23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਹਾਏ ਨੀਂ ਤਾਰ ਆਈ ਏ

ਹਾਏ ਨੀਂ ਤਾਰ ਆਈ ਏ

Ad Position 21
No active advertisement
ਅਜੀਤ ਡੈਸਕ 23-08-2026

ਆਲਮੀ ਜੰਗ ਵਿਚ ਅਣਵੰਡੇ ਪੰਜਾਬ ਦੇ ਸਿੱਖਾਂ ਨੇ ਅੰਗਰੇਜ਼ੀ ਫ਼ੌਜ ਵਿਚ ਉਹ ਜੌਹਰ ਵਿਖਾਏ ਸਨ ਕਿ ਅੰਗਰੇਜ਼ ਸਿੱਖ ਕੌਮ ਦੇ ਸਿਪਾਹੀਆਂ ਦੇ ਦਿਲੋਂ ਆਸ਼ਿਕ ਹੋ ਗਏ ਸਨ | ਸਿੱਖ ਕੌਮ ਦੇ ਫ਼ੌਜੀ ਅੰਗਰੇਜ਼ ਹਕੂਮਤ ਦੇ ਮਾਣ-ਮੱਤੇ ਲੜਾਕੇ ਮੰਨੇ ਜਾ ਚੁੱਕੇ ਸਨ | ਪੰਜਾਬ ਦੇ ਪਿੰਡਾਂ ਦੇ ਹਜ਼ਾਰਾਂ ਸਿੱਖ ਅੰਗਰੇਜ਼ਾਂ ਦੀ ਫ਼ੌਜ ਵਿਚ ਸ਼ਾਮਿਲ ਹੋ ਚੁੱਕੇ ਸਨ | ਉਨ੍ਹਾਂ ਵਿਚੋਂ ਜੰਗ ਵਿਚ ਹਿੱਸਾ ਲੈਂਦਿਆਂ ਜੇ ਕਿਸੇ ਦੀ ਮੌਤ ਹੋ ਜਾਂਦੀ ਤਾਂ ਸਰਕਾਰ ਵਲੋਂ ਉਹਦੇ ਪਰਿਵਾਰ ਨੂੰ  ਤਾਰ (ਟੈਲੀਗ੍ਰਾਮ) ਰਾਹੀਂ ਸੂਚਿਤ ਕੀਤਾ ਜਾਂਦਾ ਸੀ | ਪਿੰਡਾਂ ਵਿਚ ਜੇ ਕਿਸੇ ਦੇ ਘਰ ਅੰਗਰੇਜ਼ ਸਰਕਾਰ ਵਲੋਂ ਭੇਜੀ ਤਾਰ ਆ ਜਾਂਦੀ ਤਾਂ ਇਹ ਮੰਨਿਆ ਜਾਂਦਾ ਸੀ ਕਿ ਇਸ ਪਰਿਵਾਰ ਦਾ ਫ਼ੌਜੀ ਗੁਜ਼ਰ ਚੁੱਕਿਆ ਹੈ |
ਸਾਡੇ ਪਿੰਡ ਦੇ ਇਕ ਘਰ ਵਿਚ ਤਾਰ ਆਈ ਤਾਂ ਘਰ ਦੇ ਜੀਅ ਰੋਣ-ਧੋਣ ਲੱਗ ਪਏ | ਉਨ੍ਹਾਂ ਨੂੰ  ਰੋਂਦੇ ਵੇਖ ਕੇ ਆਂਢ-ਗੁਆਂਢ ਦੀਆਂ ਔਰਤਾਂ ਵੀ ਰੋਂਦੀਆਂ ਹੋਈਆਂ ਉਨ੍ਹਾਂ ਵਿਚ ਰਲ ਗਈਆਂ ਅਤੇ ਉੱਚੀ-ਉੱਚੀ ਰੋਣ ਲੱਗੀਆਂ, 'ਹਾਏ ਨੀਂ ਤਾਰ ਆਈ ਏ |'
