14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਡਾ. ਮੋਹਨ ਸਿੰਘ ਉਬਰਾਏ 'ਦੀਵਾਨਾ' (1899 ਤੋਂ 1984 ਤੱਕ)

ਡਾ. ਮੋਹਨ ਸਿੰਘ ਉਬਰਾਏ 'ਦੀਵਾਨਾ' (1899 ਤੋਂ 1984 ਤੱਕ)

Ad Position 21
No active advertisement
ਅਜੀਤ ਡੈਸਕ 15-11-2026

ਡਾ. ਮੋਹਨ ਸਿੰਘ ਉਬਰਾਏ ਦਾ ਜਨਮ 17 ਮਾਰਚ, 1899 ਨੂੰ  ਪਿੰਡ ਦੇਵੀ, ਜ਼ਿਲ੍ਹਾ ਰਾਵਲਪਿੰਡੀ ਵਿਚ ਹੋਇਆ | ਬਤੌਰ ਸ਼ਾਇਰ ਉਸ ਨੇ 'ਦੀਵਾਨਾ' ਤਖੱਲੁਸ ਰੱਖਿਆ | ਉਸ ਨੇ ਸਰਕਾਰੀ ਕਾਲਜ ਲਾਹੌਰ ਤੋਂ ਬੀ.ਏ. ਆਨਰਜ਼ ਅੰਗਰੇਜ਼ੀ ਵਿਚ ਕਰਨ ਉਪਰੰਤ ਸਾਲ 1924 ਵਿਚ ਕਲਕੱਤਾ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਵਿਚ ਐਮ.ਏ. ਕੀਤੀ | ਉਸ ਨੇ ਉਰਦੂ ਸਾਹਿਤ ਵਿਚ ਪੀ.ਐਚ.ਡੀ. ਦੀ ਡਿਗਰੀ ਵੀ 1930 ਵਿਚ ਕਲਕੱਤਾ ਯੂਨੀਵਰਸਿਟੀ ਤੋਂ ਹੀ ਪ੍ਰਾਪਤ ਕੀਤੀ ਤੇ ਪੰਜਾਬ ਯੂਨੀਵਰਸਿਟੀ, ਲਾਹੌਰ ਨੇ ਉਸ ਨੂੰ  1931 ਵਿਚ ਡੀ. ਲਿਟ ਦੀ ਡਿਗਰੀ ਦਿੱਤੀ, ਕਿਉਂਕਿ ਪੰਜਾਬੀ ਸਾਹਿਤ ਦਾ ਤਰਤੀਬਵਾਰ ਇਤਿਹਾਸ ਡਾ. ਮੋਹਨ ਸਿੰਘ 'ਦੀਵਾਨਾ' ਨੇ ਸਭ ਤੋਂ ਪਹਿਲਾਂ ਲਿਖਿਆ ਸੀ | ਇਸ ਉਪਰੰਤ ਉਹ 1928 ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਵਿਚ ਲੈਕਚਰਾਰ ਨਿਯੁਕਤ ਹੋਇਆ ਤੇ 1944 ਤੱਕ ਇਸੇ ਪਦ 'ਤੇ ਰਿਹਾ | ਉਸੇ ਸਥਾਨ 'ਤੇ ਪੰਜਾਬੀ ਵਿਭਾਗ ਵਿਚ ਰੀਡਰ ਤੇ ਵਿਭਾਗ ਦਾ ਮੁਖੀ ਬਣਿਆ | 

