30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਅਹਿਮਦ 'ਫ਼ਰਾਜ਼' (14 ਜਨਵਰੀ 1931 ਤੋਂ 25 ਅਗਸਤ 2008 ਤੱਕ)

ਅਹਿਮਦ 'ਫ਼ਰਾਜ਼' (14 ਜਨਵਰੀ 1931 ਤੋਂ 25 ਅਗਸਤ 2008 ਤੱਕ)

Ad Position 21
No active advertisement
ਅਜੀਤ ਡੈਸਕ 30-08-2026
 
ਸੱਯਦ ਅਹਿਮਦ ਸ਼ਾਹ ਜਿਸ ਨੇ ਆਪਣਾ ਤਖੱਲੁਸ ਅਹਿਮਦ 'ਫ਼ਰਾਜ਼' ਰੱਖਿਆ, 20ਵੀਂ ਸਦੀ ਦੀ ਆਖ਼ਰੀ ਚੌਥਾਈ ਵਿਚ ਪਾਕਿਸਤਾਨ ਦਾ ਸਭ ਤੋਂ ਵੱਧ ਹਰਮਨ ਪਿਆਰਾ ਸ਼ਾਇਰ ਸੀ | ਉਸ ਦਾ ਜਨਮ 14 ਜਨਵਰੀ 1931 ਨੁੰ ਹੋਇਆ | ਉਹ ਭਾਰਤ ਦੇ 'ਉੱਤਰ-ਪੱਛਮੀ-ਸਰਹੱਦੀ-ਸੂਬੇ' (NW6P) ਵਿਚ ਹੋਇਆ | ਉਸ ਦਾ ਪਿਤਾ ਸੱਯਦ ਅਹਿਮਦ ਮੁਹੰਮਦ ਸ਼ਾਹ ਵਰਕ ਕੁਹਾਟੀ, ਪਠਾਣ ਸੱਯਦ ਪਰਿਵਾਰ ਵਿਚੋਂ ਸੀ; ਜਿਸ ਨੇ ਪਿਤਾ ਨੇ ਅਧਿਆਪਨ ਦਾ ਕਿੱਤਾ ਅਪਣਾਇਆ ਤੇ ਫ਼ਾਰਸੀ ਵਿਚ ਸ਼ਾਇਰੀ ਕੀਤੀ | ਇਹ ਪਰਿਵਾਰ ਆਪਣੇ ਘਰ ਹਿੰਦਕੋ ਉੱਪ-ਬੋਲੀ ਵਿਚ ਗੱਲਬਾਤ ਕਰਦਾ ਸੀ, ਜਿਹੜੀ ਕਿ ਪੰਜਾਬੀ ਸਮੇਤ ਕਈ ਹੋਰ ਉੱਪ ਬੋਲੀਆਂ ਦਾ ਮਿਲਗੋਭਾ ਸੀ | ਉਸ ਦਾ ਭਰਾ ਮਾਸੂਦ ਕੌਸਰ ਪਾਕਿਸਤਾਨ ਦੇ (ਖ਼ੈਬਰ ਪਖ਼ਤੂਨਬਾ) ਸੂਬੇ ਦਾ ਗਵਰਨਰ ਰਿਹਾ | ਅਹਿਮਦ ਫ਼ਰਾਜ਼ ਨੇ ਐਡਵਰਡਜ਼ ਕਾਲਜ, ਪੇਸ਼ਾਵਰ ਤੋਂ ਉਰਦੂ ਤੇ ਫ਼ਾਰਸੀ ਦੀ ਐਮ.ਏ. ਕੀਤੀ | ਕਾਲਜ ਦੇ ਦਿਨਾਂ ਵਿਚ ਉਹ ਫ਼ੈਜ਼ ਅਹਿਮਦ 'ਫ਼ੈਜ਼', ਅਹਿਮਦ ਨਦੀਮ 'ਕਾਸਮੀ' ਤੇ ਅਲੀ ਸਰਦਾਰ 'ਜ਼ਾਫ਼ਰੀ' ਤੋਂ ਪ੍ਰਭਾਵਿਤ ਹੋਇਆ | ਇਨ੍ਹਾਂ ਅਦੀਬਾ ਨੂੰ  ਉਹ ਆਪਣਾ ਰੋਲ-ਮਾਡਲ ਸਮਝਦਾ ਸੀ ਤੇ ਪਾਕਿਸਤਾਨ ਵਿਚ ਸੰਵਿਧਾਨ ਕੁਚਲਣ ਵਾਲੇ ਫੌਜੀ ਹੁਕਮਰਾਨਾਂ ਵਿਰੁੱਧ ਉਹਨੇ ਆਪਣੀ ਕਲਮ ਦੀ ਪੁਰਜ਼ੋਰ ਵਰਤੋਂ ਕੀਤੀ ਜਿਸ ਕਾਰਨ ਉਸ ਨੂੰ  ਗਿ੍ਫ਼ਤਾਰ ਵੀ ਕੀਤਾ ਗਿਆ | ਜੇਲ੍ਹ ਤੋਂ ਬਾਹਰ ਨਿਕਲ ਦੇ ਸਾਰ ਉਸ ਨੇ ਸਵੈ-ਇੱਛਤ ਨਿਰਵਾਸਤ ਜੀਵਨ ਬਿਤਾਇਆ ਤੇ ਉਹ ਕੈਨੇਡਾ ਤੇ ਹੋਰ ਪੱਛਮੀ ਦੇਸ਼ਾਂ ਵਿਚ ਵਿਚਰਦਾ ਰਿਹਾ ਤੇ ਨਾਲ ਦੀ ਨਾਲ ਸੱਚੇ ਸੁੱਚੇ ਜਜ਼ਬਾਤ ਨਾਲ ਸੁਲਗਦੀ ਸ਼ਾਇਰੀ ਕਰਦਾ ਰਿਹਾ |
'ਫ਼ਰਾਜ਼' ਸ਼ਾਇਰੀ 'ਤਰੱਕੀ ਪਸੰਦ' ਪਰੰਪਰਾ ਤੋਂ ਪਿਛਲੇ ਦੌਰ ਦਾ ਸ਼ਾਇਰ ਸੀ | ਉਸ ਦੀ ਸ਼ਬਦਾਵਲੀ ਚੋਣ ਬਹੁਤ ਸਰਲ ਤੇ ਅਮੀਰ ਸੀ | ਉਹ ਫ਼ਾਰਸੀ-ਨੁਮਾ ਲਿਖਤ ਤੋਂ ਗੁਰੇਜ਼ ਕਰਦਾ ਸੀ ਤੇ ਪੰਜਾਬੀ ਦੇ ਸ਼ਬਦ ਵੀ ਆਪਣੀ ਕਵਿਤਾ ਵਿਚ  ਸਮੋ ਲੈਂਦਾ ਸੀ | ਬੁਨਿਆਦੀ ਤੌਰ 'ਤੇ ਉਹ ਰੋਮਾਂਸ ਦਾ ਕਵੀ ਸੀ; ਪ੍ਰੰਤੂ 'ਫ਼ੈਜ਼', 'ਨਦੀਮ' ਕਾਸਮੀ ਤੇ 'ਜਾਫ਼ਰੀ' ਵਾਂਗ ਆਪਣੀ ਸ਼ਾਇਰੀ ਨੂੰ  ਅਗਾਂਹ-ਵਧੂ ਰੰਗਤ ਦੇ ਕੇ ਨਿਰੋਈ ਤੇ ਰੰਗੀਨ ਬਣਾ ਦਿੰਦਾ ਸੀ | ਅਜਿਹੀ ਸ਼ਾਇਰੀ ਤੋਂ ਬਿਨਾਂ ਉਸ ਨੇ ਪ੍ਰਦੇਸ ਵਿਚ ਰਹਿਣ ਸਮੇਂ ਉੱਥੋਂ ਦੇ ਪ੍ਰਭਾਵ ਕਬੂਲੇ ਤੇ ਉਨ੍ਹਾਂ ਦਾ ਪਰਛਾਂਵਾ ਉਸ ਦੀ ਪਿਛਲੀ ਸ਼ਾਇਰੀ 'ਤੇ ਦਿਸਦਾ ਹੈ | ਪਿਆਰ ਤੇ ਇਨਕਲਾਬੀ ਰੰਗ ਤੋਂ ਬਿਨਾਂ ਉਸ ਦੀ ਸ਼ਾਇਰੀ ਵਿਚ ਵਿਦੇਸ਼ ਗਮਨ ਤੇ ਵਿਰੋਧ ਦਾ ਪ੍ਰਗਟਾਅ ਵੀ ਪ੍ਰਭਾਵਸ਼ਾਲੀ ਹੈ | 
