21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਨੂੰ ਨ ਮੀਮ ਰਾਸ਼ਿਦ (01 ਅਗਸਤ 1910 ਤੋਂ 09 ਅਕਤੂਬਰ 1975)

ਨੂੰ ਨ ਮੀਮ ਰਾਸ਼ਿਦ (01 ਅਗਸਤ 1910 ਤੋਂ 09 ਅਕਤੂਬਰ 1975)

Ad Position 21
No active advertisement
ਅਜੀਤ ਡੈਸਕ 22-11-2026

ਨਜ਼ਰ ਮੁਹੰਮਦ ਰਾਸ਼ਿਦ ਜੋ ਆਮ ਤੌਰ 'ਤੇ 'ਨੂੰਨ ਮੀਮ ਰਾਸ਼ਿਦ' ਦੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ, ਪਾਕਿਸਤਾਨ ਦਾ ਇੱਕ ਨਵੇਂ ਯੁੱਗ ਦਾ ਕਵੀ ਸੀ | 

ਉਸ ਦਾ ਜਨਮ ਅਲੀਪੁਰ ਚੱਠਾ, ਪੰਜਾਬ  (ਭਾਰਤ) ਵਿਚ ਹੋਇਆ ਤੇ 65 ਸਾਲ ਦੀ ਉਮਰ ਵਿਚ ਉਸ ਨੇ ਲੰਡਨ ਵਿਚ ਜ਼ਿੰਦਗੀ ਦਾ ਸਫ਼ਰ ਪੂਰਾ ਕੀਤਾ | ਉਸ ਦੀਆਂ ਚਾਰ ਕਾਵਿ-ਪੁਸਤਕਾਂ ਸਨ, ਇੱਕ 'ਮਾਵਰਾ', ਦੂਜੀ 'ਇਰਾਨ ਮੇਂ ਅਜਨਬੀ', ਤੀਜੀ 'ਲਾ-ਇਨਸਾਨ', ਚੌਥੀ 'ਗੁਮਾਨ ਕਾ ਮੁਮਕਿਨ' ਇਹ ਚਾਰੇ ਪੁਸਤਕਾਂ ਇੱਕ ਥਾਂ 'ਕੁੱਲੀਯਾਤ-ਏ-ਰਾਸ਼ਿਦ' ਦੇ ਟਾਇਟਲ ਹੇਠ ਵੀ ਛਪੀਆਂ ਹਨ |
ਉਹ ਅਗਾਂਹਵਧੂ ਲਹਿਰ ਦਾ ਸ਼ਾਇਰ ਸੀ | ਉਸ ਦਾ ਪਰਿਵਾਰ ਕੋਟ ਭਾਗਾ, ਅਲੀਪੁਰ ਚੱਠਾ, ਵਜ਼ੀਰਾਵਾਦ, ਗੁਜਰਾਂਵਾਲਾ, ਜ਼ਿਲ੍ਹਾ ਪੰਜਾਬ ਦਾ ਰਾਜਪੂਤ ਪਰਿਵਾਰ ਸੀ | ਉਸ ਦਾ ਪਿਤਾ ਦਾ ਨਾਂਅ ਫ਼ਜ਼ਲ ਇਲਾਹੀ ਚਿਸ਼ਤੀ ਇੱਕ ਇਸਲਾਮਿਕ ਵਿਦਵਾਨ ਸੀ, ਜਿਸ ਨੂੰ  ਉਰਦੂ ਸ਼ਾਇਰੀ, ਵਿਸ਼ੇਸ਼ ਕਰਕੇ ਗ਼ਾਲਿਬ ਨੂੰ  ਪੜ੍ਹਨ ਦਾ ਸ਼ੌਕ ਸੀ | 'ਨੂੰਨ ਮੀਮ ਰਾਸ਼ਿਦ' ਨੇ ਸਰਕਾਰੀ ਕਾਲਜ, ਲਾਹੌਰ ਤੋਂ ਅਰਥ ਸ਼ਾਸਤਰ ਦੀ ਐਮ.