28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸਬਜ਼ੀਆਂ ਦੇ ਵਧੇ ਭਾਅ ਕਾਰਨ ਲੋਕ ਪ੍ਰੇਸ਼ਾਨ ਕਿਹਾ, ਸਰਕਾਰ ਵਲੋਂ ਇਸ ਮਸਲੇ ਪ੍ਰਤੀ ਵਰਤੀ ਜਾ ਰਹੀ ਲਾਪ੍ਰਵਾਹੀ

ਚੁਗਿੱਟੀ/ ਜੰਡੂ ਸਿੰਘਾ, 27 ਅਗਸਤ (ਨਰਿੰਦਰ ਲਾਗੂ)- ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹ ਜਾਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਵਲੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਪ੍ਰਤੀ ਰੋਸ ਜ਼ਾਹਰ ਕਰਦੇ ਹੋਏ ਥਾਂ ਥਾਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ। ਇਹ ਗੱਲ ਵੱਖ-ਵੱਖ ਲੋਕਾਂ ਵਲੋਂ ਆਖੀ ਗਈ।

Ad Position 21
No active advertisement
ਵੇਚਣ ਲਈ ਰੱਖੀਆਂ ਗਈਆਂ ਸਬਜ਼ੀਆਂ। 28-08-2026
ਚੁਗਿੱਟੀ/ ਜੰਡੂ ਸਿੰਘਾ, 27 ਅਗਸਤ (ਨਰਿੰਦਰ ਲਾਗੂ)- ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹ ਜਾਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਵਲੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਪ੍ਰਤੀ ਰੋਸ ਜ਼ਾਹਰ ਕਰਦੇ ਹੋਏ ਥਾਂ ਥਾਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ। ਇਹ ਗੱਲ ਵੱਖ-ਵੱਖ ਲੋਕਾਂ ਵਲੋਂ ਆਖੀ ਗਈ। ਸਮੇਂ ਦੀਆਂ ਸਰਕਾਰਾਂ ਵਿਰੁੱਧ ਭੜਾਸ ਕੱਢਦੇ ਹੋਏ ਸੁਰਜੀਤ ਸਿੰਘ, ਮੋਹਨ ਲਾਲ, ਫ਼ਕੀਰ ਸਿੰਘ, ਕਾਂਤਾ ਦੇਵੀ, ਜਤਿੰਦਰ ਕੁਮਾਰ, ਜਸਵਿੰਦਰ ਸਿੰਘ, ਰਣਜੀਤ ਕੌਰ, ਗਿਆਨ ਸਿੰਘ, ਵਿਕਰਮਜੀਤ ਸਿੰਘ, ਬੰਟੀ,ਜਗਨ ਨਾਥ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਸੰਨੀ ਤੇ ਸਮਿੱਤਰਾ ਦੇਵੀ ਸਮੇਤ ਕਈ ਹੋਰ ਲੋਕਾਂ ਨੇ ਕਿਹਾ ਇੱਕ ਤਾਂ ਪਹਿਲਾਂ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਕਾਰਨ ਉਹ ਆਰਥਿਕ ਤੌਰ ‘ਤੇ ਪ੍ਰੇਸ਼ਾਨ ਹਨ ਉਪਰੋਂ ਆਏ ਦਿਨ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹ ਜਾਣ ਕਾਰਨ ਉਨ੍ਹਾਂ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਆਜ਼ ਇਸ ਸਮੇਂ 60 ਰੁਪਏ ਕਿਲੋ ਦੇ ਕਰੀਬ ਵਿੱਕ ਰਿਹਾ ਹੈ।ਇਸੇ ਤਰ੍ਹਾਂ ਗੋਭੀ 80 ਰੁਪਏ, ਹਰੇ ਮਟਰ 130 ,ਭਿੰਡੀ ਤੋਰੀ 40 ਰੁਪਏ, ਅਦਰਕ 120 ਰੁਪਏ, ਘੀਆ ਕੱਦੂ 50 ਰੁਪਏ, ਬੈਂਗਣ 40 ਰੁਪਏ ਅਤੇ ਟਮਾਟਰ 40 ਰੁਪਏ ਕਿਲੋ ਦੇ ਹਿਸਾਬ ਨਾਲ ਵੇਚੇ ਜਾ ਰਹੇ ਹਨ, ਜਿਸ ਕਾਰਨ ਆਮ ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਉਨ੍ਹਾਂ ਕਿਹਾ ਆਮਦਨ ਤੋਂ ਕਿਤੇ ਜ਼ਿਆਦਾ ਖ਼ਰਚੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਗਰੀਬ ਵਰਗ ਦੇ ਲੋਕਾਂ ਦਾ ਮਹਿੰਗਾਈ ਕਾਰਨ ਜਿਉਣਾ ਅਤੀ ਔਖਾ ਹੋ ਗਿਆ ਹੈ। ਦੂਜੇ ਪਾਸੇ ਸਰਕਾਰਾਂ ਦੇ ਆਗੂ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਣ ਲਈ ਅੱਖਾਂ ਬੰਦ ਕਰ ਕੇ ਤਮਾਮ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਰਹੇ ਹਨ। ਜਿਸ ਦਾ ਸਿੱਧਾ ਅਸਰ ਗਰੀਬ ਲੋਕਾਂ ਦੀ ਜੇਬ ‘ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੜ੍ਹਾਈ ਲਿਖਾਈ ਤੇ ਇਲਾਜ ਦੇ ਖਰਚੇ ਕਾਰਨ ਤਾਂ ਉਹ ਦੁਖੀ ਹਨ ਹੀ ਇਸ ਦੇ ਨਾਲ-ਨਾਲ ਤਮਾਮ ਖਾਣ ਪੀਣ ਦੀਆਂ ਵਸਤਾਂ ਅਤੇ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹ ਜਾਣ ਕਾਰਨ ਉਨ੍ਹਾਂ ਦੀਆਂ ਸਮੱਸਿਆਂਵਾਂ ਵਿੱਚ ਹੋਰ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਉਹ ਆਰਥਿਕ ਤੌਰ ‘ਤੇ ਕਮਜ਼ੋਰ ਹੋ ਰਹੇ ਹਨ। ਉਨ੍ਹਾਂ ਵਲੋਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਇਸ ਮਸਲੇ ਪ੍ਰਤੀ ਗੰਭੀਰਤਾ ਵਰਤਣ ਦੀ ਅਪੀਲ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਮੀਟਿੰਗ ਰੱਦ ਹੋਣ ਕਾਰਨ ਰੋਹ ’ ਚ ਆਏ ਪ੍ਰਦਰਸ਼ਨਕਾਰੀ * ਪੁਲਿਸ ਨੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਸਾਰੇ ਗੇਟ ਬੰਦ ਕਰ ਕ... ਅਗਲੀ ਖ਼ਬਰ ਸੇਂਟ ਸੋਲਜਰ ਗਰੁੱਪ ਦੀਆਂ ਵੱਖ - ਵੱਖ ਬ੍ਰਾਂਚਾਂ ’ ਚ ਰੱਖੜੀ ਦਾ ਤਿਉਹਾਰ ਮਨਾਇਆ
Ad Position 24