'ਫ਼ਰਾਜ਼' ਆਪਣੇ ਸਮੇਂ ਦਾ ਸਭ ਤੋਂ ਵੱਧ ਪੜਿ੍ਹਆ ਤੇ ਸੁਣਿਆ ਗਿਆ ਕਵੀ ਸੀ | ਉਸ ਦੀਆਂ ਗ਼ਜ਼ਲਾਂ ਨੂੰ  ਮਹਿੰਦੀ ਹਸਨ, ਨੂਰ ਜਹਾਂ, ਗ਼ੁਲਾਮ ਅਲੀ, ਪੰਕਜ ਉਧਾਸ, ਰੂਨਾ ਲੈਲਾ ਤੇ ਜਗਜੀਤ ਸਿੰਘ ਵਰਗੇ ਗਾਇਕਾਂ ਨੇ ਆਮ ਸਟੇਜ਼ਾਂ ਤੋਂ ਅਤੇ ਫ਼ਿਲਮਾਂ ਵਿਚ ਗਾ ਕੇ ਅਮਰ ਕਰ ਦਿੱਤਾ | ਸਾਲ 2008 ਵਿਚ ਉਹ ਅਮਰੀਕਾ ਵਿਚ ਆਪਣੇ ਪਰਵਾਸ ਦੇ ਦਿਨਾਂ ਵਿਚ ਡਿੱਗ ਪਿਆ ਪ੍ਰੰਤੂ ਚੰਗੇ ਇਲਾਜ ਕਾਰਨ ਤੰਦਰੁਸਤ ਹੋ ਕੇ ਦੇਸ਼ ਪਰਤਿਆ | 25 ਅਗਸਤ 2008 ਨੂੰ  ਉਹ ਫੌਤ ਹੋਇਆ |
ਆਪਣੀ ਜਵਾਨੀ ਦੌਰਾਨ ਅੱਲਾਮਾ ਮਸ਼ਰਿਕੀ ਦੀ ਖ਼ਾਕਸਾਰ ਤਨਜ਼ੀਮ ਦਾ ਮੈਂਬਰ ਵੀ ਰਿਹਾ ਸੀ | ਅਹਿਮਦ 'ਫ਼ਰਾਜ਼' ਨੈਸ਼ਨਲ ਬੁੱਕ ਫ਼ਾਊਡੇਂਸ਼ਨ, ਇਸਲਾਮਾਬਾਦ, ਪਾਕਿਸਤਾਨ ਦਾ ਚੇਅਰਮੈਨ ਤੇ ਪਾਕਿਸਤਾਨ ਅਕੈਡਮੀ ਆਫ਼ ਲੈਟਰਜ਼ ਅਤੇ ਨੈਸ਼ਨਲ ਬੁੱਕ ਫਾਊਡੇਂਸ਼ਨ ਦਾ ਕਈ ਸਾਲ ਚੇਅਰਮੈਨ ਰਿਹਾ | 
ਅਹਿਮਦ 'ਫ਼ਰਾਜ਼' ਉਰਦੂ ਦਾ ਹਰਮਨ ਪਿਆਰਾ ਕਵੀ ਸੀ | ਜਿਸਨੂੰ ਪਾਕਿਸਤਾਨ ਸਰਕਾਰ ਨੇ 'ਸਿਤਾਰਾ-ਏ-ਇਮਤਿਯਾਜ਼ ਤੇ 'ਹਿਲਾਲ-ਏ-ਇਮਤਿਯਾਜ਼' ਦੇ ਵੱਡੇ ਖ਼ਿਤਾਬਾਂ ਨਾਲ ਨਿਵਾਜਿਆ |
'ਫ਼ਰਾਜ਼' ਨੇ ਕਵਿਤਾ ਦੀਆਂ ਬਾਰਾਂ ਕਿਤਾਬਾਂ ਛਪਵਾਈਆਂ ਜੋ ਕਿ ਉਸ ਦੇ ਪੁੱਤਰਾਂ-ਸਿਬਲੀ 'ਫ਼ਰਾਜ਼' ਤੇ ਸਾਅਦੀ 'ਫ਼ਰਾਜ਼' ਨੇ ਇਕ ਬਹੁਤ ਖੂਬਸੂਰਤ ਪੁਸਤਕ 'ਕੁਲੀਯਾਤ-ਏ-ਅਹਿਮਦ 'ਫ਼ਰਾਜ਼' ਵਿਚ, ਸਾਲ 2023 ਵਿਚ ਸ਼ਾਮਿਲ ਕੀਤੀਆਂ | 
ਅਹਿਮਦ 'ਫ਼ਰਾਜ਼' ਦੀ ਸ਼ਾਇਰੀ ਦੇ ਕੁਝ ਨਮੂਨੇ ਪਾਠਕ ਪਸੰਦ ਕਰਨਗੇ |
-1-
ਤੇਰੇ ਕਰੀਬ ਆ ਕੇ ਬੜੀ ਉਲਝਨੋਂ ਮੇਂ ਹੂੰ
ਮੈਂ ਦੁਸ਼ਮਨੋਂ ਮੇਂ ਹੂੰ ਕਿ ਤੇਰੇ ਦੋਸਤੋਂ ਮੇਂ ਹੂੰ
 