ਏ. ਕੀਤੀ ਅਤੇ ਨਾਲ ਨਾਲ ਅੰਗਰੇਜ਼ੀ ਸਾਹਿਤ ਵੀ ਪੜਿ੍ਹਆ | ਉਸ ਦੀ ਪਹਿਲੀ ਕਵਿਤਾ 'ਜੁਰੱਅਤੇ-ਪਰਿਵਾਸ਼' 1932 ਵਿਚ ਬਹੁਤ ਮਸ਼ਹੂਰ ਹੋਈ ਜਦੋਂ ਉਹ ਕਾਲਜ ਦਾ ਵਿਦਿਆਰਥੀ ਸੀ |
ਉਸ ਨੂੰ  ਆਧੁਨਿਕ ਉਰਦੂ ਸਾਹਿਤ ਦਾ ਪਿਤਾਮਾ ਕਿਹਾ ਜਾਂਦਾ ਹੈ ਤੇ ਫ਼ੈਜ਼ ਅਹਿਮ 'ਫ਼ੈਜ਼' ਦੇ ਨਾਲ ਉਹ ਮਹਾਨ ਅਗਾਂਹਵਧੂ ਸ਼ਾਇਰਾਂ ਵਿਚ ਗਿਣਿਆ ਜਾਂਦਾ ਹੈ | ਉਸ ਦੀ ਕਵਿਤਾ ਦਾ ਮਿਆਰ ਬਹੁਤ ਉੱਚਾ ਸੀ ਤੇ ਉਹ ਆਜ਼ਾਦ (ਖੁੱਲ੍ਹਾ ਕਾਵਿ) ਕਵਿਤਾ ਲਿਖਦਾ ਸੀ | ਇਸ ਲਈ ਉਸ ਦੇ ਪਾਠਕਾਂ ਦੀ ਗਿਣਤੀ ਘੱਟ ਸੀ | ਦੂਜੀ ਵੱਡੀ ਲੜਾਈ ਵਿਚ ਉਹ ਭਾਰਤ ਦੀ ਅੰਗਰੇਜ਼ੀ ਫ਼ੌਜ ਵਿਚ ਭਰਤੀ ਹੋਇਆ ਤੇ 'ਮੇਜਰ ਦੇ ਰੈਂਕ' ਤੱਕ ਪੁੱਜਾ | ਫੌਜ ਵਿਚ ਉਹ ਪਬਲਿਕ ਰਿਲੇਸ਼ਨ ਵਿਭਾਗ ਵਿਚ ਸੀ ਤੇ ਉਸ ਦਾ ਕੰਮ ਆਲ ਇੰਡੀਆ ਰੇਡੀਓ ਤੋਂ ਜੰਗ ਦੇ ਹੱਕ ਵਿਚ ਅੰਗਰੇਜ਼ੀ ਤੇ ਇਤਿਹਾਦੀਆਂ ਦੀਆਂ ਫ਼ੌਜਾਂ ਦਾ ਜਿੱਤ ਲਈ ਪ੍ਰੋਗਰਾਮ ਪੇਸ਼ ਕਰਨਾ ਸੀ | ਆਜ਼ਾਦੀ ਤੋਂ ਪਹਿਲਾਂ ਉਹ ਆਲ ਇੰਡੀਆ ਰੇਡੀਓ ਨਵੀਂ ਦਿੱਲੀ ਤੇ ਲਖਨਊ ਵਿਚ 1942 ਤੋਂ ਕੰਮ ਕਰਦਾ ਰਿਹਾ ਤੇ ਫ਼ਿਰ  1943 ਤੋਂ 1953 ਤੱਕ ਰੇਡਿਓ ਸਟੇਸ਼ਨ ਪਿਸ਼ਾਵਰ ਵਿਖੇ ਨਿਯੁਕਤ ਹੋਇਆ | ਫਿਰ ਉਸ ਨੂੰ  'ਵੌਆਇਸ ਆਫ਼ ਅਮਰੀਕਾ' ਵਿਚ ਚੁਣ ਲਿਆ ਗਿਆ ਤੇ ਉਸ ਨੇ ਨਿਊਯਾਰਕ ਸ਼ਹਿਰ ਵਿਚ ਇਨ੍ਹਾਂ ਦਾ ਕਾਰਜ ਕੀਤਾ | ਉਹ ਕੁਝ ਦੇਰ ਈਰਾਨ ਵਿਚ ਵੀ ਰਿਹਾ | ਜਵਾਨੀ ਦੇ ਦਿਨਾਂ ਵਿਚ ਉਹ ਇਨਾਇਤ-ਉੱਲਾ-ਮਸ਼ਰਿਕੀ ਦੀ ਪਾਰਟੀ ਨਾਲ ਜੁੜਿਆ ਰਿਹਾ | ਉਸ ਨੇ ਯੂ. ਐਨ. ਓ. ਨਿਊਯਾਰਕ ਵਿਚ ਤੇ ਕਈ ਹੋਰ ਦੇਸ਼ਾਂ ਵਿਚ ਯੂ.ਐਨ.ਓ. ਦੀ ਡਿਪਲੋਮੇਸੀ  ਕੀਤੀ |
1973 ਵਿਚ ਉਹ ਇੰਗਲੈਂਡ ਚਲਾ ਗਿਆ ਤੇ 1975 ਵਿਚ ਲੰਡਨ ਦੇ ਇੱਕ ਹਸਪਤਾਲ ਵਿਚ ਉਸ ਨੇ ਆਖ਼ਰੀ ਸਾਹ ਲਿਆ | ਮਰਨ ਉਪਰੰਤ ਉਸ ਦੀ ਲਾਸ਼ ਦਫ਼ਨਾਈ ਨਹੀਂ ਗਈ ਸਗੋਂ ਦਾਗ਼ ਦਿੱਤੇ ਗਏ ਜਿਸ ਦਾ ਪਾਕਿਸਤਾਨ ਦੇ ਕੁਝ ਹਲਕਿਆਂ ਵਿਚ ਵਿਰੋਧ ਹੋਇਆ | 
ਫ਼ੈਜ਼ ਅਹਿਮਦ 'ਫ਼ੈਜ਼' ਨੇ ਉਸ ਨੂੰ  'ਮਲਿਕ-ਉਲ-ਸ਼ਾਰਾ' ਭਾਵ ਸ਼ਾਇਰਾ ਦਾ ਬਾਦਸ਼ਾਹ ਆਖਿਆ ਸੀ | ਉਸ ਦੀ ਇੱਕ ਕਵਿਤਾ 2010 ਵਿਚ ਬਾਲੀਵੁੱਡ ਫਿਲਮ 'ਪੀਪਲੀ ਲਾਈਵ' ਦੇ ਨਾਂਅ ਹੇਠ ਟੈਲੀਕਾਸਟ ਹੋਈ ਤੇ ਬਹੁਤ ਪ੍ਰਮਾਣਿਤ ਹੋਈ | ਉਸ ਦੀ ਯਾਦ ਵਿਚ ਸਰਕਾਰੀ ਕਾਲਜ, ਲਾਹੌਰ ਵਿਚ 'ਨੂੰਨ ਮੀਮ ਰਾਸ਼ਿਦ' ਹਾਲ ਬਣਿਆ ਹੋਇਆ ਹੈ |
ਸੋਚਤਾ ਹੂੰ ਕਿ ਬਹੁਤ ਸਾਦਾ-ਓ-ਮਾਸੂਮ ਹੈ ਵੋਹ
ਮੈਂ ਅਭੀ ਉਸ ਕੋ ਸ਼ਨਾਸਾ-ਏ-ਮੁਹੱਬਤ1 ਨਾ ਕਰੂੰ
ਰੂਹ ਕੋ ਉਸ ਕੀ ਅਸੀਰੇ-ਗ਼ਮੇ-ਉਲਫ਼ਤ2 ਨਾ ਕਰੂੰ
ਉਸ ਕੋ ਰੁਸਵਾ ਨਾ ਕਰੂੰ ਵਕਫ਼ੇ-ਮੁਸੀਬਤ ਨਾ ਕਰੂੰ

