30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਟਾਈਮ ਪਾਸ

ਟਾਈਮ ਪਾਸ

Ad Position 21
No active advertisement
ਅਜੀਤ ਡੈਸਕ 30-08-2026

ਇਸ ਸਮਾਜ ਵਿਚ ਹਰ ਇਕ ਬੰਦੇ ਦਾ ਟਾਈਮ ਪਾਸ ਦਾ ਆਪਣਾ ਤਰੀਕਾ ਹੈ | ਕੋਈ ਕੰਮ ਕਰ ਕੇ, ਕੋਈ ਵਿਹਲਾ ਰਹਿ ਕੇ, ਕੋਈ ਗੱਲਾਂ ਮਾਰ ਕੇ, ਕੋਈ ਪ੍ਰਭੂ ਦੀ ਭਗਤੀ ਕਰ ਕੇ, ਕੋਈ ਕਿਵੇਂ ਤੇ ਕੋਈ ਕਿਵੇਂ ਟਾਈਮ ਪਾਸ ਕਰਦਾ ਹੈ |
ਸਾਡੇ ਪਿੰਡ ਤਾਇਆ ਨਾਜਰ ਐ | ਉਸ ਦਾ ਟਾਈਮ ਪਾਸ ਕਰਨ ਦਾ ਤਰੀਕਾ ਲੋਕਾਂ ਨਾਲੋਂ ਵੱਖਰਾ ਹੈ |
ਤਾਇਆ ਬਿਲਕੁਲ ਅਨਪੜ੍ਹ ਐ | ਉਸ ਕੋਲ ਨਾ ਮੋਬਾਈਲ ਐ ਤੇ ਨਾ ਈ ਘੜੀ | ਉਹ ਇਕ ਤੋਂ ਟਾਈਮ ਪੁੱਛ ਲੈਂਦੈ ਤੇ ਦੂਸਰੇ ਨੂੰ  ਦੱਸ ਦਿੰਦੈ |
ਉਹ ਸਵੇਰੇ-ਸਵੇਰੇ ਪੂਰਾ ਤਿਆਰ ਹੋ ਕੇ, ਬੋਹੜ ਥੱਲੇ ਆ ਕੇ ਬੈਠ ਜਾਂਦੈ |
ਤਾਇਆ, ਸਤਿ ਸ੍ਰੀ ਅਕਾਲ, ਇਕ ਜਾਂਦੇ ਆਦਮੀ ਨੇ ਤਾਏ ਨੂੰ  ਸਤਿ ਸ੍ਰੀ ਕਾਲ ਬੁਲਾਈ |
ਸਤਿ ਸ੍ਰੀ ਅਕਾਲ ਪੁੱਤ, ਹੋਰ ਕੀ ਟਾਈਮ ਹੋ ਗਿਆ | 
ਤਾਇਆ 8 ਵੱਜ ਗਏ |
15 ਕੁ ਮਿੰਟ ਬਾਅਦ ਇਕ ਹੋਰ ਆਇਆ, ਤਾਇਆ ਪੈਰੀ ਪੈਨਾਂ | 
ਹੋਰ ਪੁੱਤ ਸਵਾ ਅੱਠ ਵੱਜ ਗਏ ਹੋਣੇ ਐ |
(ਉਹ ਘੜੀ ਵੇਖ ਕੇ), ਹਾਂ ਤਾਇਆ ਸਵਾ ਅੱਠ ਵੱਜ ਗਏ |
 ਕਿਉਂ ਮੰਨਦੈਂ ਫਿਰ, ਤਾਏ ਨੇ ਖ਼ੁਸ਼ ਹੋ ਕੇ ਕਿਹਾ |
ਉਸ ਪਿੰਡ ਦੀ ਬਹੂ ਤਾਏ ਦੇ ਕੋਲ ਆ ਕੇ ਕਹਿਣ ਲੱਗੀ 'ਤਾਇਆ ਜੀ ਪੈਰੀਂ ਪੈਨੀ ਆਂ |'
ਜਿਊਾਦੀ ਵਸਦੀ ਰਹੈ ਧੀਏ | ਅੱਜ ਕਿਵੇਂ ਜਲਦੀ ਨੀਂ ਚੱਲ ਪਈ | ਅਜੇ ਤਾਂ 8.30 ਵਜੇ ਹੋਣੇ ਐਂ |
ਉਹ ਆਪਣੀ ਘੜੀ ਵੱਲ ਵੇਖ ਕੇ, ਹਾਂ ਤਾਇਆ ਜੀ, ਵੱਜੇ ਤਾਂ 8.30 ਈ ਐ, ਮੈਂ ਬੱਚਿਆਂ ਦੇ ਸਕੂਲ ਹੋ ਕੇ ਜਾਣੈ |