ਡਾ. ਮੋਹਨ ਸਿੰਘ ਦੀ ਪੰਜਾਬੀ ਸਾਹਿਤ ਨੂੰ  ਬਹੁਤ ਵੱਡੀ ਦੇਣ ਹੈ | ਉਸ ਨੇ ਅੰਗਰੇਜ਼ੀ ਵਿਚ ਪੰਜਾਬੀ ਸਾਹਿਤ ਦੀ ਜਾਣ ਪਹਿਚਾਣ ਲਿਖੀ, ਜੋ ਸਿੱਕੇਬੰਦ ਦਸਤਾਵੇਜ਼ ਸਮਝੀ ਜਾਂਦੀ ਹੈ | ਪੰਜਾਬੀ ਸਾਹਿਤ ਦਾ ਇਤਿਹਾਸ ਵੀ ਲਿਖਿਆ | ਉਹ ਉਰਦੂ ਤੇ ਪੰਜਾਬੀ ਵਿਚ ਕਵਿਤਾ ਲਿਖਣ ਵਾਲਾ ਸਮਰੱਥ ਸ਼ਾਇਰ ਸੀ, ਜਿਸ ਦੀਆਂ ਕਾਵਿ ਪੁਸਤਕਾਂ ਦੇ ਨਾਂਅ ਹਨ- ਨੀਲਧਾਰਾ, ਜਗਤ ਤਮਾਸ਼ਾ, ਮਸਤੀ ਤੇ ਧੁੱਪ ਛਾਂ | ਪੰਜਾਬੀ ਖੋਜ ਤੇ ਸਿੱਖ ਸਾਹਿਤ ਦੀ ਖੋਜ ਵਿਚ ਉਸ ਦਾ ਇਕ ਵੱਡਾ ਮਾਅਰਕਾ ਆਦਿ ਸਾਖੀਆਂ ਦੀ ਪਰੰਪਰਾ ਵਿਚ ਲਿਖਿਆ 'ਜਨਮ ਸਾਖੀ' ਦਾ ਖਰੜਾ ਸੀ | ਡਾ. ਮੋਹਨ ਸਿੰਘ 'ਦੀਵਾਨਾ' ਨੂੰ  ਸ਼ਾਹ ਹੁਸੈਨ ਦੀਆਂ 'ਕਾਫ਼ੀਆਂ' ਦਾ ਖੋਜੀ ਆਲੋਚਕ ਵੀ ਮੰਨਿਆ ਜਾਂਦਾ ਹੈ |
ਜ਼ਿੰਦਗੀ ਦੇ ਆਖ਼ਰੀ ਦੌਰ ਵਿਚ ਡਾ. ਦੀਵਾਨਾ ਬੁੱਲੇ ਸ਼ਾਹ ਵਾਂਗ ਹੋ ਗਿਆ ਜਿਵੇਂ ਕਿ ਉਸ ਨੇ ਆਪਣੀ ਪੁਸਤਕ 'ਮਸਤੀ' ਵਿਚ ਲਿਖਿਆ ਸੀ:
ਕੁਝ ਨ ਸਹੀ ਫ਼ਕੀਰੀ ਦੇ ਵਿਚ
ਦਿਲ ਦਾ ਇਤਮਿਨਾਨ ਤੇ ਹੈ
ਤਕੀਏ ਉੱਤੇ ਬੈਠਾ ਸਾਈਾ
ਸ਼ਾਹਾਂ ਵਰਗੀ ਸ਼ਾਨ ਤੇ ਹੈ
ਉਸ ਨੇ ਫ਼ਕੀਰੀ ਜੀਵਨ ਜੀਵਿਆ ਤੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਹ 25 ਮਈ 1984 ਨੂੰ  ਚੰਡੀਗੜ੍ਹ ਵਿਚ ਲਏ | ਉਸ ਦਾ ਇਕ ਪੁੱਤਰ ਸੀ ਤੇ ਪਤਨੀ ਦਾ ਨਾਂਅ ਦਵਿੰਦਰ ਕੌਰ ਸੀ ਜਿਸ ਦਾ 1953 ਵਿਚ, ਤਲਾਕ ਹੋ ਗਿਆ ਸੀ | ਉਸ ਦਾ ਹੋਣਹਾਰ ਪੁੱਤਰ ਜ.ਬੀ.ਸ. ਉਬਰਾਏ (1934-2024) ਮੰਨਿਆ-ਪਰਮੰਨਿਆ 'ਸਮਾਜ ਸ਼ਾਸਤਰ' ਦਾ ਵਿਦਵਾਨ ਸੀ |
ਡਾ. ਹਰਭਜਨ ਸਿੰਘ ਭਾਟੀਆ ਨੇ ਡਾ. ਦੀਵਾਨਾ ਦੇ ਸਾਹਿਤਕ ਕਾਰਜ ਬਾਰੇ ਇਕ ਖੋਜ ਪੁਸਤਕ ਲਿਖੀ, ਜੋ ਸਾਹਿਤ ਅਕੈਡਮੀ ਵਲੋਂ ਛਾਪੀ ਗਈ | ਡਾ. ਦੀਵਾਨਾ ਆਮ ਪਾਠਕਾਂ ਲਈ ਨਹੀਂ ਲਿਖਦਾ ਸੀ, ਉਸ ਦੇ ਪਾਠਕਾਂ ਦਾ ਪੱਧਰ ਕੁਝ ਉੱਚਾ ਸੀ, ਪ੍ਰੰਤੂ 'ਅਜੀਤ' ਦੇ ਪਾਠਕ ਵਿਸ਼ੇਸ਼ ਹਨ | ਇਸ ਲਈ ਉਹ ਡਾ. ਦੀਵਾਨਾ ਦੇ ਪੀਡੇ ਵਿਚਾਰਾਂ ਨੂੰ  ਸਮਝ ਕੇ ਲੁਤਫ਼ ਲੈ ਸਕਣਗੇ | ਕੁਝ ਗ਼ਜ਼ਲਾਂ ਪੇਸ਼ ਹਨ |
ਗ਼ਜ਼ਲਾਂ
 -1-
ਮੁਹੱਬਤ ਗ਼ਜ਼ਲ ਹੈ, ਇਬਾਦਤ ਗ਼ਜ਼ਲ ਹੈ
ਗ਼ਜ਼ਲ ਮਾਅਰਫ਼ਤ ਹੈ, ਸ਼ਰੀਅਤ ਗ਼ਜ਼ਲ ਹੈ
ਖ਼ੁਦੀ ਕੋ ਲੀਏ, ਬੇਖ਼ੁਦੀ ਕੋ ਸੰਭਾਲੇ
ਇਤਾਅਤ ਗ਼ਜ਼ਲ ਹੈ, ਬਗ਼ਾਵਤ ਗ਼ਜ਼ਲ ਹੈ
ਗ਼ਜ਼ਲ ਗਰਦਿਸ਼ੋ-ਮਹਵਰੋ-ਦਾਇਰਾ ਹੈ
ਗ਼ਜ਼ਲ ਫ਼ਰਦੇ-ਵਾਹਿਦ ਹੈ, ਮਿੱਲਤ ਗ਼ਜ਼ਲ ਹੈ
ਬਹਮ-ਤਨੋ-ਤੌਸੀਫੋ-ਸ਼ੁਕਰੋ-ਸ਼ਿਕਾਇਤ
ਫ਼ਸਾਹਤ ਗ਼ਜ਼ਲ ਹੈ, ਬਲਾਗ਼ਤ ਗ਼ਜ਼ਲ ਹੈ
ਹਰੀਫ਼ੋਂ ਸੇ ਯੇਹ ਕੌਲੇ-'ਦੀਵਾਨਾ' ਕਹਿ ਦੋ
ਗ਼ਜ਼ਲ ਹੈ ਜੋ ਹਸਰਤ, ਤੋ ਹਸਰਤ ਗ਼ਜ਼ਲ ਹੈ
-2-
ਫੂਲ ਖ਼ਿਲਤੇ ਹੀ ਕਟਾ ਸ਼ਾਖ਼ ਸੇ ਔਰ ਮੋਲ ਬਿਕਾ
ਲੁਤਫ਼ੇ ਹਸਤੀ ਹੈ ਕਲੀ ਕੋ ਗੁਲੇ-ਤਰ ਹੋਨੇ ਤਕ
ਸਫ਼ਰੇ-ਜ਼ੀਸਤ ਕੀ ਆਿਖ਼ਰ ਹੈ ਗ਼ਰਜ਼ ਗ਼ਾਯਤ ਕਿਆ
ਰਾਜ਼ ਖੁਲਤਾ ਨਹੀਂ ਅੰਜਾਮੇ-ਸਫ਼ਰ ਹੋਨੇ ਤਕ
-3-
ਤੂ ਹੈ ਆਗ਼ੋਸ਼ ਮੇਂ ਉਸਕੀ ਤੁਝੇ ਅਹਿਸਾਸ ਨਹੀਂ
ਬੇਬਸੀ ਹੈ ਤੇਰੀ ਮੁਰਸ਼ਿਦ ਕੀ ਨਜ਼ਰ ਹੋਨੇ ਤਕ
ਪੀ ਲੂੰ ਤੋ ਹੂੰ ਸੱਚ ਕੇ ਸਿਵਾ ਕੁਛ ਨਹੀਂ ਕਹਿਤਾ
ਮਸਤੀ ਮੇਂ ਬਜੁਜ਼ ਹਰਫ਼ੇ-ਦੁਆ ਕੁਛ ਨਹੀਂ ਕਹਿਤਾ
ਵਾਇਜ਼ ਕੀ ਮਜਲਿਸ ਪੇ ਸਫ਼ਾ-ਕੇਸ਼ ਨਾ ਜਾਏ
ਬੇ-ਹਰਫ਼ੋ-ਹਿਕਾਇਤ ਕਿਆ ਕੁਛ ਨਹੀਂ ਕਹਿਤਾ
ਜੋ ਚਾਹੇ ਕਰੇ, ਮੁਝ ਕੋ ਸਜ਼ਾ ਦੇ ਕਿ ਜਜ਼ਾ ਦੇ
ਰਹਿਤਾ ਹੂੰ ਮੈਂ ਰਾਜ਼ੀ-ਬਾ-ਰਜ਼ਾ ਕੁਛ ਨਹੀਂ ਕਹਿਤਾ
ਜਬ ਸਾਮਨੇ ਆਤਾ ਹੈ ਕੋਈ ਪੈਕਰੇ-ਖੂਬੀ
ਜੁਜ਼ ਹਮਦੇ-ਖ਼ੁਦਾ ਸ਼ੁਕਰੇ-ਖ਼ੁਦਾ ਕੁਛ ਨਹੀਂ ਕਹਿਤਾ
-4-
ਜੋ ਇਸ਼ਕ ਕੋ ਖੇਲ ਸਮਝਤੇ ਹੈਂ 
ਵੁਹ ਗ਼ਮ ਕੀ ਲੱਜ਼ਤ ਕਿਆ ਜਾਨੇ
ਜੋ ਖੋਏ ਗਏ ਹੈਂ ਵਹਿਦਤ 
ਮੇਂ ਇਰਫ਼ਾਨੇ-ਕਸਰਤ ਕਿਆ ਜਾਨੇ
ਇਫ਼ਲਾਸ ਕੇ ਮਾਰੇ ਹਮ ਕਿਉਂਕਰ 
ਅਪਨੇ ਦਿਲ ਕੋ ਬਹਿਲਾਤੇ ਹੈਂ
ਆਸ਼ੁਫਤਾਏ-ਦੌਲਤ ਕਿਆ ਜਾਨੇ 
ਖÉਾਬੀਦਾ-ਏ-ਰਾਹਤ ਕਿਆ ਜਾਨੇ
ਮੁਨਕਿਰ ਹੈਂ ਖ਼ੁਦਾ ਕੀ ਹਸਤੀ ਸੇ, 
ਜੋ ਆਪ ਖ਼ੁਦਾ ਬਨ ਬੈਠੇ ਹੈਂ
ਈਮਾਨ ਕੀ ਰਿਫਅਤ ਕਿਆ ਜਾਨੇ 
ਮਸਤੀ ਕੀ ਵੁਸਅਤ ਕਿਆ ਜਾਨੇ
ਹਰ ਮੌਸਿਮ ਕਾ ਹੁਸਨ ਅਪਨਾ ਹੈ 
ਹਰ ਦੀਨ ਕਾ ਨੱਸ਼ਾ  ਅਪਨਾ ਹੈ
ਹਰ ਅਹਿਦ ਕੀ ਅਪਨੀ ਕੀਮਤ ਹੈ 
ਹਰ ਫ਼ਬਤ ਕੀ ਅਜ਼ਮਤ ਕਿਆ ਜਾਨੇ
-5-
