ਜਗਦੀਸ਼ ਕੌਰ ਵਾਡੀਆ ਦੀ ਪੁਸਤਕ “ਸ਼ਹਾਦਤ ਦੀਆਂ ਪੈੜਾਂ” ਭਲਕੇ ਹੋਵੇਗੀ ਜਾਰੀ -ਬੇਅੰਤ ਸਿੰਘ ਸਰਹੱਦੀ
ਜਲੰਧਰ , 28 ਅਗਸਤ ( ਐੱਮ . ਐੱਸ .
ਜਲੰਧਰ , 28 ਅਗਸਤ ( ਐੱਮ . ਐੱਸ . ਲੋਹੀਆ )- ਭਾਸ਼ਾ ਵਿਭਾਗ ਦੀ ਸਾਬਕਾ ਡਾਇਰੈਕਟਰ ਅਤੇ ਪ੍ਰਸਿੱਧ ਲੇਖਿਕਾ ਸਵਰਗੀ ਬੀਬੀ ਜਗਦੀਸ਼ ਕੌਰ ਵਾਡੀਆ ਦੁਆਰਾ ਲਿਖਿਤ ਪੁਸਤਕ “ ਸ਼ਹਾਦਤ ਦੀਆਂ ਪੈੜਾਂ ” ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਬਸਤੀ ਸ਼ੇਖ ਵਿਖੇ 30 ਅਗਸਤ , ਦਿਨ ਐਤਵਾਰ ਨੂੰ ਜਾਰੀ ਕੀਤੀ ਜਾਵੇਗੀ । ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਬੇਅੰਤ ਸਿੰਘ ਸਰਹੱਦੀ ਨੇ ਜਾਣਕਾਰੀ ਦਿੱਤੀ ਕਿ ਸਵਰਗੀ ਬੀਬੀ ਵਾਡੀਆ ਜੀ ਦੀ ਪੁਸਤਕ ਅੰਮ੍ਰਿਤ ਵੇਲੇ ਦੇ ਵਿਸ਼ੇਸ਼ ਦੀਵਾਨ ’ ਚ ਸਹਿਜ ਪਾਠ ਦੀ ਸਮਾਪਤੀ ਉਪਰੰਤ 9.15 ਵਜੇ ਸੁਆਮੀ ਸ਼ਾਂਤਾ ਨੰਦ ਉਦਾਸੀਨ ਦੇ ਅਸ਼ੀਰਵਾਦ ਅਤੇ ‘ ਅਜੀਤ ’ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਦੁਆਰਾ ਜਾਰੀ ਕੀਤੀ ਜਾਵੇਗੀ ।