29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਬੰਟੀ ਵਲੋਂ ਸੀਵਰ ਤੋਂ ਕੱਢੀ ਗਾਰ ਨੂੰ ਦੂਜੇ ਇਲਾਕੇ ਦੇ ਸੀਵਰ ’ਚ ਪਾਉਣ ਦਾ ਮਾਮਲਾ ਫੜਿਆ

ਜਲੰਧਰ, 28 ਅਗਸਤ (ਸ਼ਿਵ)- ਵਾਰਡ ਨੰਬਰ 66 ਦੇ ਕਾਂਗਰਸ ਦੇ ਕੌਂਸਲਰ ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ ਨੇ ਸੁਪਰ ਸਕਸ਼ਨ ਮਸ਼ੀਨ ਰਾਹੀਂ ਇਕ ਸੀਵਰ ਤੋਂ ਕੱਢੀ ਗਾਰ ਨੂੰ ਦੁਬਾਰਾ ਦੂਜੇ ਵਾਰਡ ਵਿਚ ਜਾ ਕੇ ਸੀਵਰ ਵਿਚ ਦੁਬਾਰਾ ਪਾਉਣ ਦਾ ਮਾਮਲਾ ਫੜਿਆ ਹੈ ਤੇ ਇਸ ਮਾਮਲੇ ਵਿਚ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਸ਼ਿਕਾਇਤ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਬੰਟੀ ਨੀਲਕੰਠ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਬੀਤੀ ਰਾਤ ਜਾਣਕਾਰੀ ਮਿਲੀ ਸੀ ਕਿ ਇਕ ਸੁਪਰ ਸਕਸ਼ਨ ਮਸ਼ੀਨ ਵਰਕਸ਼ਾਪ ਚੌਕ ਦੇ ਕੋਲ ਭਾਟੀਆ ਹਸਪਤਾਲ ਦੇ ਸਾਹਮਣੇ ਇਕ ਸੀਵਰ ਵਿਚ ਗਾਰ ਸੁੱਟਣ ਦਾ ਕੰਮ ਕਰ ਰਹੀ ਹੈ।

Ad Position 21
No active advertisement
ਅਜੀਤ ਡੈਸਕ 29-08-2026
ਜਲੰਧਰ, 28 ਅਗਸਤ (ਸ਼ਿਵ)- ਵਾਰਡ ਨੰਬਰ 66 ਦੇ ਕਾਂਗਰਸ ਦੇ ਕੌਂਸਲਰ ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ ਨੇ ਸੁਪਰ ਸਕਸ਼ਨ ਮਸ਼ੀਨ ਰਾਹੀਂ ਇਕ ਸੀਵਰ ਤੋਂ ਕੱਢੀ ਗਾਰ ਨੂੰ ਦੁਬਾਰਾ ਦੂਜੇ ਵਾਰਡ ਵਿਚ ਜਾ ਕੇ ਸੀਵਰ ਵਿਚ ਦੁਬਾਰਾ ਪਾਉਣ ਦਾ ਮਾਮਲਾ ਫੜਿਆ ਹੈ ਤੇ ਇਸ ਮਾਮਲੇ ਵਿਚ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਸ਼ਿਕਾਇਤ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਬੰਟੀ ਨੀਲਕੰਠ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਬੀਤੀ ਰਾਤ ਜਾਣਕਾਰੀ ਮਿਲੀ ਸੀ ਕਿ ਇਕ ਸੁਪਰ ਸਕਸ਼ਨ ਮਸ਼ੀਨ ਵਰਕਸ਼ਾਪ ਚੌਕ ਦੇ ਕੋਲ ਭਾਟੀਆ ਹਸਪਤਾਲ ਦੇ ਸਾਹਮਣੇ ਇਕ ਸੀਵਰ ਵਿਚ ਗਾਰ ਸੁੱਟਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਜਦੋਂ ਮੌਕੇ ’ਤੇ ਜਾ ਕੇ ਸਾਰੀ ਜਾਣਕਾਰੀ ਲਈ ਤਾਂ ਪਤਾ ਲੱਗਾ ਕਿ ਗਾਜੀਗੁੱਲਾ ਵਿਚ ਜਾਮ ਹੋਏ ਸੀਵਰ ਦੀ ਇਸ ਮਸ਼ੀਨ ਰਾਹੀਂ ਗਾਰ ਕੱਢੀ ਗਈ ਸੀ ਤੇ ਇਸ ਗਾਰ ਨੂੰ ਭਾਟੀਆ ਹਸਪਤਾਲ ਸਾਹਮਣੇ ਸੀਵਰ ਵਿਚ ਦੁਬਾਰਾ ਸੁੱਟਿਆ ਜਾ ਰਿਹਾ ਹੈ। ਜਦਕਿ ਸੀਵਰ ਵਿਚੋਂ ਕੱਢੀ ਗਈ ਗਾਰ ਨੂੰ ਕਿਸੇ ਅਲੱਗ ਜਗਾ ’ਤੇ ਰੱਖਿਆ ਜਾਂਦਾ ਹੈ। ਉਨ੍ਹਾਂ ਨੇ ਇਸ ਬਾਰੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਕੋਲ ਮਾਮਲਾ ਉਠਾਇਆ ਕਿ ਇਸ ਮਾਮਲੇ ਵਿਚ ਕਾਰਵਾਈ ਕੀਤੀ ਜਾਵੇ ਕਿਉਂਕਿ ਸੀਵਰ ਵਿਚੋਂ ਗਾਰ ਕੱਢ ਕੇ ਦੂੁਜੇ ਸੀਵਰ ਵਿਚ ਪਾਉਣਾ ਗਲਤ ਹੈ। ਬੰਟੀ ਨੀਲਕੰਠ ਨੇ ਦੱਸਿਆ ਕਿ ਸ੍ਰੀ ਸੰਦੀਪ ਰਿਸ਼ੀ ਨੇ ਉਨ੍ਹਾਂ ਨੂੰ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਚੇਤੇ ਰਹੇ ਕਿ ਇਸ ਤੋਂ ਕਾਫੀ ਸਮਾਂ ਪਹਿਲਾਂ ਆਪ ਦੇ ਕੌਂਸਲਰ ਵਿਰੇਸ਼ ਮਿੰਟੂ ਨੇ ਵੀ ਇਕ ਬਾਰੇ ਕਾਲਾ ਸੰਘਿਆਂ ਕੋਲ ਕਿਸੇ ਦੂਜੇ ਇਲਾਕੇ ਵਿਚੋਂ ਲਿਆਂਦੀ ਗਾਰ ਨੂੰ ਸੀਵਰ ਵਿਚ ਗਾਰ ਸੁੱਟਣ ਦਾ ਮਾਮਲਾ ਫੜਿਆ ਸੀ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਦੁਆਬਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੀ 83ਵੀਂ ਬਰਸੀ ਨਮਿਤ ਵਿਸ਼ਾਲ ਨਗਰ ਕੀਰਤਨ ਸਜਾਇਆ
Ad Position 24