10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਕਿਰਦਾਰ

ਕਿਰਦਾਰ

Ad Position 21
No active advertisement
ਅਜੀਤ ਡੈਸਕ 11-10-2026

ਲਗਪਗ ਪੰਜਾਹ ਵਰ੍ਹੇ ਪਹਿਲਾਂ ਛੇਵੀਂ ਜਮਾਤ ਵਿਚ ਪੜ੍ਹਦਿਆਂ ਇਕ ਕਹਾਣੀ ਪੜ੍ਹੀ ਸੀ- ਜੈਸਾ ਰਾਜਾ, ਤੈਸੀ ਪਰਜਾ | ਹੁਣ ਮੈਂ ਪਿਛਲੇ ਪੰਦਰਾਂ ਦਿਨਾਂ ਤੋਂ ਇਕੋ ਪਾਸੇ ਸਵੇਰੇ ਸ਼ਾਮ ਸੈਰ ਕਰਨ ਲਈ ਜਾ ਰਿਹਾ ਹਾਂ |

ਪਹਿਲੇ ਦਿਨ ਹੀ ਮਕਾਨ ਨੰਬਰ 175, ਸਕਾਈਵਿਊ ਪੁਆਇੰਟ ਕਰੀਸੈਂਟ ਐੱਨ.ਈ. ਕੈਲਗਰੀ (ਕੈਨੇਡਾ) ਦੇ ਬਰਾਂਡੇ ਵਿਚ ਕੋਰੀਅਰ ਰਾਹੀਂ ਆਏ ਦੋ ਪੈਕਟ ਮੇਰੇ ਨਜ਼ਰੀਂ ਪਏ | ਹਰ ਰੋਜ਼ ਇਕੋ ਰਸਤੇ ਜਾਣ-ਆਉਣ ਕਾਰਨ ਉਸ ਘਰ ਦੇ ਬਰਾਂਡੇ ਵਿਚ ਮੈਂ ਉਚੇਚੇ ਤੌਰ 'ਤੇ ਵੇਖਦਾ ਸਾਂ | ਪਰੰਤੂ ਹਰ ਰੋਜ਼ ਦੋਵੇਂ ਪੈਕਟ ਮੈਨੂੰ ਉੱਥੇ ਬਰਾਂਡੇ ਵਿਚ ਹੀ ਪਏ ਦਿਖਾਈ ਦਿੰਦੇ ਸਨ | ਤਿੰਨ ਦਿਨ  ਬੀਤ ਗਏ ਸਨ | ਮੈਂ ਮਨ ਵਿਚ ਸੋਚਿਆ ਕਿ ਇਸ ਘਰ ਦੇ ਮਾਲਕ ਕਿਹੋ ਜਿਹੇ ਹਨ, ਜਿਨ੍ਹਾਂ ਨੂੰ ਆਪਣੇ ਘਰ ਦੇ ਬਰਾਂਡੇ ਵਿਚ ਪਏ ਪੈਕਟ ਵੀ ਅੰਦਰ ਲਿਜਾਣ ਦਾ ਸਮਾਂ ਨਹੀਂ ਹੈ | ਅੱਜ ਸੈਰ ਦਾ ਮੇਰਾ ਸੋਲ੍ਹਵਾਂ ਦਿਨ ਸੀ | ਜਿਉਂ ਹੀ ਮੈਂ ਉਸ ਘਰ ਅੱਗੋਂ ਲੰਘਣ ਲੱਗਾ ਤਾਂ ਇਕ ਬਹੁਤ ਹੀ ਖ਼ੂਬਸੂਰਤ ਨੌਜਵਾਨ ਮੁਸਲਮਾਨ ਜੋੜਾ ਕਾਰ ਵਿਚੋਂ ਉੱਤਰਿਆ | ਨੌਜਵਾਨ ਮਰਦ ਕੋਲ ਦੋ ਵੱਡੇ ਬੈਗ ਸਨ | ਔਰਤ ਛੋਟੇ ਬੈਗ ਕਾਰ ਵਿਚੋਂ ਬਾਹਰ ਕੱਢ ਰਹੀ ਸੀ | ਮਰਦ ਨੇ ਆਪਣੇ ਦੋ ਵੱਡੇ ਬੈਗ ਬਰਾਂਡੇ ਵਿਚ ਰੱਖ ਲਏ ਤੇ ਉਸ ਨੇ ਕੋਰੀਅਰ ਵਾਲ਼ੇ ਦੋਵੇਂ ਪੈਕਟ ਚੁੱਕ ਲਏ | ਮੈਂ ਉਨ੍ਹਾਂ ਨੂੰ ਫ਼ਤਹਿ ਬੁਲਾਈ- 'ਸਤਿ ਸ਼੍ਰੀ ਅਕਾਲ ਭਾਈਜਾਨ |'