ਕਹੀਏ ਐਸੀ ਬਾਤ ਜੋ ਦਿਲ ਮੇਂ ਲਗਾ ਦੇ ਆਗ ਸੀ
ਕਿਆ ਭਲਾ ਹੋਗਾ ਕਿਸੀ ਕਾ ਦਾਸਤਾਨੇ ਤੂਰ ਸੇ
ਕੈਸਰੋ-ਅਸਕੰਦਰ ਅਪਨੀ ਕਦਰਦਾਨੀ ਕਰ ਗਏ
ਪੂਛ ਲੇਤੇ ਕੀਮਤ ਅਪਨੀ ਕਾਸ਼ ਵੁਹ ਜਮਹੂਰ ਸੇ
ਕੈਫ਼ੀਅਤ ਨੱਜ਼ਾਰੇ ਕੀ ਹੈ ਫਾਸਲੇ ਪਰ ਮੁਨਹਿਸਰ
ਕੀਜੀਏ ਨੱਜ਼ਾਰਾ ਕੁਛ ਨਜ਼ਦੀਕ ਸੇ ਕੁਛ ਦੂਰ ਸੇ
ਦੁਖ਼ਤਰੇ-ਹੱਵਾ ਸੇ ਜੋ ਦੇਖਾ ਸੋ ਦੇਖਾ ਦੇਖੀਏ
ਰੂ-ਪਜ਼ੀਰ ਅਖ਼ਲਾਕ ਕੈਸੇ ਹੋ ਪਰੀ ਸੇ ਹੂਰ ਸੇ
ਕਰ ਸਕਾ ਇਸਲਾਹੇ-ਆਲਮ ਕਬ ਕੋਈ ਜਾਦਾ-ਨੁਮਾ
ਜੋ ਭੀ ਤਬਦੀਲੀ ਹੂਈ ਮਿੱਲਤ ਕੇ ਨਾਰੋ-ਨੂਰ ਸੇ
ਕਰ ਗਿਆ ਦੁਨੀਆ ਮੇਂ ਬਸ ਵੁਹ ਇਨਕਲਾਬ-ਅੰਗੇਜ਼ ਕਾਮ
ਮਿਲ ਸਕੀ ਫ਼ੁਰਸਤ ਜਿਸੇ ਕੁਛ ਪੇਟ ਕੇ ਤੱਨੂਰ ਸੇ
ਜਾਨ ਬੇਚਾਰੇ ਨੇ ਦੀ ਦੁਨੀਆ ਕੋ ਪਹੁੰਚਾ ਖ਼ਾਕ ਫ਼ੈਜ਼
ਔਰ ਭੀ ਬਿਗੜਾ ਜ਼ਮਾਨਾ ਦਾਅਵਾ-ਏ ਮਨਸੂਰ ਸੇ |
ਫ਼ਾਇਦਾ ਇਨਸਾਫ਼ ਕਿਆ ਇੱਨ ਸੇ 'ਦੀਵਾਨਾ' ਕਿਆ
ਕੁਛ ਅਗਰ ਉੱਮੀਦ ਹੈ ਤੋ ਰਹਿਮ ਕੇ ਦਸਤੂਰ ਸੇ
-6-
ਹੈਂ ਯੇਹ ਜੰਜਾਲ ਸਾਰੇ ਜੀਅ ਕੇ ਸਾਥ
ਮੌਤ ਹਰ ਦਮ ਹੈ ਜ਼ਿੰਦਗੀ ਕੇ ਸਾਥ
ਬੇਵਫ਼ਾਈ ਵਫ਼ਾ ਕੇ ਬਦਲੇ ਮੇਂ
ਹੋਤੀ ਆਈ ਹੈ ਆਦਮੀ ਕੇ ਸਾਥ
ਫ਼ਿਕਰੇ-ਨਾਨੇ-ਸ਼ਬੀਨਾ ਹੈ ਬੇਕਾਰ
ਰਿਜ਼ਕ ਆਤਾ ਹੈ, ਆਦਮੀ ਕੇ ਸਾਥ
ਪਾਸ ਕਾ ਜ਼ਰ ਤੋ ਕੋਈ ਐਬ ਨਾ ਥਾ
ਸਬ ਅੱਯੂਬ ਆਏ ਬੇਜ਼ਰੀ ਕੇ ਸਾਥ
-7-
ਆਜ ਦੇਖੋ ਰੰਗ ਕਿਆ ਦਿਖਲਾਏ ਹੈ
ਨਿਤ ਨਏ ਜੋ ਰੂਪ ਭਰ ਕਰ ਆਏ ਹੈ

