ਫੋਲੜੀਵਾਲ ਦੇ ਕੋਲ ਮੁੰਨਪੁਰ ’ਚ 66 ਕੇ. ਵੀ. ਸਮਰੱਥਾ ਦਾ ਬਣੇਗਾ ਨਵਾਂ ਬਿਜਲੀ ਘਰ
66 ਫੁੱਟੀ ਰੋਡ ਸਮੇਤ ਅਰਬਨ ਅਸਟੇਟ ਫੇਸ-2 ਤੇ ਹੋਰ ਇਲਾਕਿਆਂ ਦੀ ਬਿਜਲੀ ਸਪਲਾਈ ਹੋਵਗੀ ਬਿਹਤਰ
ਜਲੰਧਰ , 28 ਅਗਸਤ ( ਸ਼ਿਵ )- ਸ਼ਹਿਰ ਦੇ ਫੋਲੜੀਵਾਲ ਦੇ ਨੇੜੇ ਮੁੰਨਪੁਰ ਵਿਚ 66 ਕੇ . ਵੀ .
ਗ
ਗੁਲਸ਼ਨ ਚੁਟਾਨੀ
29-08-2026
ਜਲੰਧਰ , 28 ਅਗਸਤ ( ਸ਼ਿਵ )- ਸ਼ਹਿਰ ਦੇ ਫੋਲੜੀਵਾਲ ਦੇ ਨੇੜੇ ਮੁੰਨਪੁਰ ਵਿਚ 66 ਕੇ . ਵੀ . ਸਮਰੱਥਾ ਦਾ ਨਵਾਂ ਸਬ - ਸਟੇਸ਼ਨ ਸਥਾਪਤ ਕਰਨ ਦਾ ਰਸਤਾ ਹੁਣ ਸਾਫ਼ ਹੋ ਗਿਆ ਹੈ । ਡਿਪਟੀ ਕਮਿਸ਼ਨਰ ਦਫ਼ਤਰ ਦੇ ਆਦੇਸ਼ਾਂ ਤੋਂ ਬਾਅਦ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ( ਪਾਵਰਕਾਮ ) ਨੂੰ ਸਬ - ਸਟੇਸ਼ਨ ਬਣਾਉਣ ਲਈ ਜ਼ਮੀਨ ਸਬੰਧੀ ਕਾਰਵਾਈ ਅੱਗੇ ਵਧਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ । ਇਸ ਪ੍ਰਾਜੈਕਟ ਦੇ ਸਿਰੇ ਚੜ੍ਹਨ ਨਾਲ ਇਲਾਕੇ ਵਿੱਚ ਬਿਜਲੀ ਸਪਲਾਈ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ । ਜਾਣਕਾਰੀ ਅਨੁਸਾਰ 66 ਕੇਵੀ ਸਮਰੱਥਾ ਵਾਲਾ ਇਹ ਨਵਾਂ ਸਬ - ਸਟੇਸ਼ਨ ਬਣਨ ਨਾਲ ਅਰਬਨ ਅਸਟੇਟ ਫੇਜ਼ -2 ਅਤੇ 66 ਫੁੱਟੀ ਰੋਡ ਸਮੇਤ ਆਸ - ਪਾਸ ਦੇ ਕਈ ਇਲਾਕਿਆਂ ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ । ਇਨ੍ਹਾਂ ਇਲਾਕਿਆਂ ਵਿੱਚ ਪਿਛਲੇ ਸਮੇਂ ਦੌਰਾਨ ਨਵੇਂ ਰਿਹਾਇਸ਼ੀ ਅਤੇ ਹਾਊਸਿੰਗ ਪ੍ਰਾਜੈਕਟ ਵੀ ਵਿਕਸਤ ਹੋ ਰਹੇ ਹਨ , ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਬਿਜਲੀ ਦੀ ਮੰਗ ਹੋਰ ਵਧਣ ਦੀ ਸੰਭਾਵਨਾ ਹੈ । ਪਾਵਰਕਾਮ ਦੇ ਅਧਿਕਾਰੀਆਂ ਮੁਤਾਬਕ ਨਵਾਂ ਸਬ - ਸਟੇਸ਼ਨ ਚਾਲੂ ਹੋਣ ਤੋਂ ਬਾਅਦ ਇਲਾਕੇ ਦੇ ਮੌਜੂਦਾ ਬਿਜਲੀ ਘਰ ’ ਤੇ ਪੈ ਰਿਹਾ ਵਾਧੂ ਲੋਡ ਘਟਾਇਆ ਜਾ ਸਕੇਗਾ । ਇਸ ਨਾਲ ਬਿਜਲੀ ਦੀ ਵੰਡ ਪ੍ਰਣਾਲੀ ਨੂੰ ਸੁਚਾਰੂ ਕਰਨ ਵਿੱਚ ਮਦਦ ਮਿਲੇਗੀ ਤੇ ਓਵਰਲੋਡਿੰਗ ਦੀ ਸਮੱਸਿਆ ’ ਤੇ ਵੀ ਕਾਬੂ ਪਾਉਣ ਵਿੱਚ ਸਹਾਇਤਾ ਮਿਲ ਸਕਦੀ ਹੈ । ਇਸ ਤੋਂ ਇਲਾਵਾ ਨਵੇਂ ਸਬ - ਸਟੇਸ਼ਨ ਰਾਹੀਂ ਇਲਾਕੇ ਦੇ ਕਈ ਫੀਡਰਾਂ ਦਾ ਲੋਡ ਵੰਡਿਆ ਜਾ ਸਕੇਗਾ । ਇਸ ਨਾਲ ਖਪਤਕਾਰਾਂ ਨੂੰ ਵਧੇਰੇ ਭਰੋਸੇਯੋਗ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਤੇ ਵੋਲਟੇਜ਼ ਨਾਲ ਜੁੜੀਆਂ ਸਮੱਸਿਆਵਾਂ ਨੂੰ ਘਟਾਉਣ ਵਿਚ ਵੀ ਮਦਦ ਮਿਲਣ ਦੀ ਉਮੀਦ ਹੈ । ਪਾਵਰਕਾਮ ਦੇ ਉਪ ਮੁੱਖ ਇੰਜੀਨੀਅਰ ਗੁਲਸ਼ਨ ਚਟਾਨੀ ਨੇ ਦੱਸਿਆ ਕਿ ਇਸ ਪ੍ਰਾਜੈਕਟ ’ ਤੇ ਅਗਲੇ ਸਾਲ ਕੰਮ ਸ਼ੁਰੂ ਕਰਨ ਦੀ ਯੋਜਨਾ ਹੈ । ਉਨ੍ਹਾਂ ਕਿਹਾ ਕਿ ਨਵਾਂ ਸਬ - ਸਟੇਸ਼ਨ ਤਿਆਰ ਹੋਣ ਨਾਲ ਵੱਡੀ ਗਿਣਤੀ ਵਿਚ ਖਪਤਕਾਰਾਂ ਨੂੰ ਸਿੱਧਾ ਲਾਭ ਮਿਲੇਗਾ ਤੇ ਇਲਾਕੇ ਦੀ ਵਧ ਰਹੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਵਿਚ ਵੀ ਮਦਦ ਮਿਲੇਗੀ । ਉਂਜ ਇਲਾਕੇ ਵਿਚ ਤੇਜ਼ੀ ਨਾਲ ਹੋ ਰਹੇ ਰਿਹਾਇਸ਼ੀ ਵਿਕਾਸ ਨੂੰ ਦੇਖਦੇ ਹੋਏ 66 ਕੇਵੀ ਸਬ - ਸਟੇਸ਼ਨ ਨੂੰ ਭਵਿੱਖ ਦੀ ਬਿਜਲੀ ਲੋੜ ਲਈ ਵੀ ਅਹਿਮ ਕਦਮ ਮੰਨਿਆ ਜਾ ਰਿਹਾ ਹੈ । ਨਵੇਂ ਹਾਊਸਿੰਗ ਪ੍ਰਾਜੈਕਟਾਂ ਤੇ ਵਧ ਰਹੀ ਆਬਾਦੀ ਕਾਰਨ ਬਿਜਲੀ ਦੀ ਖਪਤ ਲਗਾਤਾਰ ਵਧਣ ਦੀ ਸੰਭਾਵਨਾ ਹੈ । ਅਜਿਹੇ ਵਿਚ ਨਵਾਂ ਸਬ - ਸਟੇਸ਼ਨ ਪਾਵਰਕਾਮ ਦੇ ਬਿਜਲੀ ਵੰਡ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ । ਜ਼ਿਕਰਯੋਗ ਹੈ ਕਿ ਪਾਵਰਕਾਮ ਵਲੋਂ ਸ਼ਹਿਰ ਤੇ ਆਸ - ਪਾਸ ਦੇ ਇਲਾਕਿਆਂ ਵਿੱਚ ਬਿਜਲੀ ਦੀ ਵਧ ਰਹੀ ਮੰਗ ਨੂੰ ਦੇਖਦੇ ਹੋਏ ਨਵੇਂ ਸਬ - ਸਟੇਸ਼ਨ ਸਥਾਪਤ ਕਰਨ ਦੀ ਪ੍ਰਕਿਰਿਆ ’ ਤੇ ਕੰਮ ਕੀਤਾ ਜਾ ਰਿਹਾ ਹੈ । ਗਦਈਪੁਰ ਸਮੇਤ ਹੋਰ ਥਾਵਾਂ ’ ਤੇ ਵੀ ਨਵੇਂ ਸਬ - ਸਟੇਸ਼ਨਾਂ ਨਾਲ ਸਬੰਧਤ ਕੰਮ ਅੱਗੇ ਵਧ ਰਿਹਾ ਹੈ । ਇਨ੍ਹਾਂ ਪ੍ਰਾਜੈਕਟਾਂ ਦੇ ਪੂਰਾ ਹੋਣ ਨਾਲ ਸ਼ਹਿਰ ਦੇ ਵੱਖ - ਵੱਖ ਇਲਾਕਿਆਂ ਵਿੱਚ ਬਿਜਲੀ ਸਪਲਾਈ ਦੀ ਸਮਰੱਥਾ ਵਧਾਉਣ ਅਤੇ ਭਵਿੱਖ ਦੀ ਲੋੜ ਨੂੰ ਪੂਰਾ ਕਰਨ ਵਿਚ ਮਦਦ ਮਿਲੇਗੀ ।