ਮੈਂ ਸਕੂਲੋਂ ਛੁੱਟੀ ਹੋਣ ਕਰਕੇ ਆਪਣੇ ਘਰ ਆ ਰਿਹਾ ਸੀ | ਮੇਰੇ ਨਾਲ ਮਾਸਟਰ ਉਧੋ ਦਾਸ ਜੀ ਵੀ ਆ ਰਹੇ ਸਨ | ਉਨ੍ਹਾਂ ਦਾ ਘਰ ਸਾਡੇ ਘਰ ਦੇ ਨਾਲ ਹੀ ਸੀ | ਜਦੋਂ ਅਸੀਂ ਰੋਣ-ਧੋਣ ਵਾਲੇ ਘਰ ਦੇ ਲਾਗੇ ਪਹੁੰਚੇ ਤਾਂ ਮਾਸਟਰ ਉਧੋ ਦਾਸ ਨੇ ਪੁੱਛਿਆ, 'ਬੀਬੀਓ, ਕਿਉਂ ਰੋ ਰਹੀਆਂ ਹੋ?' ਤਾਂ ਉਨ੍ਹਾਂ ਨੇ ਰੋਂਦੇ ਹੋਏ ਜਵਾਬ ਦਿੱਤਾ, 'ਤਾਰ ਆਈ ਏ |' ਮਾਸਟਰ ਜੀ ਨੇ ਕਿਹਾ, 'ਵਿਖਾਓ ਤਾਰ, ਮੈਂ ਪੜ੍ਹ ਲਵਾਂ |' ਬੀਬੀਆਂ ਨੇ ਰੋਂਦਿਆਂ ਹੋਇਆਂ ਕਿਹਾ, 'ਜਿਹੜੀ ਤਾਰ ਹੋਈ, ਉਹ ਪੜ੍ਹਾਉਣੀ ਕੀ?' ਮਾਸਟਰ ਜੀ ਨੇ ਉਨ੍ਹਾਂ ਦੇ ਹੱਥੋਂ ਤਾਰ ਫੜ ਲਈ ਅਤੇ ਪੜ੍ਹ ਕੇ ਦੱਸਿਆ, 'ਇਹ ਤਾਰ ਤੁਹਾਡੇ ਬੇਟੇ ਦੀ ਤਰੱਕੀ ਹੋਣ ਬਾਰੇ ਹੈ | ਉਹ ਹਵਾਲਦਾਰ ਤੋਂ ਮੇਜਰ ਬਣ ਗਿਆ ਏ |' ਇਹ ਸੁਣ ਕੇ ਰੋਣ ਵਾਲੀਆਂ ਬੀਬੀਆਂ ਚੁੱਪ ਕਰ ਗਈਆਂ ਅਤੇ ਹੱਸਣ ਲੱਗ ਪਈਆਂ ਅਤੇ ਇਕ ਦੂਜੀ ਨੂੰ  ਵਧਾਈਆਂ ਦੇਣ ਲੱਗ ਪਈਆਂ |
-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401 (ਪੰਜਾਬ) |
ਮੋਬਾਈਲ : 94170-91668

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ‘ਆਰਟ ਆਫ਼ ਲਿਵਿੰਗ ਫਾਊਂਡੇਸ਼ਨ’ ਨੂੰ ਵੱਡੀ ਰਾਹਤ ਅਗਲੀ ਖ਼ਬਰ ਅੰਤਰਰਾਸ਼ਟਰੀ ਮੁਸਾਫਿਰਾਂ ਨੂੰ 1 ਸਤੰਬਰ ਤੋਂ ਨਹੀਂ ਲਗਵਾਉਣੀ ਪਵੇਗੀ ਬੋਰਡਿੰਗ ਪਾਸ ’ਤੇ ਮੋਹਰ
Ad Position 24