ਰਫ਼ਤਾ-ਓ-ਆਇੰਦਾ ਕੇ ਅੰਦੇਸ਼ੇ ਸੇ
ਜੀ ਮਿਰਾ ਹਰ ਹਾਲ ਮੇਂ ਘਬਰਾਏ ਹੈ

ਦੂਸਰੋਂ ਕੀ ਕਬਰ ਪਰ ਤਾਮੀਰੇ-ਕਸਰ
ਮੌਤ ਕਿਆ ਤੁਝ ਕੋ ਨਹੀਂ ਯਾਦ ਆਏ ਹੈ

ਕਿਆ ਇਰਾਦੇ ਆਦਮੀ ਕੇ ਕਿਆ ਅਮਲ
ਅਪਨੀ ਮਰਜ਼ੀ ਸਬ ਸੇ ਰੱਬ ਮਨਵਾਏ ਹੈ

ਸਾਤਵੇਂ ਪਰਦੇ ਕੇ ਅੰਦਰ ਜੋ ਕੀਆ 
ਸਬ ਵੋ ਸਬ ਕੇ ਸਾਮਨੇ  ਆ ਜਾਏ ਹੈ

ਦੇਖਤਾ ਹੂੰ ਜਬ ਕਿਸੀ ਕੋ ਗ਼ਮ-ਜ਼ਦਾ
ਆਏ ਹੈ ਸੁਧ-ਬੁਧ ਤੋ ਦਿਲ ਭਰ ਆਏ ਹੈ

ਆਸ਼ੀਆਂ ਬਨਨੇ ਸੇ ਜਲਨੇ ਤਕ ਕੀ ਬਾਤ
ਕਹਨੇ ਸੁਨਨੇ ਦੀ ਭਲਾ ਕਬ ਜਾਏ ਹੈ

ਇਸ਼ਕ ਕੀ ਰੂਦਾਦ ਹੈ ਬਸ ਮੁਖ਼ਤਸਰ 
ਰੰਜ ਦਿਲ ਕੋ ਰੰਜ ਕੋ ਦਿਲ ਖਾਏ ਹੈ

ਕਾਟ ਲੇਤੇ ਹੈਂ ਕਿਸੀ ਢਬ ਰਾਤ ਦਿਨ
ਦੇਖੇਂ ਯੇਹ ਭੀ ਕਬ ਤਕ ਉਸ ਕੋ ਭਾਏ ਹੈ

ਹਸ਼ਰ ਸੇ ਪਹਿਲੇ ਕਯਾਮਤ ਦੇਖ ਲੀ
ਵਕਤ ਸੇ ਪਹਿਲੇ ਭੀ ਵਕਤ ਆ ਜਾਏ ਹੈ

ਗੋ ਜ਼ਿਆਦਾ ਅਪਨੀ ਕਿਸਮਤ ਕਾ ਨਹੀਂ
ਸ਼ੁਕਰ ਹੈ ਬੈਠੇ ਬੈਠਾਏ ਆਏ ਹੈ

ਦੀਨੋ-ਦੁਨੀਆ ਕੀ ਤਪਸ਼ ਜਾਤੀ ਰਹੀ
ਜ਼ਿੰਦਗਾਨੀ ਕੀ ਖ਼ਲਿਸ਼ ਭੀ ਜਾਏ ਹੈ

ਹਮ ਕਹਾਂ ਥੇ ਤੇਰੇ ਮਨ ਕੀ ਮੌਜ ਥੀ 
ਮੌਜ ਹੈ ਮੌਜ ਆਏ ਹੈ ਔਰ ਜਾਏ ਹੈ

ਮੁਖ਼ਤਸਰ ਥੀ ਨਾਮੁਕੰਮਲ ਰਹਿ ਗਈ
ਜ਼ਿੰਦਗੀ ਕੇ ਲਬ ਪੇ ਉਫ਼ ਔਰ ਹਾਏ ਹੈ |

Ad Position 22
No active advertisement
ਪਿਛਲੀ ਖ਼ਬਰ ਪੰਛੀ ਵੀ ਖਾਣ-ਪੀਣ ਵੇਲੇ ਸਾਫ਼-ਸਫ਼ਾਈ ਪ੍ਰਤੀ ਰਹਿੰਦੇ ਹਨ ਸੁਚੇਤ ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ
Ad Position 24