ਸੋਚਤਾ ਹੂੰ ਕਿ ਅਭੀ ਰੰਜ ਸੇ ਆਜ਼ਾਦ ਹੈ ਵੋਹ
ਵਾਕਿਫ਼ੇ-ਦਰਦ ਨਹੀਂ, ਖ਼ੂਗਰੇ-ਆਲਾਮ3 ਨਹੀਂ
ਸਹਿਰੇ-ਐਸ਼4 ਮੇਂ ਉਸ ਕੀ ਅਸਰੇ-ਸ਼ਾਮ5 ਨਹੀਂ
ਜ਼ਿੰਦਗੀ ਉਸ ਕੇ ਲੀਏ ਜ਼ਹਿਰ ਭਰਾ ਜਾਮ ਨਹੀਂ

ਸੋਚਤਾ ਹੂੰ ਕਿ ਮੁਹੱਬਤ ਹੈ ਜਵਾਨੀ ਕੀ ਖ਼ਿਜ਼ਾਂ6 
ਉਸਨੇ ਦੇਖਾ ਨਹੀਂ ਦੁਨੀਆਂ ਮੇਂ ਬਹਾਰੋਂ ਕੇ ਸਿਵਾ
ਨਿਕਤੋ-ਨੂਰ7 ਸੇ ਲਬਰੇਜ਼ ਨਜ਼ਰੋਂ ਕੇ ਸਿਵਾ
ਸਬਜ਼ਾ-ਜ਼ਾਰੋਂ8 ਕੇ ਸਿਵਾ ਔਰ ਸਿਤਾਰੋਂ ਕੇ ਸਿਵਾ

ਸੋਚਤਾ ਹੂੰ ਕਿ ਗ਼ਮੇ ਦਿਲ ਨ ਸੁਨਾਊਾ ਉਸ ਕੋ
ਸਾਮਨੇ ਉਸ ਕੇ ਕਭੀ ਰਾਜ਼ ਕੋ ਉਰੀਆਂ9 ਨ ਕਰੂੰ
ਖ਼ਾਲਿਸ਼ੇ-ਦਿਲ ਸੇ ਉਸੇ ਦਸਤੋ-ਗਰੇਬਾਂ10 ਨ ਕਰੂੰ
ਉਸ ਕੇ ਜਜ਼ਬਾਤ ਕੋ ਮੈਂ ਸ਼ੋਅਲਾ-ਬਾ-ਦਾਮਾਂ11 ਨ ਕਰੂੰ

ਸੋਚਤਾ ਹੂੰ ਕਿ ਜਲਾ ਦੇਗੀ ਮੁਹੱਬਤ ਉਸਕੋ
ਵੋਹ ਮੁਹੱਬਤ ਕੀ ਭਲਾ ਤਾਬ ਕਹਾਂ ਲਾਏਗੀ
ਖ਼ੁਦ ਤੋ ਵੋਹ ਆਤਿਸ਼ੇ12-ਜਜ਼ਬਾਤ ਮੇਂ ਜਲ ਜਾਏਗੀ
ਔਰ ਦੁਨੀਆਂ ਕੋ ਇਸ ਅੰਜਾਮ ਪੇ ਤੜਪਾਏਗੀ

ਸੋਚਤਾ ਹੂੰ ਕਿ ਬਹੁਤ ਸਾਦਾ-ਓ ਮਾਸੂਮ ਹੈ ਵੋਹ
ਮੈਂ ਉਸੇ ਵਾਕਫ਼ੇ-ਉਲਫ਼ਤ ਨ ਕਰੂੰ

1. ਪਿਆਰ ਦੀ ਵਾਕਫ਼ੀ  2. ਪਿਆਰ ਦੇ ਗ਼ਮ ਵਿਚ ਉਲਝਿਆ ਹੋਇਆ 3. ਮੁਸ਼ਕਲਾਂ ਤੋਂ ਜਾਣੂੰ  4. ਮੌਜ ਮੇਲੇ ਦੀ ਸਵੇਰ 5. ਪਰਛਾਵਿਆਂ ਅਧੀਨ 6. ਪੱਤਝੜ 7. ਖ਼ੁਸ਼ਬੂ 8. ਹਰਿਆਲੀ 9. ਪ੍ਰਗਟ 10. ਉਲਝਣ 11. ਭੜਕਾਉਣਾ 12. ਅੱਗ 
-2-
ਰਕਸ1
ਐ ਮਿਰੀ ਹਮ-ਰਕਸ2 ਮੁਝ ਕੋ ਥਾਮ ਲੇ
ਜ਼ਿੰਦਗੀ ਸੇ ਭਾਗ ਕਰ ਆਇਆ ਹੂੰ ਮੈਂ
ਡਰ ਸੇ ਲਰਜ਼ਾਂ3 ਹੂੰ ਕਹੀਂ ਐਸਾ ਨਾ ਹੋ 
ਰਕਸਗਾਹ4 ਕੇ ਚੋਰ ਦਰਵਾਜ਼ੇ ਸੇ ਆ ਕਰ ਜ਼ਿੰਦਗੀ 
ਢੂੰਡ ਲੇ ਮੁਝਕੋ, ਨਿਸ਼ਾਂ ਪਾ ਲੇ ਮੇਰਾ
ਔਰ ਜੁਰਮੇ-ਐਸ਼5 ਕਰਤਾ ਦੇਖ ਲੇ!