ਮੁਝਸੇ ਗੁਰੇਜ਼-ਪਾ ਹੈ ਤੋ ਹਰ ਰਾਸਤਾ ਬਦਲ
ਮੈਂ ਸੰਗੇ-ਰਾਹ ਹੂੰ ਤੋ ਸਭੀ ਰਾਸਤੋਂ ਮੇਂ ਹੂੰ
 
ਐ ਯਾਰ ਖ਼ੁਸ਼ ਦਿਆਲ ਤੁਝੇ ਕਿਆ ਖ਼ਬਰ ਕੇ ਮੈਂ
ਬੇਦਰਦ ਮੈਂ ਅਭੀ ਉਨ੍ਹੀਂ ਗਹਿਰਾਈਓਾ ਮੇਂ ਹੂੰ 
 
ਬਦਲਾ ਨਾ ਮੇਰੇ ਬਾਅਦ ਭੀ ਮੌਜ਼ੂ-ਏ-ਗੁਫ਼ਤਗੂ
ਕਬ ਸੇ ਉਦਾਸੀਓਾ ਕੇ ਘਨੇ ਜੰਗਲੋਂ ਮੇਂ ਹੂੰ
 
-2-
ਰੰਜਿਸ਼ ਹੀ ਸਹੀ, ਦਿਲ ਹੀ ਕੋ ਦੁਖਾਨੇ ਕੇ ਲੀਏ ਆ
ਆ ਫ਼ਿਰ ਸੇ ਮੁਝੇ ਛੋੜ ਕੇ ਜਾਨੇ ਕੇ ਲੀਏ ਆ
 
ਕੁਛ ਤੋ ਮਿਰੇ ਪਿੰਦਾਰੇ-ਮੁਹੱਬਤ ਕਾ ਭਰਮ ਰੱਖ
ਤੂ ਭੀ ਤੋ ਕਭੀ ਮੁਝਕੋ ਮਨਾਨੇ ਕੇ ਲੀਏ ਆ
 
ਕਿਸ ਕਿਸ ਕੋ ਬਤਾਏਾਗੇ ਜੁਦਾਈ ਕਾ ਸਬਬ ਹਮ
ਤੂ ਮੁਝ ਸੇ ਖ਼ਫ਼ਾ ਹੈ ਤੋ ਜਾ ਜ਼ਮਾਨੇ ਕੇ ਲੀਏ ਆ
 
ਇਕ ਉਮਰ ਸੇ ਹੂੰ ਲੱਜ਼ਤੇ-ਗਿਰਿਆਂ ਸੇ ਭੀ ਬੇਬਸ
ਐ ਰਾਹਤੇ ਜਾਂ, ਮੁਝਕੋ ਰੁਲਾਨੇ ਕੇ ਲੀਏ ਆ
 
ਅਬ ਤਕ ਦਿਲੇ-ਖ਼ੁਸ਼-ਫ਼ਹਿਮ ਕੋ ਤੁਝ ਸੇ ਹੈਂ ਉਮੀਦੇਂ
ਯੇਹ ਆਖ਼ਰੀ ਸ਼ਮ੍ਹੇਂ ਭੀ ਬੁਝਾਨੇ ਕੇ ਲੀਏ ਆ
 
-3-
ਸਰੂ-ਓ ਸਨੋਬਰ ਸ਼ਹਿਰ ਕੇ ਮਰਤੇ ਜਾਤੇ ਹੈ
ਸਾਰੇ ਅਹਿਦੇ-ਹਿਜਰਤ ਕਰਤੇ ਜਾਤੇ ਹੈ
 
ਫ਼ਿਰ ਸੇ ਟੂਟ ਕੇ ਰੋਨੇ ਕੀ ਰੁੱਤ ਆਈ ਹੈ
ਫ਼ਿਰ ਸੇ ਦਿਲੋਂ ਕੇ ਜ਼ਖ਼ਮ ਨਿਖਰਤੇ ਜਾਤੇ ਹੈ
 
ਝੂਠੀ ਸੱਚੀ ਤਾਬੀਰੋਂ ਕੀ ਖ਼Éਾਵਿਸ਼
ਕੈਸੇ ਕੈਸੇ ਖ਼Éਾਬ ਬਿਖ਼ਰਤੇ ਜਾਤੇ ਹੈਂ
 