'ਸਤਿ ਸ੍ਰੀ ਅਕਾਲ, ਸਿੰਘ ਸਾਹਿਬ |' ਨੌਜਵਾਨ ਨੇ ਮੁਸਕੁਰਾਉਂਦਿਆਂ ਮੈਨੂੰ ਸਨਮਾਨ ਦਿੱਤਾ | ਨੌਜਵਾਨ ਦੇ ਨਿੱੱਘੇ ਤੇ ਮਿਲਾਪੜੇ ਸੁਭਾਅ ਨੂੰ ਜਾਣ ਕੇ ਮੈਂ ਬਿਨਾਂ ਝਿਜਕ ਦੇ ਉਨ੍ਹਾਂ ਨੂੰ ਪੁੱਛ ਲਿਆ, 'ਭਾਈਜਾਨ, ਏਹ ਪੈਕਟ ਏਥੇ ਪੰਦਰਾਂ ਦਿਨਾਂ ਤੋਂ ਪਏ ਹਨ | ਤੁਸੀਂ ਕਿੱਥੇ ਸੀ?'
'ਸਿੰਘ ਸਾਹਿਬ, ਅਸੀਂ ਆਪਣੇ ਘਰ ਸ਼ੇਖੂਪੁਰਾ ਪਾਕਿਸਤਾਨ ਗਏ ਹੋਏ ਸਾਂ | ਅਸੀਂ ਹੁਣੇ ਈਾ ਉੱਥੋਂ ਆ ਰਹੇ ਹਾਂ |'
'ਓ ਕੇ |' ਕਹਿ ਮੈਂ ਮੁਸਕਰਾ ਕੇ ਉੱਧਰ ਨੂੰ ਤੁਰ ਪਿਆ, ਜਿਸ ਪਾਰਕ ਵਿਚ ਰੋਜ਼ਾਨਾ ਸੈਰ ਕਰਨ ਜਾਂਦਾ ਸਾਂ | ਸਹਿਜ ਸੁਭਾਅ ਮੇਰੀਆਂ ਅੱਖਾਂ ਸਾਹਮਣੇ ਛੇਵੀਂ ਜਮਾਤ ਵਿਚ ਕਹਾਣੀ ਪੜ੍ਹਾ ਰਹੀ ਅਧਿਆਪਕਾ ਮੈਡਮ ਮਾਲਵਿੰਦਰ ਕੌਰ ਗਰੇਵਾਲ ਆ ਗਏ | ਮੌਜੂਦਾ ਕੈਨੇਡਾ ਅਤੇ ਭਾਰਤ ਦੇ ਮੁਖੀਆਂ ਦੇ ਚਿਹਰੇ ਆ ਗਏ ਅਤੇ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਦੇ ਕਿਰਦਾਰਾਂ ਵਿਚਲਾ ਅੰਤਰ ਆ ਗਿਆ | 

-ਮੋਬਾਈਲ : 84276-85020.
dr.iqbalsingh1962@gmail.com

Ad Position 22
No active advertisement
ਪਿਛਲੀ ਖ਼ਬਰ ਅਮਰੀਕਾ 'ਚ 26ਵੀਂ ਵਿਸ਼ਵ ਪੰਜਾਬੀ ਸਾਹਿਤਕ ਕਾਨਫ਼ਰੰਸ ਅਗਲੀ ਖ਼ਬਰ ਅਮੀਰ ਮੁਹੰਮਦ (ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
Ad Position 24