30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਜਮਹੂਰੀ ਕਿਸਾਨ ਸਭਾ 1 ਸਤੰਬਰ ਨੂੰ ਲੱਗ ਰਹੇ ਚੰਡੀਗੜ੍ਹ ਮੋਰਚੇ ’ ਚ ਕਰੇਗੀ ਭਰਵੀਂ ਸ਼ਮੂਲੀਅਤ - ਡਾ . ਅਜਨਾਲਾ

ਜਲੰਧਰ, 29 ਅਗਸਤ (ਜਤਿੰਦਰ ਪੰਮੀ)–ਆਲੂ ਉਤਪਾਦਕਾਂ, ਵਿਸ਼ੇਸ਼ ਕਰਕੇ ਜੋ ਦੋਆਬੇ ਦੇ ਕੇਂਦਰੀ ਜ਼ਿਲ੍ਹਿਆਂ ਜਲੰਧਰ ਤੇ ਕਪੂਰਥਲਾ ਨਾਲ ਸੰਬੰਧਤ ਹਨ, ਨੂੰ ਹੁਣ ਆਲੂ ਦੀ ਫਸਲ ਵਿੱਚ ਹੋਣ ਵਾਲੇ ਵਾਇਰਸ ਦੀ ਜਾਂਚ ਲਈ ਮੋਹਾਲੀ ਜਾਂ ਦਿੱਲੀ ਦੇ ਗੇੜੇ ਨਹੀਂ ਮਾਰਨੇ ਪੈਣਗੇ। ਆਲੂ ਉਤਪਾਦਕਾਂ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ਬਾਗਬਾਨੀ ਵਿਭਾਗ ਨੇ ਸੈਂਟਰ ਆਫ ਐਕਸੀਲੈਂਸੀ ਫਾਰ ਪੋਟੈਟੋ ਧੋਗੜੀ ਵਿਖੇ ਵਾਇਰਸ ਇੰਡੈਕਸਿੰਗ ਲੈਬ ਤਿਆਰ ਕਰ ਲਈ ਹੈ।

Ad Position 21
No active advertisement
ਧੋਗੜੀ ਸਥਿਤ ਸੈਂਟਰ ਆਫ ਐਕਸੀਲੈਂਸੀ ਫਾਰ ਪੋਟੈਟੋ ਵਿਖੇ ਆਲੂ ਦੀ ਫਸਲ ’ਚ ਪੈਦਾ ਹੋਣ ਵਾਲੇ ਵਾਇਰਸ ਦੀ ਜਾਂਚ ਲਈ ਤਿਆਰ ਕੀਤੀ ਗਈ ਵਾਇਰਸ ਇੰਡੈਕਸਿੰਗ ਲੈਬ ’ਚ ਜਾਂਚ ਕਰਦੇ ਹੋਏ ਮਾਹਿਰ। ਤਸਵੀਰ-ਜੀਪੀ ਸਿੰਘ। 30-08-2026

ਜਲੰਧਰ, 29 ਅਗਸਤ (ਜਤਿੰਦਰ ਪੰਮੀ)–ਆਲੂ ਉਤਪਾਦਕਾਂ, ਵਿਸ਼ੇਸ਼ ਕਰਕੇ ਜੋ ਦੋਆਬੇ ਦੇ ਕੇਂਦਰੀ ਜ਼ਿਲ੍ਹਿਆਂ ਜਲੰਧਰ ਤੇ ਕਪੂਰਥਲਾ ਨਾਲ ਸੰਬੰਧਤ ਹਨ, ਨੂੰ ਹੁਣ ਆਲੂ ਦੀ ਫਸਲ ਵਿੱਚ ਹੋਣ ਵਾਲੇ ਵਾਇਰਸ ਦੀ ਜਾਂਚ ਲਈ ਮੋਹਾਲੀ ਜਾਂ ਦਿੱਲੀ ਦੇ ਗੇੜੇ ਨਹੀਂ ਮਾਰਨੇ ਪੈਣਗੇ। ਆਲੂ ਉਤਪਾਦਕਾਂ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ਬਾਗਬਾਨੀ ਵਿਭਾਗ ਨੇ ਸੈਂਟਰ ਆਫ ਐਕਸੀਲੈਂਸੀ ਫਾਰ ਪੋਟੈਟੋ ਧੋਗੜੀ ਵਿਖੇ ਵਾਇਰਸ ਇੰਡੈਕਸਿੰਗ ਲੈਬ ਤਿਆਰ ਕਰ ਲਈ ਹੈ। ਇਸ ਲੈਬ ਵਿੱਚ ਬੀਜ-ਕੰਦਾਂ, ਪੌਦਿਆਂ ਜਾਂ ਟਿਸ਼ੂ ਕਰਚਰ ਪੌਦਿਆਂ ਵਿੱਚ ਮੌਜੂਦ ਵਾਇਰਸਾਂ ਦੀ ਪਛਾਣ ਤੇ ਜਾਂਚ ਕੀਤੀ ਜਾਵੇਗੀ। ਇਸ ਲੈਬ ਵਿੱਚ ਕੀਤੇ ਜਾਣ ਵਾਲੇ ਟੈਸਟਾਂ ਬਾਰੇ ਗੱਲਬਾਤ ਕਰਦਿਆਂ ਸੈਂਟਰ ਦੇ ਐੱਚ, ਡੀ. ਓ. ਦਮਨਦੀਪ ਸਿੰਘ ਨੇ ਦੱਸਿਆ ਕਿ ਆਲੂ ਵਿੱਚ ਅਕਸਰ ਹੀ ਵੱਖ-ਵੱਖ ਤਰ੍ਹਾਂ ਦਾ ਵਾਇਰਸ ਆ ਜਾਂਦਾ ਹੈ, ਜਿਸ ਨਾਲ ਫਸਲ ਦੀ ਤਿਆਰ ਕੀਤੇ ਜਾਣ ਵਾਲੇ ਬੀਜ ਦੀ ਕੁਆਲਿਟੀ ਮਾੜੀ ਹੋ ਜਾਂਦੀ ਹੈ। ਇਸ ਵਾਇਰਸ ਨੂੰ ਲੱਭਣ ਲਈ ਹੀ ਇਹ ਲੈਬ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਆਲੂ ਦੀ ਫਸਲ ਵਿੱਚ ਪੋਟੈਟੋ ਵਾਇਰਸ ਐਕਸ, ਪੋਟੈਟੋ ਵਾਇਰਸ ਵਾਈ, ਪੋਟੈਟੋ ਵਾਇਰਸ ਐੱਸ, ਪੋਟੈਟੋ ਵਾਇਰਸ ਐੱਮ, ਪੋਟੈਟੋ ਵਾਇਰਸ ਏ, ਪੋਟੈਟੋ ਲੀਫ ਰੋਲ ਵਾਇਰਸ, ਪੋਟੈਟੋ ਏਪੀਕਲ ਲੀਫ ਕਰਲ ਵਾਇਰਸ, ਗਰਾਊਂਡਨੱਟ ਬੱਡ ਨੈਕਰੋਸਿਸ ਵਾਇਰਸ ਤੇ ਪੋਟੈਟੋ ਸਪਿੰਡਲ ਟਿਊਬਰ ਵੀ-ਰੋਇਡ ਨਾਂ ਦੇ ਵਾਇਰਸ ਪੈਦਾ ਹੋ ਜਾਂਦੇ ਹਨ। ਪਹਿਲਾਂ ਇਨ੍ਹਾਂ ਵਾਇਰਸਾਂ ਦੀ ਜਾਂਚ ਕਰਵਾਉਣ ਆਲੂ ਉਤਪਾਦਕਾਂ ਨੂੰ ਮੋਹਾਲੀ ਜਾਂ ਦਿੱਲੀ ਸਥਿਤ ਲੈਬਾਂ ਵਿੱਚ ਜਾਣਾ ਪੈਂਦਾ ਸੀ ਪਰ ਇਸ ਨਵੀਂ ਲੈਬ ਦੇ ਖੁੱਲ੍ਹਣ ਨਾਲ ਕਿਸਾਨਾਂ ਨੂੰ ਕਾਫੀ ਲਾਭ ਮਿਲੇਗਾ। ਦਮਨਦੀਪ ਸਿੰਘ ਨੇ ਦੱਸਿਆ ਕਿ ਇਸ ਲੈਬ ਵਿੱਚ ਆਲੂ ਦੀ ਫਸਲ ਦੇ ਦੋ ਢੰਗਾਂ ਨਾਲ ਟੈਸਟ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚ ਸੀਰੋਲਾਜੀਕਲ ਤੇ ਮੌਲੀਕਿਊਲਰ ਢੰਗ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਆਲੂ ਉਤਪਾਦਕਾਂ ਲਈ ਤੰਦਰੁਸਤ ਬੀਜ ਦੀ ਚੋਣ ਕਰਨ, ਪੈਦਾਵਾਰ ’ਚ ਸੁਧਾਰ ਲਿਆਉਣ, ਬਿਮਾਰੀ/ਵਾਇਰਸ ਅਗਲੀ ਪੀੜ੍ਹੀ ਤੱਕ ਜਾਣ ਤੋਂ ਰੋਕਣ, ਪ੍ਰਮਾਣੀਕਰਨ ਵਾਲਾ ਬੀਜ ਪੈਦਾ ਕਰਨ ਅਤੇ ਫਸਲ ’ਤੇ ਲੱਛਣ ਆਉਣ ਤੋਂ ਪਹਿਲਾਂ ਅੰਦਰੂਨੀ ਵਾਇਰਸ ਦੀ ਪਛਾਣ ਕਰਨ ਵਾਸਤੇ ਇਹ ਲੈਬ ਸਹਾਏ ਹੋਵੇਗੀ। ਪਿਛਲੇ 6 ਸਾਲਾਂ ਤੋਂ ਲੈਬ ਖੋਲ੍ਹਣ ਲਈ ਕਰ ਰਹੇ ਸੀ ਯਤਨ ਜਲੰਧਰ ਪੋਟੈਟੋ ਗਰੋਅਰਜ਼ ਐਸੋਸੀਏਸ਼ਨ (ਜੇ. ਪੀ. ਜੀ. ਏ.) ਦੇ ਪ੍ਰਧਾਨ ਰਾਜ ਨਿੱਜਰ ਨੇ ਕਿਹਾ ਕਿ ਦੋਆਬੇ ਖਾਸ ਕਰਕੇ ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਪੰਜਾਬ ਨਾਲੋਂ ਸਭ ਤੋਂ ਵੱਧ ਆਲੂ ਦੀ ਖੇਤੀ ਕੀਤੀ ਜਾਂਦੀ ਹੈ, ਜਿਸ ਵਿਚੋਂ ਵਧੇਰੇ ਬੀਜ ਤਿਆਰ ਕੀਤਾ ਜਾਂਦਾ ਹੈ। ਇਸ ਦੇ ਬਾਵਜੂਦ ਇਲਾਕੇ ਦੇ ਆਲੂ ਉਤਪਾਦਕਾਂ ਨੂੰ ਫਸਲ ’ਚ ਪੈਦਾਵਾਰ ਹੋਣ ਵਾਲੇ ਵਾਇਰਸ ਦੀ ਜਾਂਚ ਲਈ ਮੋਹਾਲੀ ਜਾਂ ਦਿੱਲੀ ਜਾਣਾ ਪੈਂਦਾ ਸੀ, ਜਿਸ ਕਾਰਨ ਜਾਂਚ ਰਿਪੋਰਟ ਆਉਣ ਵਿੱਚ ਸਮਾਂ ਵਧੇਰੇ ਲੱਗਦਾ ਸੀ ਅਤੇ ਕਿਸਾਨਾਂ ਨੂੰ ਕਈ-ਕਈ ਗੇੜੇ ਮਾਰਨੇ ਪੈਂਦੇ ਸਨ। ਰਾਜ ਨਿੱਜਰ ਨੇ ਕਿਹਾ ਕਿ ਜੀ. ਪੀ. ਜੀ. ਏ. ਵਲੋਂ ਉਹ ਪਿਛਲੇ ਕਰੀਬ 6 ਸਾਲਾਂ ਤੋਂ ਧੋਗੜੀ ਸੈਂਟਰ ਵਿੱਚ ਲੈਬ ਖੋਲ੍ਹਣ ਦੀ ਮੰਗ ਕਰਦੇ ਆ ਰਹੇ ਸਨ ਅਤੇ ਇਸ ਸੰਬੰਧੀ ਕਈ ਬਾਗਬਾਨੀ ਵਿਭਾਗ ਦੇ ਡਾਇਰੈਕਟਰ ਨਾਲ ਮਿਲ ਵੀ ਚੁੱਕੇ ਸਨ। ਉਨ੍ਹਾਂ ਕਿਹਾ ਕਿ ਲੈਬ ਖੁੱਲ੍ਹਣ ਨਾਲ ਆਲੂ ਉਤਪਾਦਕਾਂ ਨੂੰ ਕਾਫੀ ਲਾਭ ਮਿਲੇਗਾ ਅਤੇ ਵਾਇਰਸ ਕਾਰਨ ਫਸਲ ਦੇ ਹੋਣ ਵਾਲੇ ਨੁਕਸਾਨ ਨੂੰ ਸਮੇਂ ਰੋਕਿਆ ਜਾ ਸਕੇਗਾ। ਕੱਲ੍ਹ ਬਾਗਬਾਨੀ ਮੰਤਰੀ ਮਹਿੰਦਰ ਭਗਤ ਕਰਨਗੇ ਇਸ ਲੈਬ ਦਾ ਉਦਘਾਟਨ ਸੈਂਟਰ ਆਫ ਐਕਸੀਲੈਂਸੀ ਫਾਰ ਪੋਟੈਟੋ ਧੋਗੜੀ ਵਿਖੇ ਬਣਾਈ ਗਈ ਵਾਇਰਸ ਇੰਡੈਕਸਿੰਗ ਲੈਬ ਦਾ ਉਦਘਾਟਨ 31 ਸਤੰਬਰ ਨੂੰ ਪੰਜਾਬ ਦੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਸਵੇਰੇ 11 ਵਜੇ ਕਰਨਗੇ। ਉਨ੍ਹਾਂ ਤੋਂ ਇਲਾਵਾ ਪ੍ਰਬੰਧਕੀ ਸਕੱਤਰ ਬਾਗਬਾਨੀ ਤੇ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਪੰਜਾਬ ਅਰਸ਼ਦੀਪ ਸਿੰਘ ਥਿੰਦ, ਹਲਕਾ ਵਿਧਾਇਕ ਬਲਕਾਰ ਸਿੰਘ ਤੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਨਰਿੰਦਰ ਕਲਸੀ ਨੇ ਦੱਸਿਆ ਕਿ ਡਾਇਰੈਕਟਰ ਬਾਗਬਾਨੀ ਮੁਨੀਸ਼ ਕੁਮਾਰ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕਰਨਗੇ।

Ad Position 22
No active advertisement
ਪਿਛਲੀ ਖ਼ਬਰ ਗੁਰੂ ਨਗਰ ਦੀ 5 ਮਹੀਨੇ ਤੋਂ ਟੁੱਟੀ ਸੜਕ ਨਾ ਬਣਨ ਕਾਰਨ ਲੋਕਾਂ ’ ਚ ਰੋਸ , ਲਗਾਤਾਰ ਹੋ ਰਹੇ ਹਾਦਸੇ ਅਗਲੀ ਖ਼ਬਰ ਜਿਮਖਾਨਾ ਕਲੱਬ ਦੀਆਂ ਚੋਣਾਂ ਅੱਜ- 4078 ਵੋਟਰ ਕਰਨਗੇ 23 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ
Ad Position 24