ਅੱਜ 2 ਘੰਟੇ ਬਿਜਲੀ ਸਪਲਾਈ ਰਹੇਗੀ ਬੰਦ
ਜਲੰਧਰ, 29 ਅਗਸਤ (ਸ਼ਿਵ)-30 ਅਗਸਤ ਨੂੰ ਜ਼ਰੂਰੀ ਰੱਖ-ਰਖਾਅ ਅਤੇ ਦਰੱਖਤਾਂ ਦੀ ਕਟਾਈ ਦੇ ਕੰਮ ਕਾਰਨ 132 ਕੇਵੀ ਸਬ-ਸਟੇਸ਼ਨ ਅਰਬਨ ਅਸਟੇਟ-2 ਤੋਂ ਚੱਲਦੇ 11 ਕੇਵੀ ਨਿਊ ਮਾਡਲ ਟਾਊਨ ਫੀਡਰ ਦੀ ਬਿਜਲੀ ਸਪਲਾਈ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗੀ। ਇਸ ਕਾਰਨ ਮਾਡਰਨ ਹਸਪਤਾਲ ਨੇੜਲਾ ਇਲਾਕਾ, ਅਲ-ਹੰਬਰਾ ਫਲੈਟਸ, ਮਸੰਦ ਚੌਕ, ਨਿਊ ਮਾਡਲ ਟਾਊਨ, ਅਬਾਦਪੁਰਾ, ਨੀਲਮ ਮਾਰਕੀਟ, ਡੇਰਾ ਸਤਕਰਤਾਰ ਮਾਰਕੀਟ, ਥਿੰਦ ਆਈ ਹਸਪਤਾਲ, ਗੀਤਾ ਮੰਦਰ, ਮਾਡਲ ਟਾਊਨ ਅਤੇ ਨਿਊ ਜਵਾਹਰ ਨਗਰ ਸਮੇਤ ਆਸ-ਪਾਸ ਦੇ ਇਲਾਕੇ ਪ੍ਰਭਾਵਿਤ ਰਹਿਣਗੇ।
ਅਜੀਤ ਡੈਸਕ
30-08-2026