ਐ ਮਿਰੀ ਹਮ-ਰਕਸ ਮੁਝ ਕੋ ਥਾਮ ਲੇ
ਰਕਸ ਕੀ ਯੇਹ ਗ਼ਰਦਿਸ਼ੇਂ6
ਏਕ ਮੁਬਹਮ7 ਆਸੀਆ8 ਕੇ ਦੌਰ ਮੇਂ
ਕੈਸੀ ਸਰਗਰਮੀ ਸੇ ਗ਼ਮ ਕੋ ਰੌਂਦਤਾ ਜਾਤਾ ਹੂੰ ਮੈਂ!
ਜੀ ਮੈਂ ਕਹਿਤਾ ਹੂੰ ਕਿ ਹਾਂ, 
ਰਕਸ-ਗਾਹ ਮੇਂ ਜ਼ਿੰਦਗੀ ਕੇ ਝਾਂਕਨੇ ਸੇ ਪੇਸ਼ਤਰ9
ਕੁਲਫ਼ਤੋਂ10 ਕਾ ਸੰਗ-ਰੇਜ਼ਾ11 ਏਕ ਭੀ ਰਹਿਨੇ ਨ ਪਾਏ!

ਐ ਮਿਰੀ ਹਮ-ਰਕਸ ਮੁਝ ਕੋ ਥਾਮ ਲੇ
ਜ਼ਿੰਦਗੀ ਮੇਰੇ ਲੀਏ
ਏਕ ਖ਼ੂੰਨੀ ਭੇੜੀਏ ਸੇ ਕਮ ਨਹੀਂ
ਐ ਹਸੀਨੋ-ਅਜਨਬੀ ਔਰਤ ਇਸੀ ਕੇ ਡਰ ਸੇ ਮੈਂ 
ਹੋ ਰਹਾ ਹੂੰ ਲਮਹਾ ਲਮਹਾ ਔਰ ਭੀ ਤੇਰੇ ਕਰੀਬ
ਜਾਨਤਾ ਹੂੰ ਤੂ ਮੇਰੀ ਜਾਂ ਭੀ ਨਹੀਂ 
ਤੁਮ ਸੇ ਮਿਲਨੇ ਕਾ ਫਿਰ ਇਮਕਾਂ12 ਭੀ ਨਹੀਂ
ਤੂ ਮੇਰੀ ਉਨ ਆਰਜ਼ੂਓਾ ਕੀ ਮਗਰ ਤਮਸੀਲ13 ਹੈ 
ਜੋ ਰਹੀਂ ਮੁਝਸੇ ਗੁਰੇਜ਼ਾਂ14 ਆਜ ਤਕ!
ਐ ਮੇਰੀ ਹਮ-ਰਕਸ ਮੁਝ ਕੋ ਥਾਮ ਲੇ 
ਅਹਿਦੇ-ਪਾਰੀਨਾ15 ਕਾ ਮੈਂ ਇੰਨਸਾਂ ਨਹੀਂ 
ਬੰਦਗੀ ਸੇ ਇਸ ਦਰੋ ਦੀਵਾਰ ਕੀ 
ਹੋ ਚੁੱਕੀ ਹੈ ਖ਼Éਾਇਸ਼ੇ ਬੇ-ਸੋਜ਼ੋ16-ਰੰਗੋ ਨਾਤਵਾਂ17
ਜਿਸਮ ਸੇ ਤੇਰੇ ਲਿਪਟ ਸਕਤਾ ਤੋ ਹੂੰ 
ਜ਼ਿੰਦਗੀ ਪਰ ਮੇਂ ਝਪਟ ਸਕਤਾ ਨਹੀਂ!
ਇਸ ਲੀਏ ਅਬ ਥਾਮ ਲੇ
ਐ ਹਸੀਨੋ-ਅਜਨਬੀ ਔਰਤ ਮੁਝੇ ਅਬ ਥਾਮ ਲੇ! 

