21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਯਸ਼ਪਾਲ 'ਮਿੱਤਵਾ'

ਯਸ਼ਪਾਲ 'ਮਿੱਤਵਾ'

Ad Position 21
No active advertisement
ਅਜੀਤ ਡੈਸਕ 22-11-2026

ਕੁਝ ਤੇ ਦਸ ਕਮਾਲ ਉ ਸਾਈਆਂ |

ਨਿਭ ਜਾਏ ਸਭ ਨਾਲ ਉ ਸਾਈਆਂ |

ਦੋਸ਼ ਬਿਗਾਨੇ ਸਿਰ ਕਿਉਂ ਮੜਦਾਂ |
ਸਭ ਦੀ ਬਣ ਜਾਂ ਢਾਲ ਉ ਸਾਈਆਂ |

ਅੱਥਰੂ ਰਾਜ਼ ਨਾ ਖੋਲ੍ਹਣ ਦਿਲ ਦਾ |
ਹੱਸਦਾ ਮੈਂ ਹਰ ਹਾਲ ਉ ਸਾਈਆਂ |

ਸਾਰੀ ਖ਼ਲਕਤ ਜਦ ਸੌਂ ਜਾਂਦੀ |
ਸੱਚ ਦੀ ਕਰਦਾਂ ਭਾਲ ਉ ਸਾਈਆਂ |

ਲੋਕ ਮੁਖੌਟੇ ਪਾ ਕਿਉਂ ਮਿਲਦੇ?
ਇਕ ਇਕ ਸਮਝਾਂ ਚਾਲ ਉ ਸਾਈਆਂ |

ਨ੍ਹੇਰੇ ਟਿਕਣ ਨਾ ਮੇਰੇ ਸਾਵੇਂ |
ਬਲਦਾਂ ਵਾਂਗ ਮਸ਼ਾਲ ਉ ਸਾਈਆਂ |

ਆਖਣ ਖੂਹ ਦੀ ਇੱਟ ਚੁਬਾਰੇ |
ਲੱਗੇ ਨਾ ਹਰ ਹਾਲ ਉ ਸਾਈਆਂ |

'ਮਿੱਤਵਾ' ਮਿਲਿਆ ਭਟਕਣ ਮੁੱਕੀ |
ਹੋਇਆ ਮਾਲੋਮਾਲ ਉ ਸਾਈਆਂ |

-ਮੋਬਾਈਲ : 98764-98603

Ad Position 22
No active advertisement
ਪਿਛਲੀ ਖ਼ਬਰ ਬਲਵਿੰਦਰ ਬਾਲਮ ਗੁਰਦਾਸਪੁਰ ਅਗਲੀ ਖ਼ਬਰ ਸਾਦਗੀ ਭਰੇ ਪੁਰਾਣੇ ਵਿਆਹਾਂ ਨੂੰ ਚੇਤੇ ਕਰਦਿਆਂ...
Ad Position 24