ਔਰਤ ਦੀ ਲਾਸ਼ ਨੂੰ ਕੁੱਤਿਆਂ ਨੇ ਖਾਧਾ
ਮਹਿਤਪੁਰ (ਜਲੰਧਰ), 29 ਅਗਸਤ (ਲਖਵਿੰਦਰ ਸਿੰਘ)-ਮਹਿਤਪੁਰ ਥਾਣੇ ਅਧੀਨ ਪੈਂਦੇ ਪਿੰਡ ਸੰਗੋਵਾਲ (ਟਿੱਬਾ) ਵਿਚ ਇੱਕ ਔਰਤ ਦੇ ਕਤਲ ਦੇ ਮਾਮਲੇ ਵਿਚ ਮਹਿਤਪੁਰ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕਾ ਦੀ ਮਾਤਾ ਸੁਹੰਤਾ ਦੇਵੀ ਪਤਨੀ ਪੰਨਾ ਲਾਲ ਅਤੇ ਮਾਸੀ ਕਿਰਨ ਪਤਨੀ ਮੁਰਾਰੀ ਲਾਲ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਸੋਨੀ ਦਾ ਪਹਿਲਾ ਪਤੀ ਕੁਝ ਸਮਾਂ ਪਹਿਲਾਂ ਮਰ ਚੁੱਕਾ ਹੈ।
ਸ
ਸੋਨੀ ਦੀ ਪੁਰਾਣੀ ਤਸਵੀਰ
30-08-2026
ਮਹਿਤਪੁਰ (ਜਲੰਧਰ), 29 ਅਗਸਤ (ਲਖਵਿੰਦਰ ਸਿੰਘ)-ਮਹਿਤਪੁਰ ਥਾਣੇ ਅਧੀਨ ਪੈਂਦੇ ਪਿੰਡ ਸੰਗੋਵਾਲ (ਟਿੱਬਾ) ਵਿਚ ਇੱਕ ਔਰਤ ਦੇ ਕਤਲ ਦੇ ਮਾਮਲੇ ਵਿਚ ਮਹਿਤਪੁਰ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕਾ ਦੀ ਮਾਤਾ ਸੁਹੰਤਾ ਦੇਵੀ ਪਤਨੀ ਪੰਨਾ ਲਾਲ ਅਤੇ ਮਾਸੀ ਕਿਰਨ ਪਤਨੀ ਮੁਰਾਰੀ ਲਾਲ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਸੋਨੀ ਦਾ ਪਹਿਲਾ ਪਤੀ ਕੁਝ ਸਮਾਂ ਪਹਿਲਾਂ ਮਰ ਚੁੱਕਾ ਹੈ। ਉਸ ਦੇ ਤਿੰਨ ਬੱਚੇ ਹਨ। ਸੋਨੀ ਨੂੰ ਪਿੰਡ ਸੰਗੋਵਾਲ ਦਾ ਇਕ ਵਿਅਕਤੀ ਚੰਡੀਗੜ੍ਹ ਵਿਚ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਲੈ ਗਿਆ ਅਤੇ ਉਸ ਨੇ ਆਪਣੀ ਦੂਸਰੀ ਪਤਨੀ ਵਜੋਂ ਸੋਨੀ ਨੂੰ ਰੱਖ ਲਿਆ ਪਰ ਉਨ੍ਹਾਂ ਵਿਚ ਅਕਸਰ ਝਗੜਾ ਰਹਿੰਦਾ ਸੀ, ਜਿਸ ਤੋਂ ਤੰਗ ਆ ਕੇ ਸੋਨੀ ਪਿੰਡ ਸੰਗੋਵਲ ਆਪਣੇ ਮਾਂ ਬਾਪ ਦੇ ਘਰ ਆ ਗਈ। ਕੁਝ ਦਿਨ ਪਹਿਲਾਂ ਹੀ ਉਹ ਵਿਅਕਤੀ ਸੰਗੋਵਾਲ ਪਿੰਡ ਵਿਚ ਆਇਆ ਪਰ ਸੋਨੀ ਨੇ ਉਸ ਦੇ ਨਾਲ ਚੰਡੀਗੜ੍ਹ ਜਾਣ ਤੋਂ ਇਨਕਾਰ ਕਰ ਦਿੱਤਾ। ਉਹ ਮੌਕਾ ਤਾੜ ਕੇ ਉਸ ਨੂੰ ਲੈ ਗਿਆ ਅਤੇ ਆਪਣਾ ਫੋਨ ਬੰਦ ਕਰ ਦਿੱਤਾ। ਉਸ ਦਿਨ ਤੋਂ ਹੀ ਉਸ ਦੇ ਪਰਿਵਾਰ ਦਾ ਸੋਨੀ ਨਾਲ ਕੋਈ ਰਾਬਤਾ ਨਹੀਂ ਹੋਇਆ। ਪਰਿਵਾਰ ਨੂੰ ਉਸ ਸਮੇਂ ਕਤਲ ਦਾ ਪਤਾ ਲੱਗਾ ਜਦੋਂ ਖੇਡਣ ਗਏ ਬੱਚਿਆਂ ਨੇ ਦੱਸਿਆ ਕਿ ਖੇਤਾਂ ਵਿਚ ਕੁੱਤੇ ਇਕ ਲਾਸ਼ ਨੂੰ ਖਾ ਰਹੇ ਹਨ। ਪਰਿਵਾਰ ਨੇ ਜਾ ਕੇ ਦੇਖਿਆ ਤਾਂ ਉਸ ਦੇ ਕੱਪੜਿਆਂ ਤੋਂ ਪਛਾਣ ਲਿਆ ਕਿ ਇਹ ਉਨਾਂ ਦੀ ਬੇਟੀ ਦੀ ਹੀ ਲਾਸ਼ ਹੈ।