ਬੇਵਜਾ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਤੇ ਇਲਾਕੇ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਅਜੀਤ ਡੈਸਕ
26-08-2026