ਸਾਧਾਂ ਦੇ ਨਾਲ ਸਾਧ ਮਿਲਣਗੇ ਚੋਰਾਂ ਦੇ ਨਾਲ ਚੋਰ |
ਫੁੱਲ ਗੁਲਾਬੀ ਬਣ ਨੲੀਂ ਸਕਦੀ ਕੰਢਿਆਂ ਵਾਲੀ ਥੋਰ |
ਤੇਰੀ ਸੁੰਦਰਤਾ ਨੂੰ ਇਹ ਰੱਬ ਹੋਰ ਬੁਲੰਦੀ ਦੇਵੇ,
ਬੇਸ਼ੱਕ ਸਾਡੇ ਚਾਵਾਂ ਵਾਲੇ ਗਹਿਣੇ ਲੈ ਜਾ ਹੋਰ |
ਗੁੱਡੀ ਜਿੰਨੀ ਮਰਜ਼ੀ ਸੁੰਦਰ ਸੋਨ ਸੁਨੱਖੀ ਹੋਵੇ,
ਉਸ ਦੀ ਕੀਮਤ ਤਾਂ ਹੀ ਪੈਂਦੀ ਜੇਕਰ ਹੋਵੇ ਡੋਰ |
ਤੇਰੀ ਇਕ-ਇਕ ਯਾਦ ਸਤਾਵੇ ਤਨਹਾਈ ਵਿਚ ਏਦਾਂ,
ਜਿੱਦਾਂ ਜੰਗਲ ਦੇ ਵਿਚ ਕੱਲਾ ਪੈਲਾਂ ਪਾਵੇ ਮੋਰ |
ਫੁੱਲ ਗੁਲਾਬੀ ਨੂੰ ਵੀ ਪਾਉਣਾ ਏਨਾ ਔਖਾ ਨੲੀਂ ਏ,
ਪਹਿਲਾਂ ਜ਼ਖ਼ਮੀ ਕਰਨੇ ਪੈਂਦੇ ਉਂਗਲੀਆਂ ਦੇ ਪੋਰ |
ਤੜਪ ਲਲਕ ਪਲਕ ਪਿਆਰੀ ਤੇਰੀ ਆਮਦ ਅੰਦਰ,
ਰਿਸ਼ਤਾ ਇੰਝ ਨਿਭਾਇਆ ਆਪਾਂ ਜਿੱਦਾਂ ਚੰਨ ਚਕੋਰ |
ਮਹਿਫ਼ਿਲ ਵਿਚ ਤਰਨੁੰਮ ਦੇ ਨਾਲ ਇਕ ਗਾਇਕ ਨੇ ਗਾਈਆਂ,
'ਬਾਲਮ' ਤੇਰੀਆਂ ਗ਼ਜ਼ਲਾਂ ਅੰਦਰ ਮਸਤੀ ਵਾਲੀ ਤੋਰ |
-ਉਂਕਾਰ ਨਗਰ, ਗੁਰਦਾਸਪੁਰ (ਪੰਜਾਬ) |
ਮੋਬਾਈਲ : 98156-25409