ਕੈਸੇ ਕੈਸੇ ਯਾਰੋਂ ਕਾ ਬਹਿਰੂਪ ਖੁਲਾ
ਕੈਸੇ ਕੈਸੇ ਖ਼ੌਲ ਉਤਰਤੇ ਜਾਤੇ ਹੈਂ
 
ਇਨ ਹਾਲੋਂ ਕਬ ਅਪਨੇ ਆਪ ਕੋ ਦੇਖਾ ਥਾ
ਕਹਿਨੇ ਕੋ ਦਿਨ ਰਾਤ ਗੁਜ਼ਰਤੇ ਜਾਤੇ ਹੈਂ
 
ਰਾਹਗੀਰੋਂ ਕੀ ਖ਼ਾਮੋਸ਼ੀ ਕੋ ਗ਼ੌਰ ਸੇ ਸੁਨ 
ਯੂੰ ਹੀ ਜੈਸੇ ਮਾਤਮ ਕਰਤੇ ਜਾਤੇ ਹੈਂ
-4-
 
ਆਏ ਤੇਰੀ ਮਹਫ਼ਿਲ ਮੇਂ ਤੋ ਬੇਤਾਬ ਬਹੁਤ ਥੇ
ਜੋ ਅਹਿਲੇ ਵਫ਼ਾ ਵਾਕਿਫ਼ੇ ਅਦਾਬ ਬਹੁਤ ਥੇ 
 
ਇਸ ਸ਼ਹਿਰੇ-ਮਹੁੱਬਤ ਮੇਂ ਅਜਬ ਕਾਲ ਪੜਾ ਹੈ
ਹਮ ਜੈਸੇ ਸੁਬਕ ਲੋਗ ਭੀ ਨਾਯਾਬ ਬਹੁਤ ਥੇ
 
ਕੁਛ ਦਿਲ ਹੀ ਨਾ ਮਾਨਾ ਕਿ ਸੁਬਕ ਸਰ ਹੋ ਵਗਰਨਾ
ਆਸੂਦਗੀ-ਏ-ਜਾਂ ਕੇਤੋ ਅਸਬਾਬ ਬਹੁਤ ਥੇ
 
ਮਜਬੂਰ ਥੇ ਲੇ ਆਏ ਕਿਨਾਰੇ ਪੇ ਸਫ਼ੀਨਾ 
ਦਰਿਆ ਜੋ ਮਿਲੇ ਹਮ ਕੋ ਵੋਹ ਪਾਇਯਾਬ ਬਹੁਤ ਥੇ
 
ਅਬ ਦੇਖ ਯੇਹ ਹਸਰਤ ਭਰੀ ਉਜੜੀ ਹੂਈ ਆਂਖੇਂ
ਦੁਨੀਆ ਤਿਰੇ ਬਾਰੇ ਮੇਂ ਮੇਰੇ ਖ਼Éਾਬ ਬਹੁਤ ਥੇ
 
ਮੈਂ 'ਫ਼ਰਾਜ਼' ਕਿਉਂ ਨ ਉਨਕੀ ਤਰ੍ਹਾ ਮੋਹਰ-ਬਾ-ਲਬ ਥਾ
ਇਸ ਬਾਤ ਸੇ ਨ ਖ਼ੁਸ ਮੇਰੇ ਅਹਿਬਾਬ ਬਹੁਤ ਥੇ
Ad Position 22
No active advertisement
ਪਿਛਲੀ ਖ਼ਬਰ ਅੱਜ 2 ਘੰਟੇ ਬਿਜਲੀ ਸਪਲਾਈ ਰਹੇਗੀ ਬੰਦ ਅਗਲੀ ਖ਼ਬਰ ਰੰਗਾਂ ਦਾ ਸਿਰ ਫਿਰਿਆ ਆਸ਼ਕ : ਵਿਨਸੈਂਟ ਵੈਨ ਗੌਗ
Ad Position 24