1. ਨਾਚ 2. ਨੱਚਦੀ ਸਾਥਣ  3. ਡਗਮਗਾਉਣਾ 4. ਨਾਚ ਘਰ 5. ਮੌਜ ਮੇਲਾ 6. ਹਿਲ-ਜੁਲ 7. ਧੁੰਦਲਾ 8. ਠੀਕ ਕਰਨ ਵਾਲਾ 9. ਪਹਿਲਾਂ 10. ਔਕੜਾਂ  11. ਟੁਕੜੇ 12. ਸੰਭਾਵਨਾ 13. ਤੁਲਨਾ 14. ਪਰੇ ਰਹਿਣਾ, ਦੂਰੀ 15. ਪੁਰਾਣਾ ਯੁੱਗ 16. ਦਰਦ ਵਿਹੂਣੇ 17. ਕਮਜ਼ੋਰ 
-3-
ਇੰਤਕਾਮ1
ਉਸਕਾ ਚਿਹਰਾ ਉਸ ਕੇ ਖ਼ੱਤੋਖਾਲ2 ਯਾਦ ਆਤੇ ਨਹੀਂ
ਇਕ ਸ਼ਬਿਸਤਾ3 ਯਾਦ ਹੈ,
ਇਕ ਬਰਹਨ4 ਜਿਸਮ ਆਤਿਸ਼ਦਾ5 ਕੇ ਪਾਸ,
ਫ਼ਰਸ਼ ਪਰ ਕਾਲੀਨ, ਕਾਲੀਨੋਂ ਪੇ ਸੇਜ਼,
ਧਾਤ ਔਰ ਪੱਥਰ ਕੇ ਬੁੱਤ
ਗੋਸ਼ਾਏ-ਦੀਵਾਰ6 ਮੇਂ ਹੰਸਤੇ ਹੂਏ,
ਔਰ ਆਤਿਸ਼ਦਾਂ ਮੇਂ ਅੰਗਾਰੋਂ ਕਾ ਸ਼ੋਰ,
ਉਨ ਬੁਤੋਂ ਕੀ ਬੇਹਿਸੀ ਪਰ ਖ਼ੁਸ਼ਮਗੀ7!
ਉਜਲੀ ਉਜਲੀ ਊਾਚੀ ਦੀਵਾਰੋਂ ਪੇ ਅਕਸ,
ਉਨ ਫਰੰਗੀ8 ਹਾਕਿਮੋਂ ਕੀ ਯਾਦਗਾਰ,
ਜਿਨਕੀ ਤਲਵਾਰੋਂ ਨੇ ਰੱਖਾ ਥਾ ਯਹਾਂ
ਸੰਗੇ-ਬੁਨਿਆਦੇ-ਫ਼ਿਰੰਗ9 |
ਉਸ ਕਾ ਚਿਹਰਾ ਉਸ ਕੇ ਖ਼ੱਤੋਖ਼ਾਲ ਯਾਦ ਆਤੇ ਨਹੀਂ
ਏਕ ਬਹਾਨਾ ਜਿਸਮ ਅਬ ਤਕ ਯਾਦ ਹੈ |
ਅਜਨਬੀ ਔਰਤ ਕਾ ਜਿਸਮ,
ਮੇਰੇ ਹੋਟੋਂ ਨੇ ਲੀਆ ਥਾ ਰਾਤ ਭਰ
ਜਿਸ ਸੇ ਅਰਬਾਬੇ-ਵਤਨ10 ਕੀ ਬੇਬਸੀ ਕਾ ਇੰਤਕਾਮ,
ਵੋਹ ਬਰਹਨਾ ਜਿਸਮ ਅਬ ਤਕ ਯਾਦ ਹੈ |
1.ਬਦਲਾ 2. ਨੈਣ-ਨਕਸ਼ 3. ਸੌਣ ਦੀ ਥਾਂ 4. ਨੰਗਾ ਸਰੀਰ 5. ਅੱਗ ਦੀ ਅੰਗੀਠੀ ਦੇ ਕੋਲ 6. ਕੰਧ ਦੀ ਨੁਕਰੇ 7. ਚੁੱਪ ਚਾਪ 8. ਅੰਗਰੇਜ਼ ਹਾਕਮਾਂ 9. ਅੰਗਰੇਜ਼ਾਂ ਦੀ ਨੀਂਹ ਦਾ ਪੱਥਰ 10. ਦੇਸ ਵਾਸੀਆਂ |

Ad Position 22
No active advertisement
ਪਿਛਲੀ ਖ਼ਬਰ 22-11-2026 ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ ਗੁਰਦਿਆਲ ਰੌਸ਼ਨ
Ad Position 24