ਥੋੜ੍ਹੀ ਦੇਰ ਬਾਅਦ ਨੰਬਰਦਾਰਾਂ ਦਾ ਮੁੰਡਾ ਆਇਆ, ਤਾਇਆ ਪੈਰੀਂ ਪੈਨੈਂ |
ਕਿਵੇਂ ਕਾਕਾ, 9 ਵੱਜ ਗਏ ਹੋਣੇ ਐਂ | ਲੇਟ ਨੀਂ ਹੋ ਗਿਆ?
'ਹਾਂ ਤਾਇਆ, ਬੱਸ ਘਰੋਂ ਚਲਦਾ ਈ ਲੇਟ ਹੋ ਗਿਆਂ |'
ਐਨੇ ਨੂੰ  9.35-40 ਹੋ ਜਾਂਦੇ ਐ | ਤਾਇਆ ਘਰੇ ਆ ਜਾਂਦੈ |
ਸ਼ਾਮ ਨੂੰ  4 ਵਜੇ ਈ ਫਿਰ ਜਾ ਬੋਹੜ ਥੱਲੇ ਬੈਠਦੈ |
ਇਕ ਮੁੰਡਾ ਆਇਆ, ਹੋਰ ਤਾਇਆ ਕੀ ਹਾਲ ਐ?
ਮੇਰਾ ਹਾਲ ਤਾਂ ਠੀਕ ਐ, ਪਰ ਅਜੇ ਤਾਂ 4 ਵਜੇ ਹੋਣੇ ਐਂ | ਤੂੰ ਜਲਦੀ ਨੀ ਆ ਗਿਆ?
ਸ਼ਾਬਾਸ਼! ਪੁੱਤ, ਬਹੁਤ ਵਧੀਆ ਕੀਤਾ | ਇਸ ਨਾਲ ਧੀ-ਭੈਣ ਦੀ ਇੱਜ਼ਤ ਬਣਦੀ ਐ |
ਇਕ ਸਕੂਲ ਦਾ ਬੱਚਾ ਬੈਗ ਚੁੱਕੀ ਆਵੇ, ਆ ਕੇ ਕਹਿੰਦਾ, 'ਤਾਇਆ ਜੀ ਸਤਿ ਸ੍ਰੀ ਅਕਾਲ |'
ਕਿਵੇਂ ਪਾੜਿ੍ਹਆ, ਛੁੱਟੀ ਕਦੋਂ ਦੀ ਹੋਈ ਐ, ਤੂੰ ਹੁਣ ਆ ਰਿਹੈਾ?
ਤਾਇਆ ਜੀ, ਸਾਡੇ ਅੰਗਰੇਜ਼ੀ ਵਾਲੇ ਮਾਸਟਰ ਜੀ ਕਹਿੰਦੇ, ਪੱਕੇ ਪੇਪਰ ਆਉਣ ਵਾਲੇ ਐ | ਤੁਹਾਨੂੰ ਛੁੱਟੀ ਤੋਂ ਬਾਅਦ ਪੜ੍ਹਾਇਆ ਕਰਨੈ |
ਬਈ ਵਾਹ! ਮਜ਼ਾ ਆ ਗਿਆ, ਗੱਲ ਸੁਣ ਕੇ | ਧੰਨਵਾਦ ਕਰੀਂ ਮੇਰੇ ਵਲੋਂ ਮਾਸਟਰ ਜੀ ਦਾ |
ਐਨੇ ਨੂੰ  ਸਰਪੰਚ ਹੋਰੀਂ ਸ਼ਹਿਰੋਂ ਆ ਗਏ, ਹੋਰ ਤਾਇਆ ਠੀਕ-ਠਾਕ ਐਂ?
ਹਾਂ ਭਾਈ ਠੀਕ-ਠਾਕ ਐਂ, ਕੀ ਟਾਈਮ ਹੋ ਗਿਆ? ਤਾਏ ਨੇ ਪੁੱਛਿਆ |
'ਤਾਇਆ 6 ਵੱਜਣ ਵਾਲੇ ਐ', ਸਰਪੰਚ ਬੋਲਿਆ |
'ਅੱਛਾ ਅਜੇ ਛੇ ਈ ਵੱਜੇ ਐ |' ਬਈ ਦਿਨਾਂ ਦਾ ਕਿੰਨਾ ਫ਼ਰਕ ਪੈ ਗਿਆ | ਲੱਗਦੈ ਐਵੇਂ ਐ | ਜਿਵੇਂ ਅੱਧੀ ਰਾਤ ਹੋ ਗਈ ਹੋਵੇ | ਚੱਲੀਏ ਭਾਈ ਘਰ ਨੂੰ ...ਕਹਿ ਕੇ ਤਾਇਆ ਆਪਣੇ ਘਰ ਨੂੰ  ਚੱਲ ਪਿਆ ਸੀ |

Ad Position 22
No active advertisement
ਪਿਛਲੀ ਖ਼ਬਰ ਰੱਬ.... ਅਗਲੀ ਖ਼ਬਰ ਵੇਸਣ ਦੀ ਬਰਫ਼ੀ
Ad Position 24